JALANDHAR WEATHER

ਜੇ ਸੀ.ਐਮ. ਨੇ ਕੰਮ ਕੀਤੇ ਹਨ ਤਾਂ ਆਪਣੇ ਵਾਲੰਟੀਅਰਾਂ ਨੂੰ ਲੋਕ ਸਭਾ ਚੋਣਾਂ ਲੜਵਾਉਣ - ਸੁਖਜਿੰਦਰ ਰੰਧਾਵਾ

ਧਿਆਨਪੁਰ, 18 ਮਾਰਚ (ਕੁਲਦੀਪ ਸਿੰਘ ਸੋਨੂੰ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਤੁਸੀਂ ਅਸਲ ਵਿਚ ਪੰਜਾਬ ਵਿਚ ਲੋਕ ਭਲਾਈ ਦੇ ਕੰਮ ਕੀਤੇ ਹਨ ਤਾਂ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਵਿਚ ਦਰੀਆਂ ਵਿਛਾਉਣ ਵਾਲੇ ਆਪ ਦੇ ਵਾਲੰਟੀਅਰਾਂ ਨੂੰ ਲੋਕ ਸਭਾ ਚੋਣਾਂ ਵਿਚ 13 ਸੀਟਾਂ ਉਤੇ ਟਿਕਟਾਂ ਦੇ ਕੇ ਚੋਣਾਂ ਲੜਵਾਉਣ ਦੀ ਹਿੰਮਤ ਕਰੋ। ਬਿਨਾਂ ਖੰਭਾਂ ਵਾਲੀਆਂ ਤਿਤਲੀਆਂ ਦੇ ਸਹਾਰੇ ਜੰਗਾਂ ਨਹੀਂ ਲੜੀਆਂ ਜਾਂਦੀਆਂ। ਤੁਸੀਂ ਹਮੇਸ਼ਾ ਕਾਂਗਰਸ ਪਾਰਟੀ ਨੂੰ ਕੋਸਦੇ ਰਹੇ ਹੋ ਤੇ ਅੱਜ ਕਾਂਗਰਸ ਛੱਡ ਕੇ ਤੁਹਾਡੀ ਪਾਰਟੀ ਵਿਚ ਲਾਲਚ ਵੱਸ ਗਏ ਲੋਕਾਂ ਨੂੰ ਆਪਣੀ ਢਾਲ ਬਣਾ ਕੇ ਲੋਕ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੇ ਹੋ। ਤੁਸੀਂ ਪੰਜਾਬ ਵਿਧਾਨ ਸਭਾ ਵਿਚ ਸਾਰੀਆਂ ਹੱਦਾਂ ਪਾਰ ਕਰਕੇ ਜੋ ਬੋਲਬਾਣੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ ਕਾਂਗਰਸ ਦੇ ਵਿਧਾਇਕਾਂ ਨੂੰ ਬੋਲੀ ਹੈ, ਸਾਰਾ ਪੰਜਾਬ ਤੁਹਾਡੀ ਮਰਿਆਦਾ ਦੀਆਂ ਸਾਰੀਆਂ ਹੱਦਾਂ ਉਤੇ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਪੰਜਾਬ ਦੇ ਕਾਂਗਰਸੀ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਉਤੇ ਮੈਨੂੰ ਮਾਣ ਵੀ ਹੈ ਜਿਨ੍ਹਾਂ ਨੇ ਲੀਡਰਸ਼ਿਪ ਬਣਾਈ ਤੇ ਲੀਡਰ ਪੈਦਾ ਕੀਤੇ। ਅੱਜ ਜਦੋਂ ਵੀ ਚੋਣਾਂ ਹੋਣ ਅਕਾਲੀ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਕਾਂਗਰਸੀ ਨੇਤਾ ਹੀ ਲੈ ਕੇ ਜਾਣੇ ਪੈਂਦੇ ਹਨ ਜਦੋਂ ਤੱਕ ਕਾਂਗਰਸ ਦੇ ਜੁਝਾਰੂ ਵਰਕਰ ਸਾਡੇ ਨਾਲ ਹਨ ਉਦੋਂ ਤੱਕ ਇਨ੍ਹਾਂ ਤਿਤਲੀਆਂ ਦਾ ਦੂਜੀਆਂ ਪਾਰਟੀਆਂ ਵਿਚ ਜਾਣ ਦਾ ਸਾਨੂੰ ਭੋਰਾ ਵੀ ਫ਼ਿਕਰ ਨਹੀਂ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ