ਜਲੰਧਰ : ਐਤਵਾਰ 22 ਹਾੜ ਸੰਮਤ 552

ਤਾਜ਼ਾ ਖ਼ਬਰਾਂ

ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ਵਾਸੀ ਪਿੰਡ ਬਦੇਸ਼ ਖ਼ੁਰਦ ਮੌਤ ਹੋ ਗਈ। ਮਾਮਲੇ ਸਬੰਧੀ ਤਫ਼ਤੀਸ਼ੀ ਅਫ਼ਸਰ ਥਾਣਾ ਖਮਾਣੋਂ ਦੇ ਸਹਾਇਕ ਥਾਣੇਦਾਰ ਪਿਆਰਾ ਸਿੰਘ ਨੇ ਦੱਸਿਆ ਮ੍ਰਿਤਕ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾ 'ਚ ਦੱਸਿਆਂ ਕਿ ਉਸ ਦੇ ਪਿਤਾ ਸਵੇਰੇ ਪਿੰਡ ਮੰਡੇਰਾਂ ਵਿਖੇ ਸਥਿਤ ਗਊਸ਼ਾਲਾ 'ਚ ਗਾਵਾਂ ਨੂੰ ਪੱਠੇ ਪਾ ਕੇ ਮੋਟਰ ਸਾਈਕਲ ਦੇ ਸ਼ਹਿਰ ਵੱਲ ਨੂੰ ਆ ਰਹੇ ਸਨ ਅਤੇ ਉਹ ਕਾਰ ਰਾਹੀ ਪਿੱਛੇ ਆ ਰਿਹਾ ਸੀ ਕਿ ਘਟਨਾ ਸਥਾਨ 'ਤੇ ਸ਼ਹਿਰ ਵਾਲੇ ਪਾਸੇ ਤੋਂ ਸਮਰਾਲਾ ਸਾਈਡ ਨੂੰ ਇੱਕ ਤੇਜ਼ ਰਫ਼ਤਾਰੀ ਔਡੀ ਕਾਰ ਜਿਸ ਨੂੰ ਉਸ ਦਾ ਚਾਲਕ ਬਹੁਤ ਲਾਪਰਵਾਹੀ ਨਾਲ ਗਲਤ ਦਿਸ਼ਾ 'ਲੈ ਕੇ ਰਿਹਾ ਸੀ ਅਤੇ ਉਸ ਨੇ ਮੇਰੇ ਪਿਤਾ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਹਨਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਅਤੇ ਲੋਕਾ ਅਤੇ ਉਸ ਨੇ ਉਹਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਖਮਾਣੋਂ ਵਿਖੇ ਪਹੁੰਚਾਇਆ ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰਾਂ ਦੁਆਰਾ ਉਹਨਾਂ ਦੀ ਗੰਭੀਰ ਹਾਲਾਤ ਨੂੰ ਦੇਖਦਿਆ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਲਈ ਰੈਫ਼ਰ ਕਰ ਦਿੱਤਾ ਅਤੇ ਉਹਨਾਂ ਦੀ ਰਸਤੇ 'ਚ ਮੌਤ ਹੋ ਗਈ। ਤਫ਼ਤੀਸ਼ੀ ਅਫ਼ਸਰ ਮੁਤਾਬਿਕ ਔਡੀ ਕਾਰ ਦਾ ਚਾਲਕ ਘਟਨਾ ਸਥਾਨ ਤੋ ਫ਼ਰਾਰ ਹੋ ਗਿਆ ਹੈ ਜਿਸ ਦੀ ਪਛਾਣ ਹਰਵਿੰਦਰ ਸਿੰਘ ਬਿੰਦਾ ਵਾਸੀ ਖਮਾਣੋਂ ਵੱਜੋ ਹੋਈ ਹੈ। ਮ੍ਰਿਤਕ ਦੇ ਲੜਕੇ ਜਸਪ੍ਰੀਤ ਸਿੰਘ ਦੇ ਬਿਆਨਾ ਦੇ ਆਧਾਰ 'ਤੇ ਥਾਣਾ ਖਮਾਣੋਂ ਵਿਖੇ ਭਾਰਤੀ ਦੰਡ ਵਾਲੀ ਦੀ ਧਾਰਾ 279,304ਏ,427 ਅਧੀਨ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

 

ਖ਼ਬਰ ਸ਼ੇਅਰ ਕਰੋ

2019-06-20 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377