JALANDHAR WEATHER

ਸਰਹੱਦੀ ਖ਼ੇਤਰ ਵਿਚ ਬੇਮੌਸਮੇ ਮੀਂਹ ਤੇ ਗੜੇ ਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ

ਖੇਮਕਰਨ, 19 ਅਪ੍ਰੈਲ (ਰਾਕੇਸ਼ ਬਿੱਲਾ)- ਸਰਹੱਦੀ ਖੇਤਰ ਵਿਚ ਅੱਜ ਅਚਾਨਕ ਬੇਮੋਸਮੇ ਮੀਂਹ ਅਤੇ ਤੇਜ਼ ਹਵਾ ਦੇ ਨਾਲ ਗੜੇ ਪੈਣ ਕਾਰਨ ਕਣਕ ਦੀ ਫ਼ਸਲ ਖ਼ਰਾਬ ਹੋਣ ਦਾ ਡਰ ਬਣ ਗਿਆ ਹੈ, ਜਿਸ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਮੌਸਮ ਦੀ ਖ਼ਰਾਬੀ ਕਾਰਨ ਕਟਾਈ ਰੁੱਕ ਗਈ ਹੈ। ਅਮਰਕੋਟ ਤੇ ਭਿੱਖੀਵਿੰਡ ਦੇ ਪਿੰਡਾਂ ’ਚ ਤੇਜ਼ ਹਵਾ ਨਾਲ ਗੜੇ ਪਏ ਹਨ, ਜਿਸ ਕਾਰਨ ਬਿਲਕੁੱਲ ਕਟਾਈ ਸਮੇਂ ਫ਼ਸਲ ਦੇ ਨੁਕਸਾਨ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗ ਪਿਆ ਹੈ। ਉੱਧਰ ਮੰਡੀਆਂ ’ਚ ਸਰਕਾਰੀ ਖ਼ਰੀਦ ਚਾਲੂ ਨਾ ਹੋਣ ਕਾਰਨ ਮੰਡੀਆਂ ’ਚ ਗੇਰੀਆਂ ਵੀ ਖ਼ਰਾਬ ਹੋ ਸਕਦੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ