JALANDHAR WEATHER

ਅਡਾਨੀ ਗਰੁੱਪ 2024-25 'ਚ ਕਰੇਗਾ 1.2 ਲੱਖ ਕਰੋੜ ਰੁਪਏ ਦਾ ਨਿਵੇਸ਼ - ਸੂਤਰ

 ਨਵੀਂ ਦਿੱਲੀ, 18 ਮਾਰਚ - ਸੂਤਰਾਂ ਨੇ ਕਿਹਾ ਕਿ ਅਡਾਨੀ ਗਰੁੱਪ ਵਲੋਂ ਆਪਣੇ ਕੁੱਲ ਨਿਵੇਸ਼ਾਂ ਦਾ 70 ਫੀਸਦੀ ਤੋਂ ਵੱਧ ਹਰੀ ਊਰਜਾ, ਜਿਸ ਵਿਚ ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਇਵੇਕਿਊਸ਼ਨ ਟਰਾਂਸਮਿਸ਼ਨ ਲਾਈਨ ਸ਼ਾਮਿਲ ਹਨ, ਵਿਚ ਨਿਵੇਸ਼ ਕਰਨ ਦੀ ਉਮੀਦ ਹੈ। ਇਹ ਸਮੂਹ 530+ ਵਰਗ ਕਿਲੋਮੀਟਰ ਖੇਤਰ ਵਿੱਚ ਫੈਲੇ ਖਾਵਦਾ, ਗੁਜਰਾਤ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਪਾਰਕ ਬਣਾ ਰਿਹਾ ਹੈ।ਸੂਤਰਾਂ ਦੇ ਅਨੁਸਾਰ, ਅਡਾਨੀ ਸਮੂਹ ਨੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ 11 ਸੂਚੀਬੱਧ ਕੰਪਨੀਆਂ ਦੇ ਆਪਣੇ ਪੋਰਟਫੋਲੀਓ ਰਾਹੀਂ 2024-25 ਵਿੱਤੀ ਸਾਲ ਵਿਚ 14 ਬਿਲੀਅਨ ਅਮਰੀਕੀ ਡਾਲਰ (1.2 ਲੱਖ ਕਰੋੜ ਰੁਪਏ) ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ