JALANDHAR WEATHER

ਬੀ.ਐਸ.ਐਫ਼. ਨੇ ਕਰੋੜਾਂ ਦੀ ਹੈਰੋਇਨ ਕੀਤੀ ਜ਼ਬਤ

ਫ਼ਾਜ਼ਿਲਕਾ, 29 ਮਾਰਚ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜਿਓਂ ਬੀ.ਐਸ.ਐਫ਼. 66 ਬਟਾਲੀਅਨ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜ਼ੁਰਾਬਾਂ ਵਿਚ ਛੁਪਾ ਕੇ ਸਰਹੱਦ ਨੇੜੇ ਰੱਖੀ ਕਰੋੜਾਂ ਦੀ ਹੈਰੋਇਨ ਦੇ 9 ਪੈਕਟ ਬੀ.ਐਸ.ਐਫ. ਨੂੰ ਤਲਾਸ਼ੀ ਅਭਿਆਨ ਦੌਰਾਨ ਪਿੰਡ ਮੁਹਾਰ ਸੋਨਾ ਦੀ ਕੌਮਾਂਤਰੀ ਸਰਹੱਦ ਦੀ ਕੰਡਿਆਲੀ ਤਾਰ ਦੀ ਜ਼ੀਰੋ ਲਾਈਨ ਦੇ ਨੇੜੇ ਬਰਾਮਦ ਹੋਏ ਹਨ। ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 60 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੱਸੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ