JALANDHAR WEATHER

ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

ਕਾਲਾ ਸੰਘਿਆਂ, 1 ਮਈ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਨਿੱਝਰਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਬੇਹੱਦ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕਰੰਟ ਦੀ ਲਪੇਟ 'ਚ ਆਇਆ ਨੌਜਵਾਨ 24 ਸਾਲਾ ਸੁਖਜਿੰਦਰ ਸਿੰਘ ਵਾਸੀ ਪਿੰਡ ਲਿੱਧੜਾਂ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਘਟਨਾ ਦੌਰਾਨ ਉਹ ਆਪਣੇ ਨਾਨਕੇ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ ਵਿਖੇ ਕੁਝ ਸਮੇਂ ਤੋਂ ਆਇਆ ਹੋਇਆ ਸੀ।

ਜਾਣਕਾਰੀ ਮੁਤਾਬਕ ਉਹ ਆਪਣੇ ਸਾਥੀਆਂ ਨਾਲ ਕਬੂਤਰਾਂ ਨੂੰ ਫੜ੍ਹਨ ਲਈ ਇਕ ਲੋਹੇ ਦਾ ਜੰਗਲਾ ਲੈ ਕੇ ਗੁਰਦੁਆਰਾ ਕਲਗੀਧਰ ਸਾਹਿਬ ਨਿੱਝਰਾਂ ਦੀ ਦਰਸ਼ਨੀ ਡਿਓੜੀ ਉੱਪਰ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਉਸ ਦੇ ਹੱਥ ਵਿਚ ਫੜ੍ਹਿਆ ਜੰਗਲਾ ਬਿਜਲੀ ਦੀਆਂ ਤਾਰਾਂ ਨਾਲ ਟਕਰਾਅ ਗਿਆ, ਜੋ ਕਿ 11 ਹਜ਼ਾਰ ਹਾਈ ਵੋਲਟੇਜ ਕਰੰਟ ਵਾਲੀ ਸਪਲਾਈ ਵਾਲੀਆਂ ਤਾਰਾਂ ਸੀ ਅਤੇ ਉਨ੍ਹਾਂ ਦੀ ਚਪੇਟ ਵਿਚ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ