ਲੰਬੇ ਸਮੇਂ ਬਾਅਦ ਲੋਕਾਂ ਨੇ ਬਿਨਾਂ ਡਰੇ ਪਾਈ ਵੋਟ- ਭਾਜਪਾ ਆਗੂ
ਸ੍ਰੀਨਗਰ, 13 ਮਈ- ਜੰਮੂ-ਕਸ਼ਮੀਰ ਵਕਫ਼ ਬੋਰਡ ਦੀ ਚੇਅਰਪਰਸਨ ਅਤੇ ਭਾਜਪਾ ਆਗੂ ਡਾ. ਦਰਖਸ਼ਨ ਅੰਦਰਾਬੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਇੱਥੇ ਲੋਕਾਂ ਨੇ ਬਿਨਾਂ ਕਿਸੇ ਡਰ ਦੇ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਵਿਚ ਇੰਨਾ ਡਰ ਸੀ ਕਿ ਉਹ ਵੋਟ ਪਾਉਣ ਲਈ ਬਾਹਰ ਨਹੀਂ ਆ ਸਕਦੇ ਸਨ। ਪਰ ਇਸ ਵਾਰ ਉਹ ਬਾਹਰ ਆ ਰਹੇ ਹਨ ਅਤੇ ਵੋਟ ਪਾ ਰਹੇ ਹਨ, ਇਹ ਹੀ ਬਦਲਾਅ ਹੈ।