JALANDHAR WEATHER

ਤੇਜ਼ ਰਫ਼ਤਾਰ ਗੱਡੀ ਦੀ ਸਾਈਡ ਲੱਗਣ ਕਰਕੇ 10 ਸਾਲਾਂ ਬੱਚੀ ਦੀ ਮੌਤ

ਭੁਲੱਥ, 29 ਮਾਰਚ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਪੰਡੋਰੀ ਅਰਾਈਆਂ ਦੇ ਵਸਨੀਕ ਗੁਰਜੰਟ ਸਿੰਘ ਦੀ 10 ਸਾਲਾ ਬੱਚੀ ਨਵਜੋਤ ਕੌਰ ਦੀ ਤੇਜ਼ ਰਫ਼ਤਾਰ ਗੱਡੀ ਦੀ ਸਾਈਡ ਲੱਗਣ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਵਜੋਤ ਕੌਰ ਦੀ ਤਾਈ ਸੰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ਾਮ ਦੇ ਵਕਤ ਆਪਣੀ ਦਰਾਣੀ ਨਰਿੰਦਰ ਕੌਰ ਤੇ ਉਸ ਦੀ 10 ਸਾਲਾ ਬੱਚੀ ਨਵਜੋਤ ਕੌਰ ਸਮੇਤ ਪਿੰਡ ਰਾਮਗੜ੍ਹ ਵਾਲੀ ਸਾਈਡ ਨੂੰ ਸੈਰ ਕਰਨ ਜਾ ਰਹੇ ਸਨ ਕਿ ਭੁਲੱਥ ਵਾਲੀ ਸਾਈਡ ਤੋਂ ਕੋਈ ਤੇਜ਼ ਰਫਤਾਰ ਗੱਡੀ ਆਈ, ਜਿਸ ਦੀ ਸਾਈਡ ਵੱਜਣ ਕਰਕੇ ਨਵਜੋਤ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਗੱਡੀ ਚਾਲਕ ਗੱਡੀ ਸਮੇਤ ਫਰਾਰ ਹੋ ਗਏ, ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਗੱਡੀ ਕਿਹੜੀ ਸੀ। ਬੱਚੀ ਨੂੰ ਲੋਕਾਂ ਨੇ ਚੁੱਕ ਕੇ ਸਿਵਲ ਹਸਪਤਾਲ ਭੁਲੱਥ ਵਿਖੇ ਲਿਆਂਦਾ, ਜਿੱਥੇ ਡਾਕਟਰਾਂ ਵਲੋਂ ਨਵਜੋਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਹਾਦਸੇ ਸੰਬੰਧੀ ਥਾਣਾ ਭੁਲੱਥ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ