ਜਲੰਧਰ : ਬੁਧਵਾਰ 8 ਅੱਸੂ ਸੰਮਤ 552
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਤਾਜ਼ਾ ਖ਼ਬਰਾਂ

ਬੇਰੂਤ, 5 ਅਗਸਤ - ਪੱਛਮੀ ਏਸ਼ੀਆਈ ਅਰਬ ਮੁਲਕ ਲਿਬਨਾਨ, ਜਿਸ ਦੀਆਂ ਸਰਹੱਦਾਂ ਸੀਰੀਆ ਤੇ ਇਜ਼ਰਾਇਲ ਨਾਲ ਲੱਗਦੀਆਂ ਹਨ, ਦੀ ਰਾਜਧਾਨੀ ਬੇਰੂਤ ਵਿਖੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ 70 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਹਜ਼ਾਰ ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਹਨ। ਉਕਤ ਇਲਾਕੇ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਲੋਕ ਅਜੇ ਮਲਬੇ ਹੇਠਾਂ ਦੱਬੇ ਹੋਏ ਹਨ। ਧਮਾਕੇ ਦੌਰਾਨ ਕਾਰਾਂ ਵੀ ਹਵਾ 'ਚ ਉੱਛਲ ਗਈਆਂ। ਸਥਾਨਕ ਅਧਿਕਾਰੀਆਂ ਮੁਤਾਬਿਕ ਜਿੱਥੇ ਧਮਾਕਾ ਹੋਇਆ ਉੱਥੇ ਭਾਰੀ ਮਾਤਰਾ 'ਚ ਧਮਾਕਾਖ਼ੇਜ਼ ਸਮਗਰੀ ਸਟੋਰ ਕੀਤੀ ਹੋਈ ਸੀ। ਲਿਬਨਾਨ ਦੇ ਰਾਸ਼ਟਰਪਤੀ ਮਾਈਕਲ ਇਯੋਨ ਨੇ ਟਵੀਟ ਕਰਕੇ ਕਿਹਾ ਕਿ ਇਹ ਬਿਲਕੁਲ ਅਸਵੀਕਾਰ ਯੋਗ ਹੈ ਕਿ 2,750 ਟਨ ਵਿਸਫੋਟਕ ਨਾਈਟ੍ਰੇਟ ਗੈਰ ਜਿੰਮੇਵਾਰਾਨਾ ਤੇ ਅਸੁਰੱਖਿਅਤ ਤਰੀਕੇ ਨਾਲ ਜਮ੍ਹਾਂ ਕੀਤਾ ਹੋਇਆ ਸੀ। ਧਮਾਕਾ ਕਿਸ ਤਰ੍ਹਾਂ ਹੋਇਆ ਜਿਸ ਦੀ ਜਾਂਚ ਜਾਰੀ ਹੈ।

 

ਖ਼ਬਰ ਸ਼ੇਅਰ ਕਰੋ

 

2020-08-05 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377