ਜਲੰਧਰ : ਵੀਰਵਾਰ 1 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਤਾਜ਼ਾ ਖ਼ਬਰਾਂ

ਬੱਧਨੀ ਕਲਾਂ, 26 ਮਾਰਚ (ਸੰਜੀਵ ਕੋਛੜ) ਸੂਬਾ ਸਰਕਾਰ ਵੱਲੋਂ ਦਿੱਤੇ ਗਏ ਕਰਫ਼ਿਊ ਦੇ ਮੱਦੇਨਜ਼ਰ ਰੋਜ਼ਾਨਾ ਵਰਤੋਂ ਦਾ ਸਮਾਨ ਲੈਣ ਲਈ ਲੋਕ ਤਰਲੋਮੱਛੀ ਹੋ ਰਹੇ ਹਨ ਅਤੇ ਸਾਰਾ ਦਿਨ ਸਰਕਾਰ ਵੱਲੋਂ ਦਿੱਤੀ ਜਾਂਦੀ ਢਿੱਲ ਨੂੰ ਉਡੀਕਦੇ ਰਹਿੰਦੇ ਹਨ ਇਸ ਦੇ ਸਬੰਧ 'ਚ ਲੋਕਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਭਾਵੇਂ ਨਗਰ ਪੰਚਾਇਤ ਬੱਧਨੀ ਕਲਾਂ ਵੱਲੋਂ ਕਸਬੇ ਦੇ ਹਰ ਧਾਰਮਿਕ ਸਥਾਨ 'ਚ ਮੁਨਿਆਦੀ ਕਰਵਾ ਕੇ 79738-75947 (ਗੁਰਦੀਪ ਸਿੰਘ) ਅਤੇ 96460-44993 (ਈਸ਼ਵਰ ਸਿੰਘ) ਦੇ ਦੋ ਫ਼ੋਨ ਨੰਬਰ ਜਨਤਕ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਅਤੇ ਸੂਬਾ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਕਰਿਆਨਾ ਅਤੇ ਰੋਜ਼ਮੱਰਾ ਦੀਆਂ ਲੋੜਾਂ ਲਈ ਜ਼ਰੂਰੀ ਸਮਾਨ ਦੀ ਸਪਲਾਈ ਵਾਜਬ ਰੇਟ ਉੱਪਰ ਨਗਰ ਪੰਚਾਇਤ ਵੱਲੋਂ ਘਰ-ਘਰ ਭੇਜਣੀ ਯਕੀਨੀ ਬਣਾਈ ਗਈ ਹੈ। ਇਸ ਲਈ ਕੋਈ ਵੀ ਵਿਅਕਤੀ ਇਨ੍ਹਾਂ ਦੋਨਾਂ ਨੰਬਰਾਂ ਉੱਪਰ ਸਵੇਰੇ 9 ਤੋਂ 11 ਵਜੇ ਤੱਕ ਸੰਪਰਕ ਕਰਦੇ ਆਪਣਾ ਸਮਾਨ ਲਿਖਵਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਲੈਣ ਲਈ ਦਫ਼ਤਰ ਨਗਰ ਪੰਚਾਇਤ ਪਹੁੰਚਣ ਤੇ ਕਲਰਕ ਚਮਕੌਰ ਸਿੰਘ ਅਤੇ ਕੰਪਿਊਟਰ ਅਪਰੇਟਰ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਕਈ ਵਿਅਕਤੀਆਂ ਨੂੰ ਤਾਂ ਮੁਫ਼ਤ ਸਮਾਨ ਵੰਡੇ ਜਾਣ ਦਾ ਭੁਲੇਖਾ ਹੈ ਅਤੇ ਇਨ੍ਹਾਂ ਨੰਬਰਾਂ ਤੇ ਫ਼ੋਨ ਕਰ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਸਮਝਾਉਣ ਤੋਂ ਬਾਅਦ ਅੱਜ ਤਕਰੀਬਨ 20 ਵਿਅਕਤੀਆਂ ਨੇ ਸਮਾਨ ਲਿਖਾਇਆ ਹੈ ਜਿਨ੍ਹਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ ਤੇ ਬਾਜ਼ਾਰ ਬੰਦ ਹੋਣ ਕਾਰਨ ਪੁਲਿਸ ਥਾਣਾ ਬੱਧਨੀ ਕਲਾਂ ਨੂੰ ਇਸ ਸਬੰਧੀ ਜਾਣੂੰ ਕਰਵਾ ਦਿੱਤਾ ਗਿਆ ਹੈ।

 

 

ਖ਼ਬਰ ਸ਼ੇਅਰ ਕਰੋ

2020-03-26 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377