JALANDHAR WEATHER

ਸਮਰਾਲਾ ਨੇੜੇ ਦੀ ਦੋ ਦਿਨ ਤੋਂ ਲਾਪਤਾ ਔਰਤ ਦੀ ਲਾਸ਼ ਮਾਲਕ ਦੀ ਰਸੋਈ 'ਚੋਂ ਮਿਲੀ

ਸਮਰਾਲਾ, 19 ਮਈ ( ਗੋਪਾਲ ਸੋਫਤ)-ਪਿੰਡ ਲੱਲ ਕਲਾਂ 'ਚ ਇਕ ਹੈਰਾਨੀ ਜਨਕ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਅੱਜ ਉਸ ਵੇਲੇ ਸਾਹਮਣੇ ਆਇਆ, ਜਦੋਂ ਪਿੱਛਲੇ ਦੋ ਦਿਨ ਤੋਂ ਲਾਪਤਾ ਔਰਤ ਦੀ ਲਾਸ਼ ਅੱਜ ਤੜਕੇ ਪਿੰਡ ਦੇ ਉਸ ਵਿਅਕਤੀ ਦੇ , ਜਿਨ੍ਹਾਂ ਦੇ ਘਰ ਉਹ ਕੰਮ ਕਰਨ ਜਾਂਦੀ ਸੀ ,ਦੇ ਘਰੋਂ ਉਸ ਦੀ ਰਸੋਈ ਦੇ ਹੇਠਲੇ ਕੱਪ ਬੋਰਡ ਵਿਚੋਂ ਪੁਲਿਸ ਨੇ ਬਰਾਮਦ ਕੀਤੀ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਅਨੁਸੂਚਿਤ ਜਾਤੀ ਪਰਿਵਾਰ ਦੀ ਇਹ ਬਜ਼ੁਰਗ ਔਰਤ ਗੁਆਂਢੀਆਂ ਦੇ ਘਰ ਦਾ ਕੰਮ ਕਰਨ ਲਈ ਜਾਂਦੀ ਸੀ ਪਰ ਉਸ 17 ਮਈ ਦੇ ਅਭਾਗੇ ਦਿਨ ਉਹ ਆਪਣੀ ਮਾਲਕਣ ਨੂੰ ਉਸਦੇ ਰਿਸ਼ਤੇਦਾਰ ਵਲੋਂ ਮਾਰਨ ਦੀ ਘਟਨਾ ਵੇਖ ਲਏ ਜਾਣ ਕਾਰਨ ਆਪਣੀ ਹੀ ਜਾਨ ਤੋਂ ਹੱਥ ਧੋ ਬੈਠੀ । ਮਿਰਤਕ ਦਾ ਪਰਿਵਾਰ ਦੋ ਦਿਨ ਉਸ ਦੀ ਭਾਲ ਕਰਦਾ ਰਿਹਾ ਜਦ ਕਿ ਕਾਤਲ਼ ਨੇ ਇਸ ਔਰਤ ਦਾ ਕਤਲ਼ ਕਰਕੇ ਲਾਸ਼ ਨੂੰ ਰਸੋਈ ਵਿਚ ਲੁਕੋ ਕੇ ਰੱਖਿਆ ਹੋਇਆ ਸੀ। ਪੁਲਿਸ ਨੇ ਮੁਜਰਿਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ