JALANDHAR WEATHER

ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ

ਡੇਰਾਬੱਸੀ, 12 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਫ਼ਲਾਈਓਵਰ ਦਰਮਿਆਨ ਪੁਲਿਸ ਬੀਟ ਬਾਕਸ ਨੇੜੇ ਹੋਏ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਟਰਾਲੇ ਥੱਲੇ ਦਰੜੇ ਜਾਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।ਜਦੋਂ ਕਿ ਬਾਅਦ ਵਿਚ ਉਸਦੀ ਧੀ ਦੀ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ਼ ਮੌਤ ਹੋ ਗਈ। ਪਤਨੀ ਨੂੰ ਡੇਰਾਬੱਸੀ ਹਸਪਤਾਲ ਤੋਂ ਬਾਅਦ ਪੀ.ਜੀ.ਆਈ ਚੰਡੀਗੜ੍ਹ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਹੈ। ਮ੍ਰਿਤਕ ਮੋਟਰਸਾਈਕਲ ਚਾਲਕ ਦੀ ਪਹਿਚਾਣ ਵਿਜੈ ਕੁਮਾਰ, ਉਸਦੀ ਧੀ ਵਿਸ਼ਾਲੀ, ਜੋ ਗੁਰੂ ਨਾਨਕ ਕਲੋਨੀ ਦੇ ਰਹਿਣ ਵਾਲੇ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ