ਜਲੰਧਰ : ਸ਼ੁੱਕਰਵਾਰ 23 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਤਾਜ਼ਾ ਖ਼ਬਰਾਂ

ਬਟਾਲਾ, 9 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵੇਤਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ਪੁਲਿਸ ਦੇ ਹਸਪਤਾਲ ਵਿਚ ਦਾਖਲ ਇਕ ਮੁਜ਼ਰਮ ਨੂੰ ਫੜਨ ਲਈ ਪੁਲਿਸ ਆਉਣ 'ਤੇ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਨਿਕਲਣ 'ਤੇ ਮਾਮਲਾ ਹੋਰ ਭਖ ਗਿਆ। ਪੁਲਿਸ ਵਲੋਂ ਪਹਿਲੇ ਦਿਨ ਹੋਈ ਧੱਕਾਮੁੱਕੀ ਤੋਂ ਬਾਅਦ ਨਵਤੇਜ ਸਿੰਘ ਗੁੱਗੂ ਅਤੇ ਹਸਪਤਾਲ ਦੇ ਹੋਰ ਸਟਾਫ਼ ਮੈਂਬਰਾਂ 'ਤੇ ਵੱਖ ਵੱਖ ਥਾਰਾਵਾਂ ਤਹਿਤ ਪਰਚਾ ਕਰ ਦਿੱਤਾ ਗਿਆ। ਫੜਨ ਨੂੰ ਲੈ ਕੇ ਕੁਝ ਦਿਨ ਪੁਲਿਸ, ਪ੍ਰਸ਼ਾਸ਼ਨਿਕ ਅਤੇ ਪ੍ਰਬੰਧਕ ਉਲਝਦੇ ਰਹੇ ਅਤੇ ਅਖੀਰ ਅੱਜ ਸੰਚਾਲਕ ਨਵਤੇਜ ਸਿੰਘ ਗੁੱਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਨਵਤੇਜ ਸਿੰਘ ਗੁੱਗੂ ਨਿਹੰਗ ਅਜੀਤ ਸਿੰਘ ਪੂਹਲਾ ਨੂੰ ਕਤਲ ਕਰਨ ਤੋਂ ਬਾਅਦ ਜੇਲ੍ਹ ਵਿਚ ਸਜ਼ਾ ਵੀ ਕੱਟ ਚੁੱਕਾ ਹੈ ਅਤੇ ਉਸ ਤੋਂ ਬਾਅਦ ਬਾਹਰ ਆ ਕੇ ਉਸ ਨੇ ਸਮਾਜਿਕ ਗਤੀਵਿਧੀਆਂ ਸ਼ੁਰੂ ਕੀਤੀਆਂ ਅਤੇ ਅੱਜ ਕੱਲ੍ਹ ਇਕ ਆਲੀਸ਼ਾਨ ਚੈਰੀਟੇਬਲ ਹਸਪਤਾਲ ਦਾ ਮਾਲਕ ਅਤੇ ਸੰਚਾਲਕ ਹੈ।

 

ਖ਼ਬਰ ਸ਼ੇਅਰ ਕਰੋ

2020-07-09 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377