JALANDHAR WEATHER

ਜਥੇਦਾਰ ਭੁਪਿੰਦਰ ਸਿੰਘ ਅਸੰਧ ਸਰਬਸੰਮਤੀ ਨਾਲ ਦੁਬਾਰਾ ਚੁਣੇ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

 ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ ) - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿਚ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਦੁਬਾਰਾ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੂੰ ਪ੍ਰਧਾਨ ਚੁਣਿਆ। ਸੁਖਵਿੰਦਰ ਸਿੰਘ ਮੰਡੇਬਰ 27 ਵੋਟਾਂ ਲੈ ਕੇ ਜਨਰਲ ਸੱਕਤਰ ਚੁਣੇ ਗਏ ਜਦਕਿ ਉਨ੍ਹਾ ਦੇ ਵਿਰੋਧੀ ਰਮਣੀਕ ਸਿੰਘ ਮਾਨ ਨੂੰ 4 ਵੋਟਾਂ ਮਿਲੀਆਂ। ਡੇਰਾ ਕਾਰ ਸੇਵਾ ਕਲੰਦਰੀ ਗੇਟ ਕਰਨਾਲ ਪਹੁੰਚਣ 'ਤੇ ਪ੍ਰਧਾਨ ਜਥੇ. ਅਸੰਧ ਅਤੇ ਮੀਤ ਸੱਕਤਰ ਗੁਲਾਬ ਸਿੰਘ ਮੂਣਕ ਦਾ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜੱਥੇ. ਅਸੰਧ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿਚ ਅੱਜ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ, ਜਿਸ ਵਿਚ ਉਨ੍ਹਾ ਤੋਂ ਇਲਾਵਾ ਜਰਨਲ ਇਜਲਾਸ ਵਲੋਂ ਕਰਵਾਈ ਚੋਣ ਵਿਚ ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਮੀਤ ਸਕੱਤਰ ਗੁਲਾਬ ਸਿੰਘ ਮੂਨਕ ਕਰਨਾਲ, 6 ਕਾਰਜਜਕਾਰਨੀ ਮੈਂਬਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਿਰਸਾ, ਜਗਸੀਰ ਸਿੰਘ ਮਾਂਗੇਆਣਾ ਸਿਰਸਾ, ਤਰਵਿੰਦਰਪਾਲ ਸਿੰਘ ਅੰਬਾਲਾ, ਤਜਿੰਦਰਪਾਲ ਸਿੰਘ ਨਾਰਨੌਲ ਮਹਿੰਦਰਗੜ, ਬਲਦੇਵ ਸਿੰਘ ਖ਼ਾਲਸਾ ਟੋਹਾਣਾ, ਸੁਦਰਸ਼ਨ ਸਿੰਘ ਗਾਵੜੀ ਭਿਵਾਨੀ ਚੁਣੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ