ਸ਼ੰਭੂ ਰੇਲਵੇ ਸਟੇਸ਼ਨ ਪੁਲਿਸ ਛਾਉਣੀ ਵਿਚ ਤਬਦੀਲ
ਸ਼ੰਭੂ, 17 ਅਪ੍ਰੈਲ (ਅਮਨਦੀਪ ਸਿੰਘ)- ਸ਼ੰਭੂ ਰੇਲਵੇ ਸਟੇਸ਼ਨ ਪੁਲਿਸ ਵਲੋਂ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਕਿਸਾਨਾਂ ਵਲੋਂ ਅੱਜ ਰੇਲਵੇ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਵਿਚ ਨਜ਼ਰ ਆ ਰਹੀ ਹੈ। ਪੁਲਿਸ ਵਲੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਤਇਨਾਤ ਕਰ ਦਿੱਤੇ ਗਏ ਨੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅਲਰਟ ਕਰ ਦਿੱਤੀਆਂ ਗਈਆਂ ਹਨ।