JALANDHAR WEATHER

ਸ਼ੰਭੂ ਮੋਰਚੇ 'ਚ ਸ਼ਾਮਿਲ ਇਕ ਹੋਰ ਕਿਸਾਨ ਦੀ ਮੌਤ

ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਮਲੀਜਾਮਾ ਪਵਾਉਣ ਲਈ ਲੰਘੀ 13 ਫਰਵਰੀ ਤੋਂ ਪੰਜਾਬ ਹਰਿਆਣਾ ਦੀਆਂ ਵੱਖੋ-ਵੱਖਰੀਆਂ ਸਰਹੱਦਾਂ ਉਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਵਿਚੋਂ ਅੱਜ ਇਕ ਹੋਰ ਕਿਸਾਨ ਦੀ ਸ਼ੰਭੂ ਸਰਹੱਦ ਉਤੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।

ਮਰਨ ਵਾਲੇ ਕਿਸਾਨ ਦਾ ਨਾਮ ਬਿਸ਼ਨ ਸਿੰਘ ਉਮਰ 70 ਸਾਲ ਦੱਸੀ ਗਈ ਹੈ। ਪਿੰਡ ਖਡੂਰ ਬਲਾਕ ਪੱਖੋ ਕਲਾਂ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਮ੍ਰਿਤਕ ਦੇਹ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਰੱਖੀ ਗਈ ਸੀ ਜਿਥੇ ਪੋਸਟਮਾਰਟਮ ਹੋਣ ਤੋਂ ਬਾਅਦ ਪਿੰਡ ਵਿਖੇ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਲੰਘੇ ਦਿਨੀਂ ਇਕ ਹੋਰ ਕਿਸਾਨ ਟਹਿਲ ਸਿੰਘ ਉਮਰ 40 ਸਾਲ ਜੋ ਕਿ ਸ਼ੰਭੂ ਬਾਰਡਰ ਉਤੇ ਹੀ ਮੋਰਚੇ ਵਿਚ ਦੱਸਿਆ ਜਾ ਰਿਹਾ ਸੀ, ਉਸ ਦੀ ਵੀ ਆਪਣੇ ਘਰ ਬੁਢਲਾਡਾ ਵਿਖੇ ਵਾਪਸ ਜਾਂਦਿਆਂ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਕਿਸਾਨ ਆਗੂਆਂ ਵਲੋਂ ਇਨ੍ਹਾਂ ਲਈ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ