JALANDHAR WEATHER

ਰਾਜਾ ਵੜਿੰਗ ਨੇ ਪੱਤਰਕਾਰ ਮਿਲਣੀ ਦੌਰਾਨ ਜੱਸੀ ਖੰਗੂੜਾ ਦਾ ਕੀਤਾ ਸਵਾਗਤ

ਲੁਧਿਆਣਾ, 11 ਮਈ (ਜਗਮੀਤ ਸਿੰਘ)-ਬੀਤੇ ਦਿਨੀਂ 'ਆਮ' ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਜੱਸੀ ਖੰਗੂੜਾ ਦੇ ਸਵਾਗਤ ਲਈ ਸਥਾਨਕ ਪਾਰਕ ਪਲਾਜ਼ਾ ਵਿਚ ਇਕ ਪੱਤਰਕਾਰ ਮਿਲਣੀ ਕੀਤੀ ਗਈ। ਇਸ ਦੌਰਾਨ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਅਤੇ ਕਨਵੀਨਰ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ,ਜ਼ਿਲ੍ਹਾਂ ਪ੍ਰਧਾਨ ਸ਼ਹਿਰੀ ਸੰਜੈ ਤਲਵਾੜ ਵੀ ਮੌਜੂਦ ਰਹੇ। ਜੱਸੀ ਖੰਗੂੜਾ ਦਾ ਸਵਾਗਤ ਕਰਨ ਦੇ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਥੋੜਾ ਤਲਖ਼ੀ ਵਿਚ ਵੀ ਆਏ। ਪਰ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਆਰਾਮ ਨਾਲ ਸਵਾਲਾਂ ਦਾ ਜਵਾਬ ਦੇਣ ਲੱਗੇ। ਇਸ ਪੱਤਰਕਾਰ ਮਿਲਣੀ ਦੌਰਾਨ ਰਾਜਾ ਵੜਿੰਗ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਗ਼ੱਦਾਰ ਆਖਦੇ ਹੋਏ ਮੁੱਦਿਆਂ ਉਪਰ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ