JALANDHAR WEATHER

ਖਮਾਣੋਂ : ਟਿੱਪਰ-ਟਰਾਲੀ ਦੀ ਟੱਕਰ 'ਚ ਨੌਜਵਾਨ ਦੀ ਮੌਤ

ਖਮਾਣੋਂ, 28 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਅੱਜ ਦੁਪਹਿਰ 2 ਵਜੇ ਦੇ ਕਰੀਬ ਥਾਣਾ ਖਮਾਣੋਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਕੌਮਾਂਤਰੀ ਰੋਡ ਉਪਰ ਟਿੱਪਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਮ੍ਰਿਤਕ ਇਕਬਾਲ ਸਿੰਘ ਉਰਫ ਕਾਕਾ ਪੁੱਤਰ ਗੁਰਦੀਪ ਸਿੰਘ ਵਾਸੀ ਵਾਰਡ ਨੰਬਰ 6 ਖਮਾਣੋਂ ਖੁਰਦ ਆਪਣੀ ਟਰਾਲੀ ਦੇ ਟਾਇਰ ਨੂੰ ਪੰਕਚਰ ਲਗਵਾਉਣ ਲਈ ਪੰਕਚਰਾਂ ਦੀ ਦੁਕਾਨ ਅੱਗੇ ਟਰਾਲੀ ਖੜ੍ਹੀ ਕਰਕੇ ਸੜਕ ’ਤੇ ਖੜ੍ਹਾ ਸੀ ਤਾਂ ਇਕ ਟਿੱਪਰ ਜੋ ਸਮਰਾਲਾ ਸਾਈਡ ਤੋਂ ਆ ਰਿਹਾ ਸੀ, ਨੇ ਨੌਜਵਾਨ ਨੂੰ ਕੁਚਲ ਦਿੱਤਾ ਅਤੇ ਅੱਗੇ ਖੜ੍ਹੇ ਟਰੈਕਟਰ-ਟਰਾਲੀ ’ਚ ਜਾ ਵੱਜਾ। ਇਸ ਦੌਰਾਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ