ਭਾਜਪਾ ਵਰਕਰ ਅਤੇ ਕਿਸਾਨ ਹੋਏ ਆਹਮੋ ਸਾਹਮਣੇ
ਮਲੇਰਕੋਟਲਾ, 12 ਮਈ (ਮੁਹੰਮਦ ਹਨੀਫ਼ ਥਿੰਦ,ਪਾਰਸ ਜੈਨ ) - ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਰਵਿੰਦ ਖੰਨਾ ਦਾ ਅੱਜ ਮਲੇਰਕੋਟਲਾ ਪਹੁੰਚਣ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਟਰੱਕ ਯੂਨੀਅਨ ਚੌਕ ਵਿਖੇ ਵਿਰੋਧ ਕੀਤਾ ਗਿਆ । ਲੁਧਿਆਣਾ-ਸੰਗਰੂਰ ਹਾਈਵੇ ਕਈ ਘੰਟਿਆਂ ਤੱਕ ਜਾਮ ਲੱਗਾ ਰਿਹਾ । ਇਸ ਮੌਕੇ 'ਤੇ ਭਾਜਪਾ ਆਗੂ ਅਰਵਿੰਦ ਖੰਨਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਨੇ ਬੜੀ ਸੂਝ ਬੂਝ ਨਾਲ ਮੌਕੇ 'ਤੇ ਸਥਿਤੀ ਨੂੰ ਕਾਬੂ ਕੀਤਾ।