JALANDHAR WEATHER

ਇਲੈਕਟਰੋਲ ਬਾਂਡ ਸੰਬੰਧੀ ਫੈਸਲੇ ਦੀ ਸਮੀਖਿਆ ਕਰਨ ਤੋਂ ਭਾਰਤ ਦੇ ਚੀਫ਼ ਜਸਟਿਸ ਨੇ ਕੀਤੀ ਨਾਂਹ

ਨਵੀਂ ਦਿੱਲੀ, 18 ਮਾਰਚ- ਐਸ.ਸੀ.ਬੀ.ਏ. ਪ੍ਰਧਾਨ ਅਧੀਸ਼ ਅਗਰਵਾਲਾ ਵਲੋਂ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਇਲੈਕਟੋਰਲ ਬਾਂਡ ਦੇ ਫ਼ੈਸਲੇ ਦੀ ਆਪ ਸਮੀਖਿਆ ਲਈ ਇਕ ਪੱਤਰ ਲਿਖਣ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਇਹ ਸਾਰੇ ਪ੍ਰਚਾਰ ਨਾਲ ਸੰਬੰਧਤ ਮੁੱਦੇ ਹਨ ਅਤੇ ਅਸੀਂ ਇਸ ਵਿਚ ਨਹੀਂ ਪਵਾਂਗੇਂ। ਚੀਫ਼ ਜਸਟਿਸ ਨੇ ਅਗਰਵਾਲਾ ਨੂੰ ਕਿਹਾ ਕਿ ਇਕ ਸੀਨੀਅਰ ਵਕੀਲ ਹੋਣ ਦੇ ਨਾਲ, ਤੁਸੀਂ ਐਸ.ਸੀ.ਬੀ.ਏ. ਦੇ ਪ੍ਰਧਾਨ ਹੋ। ਤੁਸੀਂ ਇਕ ਪੱਤਰ ਲਿਖਿਆ ਹੈ, ਜਿਸ ਵਿਚ ਮੇਰੇ ਸੁਓ ਮੋਟੂ ਸ਼ਕਤੀਆਂ ਦੀ ਮੰਗ ਕੀਤੀ ਗਈ ਹੈ। ਇਹ ਸਭ ਪਬਲੀਸਿਟੀ ਨਾਲ ਸੰਬੰਧਿਤ ਹਨ ਅਤੇ ਅਸੀਂ ਇਸ ਵਿਚ ਸ਼ਾਮਿਲ ਨਹੀਂ ਹੋਵਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਇਸ ਸੰਬੰਧੀ ਕੁਝ ਕਹਿਣ ਲਈ ਮਜਬੂਰ ਨਾ ਕਰੋ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ