JALANDHAR WEATHER

ਟਰੱਕ ਡਰਾਇਵਰ ਨੇ ਟੋਲ ਪਲਾਜ਼ਾ ਬਹਿਰਾਮ ਦਾ ਮੁਲਾਜ਼ਮ ਦਰੜਿਆ

ਬਹਿਰਾਮ, 29 ਮਾਰਚ (ਨਛੱਤਰ ਸਿੰਘ ਬਹਿਰਾਮ)- ਟੋਲ ਪਲਾਜ਼ਾ ਬਹਿਰਾਮ ਵਿਖੇ ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਲਾਜ਼ਾ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਟਰੱਕ ਨੰਬਰ ਪੀ.ਬੀ.10 ਸੀ.ਐਲ. 6325 ਜਿਸ ਨੂੰ ਹਰਦਿਆਲ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਬਘੌਲ ਜ਼ਿਲ੍ਹਾ ਗੁਰਦਾਸਪੁਰ ਚਲਾ ਰਿਹਾ ਸੀ ਤਾਂ ਜਦੋਂ ਉਹ ਬਿਨ੍ਹਾਂ ਟੋਲ ਪਲਾਜ਼ੇ ’ਤੇ ਪਰਚੀ ਕਟਾਏ ਅੱਗੇ ਲੰਘਣ ਲੱਗਾ ਤਾਂ ਮੁਲਾਜ਼ਮ ਵਲੋਂ ਰੋਕੇ ਜਾਣ ’ਤੇ ਉਕਤ ਟਰੱਕ ਡਰਾਇਵਰ ਰੁੱਕਣ ਦੀ ਬਜਾਏ ਮੁਲਾਜ਼ਮ ਸੁਸ਼ੀਲ ਕੁਮਾਰ ਉਪਰ ਟਰੱਕ ਚੜ੍ਹਾ ਕੇ ਅੱਗੇ ਲੰਘ ਗਿਆ। ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸੁਸ਼ੀਲ ਕੁਮਾਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਟਰੱਕ ਡਰਾਇਵਰ ਮੌਕੇ ’ਤੋਂ ਫਰਾਰ ਹੋ ਗਿਆ ਜਿਸ ਨੂੰ ਬਹਿਰਾਮ ਪੁਲਿਸ ਨੇ ਰੋਪੜ ਤੋਂ ਗਿ੍ਰਫ਼ਤਾਰ ਕਰ ਲਿਆ। ਏ.ਐਸ.ਆਈ. ਅਮਰੀਕ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ