JALANDHAR WEATHER

ਕਪੂਰਥਲਾ ਦੀਆਂ 5 ਵਿਦਿਆਰਥਣਾਂ ਬੋਰਡ ਦੀ ਮੈਰਿਟ ਸੂਚੀ 'ਚ ਆਈਆਂ

ਕਪੂਰਥਲਾ, 18 ਅਪ੍ਰੈਲ (ਅਮਰਜੀਤ ਕੋਮਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਕਪੂਰਥਲਾ ਦੀ ਵਿਦਿਆਰਥਣ ਨੀਕਿਤਾ ਪੁੱਤਰੀ ਹਰਜਿੰਦਰ ਸਿੰਘ 650 ਵਿਚੋਂ 633 ਅੰਕ ਲੈ ਕੇ ਬੋਰਡ ਦੀ ਮੈਰਿਟ ਸੂਚੀ ਵਿਚ 13ਵੇਂ ਰੈਂਕ 'ਤੇ ਰਹੀ ਤੇ ਉਸ ਨੇ ਜ਼ਿਲ੍ਹਾ ਕਪੂਰਥਲਾ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਾਰੀ ਗਰਲਜ਼ ਹਾਈ ਸਕੂਲ ਚੱਕੋਕੀ ਦੀ ਵਿਦਿਆਰਥਣ ਪ੍ਰਭਜੀਤ ਕੌਰ ਪੁੱਤਰੀ ਜਸਵੰਤ ਸਿੰਘ, ਮਹਾਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਫਗਵਾੜਾ ਦੀ ਲਵੀਨਾ ਨਰੂਲਾ ਪੁੱਤਰੀ ਰਕੇਸ਼ ਕੁਮਾਰ, ਮਹਿੰਦਰਾ ਪਬਲਿਕ ਸਕੂਲ ਦਿਆਲਪੁਰ ਕਪੂਰਥਲਾ ਦੀ ਵਿਦਿਆਰਥਣ ਵੈਸ਼ਨਵੀ ਸੇਠੀ ਪੁੱਤਰੀ ਸਚਿਨ ਸੇਠੀ, ਜਦਕਿ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਫਗਵਾੜਾ ਦੀ ਵਿਦਿਆਰਥਣ ਰਿਆ ਪੁੱਤਰੀ ਜੋਗਿੰਦਰਪਾਲ ਨੇ ਬੋਰਡ ਦੀ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ। ਵਰਨਣਯੋਗ ਹੈ ਕਿ ਕਪੂਰਥਲਾ ਜ਼ਿਲ੍ਹੇ ਦੇ 7328 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 7176 ਵਿਦਿਆਰਥੀ ਪਾਸ ਹੋਏ ਤੇ ਜ਼ਿਲ੍ਹੇ ਦਾ ਕੁੱਲ ਮਿਲਾ ਕੇ ਨਤੀਜਾ 97.93 ਫੀਸਦੀ ਰਿਹਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ