JALANDHAR WEATHER

ਗਲੀਆਂ 'ਚ ਕੂੜਾ ਸੁੱਟਣ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਨਗਰ ਕੌਂਸਲ ਦਫ਼ਤਰ ਰਾਮਾਂ ਮੰਡੀ ਵਿਖੇ ਨਾਅਰੇਬਾਜ਼ੀ

ਰਾਮਾਂ ਮੰਡੀ, 28 ਮਾਰਚ (ਤਰਸੇਮ ਸਿੰਗਲਾ)-ਸਥਾਨਕ ਮਾਰਕੀਟ ਕਮੇਟੀ ਦਫ਼ਤਰ ਨੇੜੇ ਗਲੀਆਂ ਦੇ ਅੱਗੇ ਨਗਰ ਕੌਂਸਲ ਵਲੋਂ ਕੂੜਾ ਕਰਕੱਟ ਸੁੱਟੇ ਜਾਣ ਤੋਂ ਪ੍ਰੇਸ਼ਾਨ ਸ਼ਹਿਰ ਦੇ ਲੋਕਾਂ ਨੇ ਨਗਰ ਕੌਂਸਲ ਦਫ਼ਤਰ ਰਾਮਾਂ ਮੰਡੀ ਵਿਖੇ ਧਰਨਾ ਲਗਾ ਕੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਾਰਾ ਕੂੜਾ ਟਰਾਲੀਆਂ ਵਿਚ ਭਰ ਕੇ ਨਗਰ ਕੌਂਸਲ ਦਫ਼ਤਰ ਵਿਖੇ ਢੇਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੰਦਗੀ ਕਾਰਨ ਉਨ੍ਹਾਂ ਦੇ ਪਰਿਵਾਰ ਬੀਮਾਰ ਹੋ ਰਹੇ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ