JALANDHAR WEATHER

ਰਾਮੇਸ਼ਵਰਮ ਕੈਫੇ ਧਮਾਕਾ ਮਾਮਲਾ: ਐਨ.ਆਈ.ਏ. ਵਲੋਂ ਤਿੰਨ ਰਾਜਾਂ ਚ ਵੱਡੇ ਪੱਧਰ 'ਤੇ ਛਾਪੇਮਾਰੀ, ਇਕ ਮੁੱਖ ਸਾਜ਼ਿਸ਼ਕਰਤਾ ਗ੍ਰਿਫਤਾਰ

 ਬੈਂਗਲੁਰੂ/ਚੇਨਈ/ਲਖਨਊ, 28 ਮਾਰਚ - ਰਾਮੇਸ਼ਵਰਮ ਕੈਫੇ ਧਮਾਕਾ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਤਿੰਨ ਰਾਜਾਂ ਵਿਚ ਕਈ ਥਾਵਾਂ 'ਤੇ ਵੱਡੇ ਪੱਧਰ 'ਤੇ ਛਾਪੇਮਾਰੀ ਕਰਕੇ ਇਕ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨ.ਆਈ.ਏ. ਦੀਆਂ ਟੀਮਾਂ ਨੇ ਕਰਨਾਟਕ ਵਿਚ 12, ਤਾਮਿਲਨਾਡੂ ਵਿਚ 5 ਅਤੇ ਉੱਤਰ ਪ੍ਰਦੇਸ਼ ਵਿਚ ਇਕ ਸਮੇਤ 18 ਥਾਵਾਂ 'ਤੇ ਕਾਰਵਾਈ ਕਰਨ ਤੋਂ ਬਾਅਦ ਮੁਜ਼ੱਮਿਲ ਸ਼ਰੀਫ ਨੂੰ ਸਹਿ-ਸਾਜ਼ਿਸ਼ਕਰਤਾ ਵਜੋਂ ਚੁੱਕਿਆ ਅਤੇ ਹਿਰਾਸਤ ਵਿਚ ਲਿਆ। ਐਨ.ਆਈ.ਏ. ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਜ਼ੱਮਿਲ ਸ਼ਰੀਫ ਨੇ ਮਾਮਲੇ ਦੇ ਦੋ ਹੋਰ ਪਛਾਣੇ ਗਏ ਦੋਸ਼ੀਆਂ ਨੂੰ ਲੌਜਿਸਟਿਕ ਸਹਾਇਤਾ ਦਿੱਤੀ ਸੀ... ਤਲਾਸ਼ੀ ਦੌਰਾਨ ਨਕਦੀ ਸਮੇਤ ਕਈ ਡਿਜੀਟਲ ਡਿਵਾਈਸ ਜ਼ਬਤ ਕੀਤੇ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ