...86 days ago
ਨਵੀਂ ਦਿੱਲੀ , 17 ਮਾਰਚ - ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਮਹਿਲਾ ਕ੍ਰਿਕਟ ਲੀਗ ਦੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੌਰ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ।
ਦੇਹਰਾਦੂਨ , 17 ਮਾਰਚ - ਉੱਤਰਾਖੰਡ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫ਼ਿਆਂ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਬਦਰੀਨਾਥ ਤੋਂ ...
ਮੁੰਬਈ, 17 ਮਾਰਚ - 'ਇੰਡੀਆ' ਗੱਠਜੋੜ ਦੀ ਮੈਗਾ ਰੈਲੀ 'ਚ ਐਨ.ਸੀ. ਮੁਖੀ ਫ਼ਾਰੂਕ ਅਬਦੁੱਲਾ ਨੇ ਕਿਹਾਹੈ ਪਹਿਲਾਂ ਭਾਰਤ ਜੋੜੋ ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਕਸ਼ਮੀਰ 'ਚ ਸਮਾਪਤ ਹੋਈ। ਤੁਹਾਨੂੰ ...
...86 days ago
ਕਾਬੁਲ, 17 ਮਾਰਚ - ਭੁਚਾਲ ਵਿਗਿਆਨ ਰਾਸ਼ਟਰੀ ਕੇਂਦਰ ਨੇ ਕਿਹਾ ਹੈ ਕਿ ਰਿਕਟਰ ਪੈਮਾਨੇ 'ਤੇ 4.5 ਦੀ ਤੀਬਰਤਾ ਵਾਲਾ ਭੁਚਾਲ ਅੱਜ ਅਫਗਾਨਿਸਤਾਨ ਵਿਚ 19:59 ਵਜੇ ਆਇਆ ।
...about 1 hour ago
ਅੰਮ੍ਰਿਤਸਰ, 17 ਮਾਰਚ - ਪ੍ਰੈੱਸ ਕਲੱਬ ਅੰਮ੍ਰਿਤਸਰ ਦੀਆਂ ਅੱਜ ਹੋਈਆਂ ਚੋਣਾਂ ਵਿਚ ਰਾਜੇਸ਼ ਗਿੱਲ ਪ੍ਰਧਾਨ, ਉਪ ਦਫ਼ਤਰ ਰੋਜ਼ਾਨਾ 'ਅਜੀਤ' ਅੰਮ੍ਰਿਤਸਰ ਦੇ ਇੰਚਾਰਜ ਜਸਵੰਤ ਸਿੰਘ ਜੱਸ ਸੀਨੀਅਰ ਮੀਤ ਪ੍ਰਧਾਨ, ਵਿਪਨ ਕੁਮਾਰ ਰਾਣਾ ...
...about 1 hour ago
ਗਯਾ, ਬਿਹਾਰ , 17 ਮਾਰਚ - ਬਾਲੀਵੁੱਡ ਅਭਿਨੇਤਰੀ ਮਹਿਮਾ ਚੌਧਰੀ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਹੀ ਫ਼ੈਸਲਾ ਕਰ ਲਿਆ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧੀਆ ਕੰਮ ਕੀਤਾ ...
...about 1 hour ago
ਮੁੰਬਈ, ਮਹਾਰਾਸ਼ਟਰ, 17 ਮਾਰਚ - ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ 'ਤੇ, ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ (ਰਾਹੁਲ ਗਾਂਧੀ) ਨੇ ਇਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ...
...about 1 hour ago
ਮਹਿਮਾ ਸਰਜਾ, 18 ਮਾਰਚ (ਬਲਦੇਵ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਬਠਿੰਡਾ ਦੇ ਵੱਡੇ ਪਿੰਡ ਮਹਿਮਾ ਸਰਜਾ ਤੋਂ ਪਾਰਟੀ ਦੀ ‘ਪੰਜਾਬ ਬਚਾਓ ਯਾਤਰਾ’ ਦਾ ਆਗਾਜ਼ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ...
...6 minutes ago
ਨਵੀਂ ਦਿੱਲੀ, 17 ਮਾਰਚ-ਕੁੱਲ 35 ਸੋਮਾਲੀ ਸਮੁੰਦਰੀ ਡਾਕੂਆਂ ਨੂੰ ਭਾਰਤੀ ਜਲ ਸੈਨਾ ਨੇ ਆਪਣੇ ਕਮਾਂਡੋ ਅਤੇ ਹੋਰ ਸੰਪਤੀਆਂ ਦੀ ਤਾਇਨਾਤੀ ਕਰਕੇ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਹੈ। ਸਮੁੰਦਰੀ ਡਾਕੂਆਂ ਨੂੰ ਜੰਗੀ ਬੇੜੇ ਆਈ.ਐਨ.ਐਸ. ਕੋਲਕਾਤਾ ਰਾਹੀਂ...
...33 minutes ago
ਹੰਡਿਆਇਆ/ਬਰਨਾਲਾ,17 ਮਾਰਚ (ਗੁਰਜੀਤ ਸਿੰਘ ਖੁੱਡੀ)-ਅੱਜ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਸ ਧਰਨੇ ਵਿਚ ਜਾ ਰਹੇ...
...35 minutes ago
ਸਰਦੂਲਗੜ੍ਹ, 17 ਮਾਰਚ (ਜੀ.ਐਮ.ਅਰੋੜਾ)-ਅੱਜ ਜਦੋਂ ਸ਼ਹਿਰ ਸਰਦੂਲਗੜ੍ਹ ਦੇ ਨੌਜਵਾਨਾਂ ਨੂੰ ਪਤਾ ਲੱਗਾ ਕਿ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਬੱਚੇ ਨੇ ਜਨਮ ਲਿਆ ਹੈ ਤਾਂ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਜਿਸ ਦੌਰਾਨ...
...53 minutes ago
ਆਂਧਰਾ ਪ੍ਰਦੇਸ਼, 17 ਮਾਰਚ-ਪਾਲਨਾਡੂ ਵਿਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨ.ਡੀ.ਏ. ਗਠਜੋੜ ਵਿਚ ਰਾਸ਼ਟਰੀ ਤਰੱਕੀ ਹੈ, ਇਸ ਚੋਣ ਵਿਚ ਭਾਜਪਾ ਦਾ...
...about 1 hour ago
ਅਫਗਾਨਿਸਤਾਨ, 17 ਮਾਰਚ-ਅਫਗਾਨਿਸਤਾਨ ਦੇ ਹੇਲਮੰਡ 'ਚ ਤੇਲ ਟੈਂਕਰ ਨਾਲ ਬੱਸ ਦੀ ਟੱਕਰ 'ਚ 21 ਲੋਕਾਂ ਦੀ ਮੌਤ ਹੋ...
...about 1 hour ago
ਝਬਾਲ, 17 ਮਾਰਚ (ਸੁਖਦੇਵ ਸਿੰਘ)-ਪਾਕਿਸਤਾਨ ਵਾਲੇ ਪਾਸਿਓਂ ਭਾਰਤ ਅੰਦਰ ਦਾਖਲ ਹੋਇਆ ਡ੍ਰੋਨ ਸਰਹੱਦੀ ਪਿੰਡ ਚਾਹਲ ਦੇ ਖੇਤਾਂ ਵਿਚ ਹੈਰੋਇਨ ਦੇ ਪੈਕੇਟ ਸੁੱਟ ਕੇ ਵਾਪਿਸ ਪਰਤ ਗਿਆ। ਸਰਹੱਦ ਉਤੇ ਤਾਇਨਾਤ...
...about 1 hour ago
ਅਟਾਰੀ, 17 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) ਪੁਲਿਸ ਥਾਣਾ ਘਰਿੰਡਾ ਨੇ 2 ਵਿਅਕਤੀਆਂ ਨੂੰ ਦੋ ਪਿਸਟਲ ਸਮੇਤ ਮੈਗਜੀਨ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਪਾਰਟੀ ਅੱਡਾ ਖਾਸਾ ਮੌਜੂਦ ਸੀ। ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ 2 ਮੋਨੇਂ ਨੌਜਵਾਨ ਜਿਨਾਂ ਨੇ ਮੋਢਿਆਂ...
...about 1 hour ago
ਗੁਰੂਸਰ ਸੁਧਾਰ, 17 ਮਾਰਚ (ਜਗਪਾਲ ਸਿੰਘ ਸਿਵੀਆਂ)-ਗੁਰੂਸਰ ਸੁਧਾਰ 'ਚ ਲੰਘਣ ਵਾਲੀ ਅਬੋਹਰ ਬ੍ਰਾਂਚ ਨਹਿਰ 'ਚ ਆਪਣੀ ਦਾਦੀ ਦੇ ਫੁੱਲਾਂ ਦੀ ਰਾਖ ਪਾਉਣ ਆਏ ਜਸ਼ਨਪ੍ਰੀਤ ਸਿੰਘ (19 ਸਾਲ) ਪੁੱਤਰ ਇੰਦਰਜੀਤ ਸਿੰਘ ਵਾਸੀ ਤਲਵੰਡੀ ਰਾਏ ਦੇ ਨਹਿਰ 'ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਘਟਨਾ ਅੱਜ ਸਵੇਰੇ 11 ਵਜੇ ਦੀ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਭਰਾ ਪ੍ਰਦੀਪ ਸਿੰਘ (ਭੂਆ ਦਾ ਪੁੱਤ) ਨਾਲ ਆਪਣੀ ਦਾਦੀ ਦੀ ਮ੍ਰਿਤਕ ਦੇਹ ਦੀ ਰਾਖ...
ਮਾਨਸਾ, 17 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਨਵ-ਜਨਮੇ ਬੱਚੇ ਦਾ ਨਾਂਅ ਸ਼ੁਭਦੀਪ ਸਿੰਘ ਹੀ ਰੱਖਿਆ ਜਾਵੇਗਾ...
...86 days ago
ਚੰਡੀਗੜ੍ਹ, 17 ਮਾਰਚ-ਵੱਖ-ਵੱਖ ਹੋਟਲਾਂ 'ਚ ਪੁਲਿਸ ਦੀ ਛਾਪੇਮਾਰੀ 'ਤੇ ਜਲੰਧਰ ਦੇ ਏ.ਡੀ.ਸੀ.ਪੀ. ਅਦਿੱਤਿਆ ਦਾ ਕਹਿਣਾ ਹੈ ਕਿ ਅਸੀਂ 6-7 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਅਸੀਂ ਨਾਜਾਇਜ਼ ਸ਼ਰਾਬ ਅਤੇ ਹੁੱਕਾ ਬਾਰਾਂ ਵਿਰੁੱਧ ਮੁਹਿੰਮ ਚਲਾਈ ਹੈ। ਹੁੱਕੇ ਵੀ...
ਉੱਤਰੀ 24 ਪਰਗਨਾ, ਪੱਛਮੀ ਬੰਗਾਲ, 17 ਮਾਰਚ-ਭਾਜਪਾ ਨੇ ਕਲਕੱਤਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੰਦੇਸ਼ਖਲੀ ਘਟਨਾ ਪੀੜਤਾਂ ਦੀਆਂ ਸ਼ਿਕਾਇਤਾਂ ਪ੍ਰਾਪਤ...
...86 days ago
ਜੈਤੋ, 17 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੀ.ਆਈ.ਏ. ਸਟਾਫ ਯੂਨਿਟ ਜੈਤੋ ਵਲੋਂ 2 ਵਿਅਕਤੀਆਂ ਨੂੰ 180 ਬੋਤਲਾਂ ਨਾਜਾਇਜ਼ ਸ਼ਰਾਬ ਤੇ ਕਾਰ ਸਮੇਤ ਗ੍ਰਿਫਤਾਰ ਕੀਤਾ...
ਨਵੀਂ ਦਿੱਲੀ, 17 ਮਾਰਚ-ਭਾਰਤ ਦੇ ਚੋਣ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀ ਚੋਣ ਗਿਣਤੀ 4 ਜੂਨ ਤੋਂ 2 ਜੂਨ ਤੱਕ...
...86 days ago
ਨਵੀਂ ਦਿੱਲੀ, 17 ਮਾਰਚ-ਨੋਇਡਾ ਪੁਲਿਸ ਨੇ ਯੂਟਿਊਬਰ ਅਤੇ ਬਿੱਗ ਬੌਸ ਓ.ਟੀ.ਟੀ. 2 ਦੇ ਜੇਤੂ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਉਸਨੂੰ ਅੱਜ ਅਦਾਲਤ ਵਿਚ...
ਨਵੀਂ ਦਿੱਲੀ, 17 ਮਾਰਚ-ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਆਪਣੀ ਵੈੱਬਸਾਈਟ 'ਤੇ ਚੋਣ ਬਾਂਡਾਂ ਬਾਰੇ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਡਿਜੀਟਲ ਰੂਪ ਵਿਚ ਪ੍ਰਾਪਤ ਡਾਟਾ ਨੂੰ...
...86 days ago
ਨਵੀਂ ਦਿੱਲੀ, 17 ਮਾਰਚ-ਸਾਬਕਾ ਕਾਂਗਰਸੀ ਆਗੂ ਅਤੇ ਬਦਰੀਨਾਥ ਵਿਧਾਨ ਸਭਾ ਤੋਂ ਵਿਧਾਇਕ ਰਾਜੇਂਦਰ ਭੰਡਾਰੀ ਦਿੱਲੀ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਨਵੀਂ ਦਿੱਲੀ, 17 ਮਾਰਚ-ਐਨ.ਆਈ.ਏ. ਨੇ ਆਈ.ਐਸ.ਆਈ. ਮਡਿਊਲ ਅੱਤਵਾਦੀ ਮਾਮਲੇ 'ਚ ਪੁਣੇ 'ਚ 4 ਅਚੱਲ ਜਾਇਦਾਦਾਂ...
...86 days ago
ਸ੍ਰੀ ਮੁਕਤਸਰ ਸਾਹਿਬ, 17 ਮਾਰਚ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਇਕ ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਔਰਤ...
...86 days ago
ਸ੍ਰੀ ਮੁਕਤਸਰ ਸਾਹਿਬ, 17 ਮਾਰਚ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮਲੋਟ ਰੋਡ ਉਤੇ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਸ੍ਰੀ ਮੁਕਤਸਰ ਸਾਹਿਬ ਦਾ ਬੂਥ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਸੂਬਾ...
...86 days ago
ਸ੍ਰੀ ਮੁਕਤਸਰ ਸਾਹਿਬ, 17 ਮਾਰਚ (ਰਣਜੀਤ ਸਿੰਘ ਢਿੱਲੋਂ)-ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਅੱਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਵੱਖ-ਵੱਖ ਸਿਆਸੀ ਪਾਰਟੀਆਂ...
...86 days ago
ਚੋਗਾਵਾਂ, 17 ਮਾਰਚ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਦੀ ਚੇਨ ਨੂੰ ਤੋੜਦਿਆਂ ਡੀ.ਐਸ.ਪੀ. ਅਟਾਰੀ...
...86 days ago
ਨਵੀਂ ਦਿੱਲੀ, 17 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਵਲੋਂ 9ਵੇਂ ਸੰਮਨ ਜਾਰੀ ਕੀਤੇ ਜਾਣ 'ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ
...86 days ago
ਵੇਰਕਾ, 17 ਮਾਰਚ (ਪਰਮਜੀਤ ਸਿੰਘ ਬੱਗਾ)-ਚੋਣ ਜ਼ਾਬਤੇ ਦੇ ਚਲਦਿਆਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਮਜੀਠਾ ਰੋਡ ਦੇ ਪਿੰਡ ਬੱਲ ਕਲਾਂ ਵਿਚ ਅੱਜ ਸਵੇਰੇ ਗਲੀ ਵਿਚ ਖੜ੍ਹੀ ਕਾਰ ਹਟਾਉਣ ਨੂੰ ਲੈ ਕੇ ਹੋਏ...
...86 days ago
ਮਕਸੂਦਾਂ, 17 ਮਾਰਚ (ਸੌਰਵ ਮਹਿਤਾ)-ਥਾਣਾ ਡਵੀਜ਼ਨ ਨੰਬਰ 8 ਅਧੀਨ ਆਉਂਦੇ ਪਠਾਨਕੋਟ ਚੌਕ ਨੇੜੇ ਪੈਂਦੇ ਬੱਲੇ ਬੱਲੇ ਫਾਰਮ ਕੋਲ ਇਕ ਖਾਲੀ ਪਲਾਟ ਵਿਚ 5 ਸਾਲਾ ਬੱਚੇ ਦੀ ਲਾਸ਼ ਬਰਾਮਦ...
ਮੁਕੇਰੀਆਂ, 17 ਮਾਰਚ (ਐਨ.ਐਸ.ਰਾਮਗੜ੍ਹੀਆ) ਮੁਕੇਰੀਆਂ ਦੇ ਪਿੰਡ ਮਹਿਤਪੁਰ ਵਿਖੇ ਇਕ ਗੈਂਗਸਟਰ ਵਲੋਂ ਉਸ ਵੇਲੇ ਪੁਲਿਸ ਮੁਲਾਜ਼ਮ ਉੱਪਰ ਗੋਲੀ ਚਲਾ ਦਿੱਤੀ ਗਈ ਜਦੋਂ ਪੁਲਿਸ ਇਕ ਸੂਚਨਾ ਦੇ ਆਧਾਰ...
ਨਵੀਂ ਦਿੱਲੀ, 17 ਮਾਰਚ-ਕਾਂਗਰਸ ਨੇਤਾ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਭਲਕੇ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ। ਉਸ ਤੋਂ ਬਾਅਦ...
ਰਾਜਾਸਾਂਸੀ, 17 ਮਾਰਚ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਵਲੋਂ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ...
ਤਪਾ ਮੰਡੀ,17 ਮਾਰਚ (ਪ੍ਰਵੀਨ ਗਰਗ)-ਸਿੱਧੂ ਮੂਸੇਵਾਲੇ ਦੇ ਪ੍ਰਸੰਸਕਾਂ 'ਚ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਪਈ ਜਦੋਂ ਉਨ੍ਹਾਂ ਦੀਆਂ ਦੁਆਵਾਂ ਸਦਕਾ ਪਿਤਾ ਬਲਕੌਰ ਸਿੰਘ ਦੇ ਘਰ ਇੱਕ ਬੇਟੇ ਨੇ ਜਨਮ...
...86 days ago
ਬੁਢਲਾਡਾ, 17 ਮਾਰਚ (ਸਵਰਨ ਸਿੰਘ ਰਾਹੀ)- ਪੰਜਾਬ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਜਾਰੀ ਕਿਸਾਨ ਅੰਦੋਲਨ ਦੌਰਾਨ ਬਿਮਾਰ ਹੋਣ ਕਾਰਨ ਪਿੰਡ ਪਰਤੇ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਇਕ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਜਾਣਕਾਰੀ ਦਿੰਦਿਆ ਕਿਸਾਨ ਯੂਨੀਅਨ...
...86 days ago
ਜਗਰਾਉਂ, 17 ਮਾਰਚ (ਕੁਲਦੀਪ ਸਿੰਘ ਲੋਹਟ) - ਅੰਮ੍ਰਿਤਸਰ ਵਿਖੇ ਅੱਜ ਹੋ ਰਹੇ ਪੰਥਕ ਇਕੱਠ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਜਗਰਾਉਂ ਤੋ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ...
ਇਸਲਾਮਾਬਾਦ, 17 ਮਾਰਚ - ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਚੋਣਾਂ 'ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ...
ਨਵੀਂ ਦਿੱਲੀ, 17 ਮਾਰਚ - ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰਾ ਸਚਦੇਵਾ ਦਾ ਕਹਿਣਾ ਹੈ, "ਏਜੇਂਸੀਆਂ ਸ਼ਰਾਬ ਨੀਤੀ ਘੁਟਾਲੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ (ਆਪ) ਦੇ ਸਾਬਕਾ ਉਪ ਮੁੱਖ ਮੰਤਰੀ ਜੇਲ੍ਹ ਵਿਚ ਹਨ...
ਰੇਵਾੜੀ (ਹਰਿਆਣਾ), 17 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਧਾਰੂਹੇੜਾ ਦੀ ਇਕ ਫ਼ੈਕਟਰੀ ਵਿਚ ਬੁਆਇਲਰ ਫਟਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ...
ਮੁੰਬਈ, 17 ਮਾਰਚ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਜੇਕਰ ਭਾਰਤ 'ਮੁਹੱਬਤ' ਦਾ ਦੇਸ਼ ਹੈ ਤਾਂ ਨਫ਼ਰਤ ਕਿਉਂ ਫੈਲਾਈ ਜਾ ਰਹੀ ਹੈ? ਅਸੀਂ ਕਹਿੰਦੇ ਹਾਂ ਕਿ ਭਾਜਪਾ ਨਫ਼ਰਤ ਫੈਲਾਉਂਦੀ ਹੈ, ਪਰ ਇਸ ਨਫ਼ਰਤ...
...86 days ago
ਨਵੀਂ ਦਿੱਲੀ, 17 ਮਾਰਚ - 'ਆਪ' ਨੇਤਾ ਅਤੇ ਦਿੱਲੀ ਦੇ ਮੰਤਰੀ ਆਤਿਸ਼ੀ ਦਾ ਕਹਿਣਾ ਹੈ, "ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ੍ਹ ਸ਼ਾਮ ਈ.ਡੀ. ਦੁਆਰਾ ਇਕ ਹੋਰ ਸੰਮਨ ਮਿਲਿਆ ਹੈ...ਉਨ੍ਹਾਂ ਨੇ ਉਨ੍ਹਾਂ ਨੂੰ ਦਿੱਲੀ ਜਲ...
...86 days ago
ਵਾਸ਼ਿੰਗਟਨ, 17 ਮਾਰਚ - ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ਤੋਂ ਪ੍ਰਵਾਸੀਆਂ ਦੀ 'ਭਾਰੀ ਆਮਦ' ਅਤੇ ਪ੍ਰਵਾਸੀ ਅਪਰਾਧਾਂ...
...86 days ago
ਨਵੀਂ ਦਿੱਲੀ, 17 ਮਾਰਚ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ 2021-22 ਮਾਮਲੇ ਵਿਚ ਬੇਨਿਯਮੀਆਂ ਨਾਲ ਸੰਬੰਧਿਤ ਮਨੀ ਲਾਂਡਰਿੰਗ ਜਾਂਚ ਵਿਚ ਦਿੱਲੀ ਦੇ ਮੁੱਖ ਮੰਤਰੀ...
...86 days ago
ਮੁੰਬਈ, 17 ਮਾਰਚ - ਕਾਂਗਰਸ ਨੇਤਾ ਵਰਸ਼ਾ ਗਾਇਕਵਾੜ ਦਾ ਕਹਿਣਾ ਹੈ, "'ਭਾਰਤ ਜੋੜੋ ਨਿਆਂ ਯਾਤਰਾ' ਦੀ ਸਮਾਪਤੀ ਕੱਲ੍ਹ ਬਾਬਾ ਸਾਹਿਬ ਡਾ: ਅੰਬੇਡਕਰ ਦੇ ਆਸ਼ੀਰਵਾਦ ਨਾਲ ਹੋਵੇਗੀ... ਮੈਂ ਕਹਿਣਾ ਚਾਹੁੰਦੀ...
ਸੰਦੇਸ਼ਖਾਲੀ (ਪੱਛਮੀ ਬੰਗਾਲ), 17 ਮਾਰਚ - ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸੰਦੇਸ਼ਖਾਲੀ ਈ.ਡੀ. ਹਮਲੇ ਦੇ ਮਾਮਲੇ ਵਿਚ ਸ਼ੇਖ ਸ਼ਾਹਜਹਾਂ ਦੇ ਭਰਾ ਸ਼ੇਖ ਅਲੋਮਗੀਰ ਅਤੇ ਦੋ ਹੋਰਾਂ- ਮਫੌਜਰ ਮੋਲਾ ਅਤੇ...
...86 days ago
ਨਵੀਂ ਦਿੱਲੀ, 17 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਈ.ਡੀ. ਨੇ ਨਵਾਂ ਕੇਸ ਖੋਲ੍ਹਿਆ ਹੈ। 'ਆਪ' ਸੂਤਰਾਂ ਅਨੁਸਾਰ 'ਆਪ' ਇਸ ਮਾਮਲੇ 'ਤੇ ਪ੍ਰੈੱਸ ਕਾਨਫ਼ਰੰਸ...
...86 days ago
ਬਠਿੰਡਾ, 17 ਮਾਰਚ (ਸੱਤਪਾਲ ਸਿੰਘ ਸਿਵੀਆਂ) - ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਵਿਚ ਜੇਲ੍ਹ ਤਬਦੀਲੀ ਲਈ ਅੱਜ ਸ੍ਰੀ ਅੰਮਿ੍ਤਸਰ ਸਾਹਿਬ...
...86 days ago
ਮਾਨਸਾ, 17 ਮਾਰਚ - (ਬਲਵਿੰਦਰ ਸਿੰਘ ਧਾਲੀਵਾਲ) - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਘਰ ਕਿਲਕਾਰੀ ਵੱਜੀ ਹੈ। ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ...
ਮੁੰਬਈ, 17 ਮਾਰਚ - ਕਾਂਗਰਸ ਨੇਤਾ ਰਾਹੁਲ ਗਾਂਧੀ ਮੁੰਬਈ ਦੇ ਮਣੀ ਭਵਨ ਸੰਗ੍ਰਹਿਲਿਆ ਪਹੁੰਚੇ ਕਿਉਂਕਿ 'ਜਨ ਨਿਆਂ ਪੈਦਲ ਯਾਤਰਾ' ਜਲਦੀ ਹੀ ਸ਼ੁਰੂ ਹੋ ਰਹੀ...
...86 days ago
ਰੇਵਾੜੀ (ਹਰਿਆਣਾ), 17 ਮਾਰਚ - ਹਰਿਆਣਾ ਦੇ ਰੇਵਾੜੀ 'ਚ ਬੁਆਇਲਰ ਵਿਚ ਧਮਾਕਾ ਹੋਣ ਨਾਲ 40 ਦੇ ਕਰੀਬ ਲੋਕ ਜ਼ਖਮੀ ਹੋ ਗਏ। ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ...
...86 days ago
ਕੂਨੂਰ (ਤਾਮਿਲਨਾਡੂ), 17 ਮਾਰਚ - ਤਾਮਿਲਨਾਡੂ ਦੇ ਕੂਨੂਰ ਨੇੜੇ ਜੰਗਲ ਵਿਚ ਅੱਗ ਲੱਗਣ ਕਾਰਨ 30 ਹੈਕਟੇਅਰ ਜੰਗਲੀ ਖੇਤਰ ਤਬਾਹ ਹੋ...
...86 days ago
ਹੈਰੋ (ਬਰਤਾਨੀਆ), 17 ਮਾਰਚ - ਹੈਰੋ ਤੋਂ ਸੰਸਦ ਮੈਂਬਰ ਅਤੇ ਪਦਮ ਸ਼੍ਰੀ ਵਿਜੇਤਾ ਬੌਬ ਬਲੈਕਮੈਨ ਦਾ ਕਹਿਣਾ ਹੈ, "ਭਾਰਤੀ ਚੋਣਾਂ ਦੁਨੀਆ ਵਿਚ ਲੋਕਤੰਤਰ ਦੀ ਸਭ ਤੋਂ ਵੱਡੀ ਕਸਰਤ...
ਕੋਲਕਾਤਾ, 17 ਮਾਰਚ - ਕੋਲਕਾਤਾ ਪੁਲਿਸ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਦੇ ਸੂਬਾ ਪ੍ਰਧਾਨ ਇੰਦਰਨੀਲ ਖ਼ਾਨ ਅਤੇ ਹੋਰ ਨੌਜਵਾਨ ਵਰਕਰਾਂ ਨੂੰ ਸ਼ਹਿਰ ਦੇ ਹਜ਼ਾਰਾ ਮੋਰ ਵਿਖੇ...
ਲੰਡਨ, 17 ਮਾਰਚ - ਭਾਜਪਾ ਦੇ ਓਵਰਸੀਜ਼ ਫਰੈਂਡਜ਼ ਨੇ ਆਉਣ ਵਾਲੀਆਂ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਲਈ ਕਾਰ ਰੈਲੀ...
...86 days ago
ਮਾਸਕੋ, 17 ਮਾਰਚ - ਨਿਊਜ਼ ਏਜੰਸੀ ਨੇ ਖੇਤਰ ਦੇ ਗਵਰਨਰ ਵਿਆਚੇਸਲਾਵ ਗਲੇਡਕੋਵ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰੂਸ ਦੇ ਬੇਲਗੋਰੋਡ ਦੇ ਕੁਝ ਹਿੱਸਿਆਂ ਵਿਚ ਸਾਰੇ ਸਕੂਲ ਅਤੇ ਕਾਲਜ...
ਪੁੰਛ (ਜੰਮੂ-ਕਸ਼ਮੀਰ), 17 ਮਾਰਚ - ਜੰਮੂ-ਕਸ਼ਮੀਰ ਦੇ ਪੁੰਛ ਦੇ ਸਲਾਨੀ ਪਿੰਡ ਵਿਚ ਅੱਧੀ ਰਾਤ ਦੇ ਕਰੀਬ ਐਲ.ਓ.ਸੀ. ਦੇ ਭਾਰਤੀ ਪਾਸੇ ਡਰੋਨ ਦੇਖਿਆ ਗਿਆ। ਸੁਰੱਖਿਆ ਬਲਾਂ ਵਲੋਂ ਡਰੋਨ ਦੀ ਭਾਲ ਲਈ ਤਲਾਸ਼ੀ...
...86 days ago
ਰੇਕਜਾਵਿਕ (ਆਈਸਲੈਂਡ), 17 ਮਾਰਚਆਈਸਲੈਂਡ ਦੇ ਰੇਕਜੇਨਸ ਪ੍ਰਾਇਦੀਪ ਵਿਚ ਇਕ ਜਵਾਲਾਮੁਖੀ ਫਟ ਗਿਆ, ਜਿਸ ਨਾਲ ਬਲੂ ਲੈਗੂਨ ਅਤੇ ਨੇੜਲੇ ਕਸਬੇ ਗ੍ਰਿੰਦਾਵਿਕ ਨੂੰ ਖਾਲੀ ਕਰਵਾਇਆ...
ਵਾਸ਼ਿੰਗਟਨ, 17 ਮਾਰਚ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਚੋਣਾਂ ਵਿਚ ਰਾਸ਼ਟਰਪਤੀ ਚੁਣੇ ਨਹੀਂ ਗਏ...
...86 days ago
ਕਾਲਾ ਸੰਘਿਆਂ, 17 ਮਾਰਚ (ਬਲਜੀਤ ਸਿੰਘ ਸੰਘਾ) - ਕਾਲਾ ਸੰਘਿਆਂ ਦੇ ਜਲੰਧਰ ਰੋਡ 'ਤੇ ਚਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਜਲੰਧਰ ਰੋਡ 'ਤੇ ਸਥਿਤ ਬਿਜਲੀ...
...86 days ago
⭐ਮਾਣਕ-ਮੋਤੀ ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX