JALANDHAR WEATHER

ਬੇਮੌਸਮੀ ਬਾਰਿਸ਼ ਨੇ ਸੁਧਾਰ ਦਾਣਾ ਮੰਡੀ 'ਚ ਮੰਡੀ ਬੋਰਡ ਦੇ ਮਾੜੇ ਪ੍ਰਬੰਧਾਂ ਦੀ ਖੋਲ੍ਹੀ ਪੋਲ

ਗੁਰੂਸਰ ਸੁਧਾਰ,26 ਅਪ੍ਰੈਲ (ਜਗਪਾਲ ਸਿੰਘ ਸਿਵੀਆਂ) - ਇਕ ਪਾਸੇ ਕਣਕ ਦੀ ਕਟਾਈ ਦਾ ਕੰਮ ਅਜੇ ਜ਼ੋਰਾਂ 'ਤੇ ਹੈ ਉਥੇ ਹੀ ਦੂਜੇ ਪਾਸੇ ਪੰਜਾਬ 'ਚ ਬਦਲੇ ਮੌਸਮ ਨੇ ਕਿਸਾਨਾਂ ਦਾ ਹਾਲ ਬੇਹਾਲ ਕੀਤਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੀ ਬਾਰਿਸ਼ ਕਾਰਨ ਖੇਤਾਂ 'ਚ ਖੜ੍ਹੀ ਫ਼ਸਲ ਤਬਾਹ ਹੋ ਰਹੀ ਹੈ । ਪੰਜਾਬ 'ਚ ਸਵੇਰ ਸਮੇਂ ਚੱਲੀ ਤੇਜ਼ ਹਨੇਰੀ ਅਤੇ ਬਾਰਿਸ਼ ਦੇ ਨਾਲ ਕਿਸਾਨਾਂ ਦੀ ਮੰਡੀਆਂ ਦੇ ਵਿਚ ਪਈ ਕਣਕ ਦੀ ਫ਼ਸਲ ਵੀ ਤਬਾਹ ਹੋ ਰਹੀ ਹੈ । ਇਸੇ ਦੇ ਚੱਲਦਿਆਂ ਗੁਰੂਸਰ ਸੁਧਾਰ ਪੇਂਡੂ ਦਾਣਾ ਮੰਡੀ 'ਚ ਰਾਤੀਂ 8 ਵਜੇ ਆਈ ਭਾਰੀ ਬਾਰਿਸ਼ ਕਾਰਨ ਮੰਡੀ 'ਚ ਆਈ ਕਣਕ ਨੂੰ ਢਕਣ ਲਈ ਮਾਰਕੀਟ ਕਮੇਟੀ ਦੀਆਂ ਦਿੱਤੀਆਂ ਤਰਪਾਲਾਂ ਦੀ ਵੱਡੀ ਘਾਟ ਦਿਖਾਈ ਦਿੱਤੀ । ਅੱਜ ਹੋਣ ਵਾਲੀ ਬਾਰਿਸ਼ ਬਾਰੇ ਮੌਸਮ ਵਿਭਾਗ ਵਲੋਂ ਅਗਾਊਂ ਸੂਚਿਤ ਕੀਤੇ ਜਾਣ 'ਤੇ ਵੀ ਪੰਜਾਬ ਮੰਡੀ ਬੋਰਡ ਦੇ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਕਣਕ ਦੀਆਂ ਭਰੀਆਂ ਬੋਰੀਆਂ ਨੂੰ ਖੁਲ੍ਹੇ ਅਸਮਾਨ ਹੇਠਾਂ ਭਿੱਜਣ ਲਈ ਛੱਡ ਦਿੱਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ