JALANDHAR WEATHER

ਸੰਗਰੂਰ : ਆੜ੍ਹਤੀਆ ਐਸੋਸੀਏਸ਼ਨ ਪੰਜਾਬ ਨੇ ਸਾਇਲੋ ਦੇ ਗੋਦਾਮਾਂ 'ਚ ਬਲੈਕਮੇਲ ਕਰਨ ਦੇ ਲਾਏ ਦੋਸ਼

ਸੰਗਰੂਰ,  29 ਅਪ੍ਰੈਲ (ਧੀਰਜ ਪਸ਼ੌਰੀਆ)-ਆੜ੍ਹਤੀਆ ਐਸੋਸੀਏਸ਼ਨ ਪੰਜਾਬ ਨੇ ਖੁਰਾਕ ਅਤੇ ਵੰਡ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਇਕ ਪੱਤਰ ਲਿਖ ਕੇ ਸਾਇਲੋ ਗੋਦਾਮਾਂ ਵਿਚ ਆੜ੍ਹਤੀਆਂ ਨੂੰ ਬਲੈਕਮੇਲ ਕਰਨ ਦੇ ਦੋਸ਼ ਲਗਾਏ ਹਨ। ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੱਤਰ ਵਿਚ ਕਿਹਾ ਹੈ ਕਿ ਮੰਡੀਆਂ ਵਿਚੋਂ 12 ਫੀਸਦੀ ਨਮੀ ਤੱਕ ਵਾਲੀ ਕਣਕ ਖਰੀਦ ਕੇ ਗੋਦਾਮਾਂ ਵਿਚ ਭੇਜੀ ਜਾ ਰਹੀ ਹੈ ਪਰ ਸਾਇਲੋ ਗੋਦਾਮਾਂ ਵਾਲਿਆਂ ਨੇ ਆਪਣੇ ਮੀਟਰਾਂ ਦੀ ਰੀਡਿੰਗ ਵਧਾਈ ਹੋਈ ਹੈ ਜੋ 13 ਜਾਂ 14 ਫੀਸਦੀ ਨਮੀ ਦੱਸ ਕੇ ਆੜ੍ਹਤੀਆਂ ਨੂੰ ਬਲੈਕਮੇਲ ਕਰ ਰਹੇ ਹਨ। ਆੜਤੀਆਂ ਤੋਂ ਇਕ ਟਰੱਕ ਮਗਰ ਦੋ ਢਾਈ ਹਜ਼ਾਰ ਰੁਪਈਆ ਲਿਆ ਜਾ ਰਿਹਾ ਹੈ ਜੋ ਆੜ੍ਹਤੀਏ ਨਹੀਂ ਦਿੰਦੇ ਉਨ੍ਹਾਂ ਦੇ ਟਰੱਕ ਵਾਪਿਸ ਕੀਤੇ ਜਾ ਰਹੇ ਹਨ। ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਸਾਇਲੋ ਗੋਦਾਮਾਂ ਵਿਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਨਿਯੁਕਤ ਕੀਤੇ ਜਾਣ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ