ਜਲੰਧਰ : ਸ਼ਨੀਵਾਰ 4 ਅੱਸੂ ਸੰਮਤ 552
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਤਾਜ਼ਾ ਖ਼ਬਰਾਂ

ਫ਼ਾਜ਼ਿਲਕਾ,5 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ 10 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 3 ਔਰਤਾਂ ਅਤੇ 7 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐੱਮ ਕਟਾਰੀਆ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚ 5 ਕੇਸ ਅਬੋਹਰ ਸ਼ਹਿਰ ਨਾਲ ਸਬੰਧਿਤ ਹਨ ਜਦੋਂ ਕਿ 2 ਕੇਸ ਡੱਬ ਵਾਲਾ ਕਲਾਂ ਤੋਂ 1 ਕੇਸ ਜਲਾਲਾਬਾਦ ਦੇ ਚੱਕ ਸੁੱਕੜ ,1 ਕੇਸ ਮੰਡੀ ਅਰਨੀ ਵਾਲਾ, 1 ਕੇਸ ਕਟੇਹੜਾ ਤੋਂ ਸਾਹਮਣੇ ਆਇਆ ਹੈ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚ ਅਬੋਹਰ ਦੀ ਨਵੀਂ ਆਬਾਦੀ ਤੋਂ ਤਿੰਨ ਕੇਸ 38,36 ਸਾਲਾਂ ਔਰਤ,38 ਸਾਲਾਂ ਮਰਦ, ਨਵੀਂ ਸੂਰਜ ਨਗਰੀ ਤੋਂ 38 ਸਾਲਾਂ ਮਰਦ, ਸੁਭਾਸ਼ ਨਗਰ ਤੋਂ 20 ਸਾਲਾਂ ਨੌਜਵਾਨ, ਜਲਾਲਾਬਾਦ ਦੇ ਪਿੰਡ ਚੱਕ ਸੁੱਕੜ ਤੋਂ 14 ਸਾਲ ਦਾ ਬੱਚਾ,ਡੱਬ ਵਾਲਾ ਤੋਂ 21 ਅਤੇ 25 ਸਾਲ ਦੇ ਨੌਜਵਾਨ ਤੋਂ ਇਲਾਵਾ ਪਿੰਡ ਕਟੇਹੜਾ ਤੋਂ 26 ਸਾਲਾਂ ਨੌਜਵਾਨ ਜੋਕਿ ਵੈਸਟ ਬੰਗਾਲ ਤੋਂ ਵਾਪਸ ਆਇਆ ਸੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੇਸਾਂ ਵਿਚ ਜ਼ਿਆਦਾ ਕੇਸ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੇ ਸੰਪਰਕ ਵਾਲੇ ਹਨ ਜਿਨ੍ਹਾਂ ਨੂੰ ਹਸਪਤਾਲ 'ਚ ਆਈਸੋਲੇਟ ਕਰਵਾਇਆ ਜਾ ਰਿਹਾ ਹੈ।

 

ਖ਼ਬਰ ਸ਼ੇਅਰ ਕਰੋ

 

2020-08-05 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377