JALANDHAR WEATHER

ਕੇਜਰੀਵਾਲ ਔਰਤ ਨੂੰ ਕੁੱਟਣ ਵਾਲੇ ਵਿਅਕਤੀ ਨੂੰ ਬਚਾਉਣ ਲਈ ਕਰ ਰਹੇ ਪ੍ਰਦਰਸ਼ਨ - ਮਨੋਜ ਤਿਵਾਰੀ

ਨਵੀਂ ਦਿੱਲੀ, 19 ਮਈ-ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾਰੀ ਨੇ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਔਰਤ ਨੂੰ ਕੁੱਟਣ ਵਾਲੇ ਵਿਅਕਤੀ ਨੂੰ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਜਿਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਲਈ ਸਹੁੰ ਚੁੱਕੀ ਸੀ, ਅੱਜ ਉਹ ਵਿਰੋਧ ਕਰ ਰਹੇ ਹਨ। ਦੱਸ ਦੇਈਏ ਕਿ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਉਤੇ ਪਾਰਟੀ ਦੀ ਸਾਂਸਦ ਸਵਾਤੀ ਮਾਲੀਵਾਲ ਨੂੰ ਕੁੱਟਣ ਦੇ ਦੋਸ਼ ਲੱਗੇ ਹਨ ਤੇ ਹੁਣ ਵਿਭਵ ਕੁਮਾਰ ਪੁਲਿਸ ਦੀ ਹਿਰਾਸਤ ਵਿਚ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ