JALANDHAR WEATHER

ਤਲਵਣ ਦੀਆਂ ਧੀਆਂ ਤੇ ਸਕੀਆਂ ਭੈਣਾਂ ਪ੍ਰਭਨੂਰ ਅਤੇ ਨਵਨੂਰ ਨੇ ਮੈਰਿਟ ਵਿਚ ਆ ਕੇ ਵਧਾਇਆ ਪਿੰਡ ਦਾ ਮਾਣ

ਜੰਡਿਆਲਾ ਮੰਜਕੀ,30 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ) - ਗੌਰਮਿੰਟ ਗਰਲਜ ਹਾਈ ਸਕੂਲ ਤਲਵਣ ਦੀਆਂ ਧੀਆਂ ਨੇ ਅੱਠਵੀਂ ਜਮਾਤ ਦੇ ਅੱਜ ਆਏ ਨਤੀਜਿਆਂ ਵਿਚੋਂ ਮੈਰਿਟ ਵਿਚ ਸਥਾਨ ਪ੍ਰਾਪਤ ਕਰਕੇ ਪਿੰਡ ਦਾ ਮਾਣ ਵਧਾਇਆ ਹੈ। ਦੁਕਾਨ ਚਲਾਉਂਦੇ ਲਖਵਿੰਦਰ ਸਿੰਘ ਭੇਲੇ ਅਤੇ ਇਕ ਨਿੱਜੀ ਸਕੂਲ ਅਧਿਆਪਕਾ ਜਸਵਿੰਦਰ ਕੌਰ ਦੀਆਂ ਇਨ੍ਹਾਂ ਹੋਣਹਾਰ ਧੀਆਂ ਤੇ ਸਕੀਆਂ ਭੈਣਾਂ ਦੇ ਨਾਂਅ ਮੈਰਿਟ ਸੂਚੀ ਵਿਚ ਆਉਣ ਦਾ ਪਤਾ ਲੱਗਣ 'ਤੇ ਪਿੰਡ ਵਿਚ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਨਵਨੂਰ ਭੇਲੇ ਪੁੱਤਰੀ ਲਖਵਿੰਦਰ ਸਿੰਘ ਭੇਲੇ ਨੇ 600 ਵਿਚੋਂ 590 ਅੰਕ ਪ੍ਰਾਪਤ ਕਰਕੇ ਮੈਰਿਟ ਵਿਚ 010 ਰੈਂਕ ਪ੍ਰਾਪਤ ਕੀਤਾ। ਇਸੇ ਤਰ੍ਹਾਂ ਉਸਦੀ ਸਕੀ ਭੈਣ ਪ੍ਰਭਨੂਰ ਭੇਲੇ ਨੇ 600 ਵਿੱਚੋਂ 593 ਅੰਕ ਪ੍ਰਾਪਤ ਕਰਕੇ ਰੈਂਕ 007 ਪ੍ਰਾਪਤ ਕੀਤਾ। ਸਕੂਲ ਇੰਚਾਰਜ ਇੰਦਰਜੀਤ ਨੇ ਕਿਹਾ ਕਿ ਉਪਰੋਕਤ ਭੈਣਾਂ ਦੀ ਪ੍ਰਾਪਤੀ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ