ਜਲੰਧਰ : ਸੋਮਵਾਰ 12 ਜੇਠ ਸੰਮਤ 552
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ।-ਜੇਮਸ ਅਰਲ ਕਾਰਟ

ਤਾਜ਼ਾ ਖ਼ਬਰਾਂ

ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ )-ਸ਼ਹਿਰ ਵਾਸੀਆਂ ਨੂੰ ਘਰ-ਘਰ ਸਬਜੀਆਂ ਸਪਲਾਈ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਕਾਮਯਾਬ ਹੋਣ ਲੱਗੀ ਹੈ ਅਤੇ ਇਸ ਲਈ ਵੱਡੀ ਸਬਜ਼ੀ ਮੰਡੀ ਵੱਲਾ ਵਿਚ ਜਿੱਥੇ ਸਬਜੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ, ਉਥੇ ਸ਼ਹਿਰ ਵਿਚ ਸਬਜੀਆਂ ਵੇਚਣ ਲਈ ਰੇਹੜੀਆਂ ਤੇ ਫੜ•ੀਆਂ ਵਾਲੇ ਪਾਸ ਜਾਰੀ ਕਰਵਾ ਰਹੇ ਹਨ। ਇਹ ਜਾਣਕਾਰੀ ਦਿੰਦੇ ਮਾਰਕੀਟ ਕਮੇਟੀ ਦੇ ਸੈਕਟਰੀ ਅਮਰਦੀਪ ਸਿੰਘ ਕੌੜਾ ਨੇ ਦੱਸਿਆ ਕਿ ਮੰਡੀ ਵਿੱਚ ਕੱਲ ਤੱਕ ਸਬਜੀਆਂ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ, ਜਿਸ ਨਾਲ ਪ੍ਰਚੂਨ ਦੇ ਰੇਟ ਵੀ ਪਹਿਲਾਂ ਵਾਂਗ ਹੋ ਜਾਣਗੇ। ਕੌੜਾ ਨੇ ਸ਼ਹਿਰ ਵਿਚ ਸਬਜ਼ੀ ਦਾ ਕੰਮ ਕਰਨ ਵਾਲੇ ਰੇਹੜੀ ਤੇ ਫੜ੍ਹੀ ਵਾਲਿਆਂ ਨੂੰ ਸੱਦਾ ਦਿੰਦੇ ਕਿਹਾ ਕਿ ਉਹ ਘਰ-ਘਰ ਸਬਜੀ ਵੇਚਣ ਲਈ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਦਫਤਰ, ਜੋ ਕਿ ਗੁਰਵਾਲੀ ਗੇਟ ਵਿਖੇ ਸਥਿਤ ਹੈ, ਤੋਂ ਪਾਸ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਲਈ ਕਿਸੇ ਸਹਾਇਤਾ ਵਾਸਤੇ ਫੋਨ ਨੰਬਰ 95017-09426 ਅਤੇ 94637-27345 ਉਤੇ ਵੈਟਸਐਪ ਰਾਹੀਂ ਸੰਪਰਕ ਕਰ ਸਕਦੇ ਹਨ।ਇਸ ਦੌਰਾਨ ਦਾਣਾ ਮੰਡੀ ਭਗਤਾਂਵਾਲਾ ਵਿਖੇ ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਮਜ਼ਦੂਰਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਅਤੇ ਕਰੋਨਾ ਵਾਰਿਸ ਤੇ ਬਚਾਅ ਲਈ ਹਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ

 

ਖ਼ਬਰ ਸ਼ੇਅਰ ਕਰੋ

2020-03-28 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377