ਈਰਾਨ: ਰਾਸ਼ਟਰਪਤੀ ਰਾਇਸੀ ਦੇ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ 'ਤੇ ਜੀਵਨ ਦਾ ਕੋਈ ਸੰਕੇਤ ਨਹੀਂ - ਸਰਕਾਰੀ ਟੀ.ਵੀ.
ਤਹਿਰਾਨ (ਈਰਾਨ), 20 ਮਈ - ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਦਾ ਖਦਸ਼ਾ ਹੈ ਜਦੋਂ ਸਵੇਰੇ ਈਰਾਨ ਦੇ ਸਰਕਾਰੀ ਟੀ.ਵੀ. ਨੇ ਦੱਸਿਆ ਕਿ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ 'ਤੇ "ਜੀਵਨ ਦਾ ਕੋਈ ਸੰਕੇਤ" ਨਹੀਂ ਸੀ। ਨਿਊਜ਼ ਏਜੰਸੀ ਨੇ ਇਕ ਈਰਾਨੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਹੈਲੀਕਾਪਟਰ ਹਾਦਸੇ ਵਿਚ "ਪੂਰੀ ਤਰ੍ਹਾਂ ਸੜ ਗਿਆ" ਸੀ।