ਜਲੰਧਰ : ਬੁਧਵਾਰ 21 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਰਕਾਰਾਂ ਤਾਂ ਸਿਰਫ ਹਕੂਮਤ ਹੀ ਕਰ ਰਹੀਆਂ ਹਨ, ਰਾਜ ਪ੍ਰਬੰਧ ਨਹੀਂ, ਚੰਗੇ ਸ਼ਾਸਨ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਹੀ ਹੈ। -ਅਗਿਆਤ

ਤਾਜ਼ਾ ਖ਼ਬਰਾਂ

ਧਾਰੀਵਾਲ, 1 ਅਗਸਤ (ਰਮੇਸ਼ ਨੰਦਾ/ਜੇਮਸ ਨਾਹਰ)-ਪਿਛਲੇ ਚਾਰ ਦਿਨਾਂ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਪਿੰਡ ਬਖਤਪੁਰ ਦੇ ਇੱਕ ਨੌਜਵਾਨ ਜੋਬਨਪ੍ਰੀਤ ਸਿੰਘ ਦੀ ਲਾਸ਼ ਅੱਜ ਅੱਪਰਬਰੀ ਦੁਆਬ ਨਹਿਰ ਵਿੱਚੋਂ ਤੈਰਦੀ ਹੋਈ ਮਿਲੀ। ਮ੍ਰਿਤਕ ਜੋਬਨਪ੍ਰੀਤ ਸਿੰਘ (21) ਪੁੱਤਰ ਸਵਰਗਵਾਸੀ ਨਾਨਕ ਸਿੰਘ ਵਾਸੀ ਪਿੰਡ ਬਖਤਪੁਰ (ਥਾਣਾ ਤਿੱਬੜ) ਦੇ ਤਾਇਆ ਜੋਗਿੰਦਰ ਸਿੰਘ ਅਤੇ ਮਾਮਾ ਹੀਰਾ ਸਿੰਘ ਵਾਸੀ ਥੇਹ ਤਿੱਖਾ ਨੇ ਦੱਸਿਆ ਕਿ ਮ੍ਰਿਤਕ ਜੋਬਨਪ੍ਰੀਤ ਸਿੰਘ ਗੁਰਦਾਸਪੁਰ ਵਿਖੇ ਇਕ ਪ੍ਰਾਈਵੇਟ ਕੰਪਨੀ ਵਿੱਚ ਅਕਾਉਂਟੈਂਟ ਦਾ ਕੰਮ ਕਰਦਾ ਸੀ ਜਿਸਦੇ ਮਾਤਾ ਪਿਤਾ ਨਹੀਂ ਹਨ ਅਤੇ ਇਸਦਾ ਵੱਡਾ ਭਰਾ ਉੱਤਰਾਖੰਡ ਵਿੱਚ ਕੰਮ ਕਰਦਾ ਹੈ। ਉਨ•ਾਂ ਨੇ ਦੱਸਿਆ ਕਿ ਮ੍ਰਿਤਕ ਜੋਬਨਪ੍ਰੀਤ ਸਿੰਘ ਜਿਸਦੀ ਅੱਜ ਅੱਪਰਬਰੀ ਦੁਆਬ ਨਹਿਰ ਵਿੱਚੋਂ ਤੈਰਦੀ ਲਾਸ਼ ਜੋ ਕਿ ਲੁਧਿਆਣਾ ਮੁਹੱਲਾ ਧਾਰੀਵਾਲ ਦੇ ਨੇੜਿਓ ਮਿਲੀ ਹੈ। ਇਹ 29 ਜੁਲਾਈ ਨੂੰ ਘਰੋਂ ਕੰਮ ਤੇ ਗਿਆ ਸੀ ਪਰ ਉਹ ਘਰ ਵਾਪਿਸ ਨਹੀਂ ਪਰਤਿਆ ਜਿਸਦੀ ਸੂਚਨਾ ਪੁਲਿਸ ਦੇ ਦਿੱਤੀ ਗਈੇ। ਉਨ•ਾਂ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਦਾ ਮੋਟਰਸਾਈਕਲ, ਪੱਗੜੀ, ਡਾਇਰੀ ਅਤੇ ਬੈਗ ਧਾਰੀਵਾਲ ਬਾਈਪਾਸ ਪੁੱਲ ਤੋਂ ਪੁਲਿਸ ਨੂੰ 30 ਜੁਲਾਈ ਨੂੰ ਮਿਲੇ ਸਨ। ਉਨ•ਾਂ ਨੇ ਦੱਸਿਆ ਕਿ ਉਹ ਉਸ ਦਿਨ ਤੋਂ ਹੀ ਸਬੰਧਤ ਨਹਿਰ ਦੇ ਕਿਨਾਰੇ ਆਪਣੇ ਪੁੱਤਰ ਦੀ ਭਾਲ ਕਰ ਰਹੇ ਸਨ ਅਤੇ ਅੱਜ ਉਨ•ਾਂ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਨਹਿਰ ਵਿੱਚ ਇਕ ਨੌਜਵਾਨ ਦੀ ਲਾਸ਼ ਤੈਰ ਰਹੀ ਹੈ। ਜਿਸਤੇ ਜਦ ਅਸੀਂ ਆਏ ਤਾਂ ਨਹਿਰ ਵਿੱਚੋਂ ਪੁਲਿਸ ਦੀ ਮਦਦ ਨਾਲ ਲਾਸ਼ ਕਢਵਾ ਕੇ ਵੇਖਿਆਂ ਤਾਂ ਇਹ ਲਾਸ਼ ਉਨ•ਾਂ ਦੇ ਪੁੱਤਰ ਜੋਬਨਪ੍ਰੀਤ ਸਿੰਘ ਦੀ ਹੀ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

 

ਖ਼ਬਰ ਸ਼ੇਅਰ ਕਰੋ

2020-08-01 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377