JALANDHAR WEATHER

ਅਦਾਲਤ ਨੇ ਦਿੱਤਾ ਸੰਜੇ ਸਿੰਘ ਨੂੰ ਭਲਕੇ ਸੰਸਦ ਵਿਚ ਲੈ ਕੇ ਜਾਣ ਦਾ ਹੁਕਮ

ਨਵੀਂ ਦਿੱਲੀ, 18 ਮਾਰਚ- ਦਿੱਲੀ ਦੀ ਇਕ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਬਕਾਰੀ ਘੁਟਾਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਮੰਗਲਵਾਰ ਨੂੰ ਸੰਸਦ ਵਿਚ ਲੈ ਕੇ ਜਾਣ ਤਾਂ ਜੋ ਉਹ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕ ਸਕਣ। ਵਿਸ਼ੇਸ਼ ਜੱਜ ਐਮ. ਕੇ. ਨਾਗਪਾਲ ਨੇ ਜੇਲ੍ਹ ਸੁਪਰਡੈਂਟ ਨੂੰ ਇਸ ਦੌਰਾਨ ਲੋੜੀਂਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜੱਜ ਨੇ ਕਿਹਾ ਕਿ ਇਸ ਦੌਰਾਨ ਸੰਜੇ ਸਿੰਘ ਨੂੰ ਪ੍ਰੈਸ ਨੂੰ ਸੰਬੋਧਨ ਕਰਨ ਜਾਂ ਕੋਈ ਜਨਤਕ ਮੀਟਿੰਗ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਆਪਣੇ ਵਕੀਲ ਦਾ ਪਰਿਵਾਰ ਨੂੰ ਮਿਲਣ ਦਿੱਤਾ ਜਾਵੇਗਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ