ਜਲੰਧਰ ਪੁਲਿਸ ਵਲੋਂ ਮੁਠਭੇੜ ਤੋਂ ਬਾਅਦ ਗੈਂਗਸਟਰ ਚਿੰਟੂ ਸਣੇ 4 ਗ੍ਰਿਫ਼ਤਾਰ
ਜਲੰਧਰ, 29 ਮਾਰਚ - ਜਲੰਧਰ ਦੇ ਆਬਾਦਪੁਰਾ 'ਚ ਸੀ.ਆਈ.ਏ.ਸਟਾਫ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਮੁਕਾਬਲੇ 'ਚ ਗੈਂਗਸਟਰ ਚਿੰਟੂ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀ ਨੇ ਨੇ ਕਿਹਾ ਕਿ ਸੀ.ਆਈ.ਏ. ਸਟਾਫ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ। ਇਸ ਕਾਰਵਾਈ ਵਿਚ ਗੈਂਗਸਟਰ ਚਿੰਟੂ ਸਮੇਤ 4 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।