JALANDHAR WEATHER

ਭਾਜਪਾ ਦੇ ਸੰਕਲਪ ਪੱਤਰ ਦਾ ਮਤਲਬ ਹੈ ਮੋਦੀ ਦੀ ਗਾਰੰਟੀ- ਪ੍ਰਧਾਨ ਮੰਤਰੀ

ਕੇਰਲ, 15 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੂਵਨੰਤਪੁਰਮ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਦਿੱਲੀ ਵਿਚ ਭਾਜਪਾ ਨੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਹੈ। ਭਾਜਪਾ ਦੇ ਸੰਕਲਪ ਪੱਤਰ ਦਾ ਮਤਲਬ ਹੈ ਮੋਦੀ ਦੀ ਗਾਰੰਟੀ ਅਤੇ ਮੋਦੀ ਦੀ ਗਾਰੰਟੀ ਦੇ ਤਹਿਤ ਭਾਰਤ ਦੁਨੀਆ ਦਾ ਕੇਂਦਰ ਬਣੇਗਾ, ਮੋਦੀ ਦੀ ਗਾਰੰਟੀ ਦੇ ਤਹਿਤ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਦਾ ਪੈਸਾ ਮਿਲਦਾ ਰਹੇਗਾ ਅਤੇ ਇਸ ਦੇ ਨਾਲ ਹੀ ਗਰੀਬ ਨਾਗਰਿਕ ਲਈ 3 ਕਰੋੜ ਨਵੇਂ ਘਰ ਬਣਾਏ ਜਾਣਗੇ ਅਤੇ 70 ਸਾਲ ਤੋਂ ਉਪਰ ਦੇ ਨਾਗਰਿਕਾਂ ਦੀ ਮੁਫ਼ਤ ਇਲਾਜ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦਾ ਵਿਕਾਸ ਵਿਜ਼ਨ ਕੇਰਲ ਦੇ ਹਰ ਵਰਗ ਅਤੇ ਹਰ ਸਮਾਜ ਲਈ ਇਕ ਵਿਆਪਕ ਰੋਡਮੈਪ ਪ੍ਰਦਾਨ ਕਰਦਾ ਹੈ। ਅਸੀਂ ਗਲੋਬਲ ਸੈਲਾਨੀਆਂ ਨੂੰ ਆਪਣੇ ਵਿਰਸੇ ਨਾਲ ਜੋੜਾਂਗੇ। ਅਸੀਂ ਆਪਣੀ ਵਿਰਾਸਤ ਨੂੰ ਵਿਸ਼ਵ ਵਿਰਾਸਤ ਦੇ ਪੱਧਰ ’ਤੇ ਲੈ ਕੇ ਜਾਵਾਂਗੇ। ਭਾਜਪਾ ਦੀ ਯੋਜਨਾ ਕੇਰਲ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੇ ਸਰਵਪੱਖੀ ਵਿਕਾਸ ਲਈ ਹੈ। ਅਸੀਂ ਕੇਰਲ ਵਿਚ ਈਕੋ-ਟੂਰਿਜ਼ਮ ਦੇ ਨਵੇਂ ਕੇਂਦਰ ਸਥਾਪਿਤ ਕਰਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ