JALANDHAR WEATHER

ਡੀ.ਐਮ.ਕੇ. ਲੋਕਾਂ ਨੂੰ ਹਮੇਸ਼ਾ ਜਾਤ-ਪਾਤ ਦੇ ਨਾਮ 'ਤੇ ਲੜਾਉਂਦੀ ਆਈ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਵੇਲੋਰ, (ਤਾਮਿਲਨਾਡੂ), 10 ਅਪ੍ਰੈਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤਾਮਿਲਨਾਡੂ ਵਿਚ ਸੱਤਾਧਾਰੀ ਡੀ.ਐਮ.ਕੇ. ਦੀ ਅਗਵਾਈ ਵਾਲੇ ਗੱਠਜੋੜ 'ਤੇ ਜ਼ੋਰਦਾਰ ਹਮਲਾ ਕੀਤਾ ਅਤੇ ਕਿਹਾ ਕਿ ਉਹ ਦਹਾਕਿਆਂ ਪੁਰਾਣੀ ਖਤਰਨਾਕ ਰਾਜਨੀਤੀ ਦਾ ਪਰਦਾਫਾਸ਼ ਕਰਨਾ ਜਾਰੀ ਰੱਖਣਗੇ। ਪੀ.ਐਮ. ਮੋਦੀ ਨੇ ਦੋਸ਼ ਲਾਇਆ ਕਿ ਡੀ.ਐਮ.ਕੇ. ਲੋਕਾਂ ਨੂੰ ਖੇਤਰ, ਧਰਮ ਅਤੇ ਜਾਤ ਦੇ ਨਾਮ ਉੱਤੇ ਲੜਾਉਂਦੀ ਹੈ ਅਤੇ ਖੇਤਰੀ ਪਾਰਟੀ ਜਾਣਦੀ ਹੈ ਕਿ ਜਿਸ ਦਿਨ ਲੋਕ ਪਾੜੋ ਅਤੇ ਰਾਜ ਕਰੋ ਦੀ ਰਾਜਨੀਤੀ ਨੂੰ ਸਮਝ ਗਏ, ਪਾਰਟੀ ਨੂੰ ਇਕ ਵੀ ਵੋਟ ਨਹੀਂ ਮਿਲੇਗਾ। ਉਨ੍ਹਾਂ ਨੇ ਸੂਬੇ 'ਚ ਨਸ਼ਾ ਤਸਕਰੀ ਨੂੰ ਲੈ ਕੇ ਡੀ.ਐਮ.ਕੇ. 'ਤੇ ਵੀ ਹਮਲਾ ਬੋਲਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ