JALANDHAR WEATHER

ਸਵਾਤੀ ਮਾਲੀਵਾਲ ਦੇ ਕੁੱਟਮਾਰ ਮਾਮਲੇ 'ਚ ਕਿਓ ਕੋਈ ਜਵਾਬ ਨਹੀ ਦੇ ਰਹੇ ਕੇਜਰੀਵਾਲ- ਆਰ.ਪੀ. ਸਿੰਘ

ਨਵੀਂ ਦਿੱਲੀ,19 ਮਈ-ਸਵਾਤੀ ਮਾਲੀਵਾਲ ਦੇ ਕੁੱਟਮਾਰ ਮਾਮਲੇ 'ਚ ਭਾਜਪਾ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਨਿਯਮਤ ਕਾਰਜ ਪ੍ਰਣਾਲੀ ਹੈ ਕਿ ਜਦੋਂ ਵੀ ਉਨ੍ਹਾਂ ਦਾ ਕੋਈ ਆਗੂ ਪਾਰਟੀ ਛੱਡਦਾ ਹੈ ਜਾਂ ਦੋਸ਼ ਲਗਾਉਂਦਾ ਹੈ, ਤਾਂ ਇਹ ਕਿਹਾ ਜਾਂਦਾ ਹੈ ਕਿ ਉਸ 'ਤੇ ਦਬਾਅ ਸੀ। ਜਦੋਂ ਆਤਿਸ਼ੀ 10 ਸਾਲ ਪਹਿਲਾਂ 'ਆਪ' ਵਿਚ ਸ਼ਾਮਲ ਨਹੀਂ ਹੋਏ ਸਨ। ਸਵਾਤੀ ਮਾਲੀਵਾਲ ਉਨ੍ਹਾਂ ਦੀ (ਆਪ) ਐਨਜੀਓ ਵਿਚ ਕੰਮ ਕਰਦੀ ਸੀ, ਉਹ ਅਰਵਿੰਦ ਕੇਜਰੀਵਾਲ ਦੀ ਖ਼ਾਸ ਸਹਿਯੋਗੀ ਸੀ, ਮੂਲ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚੋਂ ਸਵਾਤੀ ਮਾਲੀਵਾਲ ਦਾ ਨਾਂ ਹਟਾ ਕੇ ਸੁਨੀਤਾ ਕੇਜਰੀਵਾਲ ਦਾ ਨਾਂ ਜੋੜ ਦਿੱਤਾ ਜਦੋ ਸਵਾਤੀ ਮਾਲੀਵਾਲ ਉਨ੍ਹਾਂ ਦੇ ਘਰ ਇਸ ਮਾਮਲੇ 'ਚ ਪੁੱਛਣ ਗਈ ਤਾਂ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ ਕਿ ਕੋਈ ਉਨ੍ਹਾਂ ਨੂੰ ਕੋਈ ਪੁੱਛਣ ਕਿਵੇਂ ਆ ਸਕਦਾ ਹੈ ਤੇ ਹੁਣ ਉਹ ਇਸ ਮਾਮਲੇ 'ਚ ਕੋਈ ਜਵਾਬ ਵੀ ਨਹੀਂ ਦੇ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ