JALANDHAR WEATHER

ਖੇਮਕਰਨ ਦੇ ਸਰਹੱਦੀ ਖ਼ੇਤਰ ਚੋ ਮਿਲੀ ਢਾਈ ਕਰੋੜ ਦੀ ਹੈਰੋਇਨ

ਖੇਮਕਰਨ, 26 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਸਰਹੱਦੀ ਖੇਤਰ 'ਚ ਸੀਮਾ ਚੋਕੀ ਨੂਰਵਾਲਾ ਨਜ਼ਦੀਕ ਤੋ ਸ਼ੱਕ ਦੇ ਅਧਾਰ ਤੇ ਕੀਤੀ ਗਈ ਤਲਾਸ਼ੀ ਦੋਰਾਨ ਕਰੀਬ ਢਾਈ ਕਰੋੜ ਦੀ ਕੀਮਤ ਹੈਰੋਇਨ ਬ੍ਰਾਮਦ ਹੋਈ ਹੈ।ਇਸ ਸਬੰਧੀ ਤਫ਼ਤੀਸ਼ ਕਰਤਾ ਥਾਣਾ ਖੇਮਕਰਨ ਦੇ ਏ.ਐਸ.ਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਬੀ.ਐਸ.ਐਫ ਦੀ 103 ਬਟਾਲੀਅਨ ਦੇ ਜੁਵਾਨਾ ਤੇ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਵਲੋ ਸਬੰਧਤ ਇਲਾਕੇ 'ਚ ਪਕਿਸਤਾਨ ਤਰਫੋ ਡ੍ਰੋਨਾ ਦੀ ਲਗਾਤਾਰ ਹੋ ਰਹੀ ਹਲਚਲ ਕਾਰਨ ਸਾਂਝੇ ਤੋਰ ਤੇ ਕੀਤੀ ਜਾ ਰਹੀ ਸ਼ਰਚ ਦੋਰਾਨ ਇਕ ਨੀਲੇ ਰੰਗ ਦੀ ਟੇਪ ਨਾਲ ਪੈਕ ਕੀਤਾ ਪੈਕਟ ਮਿਲਿਆਂ, ਜਿਸ ਚੋ 510 ਗ੍ਰਾਮ ਹੈਰੋਇਨ ਮਿੱਲੀ ਹੈ।ਥਾਣਾ ਖੇਮਕਰਨ 'ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ