ਜਲੰਧਰ : ਸੋਮਵਾਰ 26 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਤਾਜ਼ਾ ਖ਼ਬਰਾਂ

ਡੀ.ਐੱਸ.ਪੀ ਅਤੇ ਏ.ਐੱਸ.ਆਈ ਦੀ ਰਿਪੋਰਟ ਪਾਜਿਟਿਵ ਆਉਣ ਨਾਲ ਡਰੇ ਲੋਕ
ਬਾਘਾ ਪੁਰਾਣਾ 13 ਜੁਲਾਈ (ਬਲਰਾਜ ਸਿੰਗਲਾ)ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਹੁਣ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਆਉਣ ਲੱਗ ਪਏ ਹਨ।ਇਸੇ ਤਰ੍ਹਾਂ ਸਥਾਨਕ ਡੀ.ਐੱਸ.ਪੀ ਅਤੇ ਇੱਕ ਏ.ਐੱਸ.ਆਈ ਦੀ ਕੋਰੋਨਾ ਪਾਜਿਟਿਵ ਰਿਪੋਰਟ ਆਉਣ ਨਾਲ ਬਾਘਾ ਪੁਰਾਣਾ ਸ਼ਹਿਰ ਦੇ ਲੋਕਾਂ ਅੰਦਰ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।ਡੀ.ਐੱਸ.ਪੀ ਦਫਤਰ ਦੇ ਅੱਗਿਓਂ ਵੀ ਰੌਣਕਾਂ ਗ਼ਾਇਬ ਹੋਣ ਸਦਕਾ ਬਾਹਰ ਸੁੰਨਸਾਨ ਛਾਈ ਹੋਈ ਹੈ।ਡੀ.ਐੱਸ.ਪੀ ਦਫਤਰ ਦਾ ਵੱਡਾ ਮੁੱਖ ਗੇਟ ਬੰਦ ਕਰ ਕੇ ਸਿਰਫ਼ ਜ਼ਰੂਰੀ ਕੰਮਕਾਜ ਵਾਲੇ ਲੋਕਾਂ ਲਈ ਇੱਕ ਛੋਟੀ ਤਾਕੀ ਖੋਲ੍ਹੀ ਗਈ ਹੈ।ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਆਉਣ ਨਾਲ ਸੂਝਵਾਨ ਲੋਕ ਹੁਣ ਅਤਿਅµਤ ਜ਼ਰੂਰੀ ਕੰਮ ਤੋਂ ਬਿਨਾਂ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਵਿੱਚ ਜਾਣ ਤੋਂ ਕੰਨੀ ਕਤਰਾ ਰਹੇ ਹਨ ਅਤੇ ਆਨਲਾਈਨ ਐਪਲੀਕੇਸ਼ਨਾਂ ਭੇਜਣ ਨੂੰ ਤਰਜੀਹ ਦੇ ਰਹੇ ਹਨ। 

 

ਖ਼ਬਰ ਸ਼ੇਅਰ ਕਰੋ

2020-07-13 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377