JALANDHAR WEATHER

ਕਪੂਰਥਲਾ : ਜ਼ਿਲ੍ਹੇ ਵਿਚ 8 ਗਰੁੱਪਾਂ ਦੇ 252 ਠੇਕੇ 293.68 ਕਰੋੜ ਚ ਡਰਾਅ ਰਾਹੀਂ ਕੀਤੇ ਅਲਾਟ

 ਕਪੂਰਥਲਾ, 28 ਮਾਰਚ (ਅਮਰਜੀਤ ਕੋਮਲ) - ਪੰਜਾਬ ਸਰਕਾਰ ਦੀ ਆਬਕਾਰੀ ਨੀਤੀ 2024-25 ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਦੇ 8 ਗਰੁੱਪਾਂ ਦੇ 252 ਠੇਕੇ 293.68 ਕਰੋੜ ਵਿਚ ਡਰਾਅ ਰਾਹੀਂ ਅਲਾਟ ਕੀਤੇ ਗਏ । ਠੇਕਿਆਂ ਦੀ ਅਲਾਟਮੈਂਟ ਲਈ ਪਹਿਲਾ ਡਰਾਅ ਅਨੂਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਨੇ ਕੱਢਿਆ ਤੇ ਬਾਅਦ ਵਿਚ ਪੁਲਿਸ ਮੁਲਾਜ਼ਮਾਂ, ਮੀਡੀਆ ਤੇ ਆਮ ਲੋਕਾਂ ਨੇ ਡਰਾਅ ਕੱਢਣ ਦੀ ਪ੍ਰਕਿਰਿਆ ਵਿਚ ਹਿੱਸਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਐਕਸਾਈਜ਼ ਏ.ਐਸ. ਚਾਹਲ, ਡਾ. ਹਰਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ, ਈ.ਟੀ.ਓ. ਸੁਖਜੀਤ ਸਿੰਘ ਚਾਹਲ, ਰਮਨ ਭਗਤ, ਮਨਜੀਤ ਕੌਰ, ਦਲਜਿੰਦਰ ਕੌਰ, ਗੋਪਾਲ ਗੇਰਾ, ਜੇ.ਪੀ. ਸਿੰਘ, ਸੁਖਵਿੰਦਰ ਸਿੰਘ (ਸਾਰੇ ਇੰਸਪੈਕਟਰ), ਗੁਰਦੀਪ ਸਿੰਘ ਸੀਨੀਅਰ ਸਹਾਇਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ । ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਦੇ ਠੇਕੇ 272.63 ਕਰੋੜ ਵਿਚ ਅਲਾਟ ਕੀਤੇ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ