ਤਾਜਾ ਖ਼ਬਰਾਂ


ਰਿਕਟਰ ਸਕੇਲ 'ਤੇ 4.5 ਤੀਬਰਤਾ ਦਾ ਭੁਚਾਲ ਅੱਜ ਰਾਤ 8:56 ਵਜੇ ਅਰਬ ਸਾਗਰ ਵਿਚ ਆਇਆ
. . .  11 minutes ago
ਰਾਹੁਲ ਗਾਂਧੀ 30 ਨੂ ਖਟਕੜ ਕਲਾਂ ਆਓਣਗੇ
. . .  20 minutes ago
ਨਵਾਂਸ਼ਹਿਰ , 27 ਮਈ (ਜਸਬੀਰ ਸਿੰਘ ਨੂਰਪੁਰ )- ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੇ ਕਾਂਗਰਸ ਪਾਰਟੀ ਦੇ ਓੁਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਹੱਕ 'ਚ ਖਟਕੜ ਕਲਾਂ ਵਿਖੇ ਕੀਤੀ ਜਾ ਰਹੀ ਸੰਵਿਧਾਨ ਬਚਾਓ ਰੈਲੀ ਤੇ ਕਾਗਰਸ ...
ਹੋਟਲ ਤਾਜ ਅਤੇ ਹਵਾਈ ਅੱਡੇ 'ਤੇ ਬੰਬ ਰੱਖੇ ਬਾਰੇ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਧਮਕੀ ਭਰਿਆ ਮਿਲਿਆ ਫ਼ੋਨ
. . .  53 minutes ago
ਮੁੰਬਈ ,27 ਮਈ - ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਨੂੰ ਧਮਕੀ ਭਰਿਆ ਮਿਲਿਆ ਫ਼ੋਨ ਆਇਆ । ਇਸ 'ਚ ਫੋਨ ਕਰਨ ਵਾਲੇ ਨੇ ਦੱਸਿਆ ਕਿ ਮੁੰਬਈ ਦੇ ਤਾਜ ਹੋਟਲ ਅਤੇ ਮੁੰਬਈ ਏਅਰਪੋਰਟ 'ਤੇ ਬੰਬ ਰੱਖੇ ਗਏ ਹਨ। ਇਹ ਕਹਿ ਕੇ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੈਰਾ-ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਦਿੱਤੀ ਮੁਬਾਰਕਬਾਦ
. . .  about 1 hour ago
ਨਵੀ ਦਿੱਲੀ , 27 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸਾਡੇ ਭਾਰਤੀ ਪੈਰਾ-ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਮੈਂ ਖੁਸ਼ ਹਾਂ। ਸਿਰਫ਼ ਸੱਤ ...
ਰਾਹੁਲ ਗਾਂਧੀ ਫੌਜ 'ਚ ਭਰਤੀ ਹੋ ਕੇ ਸੇਵਾ ਕਰੇ - ਵੀ.ਕੇ.ਸਿੰਘ
. . .  about 1 hour ago
ਪਠਾਨਕੋਟ (ਜੰਮੂ-ਕਸ਼ਮੀਰ), 27 ਮਈ - ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਵੀ.ਕੇ.ਸਿੰਘ ਨੇ ਕਿਹਾ, 'ਮੈਂ ਰਾਹੁਲ ਗਾਂਧੀ ਨੂੰ ਸਿਰਫ਼ ਇਹੀ ਸਲਾਹ ਦਿੰਦਾ ਹਾਂ ਕਿ ਉਹ ਫ਼ੌਜ 'ਚ ਭਰਤੀ ਹੋ ਕੇ ਨੌਕਰੀ ਕਰ ਲੈਣ ...
ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਗੁੰਡਾਗਰਦੀ
. . .  about 1 hour ago
ਰਾਮਾਂ ਮੰਡੀ, 27 ਮਈ (ਤਰਸੇਮ ਸਿੰਗਲਾ)-ਅੱਜ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਲੋਕਾਂ 'ਤੇ ਆਪਣਾ ਦਬਦਬਾ ਬਨਾਉਣ ਲਈ ਸ਼ਰੇਆਮ ਰਾਮਸਰਾ ਫਾਟਕ ਨੇੜੇ ਦੋ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ, ਜਿਨ੍ਹਾਂ ਵਿਚੋਂ ਇਕ ਮਜ਼ਦੂਰ ਨੇ ਸਾਹਮਣੇ ਇਕ ...
ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦਾ ਪੁੱਤਰ ਅਰਵਿੰਦ ਮਿੱਤਲ ਭਾਜਪਾ 'ਚ ਸ਼ਾਮਿਲ
. . .  about 1 hour ago
ਚੰਡੀਗੜ੍ਹ, 27 ਮਈ -ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਮਦਨ ਮੋਹਨ ਮਿੱਤਲ ਦੇ ਪੁੱਤਰ ਅਰਵਿੰਦ ਮਿੱਤਲ ...
ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀ 'ਆਪ' ਸਰਕਾਰ ਨੂੰ ਪੰਜਾਬ ਦੇ ਲੋਕ ਨਕਾਰ ਦੇਣਗੇ : ਜੋਸ਼ੀ
. . .  about 2 hours ago
ਚੋਗਾਵਾਂ, 27 ਮਈ (ਗੁਰਵਿੰਦਰ ਸਿੰਘ ਕਲਸੀ )- ਪੰਜਾਬ ਦੇ ਲੋਕਾਂ ਨੂੰ ਝੂਠੀਆ ਗਰੰਟੀਆ ਦੇ ਕੇ ਸਤਾ ਵਿਚ ਆਈ 'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਰਹੀ ਹੈ। ਕਿਉਂਕਿ ਇਹ ਸਰਕਾਰ ਦਿੱਲੀ ਤੋਂ ਰਿਮੋਟ ਨਾਲ ਚੱਲਣ ...
ਇਕਬਾਲ ਸਿੰਘ ਝੂੰਦਾਂ ਵਲੋਂ ਲੌਂਗੋਵਾਲ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲੌਂਗੋਵਾਲ,27 ਮਈ (ਸ,ਸ,ਖੰਨਾ ,ਵਿਨੋਦ) - ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਅਤੇ ਬਾਬੂ ਰਜਿੰਦਰ ਦੀਪਾ ਵਲੋਂ ਅਕਾਲੀ ਵਰਕਰਾਂ ਦੀ ਵੱਡੀ ਗਿਣਤੀ ...
ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਲਈ ਪਤਨੀ ਅਤੇ ਨੂੰਹ ਨੇ ਕੀਤਾ ਪ੍ਰਚਾਰ
. . .  about 2 hours ago
ਤਪਾ ਮੰਡੀ , 27 ਮਈ ( ਵਿਜੇ ਸ਼ਰਮਾ ) - ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਧਰਮ ਪਤਨੀ ਜਤਿੰਦਰ ਕੌਰ ਖਹਿਰਾ ਅਤੇ ਨੂੰਹ ਵੀਨੀਤ ਕੌਰ ਖਹਿਰਾ ਕਾਂਗਰਸ ਦੇ ਸਥਿਤ ਤਪਾ ਦਫ਼ਤਰ ਵਾਲਮੀਕ ਚੌਕ ...
ਬਲਕਾਰ ਸਿੰਘ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੀਤਾ ਟਵੀਟ
. . .  about 3 hours ago
ਨਵੀਂ ਦਿੱਲੀ, 27 ਮਈ- ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਵਿਧਾਇਕ ਬਲਕਾਰ ਸਿੰਘ ਦੇ ਖ਼ਿਲਾਫ਼ ਇਕ ਟਵਿੱਟਰ ਪੋਸਟ ਦੇ ਦੋਸ਼ਾਂ ਤੋਂ ਰਾਸ਼ਟਰੀ ਮਹਿਲਾ ਕਮਿਸ਼ਨ ਬੁਰੀ ਤਰ੍ਹਾਂ ਪਰੇਸ਼ਾਨ ਹੈ। ਉਨ੍ਹਾਂ ਕਿਹਾ...
ਰੱਖਿਆ ਖ਼ੋਜ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਦਾ ਵਧਾਇਆ ਗਿਆ ਕਾਰਜਕਾਲ
. . .  about 3 hours ago
ਨਵੀਂ ਦਿੱਲੀ,27 ਮਈ-ਭਾਰਤ ਸਰਕਾਰ ਨੇ ਰੱਖਿਆ ਖ਼ੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖ਼ੋਜ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਦਾ ਕਾਰਜ਼ਕਾਲ 31 ਮਈ 2025 ਤੱਕ ਇਕ ਸਾਲ.....
ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁੰਨ ਗਿ੍ਫ਼ਤਾਰ
. . .  about 3 hours ago
ਚੰਡੀਗੜ੍ਹ, 27 ਮਈ- ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਕ ਵੱਡੀ ਸਫ਼ਲਤਾ ਵਿਚ ਪਟਿਆਲਾ ਪੁਲਿਸ ਨੇ ਰਾਜਪੁਰਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨਾਂ...
ਰਾਜਾ ਵੜਿੰਗ ਨੇ ਕੀਤਾ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਰੋਡ ਸ਼ੋਅ
. . .  about 3 hours ago
ਸ੍ਰੀ ਮੁਕਤਸਰ ਸਾਹਿਬ ,27 ਮਈ-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਰੋਡ ਸ਼ੋਅ ਕੀਤਾ.....
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਅਦਾਲਤ ਨੇ ਵਿਭਵ ਕੁਮਾਰ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ
. . .  about 3 hours ago
ਨਵੀਂ ਦਿੱਲੀ, 27 ਮਈ- ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਮਾਮਲੇ ਵਿਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਵਿਭਵ ਕੁਮਾਰ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ।
4 ਜੂਨ ਨੂੰ ਭਾਜਪਾ ਦੀ ਜਿੱਤ ਯਕੀਨੀ ਹੈ- ਅਮਿਤ ਸ਼ਾਹ
. . .  about 4 hours ago
ਲਖਨਊ, 27 ਮਈ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਭਾਜਪਾ ਉਮੀਦਵਾਰ ਦੇ ਹੱਕ ਵਿਚ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 4 ਜੂਨ ਤੋਂ ਲੋਕਾਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ.....
ਰਾਣਾ ਸੋਡੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਦੇ ਲਈ ਆਏ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ
. . .  about 4 hours ago
ਗੁਰੂ ਹਰ ਸਹਾਇ, 27 ਮਈ (ਕਪਿਲ ਕੰਧਾਰੀ)-ਫਿਰੋਜ਼ਪੁਰ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਜਿਥੇ ਆਪਣੀ ਚੋਣ ਮੁਹਿਮ ਨੂੰ ਭਖਾਇਆ ਹੋਇਆ ਹੈ ਅਤੇ ਉਨ੍ਹਾਂ ਵਲੋਂ ਹਰ ਰੋਜ਼ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ.....
ਕੇਂਦਰ ਵਿਚ ਇਮਾਨਦਾਰ ਸਰਕਾਰ ਆਵੇਗੀ ਸੱਤਾ ਵਿਚ- ਪਿ੍ਅੰਕਾ ਗਾਂਧੀ
. . .  about 4 hours ago
ਚੰਬਾ, 27 ਮਈ- ਲੋਕ ਸਭਾ ਚੋਣਾਂ ’ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ 2022 ਵਿਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਇਕ ਸੱਚੀ ਅਤੇ ਇਮਾਨਦਾਰ ਸਰਕਾਰ ਚੁਣੀ , ਇਸੇ ਤਰ੍ਹਾਂ ਉਹ....
13 ਵੀਂ ਵਾਰ ਆਪਣੀ ਵੋਟ ਲੋਕ ਸਭਾ ਲਈ ਪਾਈ- ਅੰਤਰ ਸਿੰਘ ਆਨੰਦ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 27 ਮਈ ( ਰੁਪਿੰਦਰ ਸਿੰਘ ਸੱਗੂ,ਅਵਿਨਾਸ ਜੈਨ)-1 ਜੂਨ ਨੂੰ ਪੰਜਾਬ ਵਿਚ ਹੋ ਰਹੀਆ ਲੋਕ ਸਭਾ ਚੋਣਾ ਸੰਬੰਧੀ ਅੱਜ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਵਲੋ ਸ਼ਹਿਰ ਅੰਦਰ ਘਰ ਘਰ ਜਾਕੇ ਬੈਲਟ ਪੈਪਰਾ ਰਾਹੀ ਬਜ਼ੁਰਗਾ ਅਤੇ ਹੈਡੀਕੈਪਟਾ ਦੀਆਂ ਵੋਟਾਂ ਪੋਲ ਕਰਵਾਈਆ ਗਈਆ ।ਇਸ ਮੋਕੇ ਤੇ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਨੇ ਘਰ ਘਰ ਜਾਕੇ ਵੋਟਾਂ ਪੋਲ ਕਰਵਾਈਆ ਗਈਆ। ਇਸ ਮੋਕੇ ਤੇ ਵੋਟ ਪਾਉਣ ਨੂੰ ਲੈ ਕੇ ਬਜ਼ੁਰਗਾ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ.....
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਐਡਵੋਕੇਟ ਝੂੰਦਾਂ ਦੇ ਹੱਕ 'ਚ ਚੋਣ ਪ੍ਰਚਾਰ ਜੋਰਾਂ ਤੇ
. . .  about 5 hours ago
ਤਪਾ ਮੰਡੀ,27 ਮਈ (ਪ੍ਰਵੀਨ ਗਰਗ)-ਲੋਕ ਸਭਾ ਚੋਣਾਂ ਦੌਰਾਨ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਸਿਰਧੜ ਦੀ ਬਾਜੀ ਲੱਗੀ ਹੋਈ ਹੈ। ਉੱਥੇ ਦੂਜੇ ਪਾਸੇ ਗਰਮੀ ਵੀ ਆਪਣਾ ਜਲਵਾ ਜੋਰਾਂ ਦਿਖਾ ਰਹੀ ਹੈ।ਫਿਰ ਵੀ ਆਪੋ-ਆਪਣੀਆਂ ਪਾਰਟੀਆਂ......
ਸਰਹੱਦੀ ਪਿੰਡ ਭਿੰਡੀ ਸੈਦਾਂ 'ਚ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੀ ਰੈਲੀ 'ਚ ਹੋਇਆ ਭਰਵਾਂ ਇਕੱਠ
. . .  about 5 hours ago
ਓਠੀਆਂ, 27 ਮਈ (ਗੁਰਵਿੰਦਰ ਸਿੰਘ ਛੀਨਾ)-ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਹੋਣ ਵਾਲੀਆਂ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਲੋਂ ਪਿੰਡਾਂ ਕਸਬਿਆਂ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ....
ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਪਰਿਵਾਰ ਭਾਜਪਾ 'ਚ ਸ਼ਾਮਿਲ
. . .  about 5 hours ago
ਤਪਾ ਮੰਡੀ,27 ਮਈ (ਪ੍ਰਵੀਨ ਗਰਗ)-ਪੰਜਾਬ ਦਾ ਭਵਿੱਖ ਮੋਦੀ ਦੇ ਹੱਥਾਂ 'ਚ ਸੁਰੱਖਿਅਤ ਹੈ। ਜਿਸ ਕਰਕੇ ਲੋਕ ਮੋਦੀ ਸਰਕਾਰ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਧੜਾ ਧੜ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ। ਇਸੇ ਲੜੀ ਤਹਿਤ ਲੋਕ ਸਭਾ ਹਲਕਾ ਸੰਗਰੂਰ ਤੋਂ....
ਭ੍ਰਿਸ਼ਟ ਲੋਕਾਂ ਦੇ ਟਿਕਾਣੇ ਉਥੇ ਹੋਣ ਜਿਥੇ ਕਾਨੂੰਨ ਕਰਦੈ ਤੈਅ- ਅਨੁਰਾਗ ਠਾਕੁਰ
. . .  about 5 hours ago
ਬਿਲਾਸਪੁਰ, 27 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪਾਈ ਗਈ ਜ਼ਮਾਨਤ ਵਧਾਉਣ ਦੀ ਅਰਜ਼ੀ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭ੍ਰਿਸ਼ਟ ਲੋਕਾਂ ਦੇ ਟਿਕਾਣੇ ਉੱਥੇ ਹੋਣੇ ਚਾਹੀਦੇ ਹਨ....
ਸ਼ਹਿਰ ਵਿਚ ਅਮਨ ਕਾਨੂੰਨ ਬਣਾਈ ਰੱਖਣ ਲਈ ਹਾਂ ਵਚਨਬੱਧ- ਆਈ.ਪੀ.ਐਸ. ਰਾਹੁਲ ਐਸ.
. . .  about 5 hours ago
ਜਲੰਧਰ, 27 ਮਈ (ਮਨਜੋਤ ਸਿੰਘ)- ਜਲੰਧਰ ਦੇ ਨਵ ਨਿਯੁਕਤ ਕਮਿਸ਼ਨਰ ਰਾਹੁਲ ਐਸ. ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਸ਼ਹਿਰ ਵਿਚ ਅਮਨ ਕਾਨੂੰਨ ਬਣਾਈ ਰੱਖਣ ਅਤੇ ਅਪਰਾਧ ਨਾਲ ਲੜਣ ਲਈ ਵਚਨਬੱਧ....
ਚੋਣਾਂ ਜਿੱਤਣ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਰਮੇਸ਼ ਲਾਲ
. . .  1 minute ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)-ਪਾਕਿਸਤਾਨ ਵਿਚ ਹੋਈਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਬਾਅਦ ਪਾਕਿਸਤਾਨ ਦੇ ਨੈਸ਼ਨਲ ਅਸੰਬਲੀ ਮੈਂਬਰ ਸ੍ਰੀ ਰਮੇਸ਼ ਲਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ। ਉਨ੍ਹਾਂ ਸ਼ਰਧਾ ਸਹਿਤ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਵਿਸਾਖ ਸੰਮਤ 556
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਤੁਹਾਡੇ ਖ਼ਤ

25-04-2024

 ਫਰਜ਼ੀ ਵੀ.ਆਈ.ਪੀ.

ਅਸੀਂ ਅੱਜ-ਕੱਲ੍ਹ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਦੇ ਹਾਂ ਜਿਹੜੇ ਆਪਣੀਆਂ ਗੱਡੀਆਂ ਉੱਪਰ ਜਾਅਲੀ ਅਤੇ ਫਰਜ਼ੀ ਵੀ.ਆਈ.ਪੀ., ਵੀ.ਵੀ.ਆਈ.ਪੀ., ਪੁਲਿਸ, ਪ੍ਰੈੱਸ, ਐਡਵੋਕੇਟ, ਡਾਕਟਰ, ਸਰਪੰਚ, ਚੇਅਰਮੈਨ, ਨੰਬਰਦਾਰ, ਅਲੱਗ-ਅਲੱਗ ਧਾਰਮਿਕ ਅਤੇ ਹੋਰ ਪਤਾ ਨਹੀਂ ਕੀ-ਕੀ ਅਹੁਦਿਆਂ ਦੇ ਸਟਿੱਕਰ ਅਤੇ ਪਲੇਟਾਂ ਲਗਾ ਕੇ ਆਪਣੀ ਫੋਕੀ ਟੌਹਰ, ਫੁਕਰੇਬਾਜ਼ੀ ਅਤੇ ਦਿਖਾਵੇਬਾਜ਼ੀ ਕਰਦੇ ਹਨ। ਇਸ ਨੂੰ ਰੋਕਣ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਪੁਲਿਸ ਮਹਿਕਮੇ ਦੀ ਬਣਦੀ ਹੈ। ਪੁਲਿਸ ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਉਸ ਦੀ ਜ਼ਰੂਰ ਪੁੱਛ-ਗਿੱਛ ਕਰੇ। ਉਸ ਬੰਦੇ ਕੋਲ ਮਹਿਕਮੇ ਜਾਂ ਸੰਸਥਾ ਵਲੋਂ ਮਨਜ਼ੂਰੀ ਹੈ ਕਿ ਨਹੀਂ, ਜਿਸ ਦਾ ਸਟਿੱਕਰ ਉਹ ਆਪਣੀ ਗੱਡੀ 'ਤੇ ਲਗਾ ਕੇ ਘੁੰਮ ਰਿਹਾ ਹੈ। ਜੇਕਰ ਉਹ ਗ਼ਲਤ ਪਾਇਆ ਜਾਂਦਾ ਹੈ ਤਾਂ ਫਿਰ ਉਸ ਬੰਦੇ ਦੇ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਆਨਲਾਈਨ ਸੱਟਾ ਬਰਬਾਦੀ ਦਾ ਘਰ

ਅੱਜ ਕਲ ਦੇਸ਼ ਵਿਚ ਆਈ.ਪੀ.ਐਲ. ਦਾ ਬੋਲਬਾਲਾ ਹੈ। ਲੱਖਾਂ ਲੋਕ ਸਟੇਡੀਅਮ ਵਿਚ ਜਾ ਕੇ ਇਹ ਮੈਚ ਵੇਖਣ ਦੇ ਸ਼ੌਕੀਨ ਹਨ। ਕ੍ਰਿਕਟ ਦਾ ਰੋਮਾਂਚ ਇੰਨਾ ਵੱਧ ਹੈ ਕਿ ਇਸ ਨੂੰ ਟੈਲੀਵਿਜ਼ਨ ਤੇ ਦੇਖਣ ਵਾਲਿਆਂ ਦੀ ਸੰਖਿਆ ਵੀ ਕਰੋੜਾਂ ਤਕ ਪਹੁੰਚ ਜਾਂਦੀ ਹੈ। ਪਰ ਇਸ ਦੇ ਨਾਲ-ਨਾਲ ਟੈਲੀਵਿਜ਼ਨ 'ਤੇ ਚਲਦੇ ਇਸ਼ਤਿਹਾਰ ਜਿਵੇਂ ਡ੍ਰੀਮ-11, ਲੁਡੋ ਆਦਿ ਨੂੰ ਵੱਡੇ-ਵੱਡੇ ਕ੍ਰਿਕਟ ਸਟਾਰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ, ਜਿਸ ਵਿਚ ਲੋਕਾਂ ਨੂੰ ਬਹੁਤ ਥੋੜ੍ਹੇ ਪੈਸੇ ਲਗਾ ਕੇ ਕਰੋੜਾਂ ਰੁਪਏ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਹੈ ਗੌਰ ਨਾਲ ਸੁਣੀਏ ਤਾਂ ਇਨ੍ਹਾਂ ਇਸ਼ਤਿਹਾਰਾਂ ਦੇ ਅੰਤ ਵਿਚ ਇਹ ਵੀ ਕਿਹਾ ਜਾਂਦਾ ਹੈ ਕਿ 'ਇਨ੍ਹਾਂ ਖੇਡਾਂ ਨੂੰ ਖੇਡਣਾ ਇਕ ਜੋਖ਼ਮ ਦਾ ਕੰਮ, ਕਿਰਪਾ ਕਰਕੇ ਆਪਣੀ ਜ਼ਿੰਮੇਵਾਰੀ ਨਾਲ ਖੇਡੋ' ਪਰ ਇਹ ਗੱਲ ਕਹਿਣ ਤੋਂ ਪਹਿਲਾਂ ਹੀ ਨੌਜਵਾਨਾਂ ਦੇ ਦਿਮਾਗ਼ ਤੇ ਇਨ੍ਹਾਂ ਖੇਡਾਂ ਤੋਂ ਕਰੋੜਾਂ ਕਮਾਉਣ ਦਾ ਲਾਲਚ ਸਿਰ ਚੜ੍ਹ ਜਾਂਦਾ ਹੈ ਅਤੇ ਲੋਕ ਪ੍ਰਤੀਦਿਨ ਆਪਣੇ ਪੈਸੇ ਇਨ੍ਹਾਂ ਆਨਲਾਈਨ ਖੇਡਾਂ ਵਿਚ ਗੁਆ ਰਹੇ ਹਨ। ਪਿਛਲੇ ਦਿਨੀਂ ਇਹ ਖਬਰ ਵੀ ਆਈ ਸੀ ਕਿ ਇਕ ਵਿਅਕਤੀ ਨੇ ਆਪਣਾ ਕਰੋੜਾਂ ਰੁਪਏ ਆਨਲਾਈਨ ਸੱਟੇ ਵਿਚ ਗੁਆ ਲਏ।
ਇਕ ਅੰਦਾਜ਼ੇ ਅਨੁਸਾਰ ਡਰੀਮ ਇਲੈਵਨ ਜਿਸ ਦੇ ਸੰਸਥਾਪਕ ਭਾਵਿਤ ਸੇਠ ਅਤੇ ਹਰਸ਼ ਜੈਨ ਹਨ, ਪਿਛਲੇ ਕੁਝ ਸਾਲਾਂ 'ਚ ਹੀ ਆਈ.ਪੀ.ਐਲ. ਮੈਚਾਂ ਤੋਂ ਲਗਭਗ 6824 ਕਰੋੜ ਰੁਪਏ ਕਮਾ ਚੁੱਕੀ ਹੈ। ਸਹੀ ਅਰਥਾਂ ਵਿਚ ਇਹ ਇਕ ਤਰ੍ਹਾਂ ਦਾ ਜੂਆ ਹੈ ਜਿਹੜਾ ਸਰਕਾਰ ਦੀ ਮਨਜ਼ੂਰੀ ਨਾਲ ਚਲਦਾ ਹੈ। ਪਰ ਲੋਕ ਇਹ ਬਹੁਤ ਹੀ ਘੱਟ ਜਾਣਦੇ ਹਨ ਕਿ ਇਨ੍ਹਾਂ ਆਨਲਾਈਨ ਖੇਡਾਂ ਨੂੰ ਬਣਾਉਣ ਵਾਲੇ ਖ਼ੁਦ ਇਸ ਤੋਂ ਕਰੋੜਾਂ ਰੁਪਏ ਕਮਾ ਰਹੇ ਹਨ। ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਆਨਲਾਈਨ ਗੇਮਾਂ ਨੂੰ ਟੈਲੀਵਿਜ਼ਨ 'ਤੇ ਚਲਾਉਣ ਦੀ ਜਗ੍ਹਾ ਇਨ੍ਹਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਹੋ ਰਹੀ ਇਸ ਵੱਡੀ ਲੁੱਟ ਤੋਂ ਬਚਾਇਆ ਜਾ ਸਕੇ।

-ਅਸ਼ੀਸ਼ ਸ਼ਰਮਾ ਜਲੰਧਰ

24-04-2024

 ਬੇਰੁਜ਼ਗਾਰੀ ਤੇ ਨੌਜਵਾਨ

ਬੇਰੁਜ਼ਗਾਰੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਹ ਨੌਜਵਾਨਾਂ ਅੰਦਰ ਨਸ਼ਿਆਂ ਨੂੰ ਪ੍ਰਫੁੱਲਿਤ ਕਰਨ 'ਚ ਅਹਿਮ ਰੋਲ ਅਦਾ ਕਰ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰੀ ਨੌਕਰੀਆਂ ਲਈ ਹਰ ਮਹਿਕਮੇ ਵਿਚ ਦਰਵਾਜ਼ੇ ਤਕਰੀਬਨ ਬੰਦ ਹੁੰਦੇ ਦਿਸ ਰਹੇ ਹਨ। ਵੋਟਾਂ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਹਾਨੇ ਵੋਟਾਂ ਵਟੋਰ ਕੇ ਲੈ ਜਾਂਦੀਆਂ ਹਨ। ਬੇਰੁਜ਼ਗਾਰ ਨੌਜਵਾਨ ਫਿਰ ਸੜਕਾਂ 'ਤੇ ਧੱਕੇ-ਡਾਂਗਾਂ ਖਾਣ ਜੋਗੇ ਰਹਿ ਜਾਂਦੇ ਹਨ। ਇਹ ਸਿਆਸੀ ਲੋਕ ਐਮ.ਐਲ.ਏ., ਐਮ.ਪੀ. ਮੰਤਰੀ ਆਪਣੀਆਂ ਤਨਖਾਹਾਂ ਭੱਤੇ ਹਰ ਸਾਲ ਵਧਾ ਲੈਂਦੇ ਹਨ। ਖਜ਼ਾਨਾ ਖਾਲੀ ਦਾ ਬਹਾਨਾ ਬਣਾ ਕੇ ਲੋਕਾਂ 'ਤੇ ਟੈਕਸ ਤੇ ਟੈਕਸ ਲਾ ਰਹੇ। ਸਾਰੇ ਮਹਿਕਮਿਆਂ 'ਚੋਂ ਪੋਸਟਾਂ ਖ਼ਤਮ ਕਰ ਰਹੇ ਹਨ। ਇਨ੍ਹਾਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਥੋਂ ਦੇਣਾ ਹੈ। ਅੱਜ ਠੇਕੇ 'ਤੇ ਥੋੜ੍ਹੀ-ਬਹੁਤੀ ਭਰਤੀ ਕਰਕੇ ਕੰਮ ਚਲਾਇਆ ਜਾ ਰਿਹਾ ਹੈ, ਹੁਣ ਇਨ੍ਹਾਂ ਕੋਰੋਨਾ ਦਾ ਬਹੁਤ ਲਾਹਾ ਲਿਆ ਹੈ। ਸਮਝ ਨਹੀਂ ਆਉਂਦੀ ਸਰਕਾਰਾਂ ਕਿਹੜੇ ਵਿਕਾਸ ਦੀ ਗੱਲ ਕਰਦੀਆਂ ਹਨ। ਸਾਡੇ ਬਹੁਤੇ ਨੌਜਵਾਨ ਸਰਕਾਰ ਦੇ ਦਰ ਵੱਲ ਵੇਖਦੇ-ਵੇਖਦੇ ਨਿਰਾਸ਼ਾ ਦੇ ਆਲਮ ਵਿਚ ਸਿਮਟ ਕੇ ਆਪਣੀ ਜਾਨ ਗਵਾਉਣ ਲਈ ਮਜਬੂਰ ਹੋ ਜਾਂਦੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਪ੍ਰੋਜੈਕਟ ਸ਼ੁਰੂ ਕਰਕੇ ਨੌਜਵਾਨਾਂ ਲਈ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਸਾਰੇ ਮਹਿਕਮਿਆਂ ਵਿਚ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਭਰਨਾ ਚਾਹੀਦਾ ਹੈ ਤਾਂ ਕਿ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਤੋਂ ਬਚਾਏ ਜਾ ਸਕਣ।

-ਪ੍ਰਸ਼ੋਤਮ ਪੱਤੋ ਮੋਗਾ।

ਦਲ-ਬਦਲੂਆਂ ਦੀ ਰੁੱਤ

ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਉਦੋਂ ਹੀ ਛਾਲਾਂ ਮਾਰਨ ਵਾਲੇ ਡੱਡੂ ਬਾਹਰ ਨਿਕਲ ਆਉਂਦੇ ਹਨ। ਹਰ ਪਾਰਟੀ 'ਚ ਅਜਿਹੇ ਲੀਡਰ ਮੌਜੂਦ ਹੁੰਦੇ ਹਨ ਜੋ ਬਰਸਾਤੀ ਡੱਡੂਆਂ ਵਾਂਗ ਇਧਰ-ਉਧਰ ਛਾਲਾਂ ਮਾਰਦੇ ਰਹਿੰਦੇ ਹਨ। ਆਪਣੀ ਸਿਆਸੀ ਪੂਰਤੀ ਲਈ ਕਈ ਲੀਡਰ ਦੇਸ਼ ਦੇ ਹਿੱਤ ਆਪਣੀ ਜੇਬ ਵਿਚ ਲੈ ਕੇ ਘੁੰਮਦੇ ਹਨ। ਕਿਸੇ ਵੀ ਲੀਡਰ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਸਵੇਰੇ ਕਿਸ ਪਾਰਟੀ ਦੇ ਦਫ਼ਤਰ ਗਿਆ ਤੇ ਵਾਪਸ ਕਿਸ ਪਾਰਟੀ ਦੇ ਦਫ਼ਤਰ 'ਚੋਂ ਆਵੇਗਾ। ਅੱਜ ਦੇ ਲੀਡਰਾਂ ਦਾ ਅਜਿਹਾ ਕਿਰਦਾਰ ਲੋਕਤੰਤਰ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਲੋਕਾਂ ਦਾ ਸਿਆਸਤ ਤੋਂ ਭਰੋਸਾ ਬਹੁਤ ਘੱਟ ਗਿਆ ਹੈ, ਜਿਸ ਪਾਰਟੀ ਨੇ ਉਨ੍ਹਾਂ ਨੂੰ ਲੀਡਰ ਬਣਾਇਆ, ਉੱਚੇ ਅਹੁਦੇ ਦਿੱਤੇ 'ਤੇ ਉਹੀ ਪਾਰਟੀ ਨੂੰ ਬਾਅਦ 'ਚ ਨਿੰਦਣ ਵਾਲੇ ਕਦੇ ਵੀ ਲੋਕ ਪੱਖੀ ਨਹੀਂ ਹੋ ਸਕਦੇ। ਅਜਿਹੇ ਲੀਡਰਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਸਿਆਸਤ ਤੋਂ ਬਿਲਕੁਲ ਹੀ ਲਾਂਭੇ ਕਰ ਦੇਣਾ ਚਾਹੀਦਾ ਹੈ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਸੀਲ ਸਮਰਾਲਾ, ਲੁਧਿਆਣਾ।

23-04-2024

 ਨੌਜਵਾਨਾਂ 'ਚ ਖ਼ੁਦਕੁਸ਼ੀਆਂ ਦਾ ਰੁਝਾਨ

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਵੱਧ ਹੈ, ਪਰੰਤੂ ਅਜੋਕੇ ਸਮੇਂ ਵਿਚ ਬਦਲ ਰਹੀ ਜੀਵਨਸ਼ੈਲੀ ਕਰਕੇ ਨੌਜਵਾਨ ਭਟਕ ਕੇ ਕੁਰਾਹੇ ਪੈ ਚੁੱਕਿਆ ਹੈ, ਜਿਸ ਦਾ ਅੰਤ ਉਹ ਆਪਣੀ ਖੁਦਕੁਸ਼ੀ ਕਰਕੇ ਕਰਦਾ ਹੈ। ਇਹ ਖੁਦਕੁਸ਼ੀ ਇਕੱਲੀ ਉਸ ਦੀ ਨਹੀਂ ਹੁੰਦੀ, ਸਗੋਂ ਉਸ ਦੇ ਨਾਲ ਉਸ ਦਾ ਸਾਰਾ ਪਰਿਵਾਰ ਅਤੇ ਕਈ ਹੋਰ ਜ਼ਿੰਦਗੀਆਂ ਵੀ ਤਬਾਹ ਹੁੰਦੀਆਂ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਸਾਲ ਦਰ ਸਾਲ ਨੌਜਵਾਨਾਂ ਵਿਚ ਹੋਣ ਵਾਲੀਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿਚ ਵਾਧਾ ਹੋਇਆ ਹੈ, ਜਿਸ ਵਿਚ ਭਾਰਤ ਦੇਸ਼ ਵੀ ਚੋਟੀ ਦੇ ਦੇਸ਼ਾਂ ਵਿਚ ਸ਼ਾਮਿਲ ਹੈ। ਨੌਜਵਾਨਾਂ ਦੀ ਖੁਦਕੁਸ਼ੀ ਵਿਚ ਆਰਥਿਕ, ਸਮਾਜਿਕ ਅਤੇ ਮਾਨਸਿਕ ਕਾਰਨ ਸ਼ਾਮਿਲ ਹਨ। ਨੌਜਵਾਨਾਂ ਨੂੰ ਖੁਦਕੁਸ਼ੀ ਵਰਗੇ ਜੀਵਨ ਸਮਾਪਤ ਕਰਨ ਵਾਲੇ ਕਦਮ ਚੁੱਕਣ ਤੋਂ ਰੋਕਣ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੋਵੇਗਾ, ਜਿਸ ਵਿਚ ਬੇਰੁਜ਼ਗਾਰੀ ਸਭ ਤੋਂ ਉੱਪਰ ਹੈ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਸਭ ਤੋਂ ਜ਼ਿਆਦਾ ਸਤਾਉਂਦਾ ਹੈ। ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰਥ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲਗਦੇ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਜਾਂ ਤਾਂ ਉਹ ਨਸ਼ਿਆਂ ਦੀ ਦਲਦਲ ਵਿਚ ਧਸ ਜਾਂਦੇ ਹਨ ਜਾਂ ਫਿਰ ਖੁਦਕੁਸ਼ੀ ਦੇ ਰਾਹ ਚੁਣਦੇ ਹਨ, ਅਜਿਹਾ ਕਰਨ ਨਾਲ ਦਿਨੋ ਦਿਨ ਦੇਸ਼ ਦੀ ਨੌਜਵਾਨ ਸ਼ਕਤੀ ਖ਼ਤਰੇ ਵਿਚ ਜਾ ਰਹੀ ਹੈ। ਨੌਜਵਾਨਾਂ ਵਿਚ ਵਧ ਰਹੇ ਖ਼ੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਲਈ ਲੋੜੀਂਦਾ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਕਰਨਾ ਹੋਵੇਗਾ, ਜਿਸ ਵਿਚ ਕਿਤਾਬਾਂ ਅਤੇ ਖੇਡਾਂ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਸਰਕਾਰ ਦੇ ਨਾਲ-ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਵੀ ਨੌਜਵਾਨਾਂ ਵਿਚ ਵਧ ਰਹੀ ਖ਼ੁਦਕੁਸ਼ੀ ਦੀ ਪ੍ਰਵਿਰਤੀ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਖ਼ੁਸ਼ਹਾਲ ਸਮਾਜ ਦੀ ਸਿਰਜਨਾ ਵਲ ਮੋੜਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਰਕਾਰ ਧਿਆਨ ਦੇਵੇ

ਬੀਤੇ ਦਿਨੀਂ ਤਰਨਤਾਰਨ ਦੇ ਇਕ ਪਿੰਡ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਵਿਚ ਪੁਲਿਸ ਤੇ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਹੀਂ ਰਿਹਾ, ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ। ਚੋਰੀ, ਲੁੱਟਾਂ, ਖੋਹਾਂ, ਔਰਤਾਂ ਨਾਲ ਜਬਰ-ਜਨਾਹ, ਠਗੀ ਆਦਿ ਦੀਆਂ ਘਟਨਾਵਾਂ ਨਿੱਤ ਵਧ ਰਹੀਆਂ ਹਨ। ਕਿਧਰੇ ਮੋਬਾਈਲ ਖੋਏ ਜਾ ਰਹੇ ਹਨ ਕਿਧਰੇ ਚੇਨੀਆਂ ਖੋਹੀਆਂ ਜਾ ਰਹੀਆਂ ਹਨ। ਪੰਜਾਬੀਆਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਛੁਟਕਾਰਾ ਪਾਉਣ ਲਈ ਬਦਲਾਅ ਲਿਆਉਣ ਲਈ ਇਨ੍ਹਾਂ ਦੇ 92 ਐਮ.ਐਲ.ਏ. ਜਿਤਾ ਦਿੱਤੇ ਸਨ ਪਰ ਇਨ੍ਹਾਂ ਦੇ ਰਾਜ ਵਿਚ ਨਸ਼ਿਆਂ ਦਾ, ਜ਼ਹਿਰੀਲੀ ਸ਼ਰਾਬ ਦਾ ਹਰ ਦਿਨ ਕਾਰੋਬਾਰ ਵਧ ਰਿਹਾ ਹੈ, ਅਤੇ ਮੌਤਾਂ ਹੋ ਰਹੀਆਂ ਹਨ। ਅਖ਼ਬਾਰੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ, ਕਿ ਅਸੀਂ ਪੰਜਾਬ ਵਿਚ ਆਹ ਕਰ ਦਿਆਂਗੇ ਔਹ ਕਰ ਦਿਆਂਗੇ, ਪਰ ਕੀਤਾ ਕੁਝ ਨਹੀਂ। ਬਦਲਾ ਲਊ ਦੀ ਨੀਤੀ ਅਪਣਾਈ ਜਾ ਰਹੀ ਹੈ। ਆਪਾਂ ਮੁਫ਼ਤ ਦੀਆਂ ਸਹੂਲਤਾਂ ਲੈਣ ਲਈ ਇਨ੍ਹਾਂ ਨੂੰ ਵੋਟਾਂ ਪਾ ਦਿੰਦੇ ਹਾਂ। ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ, ਕਿ ਸਰਕਾਰਾਂ ਤੋਂ ਮੁਫ਼ਤ ਦੀਆਂ ਸਹੂਲਤਾਂ ਨਾ ਲਓ। ਸਗੋਂ ਸਰਕਾਰ ਤੋਂ ਰੁਜ਼ਗਾਰ, ਸਿਹਤ ਸਹੂਲਤਾਂ, ਸਕੂਲੀ ਵਿੱਦਿਆ ਆਦਿ ਚੀਜ਼ਾਂ ਦੀ ਮੰਗ ਕਰੋ। ਸਕੂਲ ਆਫ਼ ਐਮੀਨੈਂਸ ਦੀ ਤਾਂ ਪੋਲ ਖੁੱਲ੍ਹ ਹੀ ਗਈ ਹੈ। ਰਿਹਾ ਮਸਲਾ ਸਿਹਤ ਸਹੂਲਤਾਂ ਦਾ ਉਹ ਵੀ ਅੱਧ ਵਿਚਾਲੇ ਹੀ ਲਟਕਦਾ ਹੈ। ਪੂਰੀਆਂ ਸਿਹਤ ਸਹੂਲਤਾ ਨਹੀਂ ਮਿਲ ਰਹੀਆਂ। ਕਿਸਾਨਾਂ ਦੇ ਕਰਜ਼ੇ ਉਸੇ ਤਰ੍ਹਾਂ ਹੀ ਖੜ੍ਹੇ ਹਨ। ਸਰਕਾਰ ਨੂੰ ਇਨ੍ਹਾਂ ਸਾਰਿਆਂ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

-ਡਾ. ਨਰਿੰਦਰ ਸਿੰਘ ਭੱਪਰ
ਪਿੰਡ-ਡਾਕ. ਝਬੇਲਵਾਲੀ, (ਸ੍ਰੀ ਮੁਕਤਸਰ ਸਾਹਿਬ)

ਲੁੱਟ ਦਾ ਸਾਧਨ ਬਣੇ ਅਸ਼ਟਾਮ

ਕਿਸੇ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਦਾਖ਼ਲਾ ਲੈਣਾ ਹੋਵੇ। ਕੋਈ ਜ਼ਮੀਨ ਜਾਂ ਵਹੀਕਲ ਵੇਚਣ ਖਰੀਦਣ ਕਰਨਾ ਹੋਵੇ, ਸਾਡੇ ਨਿੱਤ ਦੇ ਹੋਰ ਬਹੁਤ ਸਾਰੇ ਕੰਮਾਂ ਵਿਚ ਅਸ਼ਟਾਮ ਦੀ ਬਹੁਤ ਜ਼ਰੂਰਤ ਪੈਂਦੀ ਹੈ। ਅਸੀਂ ਜਦੋਂ ਵੀ ਤਹਿਸੀਲ ਦਫਤਰ, ਡੀ.ਸੀ. ਦਫਤਰ ਜਾਂ ਜਿਥੇ ਅਸ਼ਟਾਮ ਮਿਲਦੇ ਹਨ। ਜਦੋਂ ਅਸੀਂ ਅਸ਼ਟਾਮ ਵੇਚਣ ਵਾਲੇ ਤੋਂ ਅਸ਼ਟਾਮ ਲੈਂਦੇ ਹਾਂ, ਉਹ ਸਾਡੇ ਤੋਂ ਅਸ਼ਟਾਮ ਦੀ ਕੀਮਤ ਤੋਂ ਵੀਹ ਰੁਪਏ ਤੋਂ ਤੀਹ ਰੁਪਏ ਕਈ ਵਾਰ ਤਾਂ ਪੰਜਾਹ ਰੁਪਏ ਤੱਕ ਵੱਧ ਪੈਸੇ ਲੈ ਲੈਂਦੇ ਹਨ। ਇਹ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਜਦੋਂ ਕਿ ਅਸ਼ਟਾਮ ਵੇਚਣ ਵਾਲੇ ਅਸ਼ਟਾਮ ਵੇਚਣ ਵਾਲੇ ਦੀ ਦੁਕਾਨ, ਖੋਖੇ, ਦਫ਼ਤਰ ਦੇ ਬਾਹਰ ਲਿਖ ਕੇ ਜ਼ਰੂਰ ਲਗਾਇਆ ਜਾਵੇ ਕਿ ਇਹ ਅਸ਼ਟਾਮ ਕਿੰਨੇ ਦਾ ਹੈ। ਇਹ ਸਾਰੇ ਅਸ਼ਟਾਮਾਂ ਵਾਲੇ ਲਿਖ ਕੇ ਜ਼ਰੂਰ ਲਾਉਣ, ਜਿਸ ਨਾਲ ਲੋਕਾਂ ਦੀ ਹੋ ਰਹੀ ਲੁੱਟ 'ਤੇ ਕਾਬੂ ਪਾਇਆ ਜਾ ਸਕੇ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਅਸ਼ਟਾਮ ਵੇਚਣ ਵਾਲਿਆਂ ਨੂੰ ਇਕ ਪੱਤਰ ਜਾਰੀ ਕੀਤਾ ਜਾਵੇ। ਉਹ ਲੋਕਾਂ ਤੋਂ ਅਸ਼ਟਾਮ ਦੀ ਕੀਮਤ ਤੋਂ ਵੱਧ ਪੈਸੇ ਵਸੂਲ ਨਾ ਕਰਨ। ਜੋ ਵੀ ਸਰਕਾਰ ਦੇ ਹੁਕਮ ਦੀ ਅਣਦੇਖੀ ਕਰਦਾ ਹੈ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਸ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ

23-04-2024

 ਨੌਜਵਾਨਾਂ 'ਚ ਖ਼ੁਦਕੁਸ਼ੀਆਂ ਦਾ ਰੁਝਾਨ

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਵੱਧ ਹੈ, ਪਰੰਤੂ ਅਜੋਕੇ ਸਮੇਂ ਵਿਚ ਬਦਲ ਰਹੀ ਜੀਵਨਸ਼ੈਲੀ ਕਰਕੇ ਨੌਜਵਾਨ ਭਟਕ ਕੇ ਕੁਰਾਹੇ ਪੈ ਚੁੱਕਿਆ ਹੈ, ਜਿਸ ਦਾ ਅੰਤ ਉਹ ਆਪਣੀ ਖੁਦਕੁਸ਼ੀ ਕਰਕੇ ਕਰਦਾ ਹੈ। ਇਹ ਖੁਦਕੁਸ਼ੀ ਇਕੱਲੀ ਉਸ ਦੀ ਨਹੀਂ ਹੁੰਦੀ, ਸਗੋਂ ਉਸ ਦੇ ਨਾਲ ਉਸ ਦਾ ਸਾਰਾ ਪਰਿਵਾਰ ਅਤੇ ਕਈ ਹੋਰ ਜ਼ਿੰਦਗੀਆਂ ਵੀ ਤਬਾਹ ਹੁੰਦੀਆਂ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਸਾਲ ਦਰ ਸਾਲ ਨੌਜਵਾਨਾਂ ਵਿਚ ਹੋਣ ਵਾਲੀਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿਚ ਵਾਧਾ ਹੋਇਆ ਹੈ, ਜਿਸ ਵਿਚ ਭਾਰਤ ਦੇਸ਼ ਵੀ ਚੋਟੀ ਦੇ ਦੇਸ਼ਾਂ ਵਿਚ ਸ਼ਾਮਿਲ ਹੈ। ਨੌਜਵਾਨਾਂ ਦੀ ਖੁਦਕੁਸ਼ੀ ਵਿਚ ਆਰਥਿਕ, ਸਮਾਜਿਕ ਅਤੇ ਮਾਨਸਿਕ ਕਾਰਨ ਸ਼ਾਮਿਲ ਹਨ। ਨੌਜਵਾਨਾਂ ਨੂੰ ਖੁਦਕੁਸ਼ੀ ਵਰਗੇ ਜੀਵਨ ਸਮਾਪਤ ਕਰਨ ਵਾਲੇ ਕਦਮ ਚੁੱਕਣ ਤੋਂ ਰੋਕਣ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੋਵੇਗਾ, ਜਿਸ ਵਿਚ ਬੇਰੁਜ਼ਗਾਰੀ ਸਭ ਤੋਂ ਉੱਪਰ ਹੈ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਸਭ ਤੋਂ ਜ਼ਿਆਦਾ ਸਤਾਉਂਦਾ ਹੈ। ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰਥ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲਗਦੇ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਜਾਂ ਤਾਂ ਉਹ ਨਸ਼ਿਆਂ ਦੀ ਦਲਦਲ ਵਿਚ ਧਸ ਜਾਂਦੇ ਹਨ ਜਾਂ ਫਿਰ ਖੁਦਕੁਸ਼ੀ ਦੇ ਰਾਹ ਚੁਣਦੇ ਹਨ, ਅਜਿਹਾ ਕਰਨ ਨਾਲ ਦਿਨੋ ਦਿਨ ਦੇਸ਼ ਦੀ ਨੌਜਵਾਨ ਸ਼ਕਤੀ ਖ਼ਤਰੇ ਵਿਚ ਜਾ ਰਹੀ ਹੈ। ਨੌਜਵਾਨਾਂ ਵਿਚ ਵਧ ਰਹੇ ਖ਼ੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਲਈ ਲੋੜੀਂਦਾ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਕਰਨਾ ਹੋਵੇਗਾ, ਜਿਸ ਵਿਚ ਕਿਤਾਬਾਂ ਅਤੇ ਖੇਡਾਂ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਸਰਕਾਰ ਦੇ ਨਾਲ-ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਵੀ ਨੌਜਵਾਨਾਂ ਵਿਚ ਵਧ ਰਹੀ ਖ਼ੁਦਕੁਸ਼ੀ ਦੀ ਪ੍ਰਵਿਰਤੀ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਖ਼ੁਸ਼ਹਾਲ ਸਮਾਜ ਦੀ ਸਿਰਜਨਾ ਵਲ ਮੋੜਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਰਕਾਰ ਧਿਆਨ ਦੇਵੇ

ਬੀਤੇ ਦਿਨੀਂ ਤਰਨਤਾਰਨ ਦੇ ਇਕ ਪਿੰਡ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਵਿਚ ਪੁਲਿਸ ਤੇ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਹੀਂ ਰਿਹਾ, ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ। ਚੋਰੀ, ਲੁੱਟਾਂ, ਖੋਹਾਂ, ਔਰਤਾਂ ਨਾਲ ਜਬਰ-ਜਨਾਹ, ਠਗੀ ਆਦਿ ਦੀਆਂ ਘਟਨਾਵਾਂ ਨਿੱਤ ਵਧ ਰਹੀਆਂ ਹਨ। ਕਿਧਰੇ ਮੋਬਾਈਲ ਖੋਏ ਜਾ ਰਹੇ ਹਨ ਕਿਧਰੇ ਚੇਨੀਆਂ ਖੋਹੀਆਂ ਜਾ ਰਹੀਆਂ ਹਨ। ਪੰਜਾਬੀਆਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਛੁਟਕਾਰਾ ਪਾਉਣ ਲਈ ਬਦਲਾਅ ਲਿਆਉਣ ਲਈ ਇਨ੍ਹਾਂ ਦੇ 92 ਐਮ.ਐਲ.ਏ. ਜਿਤਾ ਦਿੱਤੇ ਸਨ ਪਰ ਇਨ੍ਹਾਂ ਦੇ ਰਾਜ ਵਿਚ ਨਸ਼ਿਆਂ ਦਾ, ਜ਼ਹਿਰੀਲੀ ਸ਼ਰਾਬ ਦਾ ਹਰ ਦਿਨ ਕਾਰੋਬਾਰ ਵਧ ਰਿਹਾ ਹੈ, ਅਤੇ ਮੌਤਾਂ ਹੋ ਰਹੀਆਂ ਹਨ। ਅਖ਼ਬਾਰੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ, ਕਿ ਅਸੀਂ ਪੰਜਾਬ ਵਿਚ ਆਹ ਕਰ ਦਿਆਂਗੇ ਔਹ ਕਰ ਦਿਆਂਗੇ, ਪਰ ਕੀਤਾ ਕੁਝ ਨਹੀਂ। ਬਦਲਾ ਲਊ ਦੀ ਨੀਤੀ ਅਪਣਾਈ ਜਾ ਰਹੀ ਹੈ। ਆਪਾਂ ਮੁਫ਼ਤ ਦੀਆਂ ਸਹੂਲਤਾਂ ਲੈਣ ਲਈ ਇਨ੍ਹਾਂ ਨੂੰ ਵੋਟਾਂ ਪਾ ਦਿੰਦੇ ਹਾਂ। ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ, ਕਿ ਸਰਕਾਰਾਂ ਤੋਂ ਮੁਫ਼ਤ ਦੀਆਂ ਸਹੂਲਤਾਂ ਨਾ ਲਓ। ਸਗੋਂ ਸਰਕਾਰ ਤੋਂ ਰੁਜ਼ਗਾਰ, ਸਿਹਤ ਸਹੂਲਤਾਂ, ਸਕੂਲੀ ਵਿੱਦਿਆ ਆਦਿ ਚੀਜ਼ਾਂ ਦੀ ਮੰਗ ਕਰੋ। ਸਕੂਲ ਆਫ਼ ਐਮੀਨੈਂਸ ਦੀ ਤਾਂ ਪੋਲ ਖੁੱਲ੍ਹ ਹੀ ਗਈ ਹੈ। ਰਿਹਾ ਮਸਲਾ ਸਿਹਤ ਸਹੂਲਤਾਂ ਦਾ ਉਹ ਵੀ ਅੱਧ ਵਿਚਾਲੇ ਹੀ ਲਟਕਦਾ ਹੈ। ਪੂਰੀਆਂ ਸਿਹਤ ਸਹੂਲਤਾ ਨਹੀਂ ਮਿਲ ਰਹੀਆਂ। ਕਿਸਾਨਾਂ ਦੇ ਕਰਜ਼ੇ ਉਸੇ ਤਰ੍ਹਾਂ ਹੀ ਖੜ੍ਹੇ ਹਨ। ਸਰਕਾਰ ਨੂੰ ਇਨ੍ਹਾਂ ਸਾਰਿਆਂ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

-ਡਾ. ਨਰਿੰਦਰ ਸਿੰਘ ਭੱਪਰ
ਪਿੰਡ-ਡਾਕ. ਝਬੇਲਵਾਲੀ, (ਸ੍ਰੀ ਮੁਕਤਸਰ ਸਾਹਿਬ)

ਲੁੱਟ ਦਾ ਸਾਧਨ ਬਣੇ ਅਸ਼ਟਾਮ

ਕਿਸੇ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਦਾਖ਼ਲਾ ਲੈਣਾ ਹੋਵੇ। ਕੋਈ ਜ਼ਮੀਨ ਜਾਂ ਵਹੀਕਲ ਵੇਚਣ ਖਰੀਦਣ ਕਰਨਾ ਹੋਵੇ, ਸਾਡੇ ਨਿੱਤ ਦੇ ਹੋਰ ਬਹੁਤ ਸਾਰੇ ਕੰਮਾਂ ਵਿਚ ਅਸ਼ਟਾਮ ਦੀ ਬਹੁਤ ਜ਼ਰੂਰਤ ਪੈਂਦੀ ਹੈ। ਅਸੀਂ ਜਦੋਂ ਵੀ ਤਹਿਸੀਲ ਦਫਤਰ, ਡੀ.ਸੀ. ਦਫਤਰ ਜਾਂ ਜਿਥੇ ਅਸ਼ਟਾਮ ਮਿਲਦੇ ਹਨ। ਜਦੋਂ ਅਸੀਂ ਅਸ਼ਟਾਮ ਵੇਚਣ ਵਾਲੇ ਤੋਂ ਅਸ਼ਟਾਮ ਲੈਂਦੇ ਹਾਂ, ਉਹ ਸਾਡੇ ਤੋਂ ਅਸ਼ਟਾਮ ਦੀ ਕੀਮਤ ਤੋਂ ਵੀਹ ਰੁਪਏ ਤੋਂ ਤੀਹ ਰੁਪਏ ਕਈ ਵਾਰ ਤਾਂ ਪੰਜਾਹ ਰੁਪਏ ਤੱਕ ਵੱਧ ਪੈਸੇ ਲੈ ਲੈਂਦੇ ਹਨ। ਇਹ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਜਦੋਂ ਕਿ ਅਸ਼ਟਾਮ ਵੇਚਣ ਵਾਲੇ ਅਸ਼ਟਾਮ ਵੇਚਣ ਵਾਲੇ ਦੀ ਦੁਕਾਨ, ਖੋਖੇ, ਦਫ਼ਤਰ ਦੇ ਬਾਹਰ ਲਿਖ ਕੇ ਜ਼ਰੂਰ ਲਗਾਇਆ ਜਾਵੇ ਕਿ ਇਹ ਅਸ਼ਟਾਮ ਕਿੰਨੇ ਦਾ ਹੈ। ਇਹ ਸਾਰੇ ਅਸ਼ਟਾਮਾਂ ਵਾਲੇ ਲਿਖ ਕੇ ਜ਼ਰੂਰ ਲਾਉਣ, ਜਿਸ ਨਾਲ ਲੋਕਾਂ ਦੀ ਹੋ ਰਹੀ ਲੁੱਟ 'ਤੇ ਕਾਬੂ ਪਾਇਆ ਜਾ ਸਕੇ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਅਸ਼ਟਾਮ ਵੇਚਣ ਵਾਲਿਆਂ ਨੂੰ ਇਕ ਪੱਤਰ ਜਾਰੀ ਕੀਤਾ ਜਾਵੇ। ਉਹ ਲੋਕਾਂ ਤੋਂ ਅਸ਼ਟਾਮ ਦੀ ਕੀਮਤ ਤੋਂ ਵੱਧ ਪੈਸੇ ਵਸੂਲ ਨਾ ਕਰਨ। ਜੋ ਵੀ ਸਰਕਾਰ ਦੇ ਹੁਕਮ ਦੀ ਅਣਦੇਖੀ ਕਰਦਾ ਹੈ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਸ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ

22-04-2024

 ਕਿਤੇ ਪੰਜਾਬ ਨਜ਼ਰ ਨਾ ਆਇਆ
ਵਿਸਾਖੀ ਵਾਲੇ ਦਿਨ ਆਪਣੇ ਨਿੱਜੀ ਕੰਮ ਕਾਰਨ ਘੱਟ-ਘੱਟ 50-60 ਕਿਲੋਮੀਟਰ ਪਿੰਡਾਂ ਵਿਚ ਦੀ ਸਫਰ ਕਰਨ ਦਾ ਮੌਕਾ ਮਿਲਿਆ ਪਰ ਪਿੰਡਾਂ ਵਿਚ ਸ਼ਹਿਰਾਂ ਵਿਚ ਖੇਤਾਂ ਵਿਚ ਕਿਤੇ ਵੀ ਪੰਜਾਬ ਨਜ਼ਰ ਨਹੀਂ ਆਇਆ। ਵਿਸਾਖੀ ਹੈ ਨਾ ਨੌਜਵਾਨ, ਨਾ ਮੁਟਿਆਰਾਂ, ਨਾ ਬੀਬੀਆਂ, ਨਾ ਭਾਈ, ਨਾ ਬੰਦੇ, ਨਾ ਬੁੜ੍ਹੀਆਂ ਕਹਿਣ ਦਾ ਭਾਵ ਕਿ ਕੋਈ ਵੀ ਪੰਜਾਬੀ ਚਿਹਰੇ 'ਤੇ ਰੌਣਕ ਲੈ ਕੇ ਨਜ਼ਰ ਨਹੀਂ ਆਇਆ, ਜਿਸ ਤੋਂ ਲੱਗੇ ਕਿ ਅੱਜ ਵਿਸਾਖੀ ਹੈ ਤੇ ਇਹ ਪੰਜਾਬੀ ਹਨ। ਪੰਜਾਬੀ ਸਿਰਫ਼ ਖਾਣ-ਪੀਣ ਦੀਆਂ ਦੁਕਾਨਾਂ ਤੇ ਮੇਲਿਆਂ ਤੋਂ ਇਲਾਵਾ ਕਿਤੇ ਵੀ ਨਜ਼ਰ ਨਹੀਂ ਆਏ। ਸਭ ਘਰਾਂ ਵਿਚ ਹੀ ਸਾਰਿਆਂ ਨੇ ਫੋਨਾਂ ਉਤੇ ਸਟੇਟਸ ਪਾਏ ਹੋਏ ਨੇ ਪੰਜਾਬ ਤਾਂ ਕਿਧਰੇ ਨਜ਼ਰ ਨਹੀਂ ਆ ਰਿਹਾ, ਸੱਭਿਆਚਾਰ ਖਤਮ ਹੋਣ ਕਿਨਾਰੇ ਖੜ੍ਹਾ ਹੈ, ਬਹੁਤ ਗੰਭੀਰ ਵਿਸ਼ਾ ਹੈ, ਉਧਰ ਚਮਕੀਲੇ ਦੀ ਫਿਲਮ ਕੀ ਆ ਗਈ, ਜਿਹੜੇ ਹਜ਼ਾਰਾਂ ਕਿਲੋਮੀਟਰ ਪੰਜਾਬ ਤੋਂ ਬਾਹਰ ਬੈਠੇ ਹਨ, ਉਹ ਪੰਜਾਬ ਦਾ ਸੱਭਿਆਚਾਰ ਦੱਸ ਰਹੇ ਹਨ। ਜਿਹੜੇ ਵਿਚਾਰੇ ਗ਼ੈਰ-ਪੰਜਾਬੀ ਹਨ, ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਵੀ ਨਹੀਂ ਪਰ ਉਹ ਇਨ੍ਹਾਂ ਲੋਕਾਂ ਨੂੰ ਪੰਜਾਬ ਦੇ ਹੀਰੋ ਮੰਨੀ ਬੈਠੇ ਹਨ। ਪੰਜਾਬ ਤਾਂ ਪੰਜਾਬ ਰਿਹਾ ਹੀ ਨਹੀਂ। ਪੰਜਾਬ ਉਜਾੜ ਬਣਿਆ ਹੋਇਆ ਹੈ। ਦੁਨੀਆ ਤਾਂ ਉਸ ਪੰਜਾਬ ਨੂੰ ਜਾਣਦੀ ਹੈ, ਜਿਥੇ ਖੇਤ ਅਤੇ ਹਰੇ-ਭਰੇ ਪਿੰਡ ਹਨ, ਮੱਝਾਂ ਨੇ, ਗਾਂਵਾਂ ਹਨ, ਮੁੱਛ ਫੁੱਟ ਗੱਭਰੂ ਹਨ ਪਿੰਡਾਂ ਦੇ ਵਿਚ ਘਰਾਂ ਦੇ ਵਿਚ ਦੁੱਧ ਰਿੜਕਦੀਆਂ ਮੁਟਿਆਰਾਂ ਹਨ। ਅਸੀਂ ਆਪਣੇ ਹੱਥੀਂ ਤੇਜ਼ੀ ਨਾਲ ਆਪਣੀ ਹੋਂਦ ਨੂੰ ਜੋ ਖ਼ਤਮ ਕਰ ਰਹੇ ਹਾਂ। ਅਸੀਂ ਖ਼ੁਸ਼ ਕਿਸਮਤ ਹਾਂ ਕਿ ਅਸੀਂ ਪੰਜਾਬ ਦੇ ਉਹ ਸੁਨਹਿਰੀ ਦਿਨ ਵੇਖੇ ਹਨ, ਜਦੋਂ ਪੰਜਾਬ ਅਸਲ ਵਿਚ ਪੰਜਾਬ ਹੁੰਦਾ ਸੀ ਅਤੇ ਬਦਕਿਸਮਤ ਵੀ ਹਾਂ ਕਿ ਅਸੀਂ ਅੱਜ ਇਹ ਪੰਜਾਬ ਵੀ ਦੇਖ ਰਹੇ ਹਾਂ ਕਿ ਜਿਹੜਾ ਪੰਜਾਬ ਹੈ ਹੀ ਨਹੀਂ।


-ਹਰਜਾਪ ਸਿੰਘ
ਪਿੰਡ ਖੈਰਾਬਾਦ, ਦਸੂਹਾ।


ਸੜਕੀ ਹਾਦਸੇ
ਅਸੀਂ ਹਰ ਰੋਜ਼ ਵਾਪਰ ਰਹੇ ਸੜਕੀ ਹਾਦਸਿਆਂ ਬਾਰੇ ਜਦੋਂ ਪੜ੍ਹਦੇ, ਸੁਣਦੇ ਅਤੇ ਦੇਖਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਕਿਵੇਂ ਸੜਕੀ ਹਾਦਸਿਆਂ ਵਿਚ ਜਾ ਰਹੀਆਂ ਹਨ। ਕਈ ਵਾਰ ਪਰਿਵਾਰਾਂ ਦੇ ਪਰਿਵਾਰ, ਸਕੂਲੀ ਬੱਚੇ ਅਤੇ ਹੋਰ ਬਹੁਤ ਸਾਰੇ ਲੋਕ ਕਿਵੇਂ ਸੜਕੀ ਹਾਦਸਿਆਂ ਕਰਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਨ੍ਹਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰਦੇ। ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ। ਫਿਰ ਇਹ ਤੇਜ਼ ਰਫ਼ਤਾਰ ਗੱਡੀ ਚਲਾਉਣ ਦੀਆਂ ਵੀਡੀਓ ਵਗੈਰਾ ਬਣਾਉਣ ਦੇ ਚੱਕਰ ਵਿਚ ਅਤੇ ਕੁਝ ਲੋਕ ਨਸ਼ੇ ਦੀ ਵਰਤੋਂ ਕਰ ਕੇ ਗੱਡੀਆਂ ਚਲਾਉਂਦੇ ਹਨ। ਅਜਿਹੇ ਲੋਕ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਸੜਕੀ ਹਾਦਸੇ ਕਰ ਕੇ ਆਮ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਇਹ ਬਹੁਤ ਹੀ ਮੰਦਭਾਗੀਆਂ ਅਤੇ ਦੁਖਦਾਈ ਘਟਨਾਵਾਂ ਹਨ। ਸਾਡੀ ਸਾਰੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੋ, ਜਿਸ ਵਿਚ ਤੇਜ਼ ਰਫ਼ਤਾਰ ਗੱਡੀ ਨਾ ਚਲਾਓ ਅਤੇ ਨਸ਼ੇ ਦੀ ਵਰਤੋਂ ਗੱਡੀ ਚਲਾਉਂਦੇ ਸਮੇਂ ਬਿਲਕੁਲ ਨਾ ਕਰੋ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਵਧ ਰਹੇ ਸੜਕੀ ਹਾਦਸਿਆਂ ਵੱਲ ਧਿਆਨ ਦੇਵੇ। ਸੜਕੀ ਹਾਦਸਿਆਂ ਵਿਚ ਆਮ ਲੋਕਾਂ ਦੀਆਂ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾਵੇ। ਜੋ ਲੋਕ ਵੀ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਦਿਸ਼ਾ
ਘਰ ਦੀ ਸਜਾਵਟ 'ਤੇ ਕਿੰਨੀ ਸਾਰੀ ਬਜ਼ਾਰੋਂ ਖਰੀਦੋ-ਫਰੋਖਤ ਕਰਦੇ ਸ਼ਾਮ ਹੋ ਗਈ। ਘਰ ਰੱਖੀ ਬੱਚੇ ਦੇ ਜਨਮ ਦਿਨ ਦੀ ਪਾਰਟੀ 'ਤੇ ਦੋਸਤ, ਰਿਸ਼ਤੇਦਾਰ ਵੀ ਆਉਣੇ ਸ਼ੁਰੂ ਹੋ ਗਏ। ਹੋਰਾਂ ਦੇ ਨਾਲ-ਨਾਲ ਘਰ ਕੰਮ ਕਰਦੀ ਨੌਕਰਾਣੀ ਨੂੰ ਵੀ ਉਚੇਚੇ ਤੌਰ 'ਤੇ ਆਪਣੇ ਬੱਚੇ ਨਾਲ ਪਾਰਟੀ 'ਤੇ ਆਉਣ ਲਈ ਕਿਹਾ। ਸ਼ਾਮ ਨੂੰ ਖ਼ੂਬ ਰੌਣਕਾਂ ਲੱਗੀਆਂ। ਸਵੇਰ ਹੋਈ ਤਾਂ ਸਾਹਮਣੇ ਗਿਫਟਾਂ ਦਾ ਢੇਰ ਲੱਗਿਆ ਹੋਇਆ ਸੀ। ਜਨਮ ਦਿਨ ਦਾ ਪਹਿਲਾ ਦਿਨ 'ਤੇ ਉਤੋਂ ਕਿੰਨੇ ਸਾਰੇ ਮਹਿੰਗੇ ਮਹਿੰਗੇ ਖਿਡੌਣੇ। ਸਾਰੇ ਗਿਫਟ ਖੋਲ੍ਹਦੇ-ਖੋਲ੍ਹਦੇ ਅਖੀਰ ਇਕ ਛੋਟਾ ਜਿਹਾ ਗਿਫਟ ਰਹਿ ਗਿਆ। ਜਦ ਉਹ ਗਿਫਟ ਖੋਲ੍ਹਿਆ ਤਾਂ ਵੇਖ ਮਹਿਸੂਸ ਹੋਇਆ ਕਿ ਸੋਚ ਦਾ ਦਾਇਰਾ ਵਿਸ਼ਾਲ ਹੋਵੇ ਤਾਂ ਅਮੀਰੀ-ਗਰੀਬੀ ਦਾ ਫ਼ਰਕ ਕੁਝ ਵੀ ਨਹੀਂ ਰਹਿ ਜਾਂਦਾ। ਕਿੰਨੇ ਸਾਰੇ ਮਹਿੰਗੇ ਖਿਡੌਣਿਆਂ ਦੇ ਵਜੂਦ ਨੂੰ ਢਹਿ-ਢੇਰੀ ਕਰ ਉਸ ਨੌਕਰਾਣੀ ਦੇ ਬੱਚੇ ਵਲੋਂ ਦਿੱਤਾ ਇਕ ਕਾਪੀ ਪੈੱਨ ਵੇਖ ਇੰਜ ਲੱਗਿਆ ਜਿਵੇਂ ਨਵੀਂ ਸਵੇਰ ਹੀ ਬੱਚੇ ਨੂੰ ਕੋਈ ਉਚਿਤ ਦਿਸ਼ਾ ਮਿਲ ਗਈ ਹੋਵੇ।


-ਕੁਲਵੰਤ ਘੋਲੀਆ


ਬੋਰਵੈੱਲ ਦਾ ਸੰਕਟ
ਬੀਤੇ ਦਿਨੀਂ ਮੱਧ ਪ੍ਰਦੇਸ਼ ਵਿਚ ਕਣਕ ਦੀ ਵਾਢੀ ਦੌਰਾਨ ਛੇ ਸਾਲਾ ਮਯੰਕ ਦੇ ਬੋਰਵੈੱਲ ਵਿਚ ਡਿਗਣ ਦੀ ਘਟਨਾ ਨੇ ਇਕ ਵਾਰ ਫਿਰ ਬੋਲਵੈੱਲ ਦੀ ਸੁਰੱਖਿਆ ਸੰਬੰਧੀ ਧਿਆਨ ਲਿਆਂਦਾ ਹੈ। ਇਹ ਕੋਈ ਪਹਿਲੀ ਘਟਨਾ ਨਹੀਂ, ਜਦੋਂ ਕੋਈ ਬੱਚਾ ਬੋਰਵੈੱਲ ਵਿਚ ਡਿਗਿਆ ਹੈ। ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਅਖ਼ਬਾਰਾਂ ਅਤੇ ਖ਼ਬਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਖੁੱਲ੍ਹੇ ਪਏ ਬੋਰਵੈੱਲ ਦੀ ਸੁਰੱਖਿਆ ਵਿਚ ਕੀਤੀ ਕੁਤਾਹੀ ਬੱਚਿਆਂ ਦੀ ਮੌਤ ਨੂੰ ਸੱਦਾ ਦੇ ਰਹੀ ਹੈ। ਸਾਡੇ ਪ੍ਰਸ਼ਾਸਨ ਦੀ ਇਹ ਖ਼ੂਬੀ ਹੈ ਕਿ ਜਦੋਂ ਕੋਈ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਜਦੋਂ ਘਟਨਾ ਪੁਰਾਣੀ ਹੋ ਜਾਂਦੀ ਹੈ ਤਾਂ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਬੀਤੀਆਂ ਘਟਨਾਵਾਂ ਤੋਂ ਸਿੱਖਿਆ ਲੈ ਕੇ ਅਗਾਊਂ ਇੰਤਜ਼ਾਮ ਕਰਨ ਵਿਚ ਅਸੀਂ ਨਾਕਾਮ ਰਹਿੰਦੇ ਹਾਂ ਇਸੇ ਕਰਕੇ ਹੀ ਅਜਿਹੇ ਹਾਦਸੇ ਵਾਰ-ਵਾਰ ਦਸਤਕ ਦਿੰਦੇ ਰਹਿੰਦੇ ਹਨ। ਖੁੱਲ੍ਹੇ ਪਏ ਬੋਰਵੈੱਲ ਚਾਹੇ ਸਾਡੇ ਘਰ ਦੇ ਆਲੇ-ਦੁਆਲੇ ਹੋਣ ਜਾਂ ਜਨਤਕ ਸੰਸਥਾਵਾਂ ਵਿਚ ਇਹ ਸਾਡੇ ਲਈ ਭਿਆਨਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਆਪਣੇ ਪੱਧਰ 'ਤੇ ਬੋਰਵੈੱਲ ਦੀ ਸੁਰੱਖਿਆ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਮਾਸੂਮ ਦੀ ਕੀਮਤੀ ਜਾਨ ਬਚਾਈ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ

19-04-2024

 ਰਿਸ਼ਤਿਆਂ 'ਤੇ ਭਾਰੂ ਨਸ਼ੇ

ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਰਿਸ਼ਤਿਆਂ ਦੀ ਅਹਿਮੀਅਤ ਭੁੱਲ ਚੁੱਕੀ ਹੈ। ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਪਾਤੜਾਂ ਵਿਖੇ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਹੀ ਮਾਂ ਤੇ ਭਰਾ ਦਾ ਕਤਲ ਕਰ ਦਿੱਤਾ। ਰਿਸ਼ਤੇ ਤਾਰ-ਤਾਰ ਹੋ ਚੁੱਕੇ ਹਨ। ਨਸ਼ੇ ਦੀ ਭਰਪਾਈ ਲਈ ਅਜਿਹੇ ਨਸ਼ੇੜੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਦੇਖੋ ਮਾਂ ਨੇ ਪੁੱਤ ਨੂੰ ਰੋਕਿਆ ਕਿ ਤੂੰ ਨਸ਼ਾ ਨਹੀਂ ਕਰਨਾ। ਇਹ ਕੋਈ ਪਹਿਲੀ ਘਟਨਾ ਨਹੀਂ। ਪਿਛਲੇ ਮਹੀਨੇ ਵੀ ਅੰਮ੍ਰਿਤਸਰ ਵਿਖੇ ਇਕ ਨਸ਼ੇੜੀ ਨੌਜਵਾਨ ਨੇ ਕਾਤਲਾਨਾ ਹਮਲਾ ਕਰ ਕੇ ਆਪਣੀ ਮਾਂ ਨੂੰ ਮਾਰ ਦਿੱਤਾ ਸੀ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਹਰ ਰੋਜ਼ ਦੋ-ਚਾਰ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰ ਰਹੇ ਹਨ। ਜੇ ਨਸ਼ੇੜੀਆਂ ਨੂੰ ਕਿੱਤੋਂ ਵੀ ਪੈਸੇ ਦਾ ਹੀਲਾ ਨਹੀਂ ਹੁੰਦਾ, ਤਾਂ ਘਰ ਦਾ ਸਾਮਾਨ ਤੱਕ ਵੇਚ ਰਹੇ ਹਨ। ਵਿਚਾਰਨ ਵਾਲੀ ਗੱਲ ਹੈ ਮਾਂ-ਪਿਓ ਆਪਣੇ ਬੱਚਿਆਂ ਨੂੰ ਤੰਗੀਆਂ ਕੱਟ ਕੇ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਉਨ੍ਹਾਂ ਦੇ ਬੱਚੇ ਦਾ ਭਵਿੱਖ ਸੁਰੱਖਿਅਤ ਹੋਵੇ ਪਰ ਉਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕਿ ਆਪਣੇ ਹੀ ਜਣਿਆਂ ਦੇ ਹੱਥਾਂ ਤੋਂ ਉਨ੍ਹਾਂ ਦੀ ਮੌਤ ਲਿਖੀ ਹੈ। ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਸੀ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ 'ਚ ਇਕ ਨਸ਼ੇੜੀ ਨੌਜਵਾਨ ਦੀ ਮੌਤ ਵੀ ਹੋਈ ਸੀ। ਦੁਖੀ ਮਾਂ-ਪਿਓ ਆਪਣੀ ਔਲਾਦ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਨਸ਼ਾ-ਮੁਕਤੀ ਕੇਂਦਰਾਂ 'ਚ ਭੇਜਦੇ ਹਨ। ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ 'ਚ ਮਾਂ-ਪਿਓ ਦੀ ਚੰਗੀ ਲੁੱਟ-ਘਸੁੱਟ ਹੋ ਰਹੀ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਵੀ ਸਰਹੱਦੀ ਖੇਤਰਾਂ 'ਚ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ। ਚਿੱਟੇ ਨੇ ਮਾਂ-ਬਾਪ ਦੇ ਸੁਪਨਿਆਂ ਨੂੰ ਗ੍ਰਹਿਣ ਤੱਕ ਲਾ ਦਿੱਤਾ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਵਾਹਨਾਂ ਦੀ 'ਸਪੀਡ ਲਿਮਟ'

ਪਿਛਲੇ ਦਿਨੀਂ ਬਠਿੰਡਾ ਵਿਚ ਵਾਪਰੀ ਇਕ ਦੁਰਘਟਨਾ ਵਿਚ ਬਠਿੰਡਾ ਦੇ ਦਿੱਲੀ ਪਬਲਿਕ ਸਕੂਲ ਦੇ ਸੋਲਾਂ ਸਾਲਾ ਗਿਆਰਵੀਂ ਜਮਾਤ ਦੇ ਵਿਦਿਆਰਥੀ ਦੀ ਤੇਜ਼ ਰਫ਼ਤਾਰ ਗੱਡੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਮੌਤ ਹੋ ਗਈ। ਸੜਕਾਂ 'ਤੇ ਅਕਸਰ ਅਸੀਂ ਦੇਖਦੇ ਹਾਂ ਕਿ ਨੌਜਵਾਨ ਜ਼ਿਆਦਾਤਰ ਤੇਜ਼ ਰਫ਼ਤਾਰ ਵਾਹਨ ਚਲਾਉਣ ਦੇ ਨਾਲ-ਨਾਲ ਉਸ ਦੀ ਵੀਡੀਓ ਬਣਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਸੋਸ਼ਲ ਮੀਡੀਏ 'ਤੇ ਵਧੇਰੇ ਲਾਇਕ ਅਤੇ ਕੁਮੈਂਟ ਮਿਲ ਸਕਣ। ਹੱਥ ਛੱਡ ਕੇ ਮੋਟਰ ਸਾਈਕਲ ਚਲਾਉਣਾ, ਗੱਡੀ ਨੂੰ ਘੁਮਾਉਣਾ, ਤੇਜ਼ ਰਫ਼ਤਾਰ ਵਿਚ ਗੱਡੀ ਮੋੜਨਾ ਇਹ ਸਾਰਾ ਕੁਝ ਏ.ਆਈ. ਦੀ ਮਦਦ ਨਾਲ ਫਿਲਮਾਂ ਵਿਚ ਬਾਖੂਬੀ ਦਿਖਾਇਆ ਜਾਂਦਾ ਹੈ, ਪ੍ਰੰਤੂ ਅਜੋਕੀ ਨੌਜਵਾਨ ਪੀੜ੍ਹੀ ਇਸ ਸਟੰਟਬਾਜ਼ੀ ਨੂੰ ਹਕੀਕਤ ਵਿਚ ਕਰਦੀ ਹੋਈ ਮੌਤ ਦੇ ਮੂੰਹ ਵਿਚ ਜਾ ਰਹੀ ਹੈ। ਅਜੋਕੀਆਂ ਫ਼ਿਲਮਾਂ, ਗਾਣੇ ਅਤੇ ਸੋਸ਼ਲ ਮੀਡੀਏ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਹੈ, ਜਿਸ ਕਰਕੇ ਉਹ ਪੜ੍ਹਨ, ਲਿਖਣ ਅਤੇ ਆਦਰਸ਼ ਨਾਗਰਿਕ ਬਣਨ ਦੀ ਬਜਾਏ ਪੁੱਠੇ ਸਿੱਧੇ ਸਟੰਟਬਾਜ਼ੀ ਵਿਚ ਆਪਣਾ ਸਮਾਂ ਅਤੇ ਪੈਸੇ ਨੂੰ ਬਰਬਾਦ ਕਰਕੇ ਆਪਣੀ ਕੀਮਤੀ ਜਾਨ ਨੂੰ ਵੀ ਜ਼ੋਖਮ ਵਿਚ ਪਾ ਰਹੇ ਹਨ। ਸੋ, ਲੋੜ ਹੈ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੀ ਅਤੇ ਉਨ੍ਹਾਂ ਦੀ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਸਮਝਾਉਣ ਦੀ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
rajvinderpal3@gmail.com

ਕਿਸਾਨਾਂ ਦੀ ਮਿਹਨਤ ਦਾ ਸਹੀ ਮੁੱਲ ਪਵੇ

ਬੇਸ਼ੱਕ ਅੱਜ ਸਾਡਾ ਦੇਸ਼ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਗਿਆ ਹੈ ਅਤੇ ਖਾਣ-ਪੀਣ ਦਾ ਢੰਗ ਵੀ ਪੱਛਮੀ ਹੋ ਗਿਆ ਹੈ ਪਰ ਫਿਰ ਵੀ ਪੱਛਮੀ ਖਾਣਿਆਂ ਦੀ ਉਪਜ ਪੇਂਡੂ ਕਿਸਾਨ ਤੋਂ ਬਗੈਰ ਨਹੀਂ ਹੋ ਸਕਦੀ, ਕਿਉਂਕਿ ਬਰਗਰ, ਪੀਜ਼ਾ ਵੀ ਕਿਸਾਨ ਦੁਆਰਾ ਉਗਾਈ ਹੋਈ ਕਣਕ ਤੋਂ ਹੀ ਬਣਦਾ ਹੈ। ਜੇਕਰ ਅੰਨਦਾਤਾ ਨਾ ਹੁੰਦਾ ਤਾਂ ਸ਼ਾਇਦ ਸਾਡਾ ਦੇਸ਼ ਅੱਜ ਭੁੱਖਾ ਮਰਦਾ। ਬਰਗਰ, ਪੀਜ਼ਾ ਹੋਵੇ ਜਾਂ ਫਿਰ ਰੋਟੀ ਬਰੈੱਡ, ਇਨ੍ਹਾਂ ਸਭ ਪਦਾਰਥਾਂ ਨੂੰ ਪੈਦਾ ਕਰਨ ਵਾਲਾ ਕਿਸਾਨ ਹੀ ਹੈ। ਵਿਸਾਖੀ ਵਾਲਾ ਦਿਨ ਕਿਸਾਨ ਲਈ ਵਿਆਹ ਦੀ ਤਰ੍ਹਾਂ ਹੁੰਦਾ ਹੈ, ਜਿਸ ਤਰ੍ਹਾਂ ਧੀ ਦੇ ਜਵਾਨ ਹੋਣ 'ਤੇ ਮਾਪਿਆਂ ਨੂੰ ਧੀ ਦੇ ਵਿਆਹ ਦੀ ਫਿਕਰ ਪੈ ਜਾਂਦੀ ਹੈ ਅਤੇ ਹਰੇਕ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਸਾਡੀ ਧੀ ਸਹੁਰੇ ਘਰ ਸੁਖੀ-ਸਖੀ ਵਸੇ। ਠੀਕ ਉਸੇ ਤਰ੍ਹਾਂ ਕਿਸਾਨ ਕਣਕਾਂ ਦੇ ਪੱਕਣ ਅਤੇ ਜਵਾਨ ਹੋਣ ਦੀ ਸਾਲ ਭਰ ਦੀ ਉਡੀਕ ਕਰਦਾ ਹੈ ਅਤੇ ਕਿਸਾਨ ਦੀ ਇਹੀ ਤਮੰਨਾ ਹੁੰਦੀ ਹੈ ਕਿ ਫਸਲਾਂ ਦਾ ਮੁੱਲ ਮੰਡੀ ਵਿਚ ਵਧੀਆ ਹੋਵੇ। ਦੇਸ਼ ਦਾ ਅੰਨਦਾਤਾ ਖ਼ੁਸ਼ਹਾਲ ਹੋਵੇ ਅਤੇ ਪਰਮਾਤਮਾ ਉਸ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਹਰੇਕ ਕਿਸਾਨ ਦੀ ਹੱਡ ਭੰਨਵੀਂ ਮਿਹਨਤ ਦਾ ਪੂਰਾ ਮੁੱਲ ਪਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮ ਦੇਵ ਨਗਰ, ਘੁਮਾਣ।

18-04-2024

 ਔਰਤ ਦੀ ਸਮਾਜ ਵਿਚ ਮਹੱਤਤਾ

ਔਰਤਾਂ ਦੀ ਸਮਾਜ ਵਿਚ ਬਹੁਤ ਅਹਿਮ ਭੂਮਿਕਾ ਹੈ। ਸਮਾਜ ਵਿਚ ਵਿਚਰਦੇ ਹੋਏ ਔਰਤ ਕਈ ਤਰ੍ਹਾਂ ਦੇ ਰਿਸ਼ਤੇ ਨਿਭਾਉਂਦੀ ਹੈ, ਜਿਵੇਂ ਕਿ ਮਾਂ, ਧੀ, ਭੈਣ, ਪਤਨੀ ਆਦਿ। ਜਿਸ ਦੇ ਮੱਦੇਨਜ਼ਰ ਔਰਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿਚੋਂ ਗੁਜ਼ਰਦੀਆਂ ਹਨ। ਭਾਵੇਂ ਕਿ ਸੰਵਿਧਾਨਕ ਤੌਰ 'ਤੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਅਤੇ ਕਈ ਸਾਰੇ ਅਧਿਕਾਰ ਪ੍ਰਾਪਤ ਹਨ ਪਰ ਔਰਤਾਂ ਸੁਤੰਤਰ ਹੋ ਕੇ ਵੀ ਸੁਤੰਤਰ ਨਹੀਂ ਹਨ। ਅੱਜ ਵੀ ਇੱਕੀਵੀਂ ਸਦੀ ਵਿਚ ਵੀ ਔਰਤਾਂ ਬਹੁਤ ਪੱਖਾਂ ਤੋਂ ਦੱਬੀਆਂ ਰਹਿ ਜਾਂਦੀਆਂ ਹਨ। ਔਰਤਾਂ ਘਰੇਲੂ ਹਿੰਸਾ, ਲਿੰਗ ਅਸਮਾਨਤਾ ਦਾ ਸ਼ਿਕਾਰ ਹੁੰਦੀਆਂ ਹਨ। ਅਸੀਂ ਆਮ ਕਿਤਾਬਾਂ ਵਿਚ ਵੀ ਔਰਤਾਂ ਦੀ ਬੇਵਸੀ ਨੂੰ ਪੜ੍ਹਦੇ ਹਾਂ ਪਰ ਕੁਝ ਵੀ ਕਰ ਨਹੀਂ ਪਾਉਂਦੇ। ਕਾਗਜ਼ੀ ਸੋਧਾਂ ਦੇ ਨਾਲ-ਨਾਲ ਮਨੁੱਖ ਦੀ ਸੋਚ ਵਿਚ ਵੀ ਸੋਧ ਹੋਣੀ ਚਾਹੀਦੀ ਹੈ, ਤਾਂ ਜੋ ਔਰਤਾਂ ਨੂੰ ਸੰਪੂਰਨ ਆਜ਼ਾਦੀ ਮਿਲ ਸਕੇ।

-ਰਾਜਿੰਦਰ ਕੌਰ
ਬੀ.ਵਾਕ (ਜੇ.ਐਮ.ਟੀ.), ਭਾਗ ਪਹਿਲਾ।

ਵਿਦੇਸ਼ ਜਾਣ ਦੀ ਦੌੜ

ਅੱਜ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਵਿਚ ਜਾਣ ਦੀ ਇੰਨੀ ਦੌੜ ਲੱਗੀ ਹੋਈ ਹੈ ਕਿ ਉਹ ਇਸ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਭਾਵ ਗ਼ੈਰ-ਕਾਨੂੰਨੀ ਢੰਗ-ਤਰੀਕੇ ਅਪਣਾਉਣ ਤੋਂ ਵੀ ਨਹੀਂ ਝਿਜਕਦੇ। ਇਥੇ ਸਾਡਾ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖ਼ਰ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਆਪਣੇ ਘਰ ਪਰਿਵਾਰ ਅਤੇ ਹੋਰ ਵੀ ਸਾਕ-ਸੰਬੰਧੀ ਛੱਡਣੇ ਪੈ ਰਹੇ ਹਨ। ਇਸ ਦਾ ਮੁੱਖ ਕਾਰਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ, ਨੌਕਰੀਆਂ ਦੇ ਮੌਕੇ ਘੱਟ ਹਨ, ਜਿਨ੍ਹਾਂ ਨੂੰ ਰੁਜ਼ਗਾਰ ਮਿਲਦਾ ਹੈ। ਉਨ੍ਹਾਂ ਦੀ ਤਨਖ਼ਾਹ ਇੰਨੀ ਘੱਟ ਹੈ ਕਿ ਦਿਨੋਂ ਦਿਨ ਮਹਿੰਗਾਈ ਦੇ ਕਾਰਨ ਖ਼ਰਚੇ ਪੂਰੇ ਨਹੀਂ ਹੁੰਦੇ। ਸਾਡੇ ਪੰਜਾਬ ਨੂੰ ਉਜਾੜਨ ਵਿਚ ਸਾਡੀ ਸਰਕਾਰ ਸਹਿਯੋਗ ਦੇ ਰਹੀ ਹੈ, ਜੇ ਸਾਡੀ ਸਰਕਾਰ ਨੌਕਰੀਆਂ ਦੇਵੇ ਤਾਂ ਸਾਡਾ ਪੰਜਾਬ ਖਾਲੀ ਨਾ ਹੋਵੇ, ਜੇ ਸਾਡੇ ਪੰਜਾਬ ਦੇ ਬੱਚੇ-ਬੱਚੀਆਂ ਅੰਗਰੇਜ਼ਾਂ ਦੇ ਗ਼ੁਲਾਮ ਹੋ ਗਏ ਤਾਂ ਯਾਦ ਰੱਖਣਾ ਕਿ ਸਾਡਾ ਪੰਜਾਬ ਵੀ ਯੂ.ਪੀ. ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦਾ ਗੁਲਾਮ ਬਣ ਜਾਵੇਗਾ। ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਮਾਂ-ਪਿਉ ਆਪਣੀਆਂ ਪਿਆਰੀਆਂ ਜ਼ਮੀਨਾਂ ਘਰ-ਬਾਰ ਵੇਚ ਕੇ ਬੱਚਿਆਂ ਦੀ ਇੱਛਾ ਪੂਰੀ ਕਰਦੇ ਵਿਚਾਰੇ ਕਰਜ਼ਾਈ ਹੋ ਜਾਂਦੇ ਹਨ। ਵਿਦੇਸ਼ ਵਿਚ ਬੱਚਿਆਂ ਨੂੰ ਕੰਮ ਮਿਲੇ ਜਾਂ ਨਾ ਮਿਲੇ, ਕਈ ਵਾਰ ਬੱਚੇ ਕੰਮ ਦੀ ਭਾਲ ਵਿਚ ਭੁੱਖੇ-ਭਾਣੇ ਫਿਰਦੇ ਹਨ। ਕਈ ਬੱਚੇ ਜੇਲਾਂ ਵਿਚ ਵੀ ਤੜਫ਼ ਰਹੇ ਹਨ। ਸੋ, ਅਖ਼ੀਰ ਵਿਚ ਮੈਂ ਆਖਣਾ ਚਾਹੁੰਦੀ ਹਾਂ ਕਿ ਆਪਣੇ ਸੋਹਣੇ ਪੰਜਾਬ ਨੂੰ ਵਸਾ ਕੇ ਰੱਖੋ, ਨਾ ਕਿਸੇ ਦੇ ਗ਼ੁਲਾਮ ਹੋਵੋ ਅਤੇ ਨਾ ਹੀ ਆਪਣਾ ਪੰਜਾਬ ਗੁਲਾਮ ਹੋਣ ਦੇਵੋ।

-ਸ਼ਮਿੰਦਰਪਾਲ ਕੌਰ
ਬਰਨਾਲਾ

17-04-2024

 ਮੁਹੱਲਾ ਕਲੀਨਿਕ ਬਨਾਮ ਹਸਪਤਾਲ

ਕੋਈ ਤਾਂ ਕੱਢੋ ਬਾਹਰ ਮੈਨੂੰ, ਮੈਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਕਸਬਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਦੋ ਪਿੰਡਾਂ ਵਲੋਂ ਦਿੱਤੀ ਪੰਜ ਏਕੜ ਜ਼ਮੀਨ ਵਿਚ 25 ਬੈੱਡਾਂ ਦਾ ਬਣਿਆ ਇਕਲੌਤਾ ਸਰਕਾਰੀ ਹਸਪਤਾਲ, ਜੋ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਖੰਡਰ ਬਣ ਚੁੱਕਿਆ ਸੀ, ਪਰ ਹੁਣ ਮੈਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਮੌਜੂਦਾ ਸਰਕਾਰ ਦੇ ਛੋਟੇ ਜਿਹੇ ਮੁਹੱਲਾ ਕਲੀਨਿਕ ਦੇ ਹੇਠਾਂ ਦੱਬ ਜਾਣ ਨਾਲ ਇਸ ਸ਼ਹਿਰ ਨਾਲ ਜੁੜੇ ਕੋਈ 50-55 ਪਿੰਡ, ਜੋ ਨਵੀਂ ਸਰਕਾਰ ਤੋਂ ਆਸ ਲਗਾਈ ਬੈਠੇ ਸਨ ਕਿ ਸ਼ਾਇਦ ਇਲਾਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਇਸ ਖੰਡਰ ਬਣ ਚੁੱਕੇ ਹਸਪਤਾਲ 'ਚ ਨਵੀਂ ਰੂਹ ਫੂਕ ਕੇ ਫਿਰ ਤੋਂ ਇਸ ਨੂੰ ਲੋਕਾਂ ਦੀ ਸੇਵਾ ਲਈ ਸ਼ੁਰੂ ਕਰ ਦਿੱਤਾ ਜਾਵੇਗਾ, ਪਰ ਇਹ ਲੋਕਾਂ ਦੀ ਬਦਕਿਸਮਤੀ ਹੀ ਹੈ ਕਿ ਕਰੋੜਾਂ ਰੁਪਏ ਦੀ ਬਣੀ ਇਮਾਰਤ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਬੂਤਰਾਂ ਦੇ ਰੈਣ ਬਸੇਰੇ ਬਣ ਕੇ ਰਹਿ ਗਈ ਹੈ।
ਦੋ ਪੰਚਾਇਤਾਂ ਵਲੋਂ ਦਾਨ ਦਿੱਤੀ 5 ਏਕੜ ਜ਼ਮੀਨ 'ਚ ਉਸ ਵੇਲੇ ਦੀ ਸਰਕਾਰ ਨੇ ਇਸ ਹਸਪਤਾਲ ਦੀ ਕਰੋੜਾਂ ਰੁਪਏ ਖ਼ਰਚ ਕੇ ਉਸਾਰੀ ਕਰਵਾਈ ਸੀ। ਪਰ ਮਾੜੀ ਕਿਸਮਤ ਇਸ ਹਸਪਤਾਲ ਦੀ ਕਹਿ ਲਈਏ ਜਾਂ ਫਿਰ 55 ਪਿੰਡਾਂ ਦੇ ਲੋਕਾਂ ਦੀ ਕਹਿ ਲਓ ਕਿ ਹੁਣ ਇਸ ਹਸਪਤਾਲ ਨੂੰ ਤਾਲੇ ਲੱਗ ਚੁੱਕੇ ਹਨ ਅਤੇ ਇਸ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਇਮਾਰਤ ਖੰਡਰ ਬਣਦੀ ਜਾ ਰਹੀ ਹੈ। ਸਰਕਾਰ ਦੁਆਰਾ ਮੁਹੱਲਾ ਕਲੀਨਿਕ ਖੋਲ੍ਹਣਾ ਕਿਸੇ ਹੱਦ ਤੱਕ ਤਾਂ ਠੀਕ ਹੈ ਪਰ ਹਸਪਤਾਲ ਵਿਚ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੋਂ ਵਾਂਝਿਆਂ ਰੱਖਿਆ ਜਾਣਾ ਲੋਕਾਂ ਨਾਲ ਇਨਸਾਫ਼ ਨਹੀਂ। ਪਿਛਲੀਆਂ ਸਰਕਾਰਾਂ ਤੋਂ ਅੱਕੇ ਲੋਕਾਂ ਨੇ ਵੀ ਉਮੀਦ ਨਾਲ ਨਵੀਂ ਸੋਚ ਨੂੰ ਸੂਬੇ ਦੀ ਕਮਾਂਡ ਸੌਂਪ ਕੇ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਇਕ ਭਰੋਸਾ ਜਿਤਾਇਆ ਹੈ, ਪਰ ਜੇਕਰ ਉਹੀ ਕੁਝ ਪਹਿਲੀਆਂ ਸਰਕਾਰਾਂ ਵਾਂਗ 'ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ' ਤੇ ੋਕ ਜਾਣ ਢੱਠੇ ਖੂਹ ਵਿਚ। ਫਿਰ ਲੋਕ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਕਿਸ ਦੇ ਮੂੰਹ ਵੱਲ ਝਾਕਣਗੇ। ਲੋਕਾਂ ਦਾ ਕਹਿਣਾ ਹੈ ਕਿ ਜੋ ਗਲਤੀਆਂ ਪਿਛਲੀਆਂ ਸਰਕਾਰਾਂ ਤੋਂ ਹੋਈਆਂ ਤੁਸੀਂ ਨਾ ਦੁਹਰਾਓ ਅਤੇ ਅਵਾਮ ਨਾਲ ਕੀਤੇ ਵਾਅਦਿਆਂ ਨੂੰ ਮੁੱਖ ਰੱਖਦੇ ਹੋਏ ਲੋਕ ਭਲਾਈ ਸਕੀਮਾਂ ਸਿਹਤ ਸਹੂਲਤਾਂ, ਸਿੱਖਿਆ ਸੰਸਥਾਵਾਂ ਆਦਿ ਨੂੰ ਦਰੁਸਤ ਕਰਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਸਟਮ ਨੂੰ ਦਰੁਸਤ ਕਰਨ ਵੱਲ ਧਿਆਨ ਦਿਓ, ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਵੱਲ ਧਿਆਨ ਦਿਓ। ਵੱਡੇ-ਵੱਡੇ ਬਿਆਨ ਦੇ ਕੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਇਲਾਕੇ ਦੇ ਲੋਕ ਆਸ ਲਗਾਈ ਬੈਠੇ ਹਨ ਕਿ ਕੋਈ ਤਾਂ ਕੱਢੋ ਬਾਹਰ ਮੁਹੱਲਾ ਕਲੀਨਿਕ ਹੇਠਾਂ ਦਫ਼ਨ ਕੀਤੇ ਜਾ ਚੁੱਕੇ 25 ਬੈੱਡਾਂ ਵਾਲੇ ਹਸਪਤਾਲ ਨੂੰ, ਤਾਂ ਜੋ ਲੋਕਾਂ ਨੂੰ ਦੂਰ-ਦੁਰਾਡੇ ਜਾਣ ਤੋਂ ਛੁਟਕਾਰਾ ਮਿਲ ਸਕੇ ਅਤੇ ਸਸਤੀਆਂ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।

-ਕਸ਼ਮੀਰ ਸਿੰਘ ਕਾਦੀਆਂ

ਪੁਲਿਸ ਅਤੇ ਕਾਨੂੰਨ ਦਾ ਡਰ ਨਹੀਂ

ਅੱਜ ਅਖ਼ਬਾਰਾਂ ਵਿਚ ਪੜ੍ਹ ਕੇ, ਲੋਕਾਂ ਤੋਂ ਸੁਣ ਕੇ ਅਤੇ ਸੋਸ਼ਲ ਮੀਡੀਆ 'ਤੇ ਦੇਖ ਕੇ ਦਿਲ ਬਹੁਤ ਦੁਖੀ ਹੋਇਆ। ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਤਰਨ ਤਾਰਨ ਦੇ ਵਲਟੋਹਾ ਵਿਖੇ ਇਕ ਪਰਿਵਾਰ ਨੇ ਕਿਵੇਂ ਆਪਣੀ ਲੜਕੀ ਦੇ ਪ੍ਰੇਮ-ਵਿਆਹ ਤੋਂ ਨਾਰਾਜ਼ ਹੋ ਕੇ ਇਸ ਦੀ ਪ੍ਰੇਮ ਵਿਆਹ ਦੀ ਸਜ਼ਾ ਪ੍ਰੇਮ-ਵਿਆਹ ਕਰਨ ਵਾਲੇ ਮੁੰਡੇ ਦੀ ਬੇਕਸੂਰ ਮਾਂ ਨੂੰ ਦਿੱਤੀ। ਪ੍ਰੇਮ ਵਿਆਹ ਕਰਨ ਵਾਲੀ ਕੁੜੀ ਦੇ ਪਰਿਵਾਰ ਵਲੋਂ ਪ੍ਰੇਮ-ਵਿਆਹ ਕਰਨ ਵਾਲੇ ਲੜਕੇ ਦੀ ਮਾਂ ਨੂੰ ਕਿਵੇਂ ਨਿਰਵਸਤਰ ਕਰਕੇ ਪੂਰੇ ਮੁਹੱਲੇ ਅਤੇ ਗਲੀ-ਗਲੀ ਵਿਚ ਘੁਮਾਇਆ ਗਿਆ। ਲੜਕੇ ਦੀ ਨਿਰਦੋਸ਼ ਮਾਂ ਨੇ ਇਨ੍ਹਾਂ ਦੋਸ਼ੀਆਂ ਪਾਸੋਂ ਆਪਣੀ ਇੱਜ਼ਤ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਸ ਮਾਂ ਦੀ ਇਕ ਨਹੀਂ ਸੁਣੀ। ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਪਹਿਲਾਂ ਅਜਿਹੀਆਂ ਘਟਨਾਵਾਂ ਅਸੀਂ ਹੋਰ ਕਈ ਸੂਬਿਆਂ ਵਿਚ ਵਾਪਰਨ ਬਾਰੇ ਜ਼ਰੂਰ ਸੁਣਦੇ ਸੀ ਪਰ ਹੁਣ ਖ਼ਤਰਨਾਕ ਅਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਪੰਜਾਬ ਵਿਚ ਵੀ ਆਮ ਵਾਪਰਨ ਲੱਗੀਆਂ ਹਨ। ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਫਿਰ ਤੋਂ ਕੋਈ ਅਜਿਹੀ ਘਟਨਾ ਕਰਨ ਬਾਰੇ ਸੋਚ ਵੀ ਨਾ ਸਕੇ। ਫਿਰ ਵੀ ਇਨ੍ਹਾਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਮੁਫ਼ਤ ਦੀਆਂ ਸਹੂਲਤਾਂ

ਪਿਛਲੇ ਦਿਨੀਂ 'ਅਜੀਤ' 'ਚ ਛਪਿਆ ਡਾ. ਧਰਮਪਾਲ ਸਾਹਿਲ ਦਾ ਲੇਖ 'ਕਰਜ਼ ਲੈ ਕੇ ਸਹੂਲਤਾਂ' ਪੜ੍ਹਿਆ। ਇਸ ਲੇਖ ਨੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਿਸ਼ਲੇਸ਼ਣ ਕਰਨ ਲਈ ਮਜਬੂਰ ਕੀਤਾ। ਸਾਰੇ ਸਮਾਜ ਨੂੰ ਮਿਲ ਰਹੀਆਂ ਸਹੂਲਤਾਂ ਕਿੰਨੀਆਂ ਕੁ ਸਾਰਥਕ ਹਨ। ਸਹੂਲਤਾਂ ਨੂੰ ਪੈਦਾ ਕਰਨ ਵਾਸਤੇ ਸਾਧਨਾਂ ਦੀ ਜ਼ਰੂਰਤ ਹੈ। ਸਰਕਾਰ ਨੇ ਕਮਾਈ ਵਾਲੇ ਸਾਧਨਾਂ ਨੂੰ ਬੰਦ ਕਰ ਰੱਖਿਆ ਹੈ। ਅੱਜ ਕਰਜ਼ਾ ਲੈ ਕੇ ਸਹੂਲਤਾਂ ਨੂੰ ਜਾਰੀ ਰੱਖਿਆ ਨਹੀਂ ਜਾ ਸਕਦਾ। ਟੈਕਸ ਭਰਨ ਵਾਲਾ ਬੰਦਾ ਹਰ ਸਾਲ ਆਪਣੀ ਕਮਾਈ ਦਾ ਹਿੱਸਾ ਟੈਕਸ ਦੇ ਰੂਪ ਵਿਚ ਜਮ੍ਹਾਂ ਕਰਵਾਉਂਦਾ ਹੈ। ਟੈਕਸ ਵਾਲੇ ਪੈਸੇ ਨੇ ਦੇਸ਼ ਦੇ ਵਿਕਾਸ ਨੂੰ ਅਗਾਂਹ ਕਰਨਾ ਹੁੰਦਾ ਹੈ, ਪਰ ਇਹੀ ਪੈਸਾ ਮੁਫ਼ਤ ਦੀ ਸਹੂਲਤਾਂ ਵਿਚ ਵਰਤਿਆ ਜਾਂਦਾ ਹੈ। ਕਣਕ, ਬਿਜਲੀ, ਸਫ਼ਰ ਸਹੂਲਤਾਂ ਨੂੰ ਜਾਰੀ ਰੱਖਣ ਵਾਸਤੇ ਸਰਕਾਰ ਕਰਜ਼ਾ ਲੈ ਰਹੀ ਹੈ। ਮੁਫ਼ਤ ਦੀਆਂ ਸਹੂਲਤਾਂ ਮਨੁੱਖ ਵਿਚ ਵਿਕਾਰ ਪੈਦਾ ਕਰਦੀਆਂ ਹਨ। ਮੁਫ਼ਤ ਦੀਆਂ ਸਹੂਲਤਾਂ ਇਕ ਦਿਨ ਸਾਨੂੰ ਸਾਰਿਆਂ ਨੂੰ ਬਰਬਾਦੀ ਵੱਲ ਲੈ ਕੇ ਜਾਣਗੀਆਂ। ਇਥੇ ਮੇਰੀ ਰਾਇ ਸਰਕਾਰ ਨੂੰ ਹੈ, ਬਿਜਲੀ ਸਸਤੀ ਹੋਵੇ, ਸਫ਼ਰ ਦਾ ਕੁਝ ਪੈਸਾ ਲਿਆ ਜਾਵੇ। ਸਹੂਲਤਾਂ ਨਹੀਂ, ਸਹੂਲਤਾਂ ਵਿਚ ਰਿਆਇਤ ਦਿੱਤੀ ਜਾਵੇ ਤਾਂ ਜੋ ਪੈਸਾ ਆਉਂਦਾ ਰਹੇ ਨਹੀਂ ਤਾਂ ਇਹ ਰੁਝਾਨ ਸਾਡੇ ਦੇਸ਼ ਨੂੰ ਬਰਬਾਦ ਕਰ ਦੇਵੇਗਾ।

-ਰਾਮ ਸਿੰਘ ਪਾਠਕ

ਨਾ-ਮੁਆਫ਼ ਕਰਨਯੋਗ ਹਰਕਤ

ਬੀਤੇ ਦਿਨ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਜੇਲ੍ਹ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਆਪਣੇ ਪਤੀ ਦਾ ਇਕ ਸੰਦੇਸ਼ ਲੋਕਾਂ ਨੂੰ ਪੜ੍ਹ ਕੇ ਸੁਣਾਉਣ ਲਈ ਵਿਭਿੰਨ ਟੀ.ਵੀ. ਚੈਨਲਾਂ 'ਤੇ ਦਿਖਾਈ ਦਿੱਤੀ, ਜਿਸ ਵਿਚ ਉਸ ਦੇ ਪਿੱਛੇ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਦੀ ਤਸਵੀਰ ਵੀ ਲੱਗੀ ਨਜ਼ਰ ਆ ਰਹੀ ਸੀ। ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਪਵਿੱਤਰ ਆਤਮਾਵਾਂ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਦੇ ਦਰਮਿਆਨ ਆਪਣੇ ਆਪ ਨੂੰ ਫੋਟੋ ਫਰੇਮ ਵਿਚ ਪੇਸ਼ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੇ ਹੋਛੇਪਣ ਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਇਸ ਦੇ ਨਾਲ ਭਾਰਤ ਮਾਤਾ ਦੇ ਦੋ ਮਹਾਨ ਸਪੁੱਤਰਾਂ ਦਾ ਅਪਮਾਨ ਕੀਤਾ ਹੈ ਅਤੇ ਦੇਸ਼ ਦੀ ਸੇਵਾ ਵਿਚ ਉਨ੍ਹਾਂ ਦੇ ਬੇਮਿਸਾਲ ਤੇ ਮਿਸਾਲੀ ਯੋਗਦਾਨ ਨੂੰ ਛੋਟਾ ਕਰਨ ਦੀ ਭੁੱਲ ਕੀਤੀ ਹੈ। ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਦੀ ਇਸ ਤੁੱਛ ਅਤੇ ਨਾ-ਮੁਆਫ਼ੀਯੋਗ ਹਰਕਤ ਨੇ ਦੇਸ਼ ਵਾਸੀਆਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ, ਕਿਉਂਕਿ ਭਾਰਤੀ ਲੋਕ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਨੂੰ ਆਪਣੇ ਅਸਲ ਨਾਇਕਾਂ ਵਜੋਂ ਸਤਿਕਾਰਦੇ ਹਨ।

-ਇੰ. ਕ੍ਰਿਸ਼ਨ ਕਾਂਤ ਸੂਦ ਨੰਗਲ।

ਬੱਚੇ-ਬੱਚੀਆਂ ਦਾ ਸ਼ੋਸ਼ਣ

ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਖੇ ਢਾਈ ਸਾਲਾਂ ਬੱਚੀ ਨਾਲ ਹਵਸ ਦੇ ਭੇੜੀਏ ਵਲੋਂ ਜਬਰ ਜਨਾਹ ਦੀ ਟੈਲੀਵਿਜ਼ਨ 'ਚ ਖ਼ਬਰ ਨਸ਼ਰ ਹੋ ਰਹੀ ਸੀ। ਦੇਸ਼ ਵਿਚ ਬੱਚਿਆਂ ਦੇ ਸ਼ੋਸ਼ਣ ਅਤੇ ਬੱਚੀਆਂ ਨਾਲ ਜਬਰ ਜਨਾਹ ਵਿਚ ਵਧ ਰਹੇ ਜੁਰਮ ਚਿੰਤਾ ਦਾ ਵਿਸ਼ਾ ਹੈ। ਰੋਜ਼ਾਨਾ ਬੱਚੇ-ਬੱਚੀਆਂ ਨਾਲ ਸ਼ੋਸ਼ਣ ਆਮ ਗੱਲ ਬਣ ਗਈ ਹੈ। ਆਪਣੀ ਪੁਲਿਸ ਦੀ ਨੌਕਰੀ 'ਚ ਇਹ ਮਹਿਸੂਸ ਕੀਤਾ ਹੈ ਕਿ ਇਸ ਤਰ੍ਹਾਂ ਜੋ ਜੁਰਮ ਹੁੰਦੇ ਹਨ, ਉਹ ਤੁਹਾਡੇ ਆਪਣੇ ਜਾਣਨ ਵਾਲੇ ਕਰੀਬੀ, ਗੁਆਂਢੀ, ਰਿਸ਼ਤੇਦਾਰ, ਗਾਰਡੀਅਨ, ਟੀਚਰ, ਚਪੜਾਸੀ, ਡਰਾਈਵਰ ਆਦਿ ਦੁਆਰਾ ਹੁੰਦੇ ਹਨ, ਜਿਨ੍ਹਾਂ 'ਤੇ ਅਸੀਂ ਬਹੁਤ ਜ਼ਿਆਦਾ ਯਕੀਨ ਕਰਦੇ ਹਾਂ। ਮਾਂ-ਪਿਉ ਨੂੰ ਹੁਣ ਆਪਣੇ ਬੱਚਿਆਂ ਦੀ ਨਿਗਰਾਨੀ ਲਈ ਤੀਸਰੀ ਅੱਖ ਖੋਲ੍ਹਣੀ ਪਵੇਗੀ। ਸਕੂਲ ਦੇ ਵਿਵਹਾਰ ਬਾਰੇ ਰੋਜਾਨਾ ਬੱਚਿਆਂ ਕੋਲੋਂ ਜਾਣਕਾਰੀ ਲਉ ਕਿਤੇ ਸਕੂਲ ਦਾ ਮੁਲਾਜ਼ਮ, ਟੀਚਰ, ਡਰਾਈਵਰ ਬੱਚੇ-ਬੱਚੀਆਂ ਛੇੜਖਾਨੀ ਦੀ ਹਰਕਤ ਤਾਂ ਨਹੀਂ ਕਰ ਰਿਹਾ। ਬੱਚੀਆਂ ਨੂੰ ਇਕੱਲਿਆਂ ਰਿਸ਼ਤੇਦਾਰਾਂ ਕੋਲ ਨਾ ਭੇਜੋ। ਜੇ ਕੋਈ ਰਿਸ਼ਤੇਦਾਰ ਆਉਂਦਾ ਹੈ, ਉਸ ਦੀ ਨਿਗਰਾਨੀ ਰੱਖੋ। ਮਹਿਲਾਵਾਂ ਤੇ ਬੱਚਿਆਂ ਨਾਲ ਇਸ ਤਰ੍ਹਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣੇ ਹਨ ਪਰ ਇਹ ਅਪਰਾਧ ਫਿਰ ਵੀ ਨਹੀਂ ਘਟ ਰਹੇ। ਇਸ ਲਈ ਮਨੁੱਖੀ ਜੀਵ ਨੂੰ ਆਪਣੀ ਗੰਦੀ ਸੋਚ ਤੇ ਮਨੋਵਿਰਤੀ ਬਦਲਣੀ ਪਵੇਗੀ। ਮਾਂ-ਪਿਉ ਨੂੰ ਵੀ ਚੌਕਸ ਹੋਣਾ ਪਵੇਗਾ। ਸਕੂਲ ਪੱਧਰ 'ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ। ਇਹੋ ਜਿਹੇ ਅਪਰਾਧਾਂ ਲਈ ਕਾਬਲ ਮਹਿਲਾ ਅਫ਼ਸਰ ਤਫ਼ਤੀਸ਼ ਕਰੇ। ਮਨੋਵਿਗਿਆਨਕ ਤਰੀਕੇ ਨਾਲ ਸਬੂਤ ਇਕੱਠੇ ਕਰ ਸਮੇਂ ਸਿਰ ਚਲਾਨ ਦੇ ਕੇ ਫਾਸਟਰੈਕ ਕੋਰਟਾਂ ਰਾਹੀਂ ਫ਼ੈਸਲੇ ਕਰਵਾ ਸਜ਼ਾ ਦਿਵਾਈ ਜਾਵੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ

16-04-2024

 ਮੁਫ਼ਤ ਸਹੂਲਤਾਂ

ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਸੱਤਾ ਵਿਚ ਆਉਣ ਲਈ ਸੂਬੇ ਦੇ ਹਿਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਕਈ ਲੋਕ ਲੁਭਾਊ ਵਾਅਦੇ ਕਰਦੀਆਂ ਹਨ। ਇਸੇ ਤਰ੍ਹਾਂ ਦੇ ਵਾਅਦੇ ਕਰ ਕੇ ਸੱਤਾ 'ਚ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਸਫਰ ਦੀਆਂ ਸਹੂਲਤਾਂ ਦੇ ਕੇ ਲੋਕਾਂ ਵਿਚ ਤਾਂ ਵਾਹ-ਵਾਹ ਖੱਟੀ ਹੈ ਪ੍ਰੰਤੂ ਜਿਥੇ ਸੂਬੇ ਨੂੰ ਕਰਜ਼ਾਈ ਕੀਤਾ ਹੈ, ਉਥੇ ਹੀ ਬਿਜਲੀ ਨਿਗਮ ਦੀ ਹਾਲਤ ਵੀ ਪਤਲੀ ਕਰ ਦਿੱਤੀ ਹੈ। ਹੋਰ ਵੀ ਅਜਿਹੀਆਂ ਮੁਫ਼ਤ ਆਟਾ, ਦਾਲ ਆਦਿ ਦੀਆਂ ਸਹੂਲਤਾਂ ਦੇਣ ਨਾਲੋਂ ਨੌਜਵਾਨਾਂ ਨੂੰ ਸਰਕਾਰੀ ਤੇ ਨਿੱਜੀ ਖੇਤਰ ਵਿਚ ਢੁਕਵੀਆਂ ਤਨਖਾਹਾਂ ਵਾਲੇ ਰੁਜ਼ਗਾਰ ਦੇ ਮੌਕੇ ਵਧਾਉਣੇ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਆਟਾ, ਦਾਲ ਵਗੈਰਾ ਆਪ ਖਰੀਦਣ ਦੇ ਸਮਰੱਥ ਬਣਨਗੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਪਾਣੀ ਦੀ ਕੀਮਤ

ਸਾਡੀ ਧਰਤੀ 'ਤੇ 71 ਫ਼ੀਸਦੀ ਭਾਗ ਪਾਣੀ ਦਾ ਹੈ। ਪਾਣੀ ਹੈ ਤਾਂ ਜੀਵਨ ਹੈ, ਪਾਣੀ ਤੋਂ ਬਿਨਾ ਮਨੁੱਖ, ਪਸ਼ੂ, ਬਨਸਪਤੀ ਅਤੇ ਪੰਛੀਆਂ ਆਦਿ ਦਾ ਰਹਿਣਾ ਮੁਸ਼ਕਿਲ ਹੈ। ਪਾਣੀ ਦੇ ਖਤਮ ਹੋਣ ਨਾਲ ਧਰਤੀ ਸੋਕੇ ਦਾ ਕਾਰਨ ਬਣ ਜਾਵੇਗੀ। ਅੱਜ ਬਹੁਤ ਸਾਰੇ ਲੋਕ ਟੂਟੀਆਂ ਖੁੱਲ੍ਹੀਆਂ ਛੱਡ ਕੇ ਪਾਣੀ ਦੀ ਬਰਬਾਦੀ ਕਰ ਰਹੇ ਹਨ। ਜੇ ਇਹੀ ਹਾਲ ਰਿਹਾ ਤਾਂ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ ਤੇ ਪੰਜਾਬ ਦਾ ਹਾਲ ਰਾਜਸਥਾਨ ਵਰਗਾ ਹੋ ਜਾਵੇਗਾ। ਇਹ ਗੱਲ ਸੱਚ ਹੈ ਕਿ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਬੂੰਦ-ਬੂੰਦ ਨਾਲ ਘੜਾ ਖਾਲੀ ਵੀ ਹੋ ਜਾਂਦਾ ਹੈ । ਮਨੁੱਖ ਆਪਣੇ ਬੱਚਿਆਂ ਲਈ ਧਨ-ਦੌਲਤ, ਵੱਡੀਆਂ-ਵੱਡੀਆਂ ਕੋਠੀਆਂ ਬਣਾਉਂਦਾ ਹੈ। ਪਰ ਉਹ ਕੁਦਰਤ ਦੀ ਦਿੱਤੀ ਅਨਮੋਲ ਦਾਤ ਨੂੰ ਨਹੀ ਸੰਭਾਲਦਾ। ਪਰ ਕਿਉਂ? ਯਾਦ ਰੱਖਣਾ ਇਕ ਦਿਨ ਅਜਿਹਾ ਆਵੇਗਾ ਕਿ ਸਾਨੂੰ ਪਾਣੀ ਦੀ ਇਕ-ਇਕ ਬੂੰਦ ਲਈ ਤਰਸਣਾ ਪਵੇਗਾ। ਅਸੀਂ ਖੂਹਾਂ ਤੋਂ ਨਲਕਿਆਂ, ਨਲਕਿਆਂ ਤੋਂ ਟੂਟੀਆਂ, ਟੂਟੀਆਂ ਤੋਂ ਬੋਤਲਾਂ ਤੱਕ ਆ ਗਏ ਹਾਂ। ਫਿਰ ਸਾਡੀ ਆਉਣ ਵਾਲੀ ਪੀੜ੍ਹੀ ਪਾਣੀ ਵੀ ਦੁੱਧ ਵਾਂਗ ਖਰੀਦੇਗੀ। ਪਾਣੀ ਸਾਡੇ ਅਨੇਕਾਂ ਕੰਮ ਆਉਂਦਾ ਹੈ। ਇਸ ਦੀ ਵਰਤੋਂ ਬੜੀ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਤਾਂ ਜੋ ਉਹ ਅਸਾਨੀ ਨਾਲ ਜਿਊਂਦੇ ਰਹਿ ਸਕਣ। 'ਕੁੱਖ 'ਚ ਧੀ', 'ਜ਼ਮੀਨ 'ਤੇ ਪਾਣੀ' ਨਾ ਰਹੇ ਤਾਂ ਖਤਮ ਕਹਾਣੀ। ਆਓ, ਆਪਾਂ ਸਭ ਰਲ-ਮਿਲ ਕੇ ਪਾਣੀ ਨੂੰ ਬਚਾਉਣ ਦੀ ਕਸਮ ਖਾਈਏ।

-ਸ਼ਮਿੰਦਰਪਾਲ ਕੌਰ
ਗੁਰੂ ਤੇਗ ਬਹਾਦਰ ਨਗਰ, ਬਰਨਾਲਾ।

ਵੋਟ ਦੀ ਤਾਕਤ

'ਵੋਟ ਦਾ ਅਧਿਕਾਰ' ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੁਆਰਾ ਆਪਣੇ ਪ੍ਰਤੀਨਿਧ ਚੁਣ ਕੇ ਸਰਕਾਰ ਚਲਾਉਣ ਲਈ ਦਿੱਤਾ ਹੋਇਆ ਅਧਿਕਾਰ ਹੁੰਦਾ ਹੈ। ਇਕ ਲੋਕਤੰਤਰੀ ਰਾਜ ਦੀ ਨੀਂਹ ਵੋਟ ਪਾਉਣ ਦੇ ਅਧਿਕਾਰ ਉੱਪਰ ਹੀ ਟਿਕੀ ਹੁੰਦੀ ਹੈ। ਕਿਸੇ ਦੇਸ਼ ਦਾ ਲੋਕਤੰਤਰ ਉੱਥੋਂ ਦੇ ਨਾਗਰਿਕਾਂ ਦੁਆਰਾ ਉਸ ਦੇ ਸਮੁੱਚੇ ਤੰਤਰ ਵਿਚ ਨਿਭਾਈ ਭੂਮਿਕਾ ਦੁਆਰਾ ਪਰਿਭਾਸ਼ਤ ਹੁੰਦਾ ਹੈ। ਕੋਈ ਨਾਗਰਿਕ ਭਾਵੇਂ ਰਾਜਨੀਤਿਕ ਪ੍ਰਣਾਲੀ ਵਿਚ ਵੱਖ-ਵੱਖ ਤਰੀਕਿਆਂ ਨਾਲ ਆਪਣੀ ਭੂਮਿਕਾ ਨਿਭਾਉਂਦਾ ਹੈ ਪਰ ਉਸ ਨੂੰ ਮਿਲਿਆ ਵੋਟ ਦਾ ਅਧਿਕਾਰ ਸਭ ਤੋਂ ਵੱਧ ਮਹੱਤਵਪੂਰਨ ਅਧਿਕਾਰ ਹੁੰਦਾ ਹੈ ਕਿਉਂਕਿ ਇਸ ਦੀ ਸੁਚੱਜੀ ਵਰਤੋਂ ਨਾਲ ਉਹ ਆਪਣੀ ਪਸੰਦ ਦੇ ਨਿਜ਼ਾਮ ਦੀ ਸਥਾਪਨਾ ਕਰ ਸਕਦਾ ਹੈ ਤੇ ਉਸ ਨਿਜ਼ਾਮ ਤੋਂ ਆਪਣੀ ਮਰਜ਼ੀ ਦੀ ਵਿਵਸਥਾ ਪੈਦਾ ਕਰਵਾ ਸਕਦਾ ਹੈ। ਨੌਜਵਾਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਆਜ਼ਾਦੀ ਦੀ ਲੜਾਈ ਵਿਚ ਵੀ ਸਭ ਤੋਂ ਜ਼ਿਆਦਾ ਯੋਗਦਾਨ ਨੌਜਵਾਨਾਂ ਦਾ ਹੀ ਰਿਹਾ ਹੈ। ਵਰਤਮਾਨ ਸਮੇਂ ਵੀ ਇਸ ਨੌਜਵਾਨ ਵਰਗ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ, ਜਿਸ ਰਾਹੀ ਸੱਤਾ ਵਿਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਨੌਜਵਾਨ ਚੋਣਾਂ ਵਿਚ ਆਪਣੇ ਅਧਿਕਾਰ ਦੀ ਸਹੀ ਵਰਤੋਂ ਕਰ ਕੇ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਆਪਣੀ ਵੋਟ ਦੀ ਵਰਤੋਂ ਇਸ ਤਰ੍ਹਾਂ ਕਰਨ ਕਿ ਜਿਹੜੇ ਨੇਤਾਵਾਂ ਦੀ ਇਹ ਧਾਰਨਾ ਹੈ ਕਿ ਓਹ ਪੈਸੇ ਨਾਲ ਜਿੱਤ ਸਕਦੇ ਹਨ ਓਹ ਗਲਤ ਸਾਬਤ ਹੋ ਸਕੇ ਕੇਵਲ ਮੁੰਡੇ ਹੀ ਨਹੀ ਸਗੋਂ ਮੁਟਿਆਰਾਂ ਵੀ ਅੱਗੇ ਆ ਕੇ ਸਮਾਜ ਨੂੰ ਸੁਚੇਤ ਕਰਨ। ਸਾਡੇ ਨੌਜਵਾਨਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਹੀ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਜੋ ਸਮਾਜ ਦੀਆਂ ਸੱਮਸਿਆਵਾ ਦਾ ਹੱਲ ਕਰ ਸਕੇ। ਇਸ ਸਮੇਂ ਨੌਜਵਾਨਾਂ ਨੂੰ ਆਪਣੀ ਸੂਝ-ਬੂਝ ਨਾਲ ਵੋਟ ਪਾਉਣੀ ਚਾਹੀਦੀ ਹੈ ਵੋਟ ਉਸ ਨੂੰ ਦੇਵੇ ਜੋ ਰੁਜ਼ਗਾਰ ਦਾ ਇੰਤਜ਼ਾਮ ਕਰੇ ਅਤੇ ਨਸ਼ਿਆ ਦਾ ਖ਼ਾਤਮਾ ਕਰੇ। ਰੁਜ਼ਗਾਰ ਨਾਲ ਕਾਫ਼ੀ ਸਮੱਸਿਆਵਾਂ ਹੱਲ ਹੋ ਜਾਦੀਆਂ ਹਨ। ਨੌਜਵਾਨ ਦੇਸ਼ ਦਾ ਨਿਰਮਾਤਾ ਹੁੰਦਾ ਹੈ। ਨੌਜਵਾਨ ਨੂੰ ਆਪਣੀ ਵੋਟ ਦਾ ਇਸਤੇਮਾਲ ਬੜੀ ਹੀ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ ਪੀ.ਸੀ.ਐਸ.

ਕਿਉਂ ਦਲ ਬਦਲਦੇ ਹਨ ਲੀਡਰ?

ਪੰਜਾਬ ਵਿਚ ਇਕੋ ਹਫ਼ਤੇ ਵਿਚ ਤਿੰਨ ਐਮ ਪੀ ਪਰਨੀਤ ਕੌਰ, ਰਵਨੀਤ ਸਿੰਘ ਬਿੱਟੂ, ਸੁਸ਼ੀਲ ਕੁਮਾਰ ਰਿੰਕੂ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਲੀਡਰਾਂ ਨੂੰ ਕੋਈ ਹੋਰ ਵੀ ਮਜ਼ਬੂਰੀ ਹੋ ਸਕਦੀ ਹੈ ਪਰ ਇਕ ਜ਼ਰੂਰਤ ਹੈ ਸੱਤਾ ਦਾ ਆਨੰਦ ਮਾਣਨ ਦੀ। ਕੁਰਸੀ ਦੀ ਭੁੱਖ ਜਿਹੜਾ ਵੀ ਇਨਸਾਨ ਇਕ ਵਾਰ ਸਤਾ ਦਾ ਸੁਖ ਮਾਣ ਲਵੇ ਉਹ ਇਸ ਦੇ ਬਿਨਾਂ ਰਹਿ ਨਹੀਂ ਸਕਦਾ। ਪਰਨੀਤ ਕੌਰ ਦੇ ਪਤੀ ਨੂੰ ਕਾਂਗਰਸ ਛੱਡਿਆਂ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ। ਪਰ ਪਰਨੀਤ ਕੌਰ ਨੇ ਐਮ ਪੀ ਦੀ ਕੁਰਸੀ ਖ਼ਾਤਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਨਾਲ ਉਸ ਦੀ ਪਾਰਟੀ ਵਿਚ ਇਸੇ ਕਰਕੇ ਨਹੀਂ ਗਏ ਕਿਉਂਕਿ ਜੇਕਰ ਉਹ ਪਾਰਟੀ ਬਦਲਦੇ ਤਾਂ ਉਨ੍ਹਾਂ ਦੀ ਐਮ ਪੀ ਵਾਲ਼ੀ ਕੁਰਸੀ ਜਾ ਸਕਦੀ ਸੀ। ਸ਼ਾਇਦ ਦੂਜੇ ਲੀਡਰਾਂ ਨੇ ਵੀ ਪਾਰਟੀ ਬਦਲਣ ਦੀ ਹਿੰਮਤ ਕੁਰਸੀ ਖ਼ਾਤਰ ਹੀ ਕੀਤੀ ਹੈ। ਸੇਵਾ ਤਾਂ ਘਰ ਬੈਠ ਕੇ ਵੀ ਕੀਤੀ ਜਾ ਸਕਦੀ ਹੈ। ਜਿੱਥੇ ਇਨ੍ਹਾਂ ਲੀਡਰਾਂ ਨੂੰ ਅਸੀਂ ਦੋਸ਼ ਦਿੰਦੇ ਹਾਂ ਉਥੇ ਕਿਤੇ ਨਾ ਕਿਤੇ ਅਸੀਂ ਵੀ ਇਸ ਦੇ ਬਰਾਬਰ ਦੇ ਦੋਸ਼ੀ ਹਾਂ। ਹੁਣ ਵੀ ਜਿਹੜੇ ਲੀਡਰ ਪਾਰਟੀ ਬਦਲਦੇ ਹਨ, ਜੇਕਰ ਉਨ੍ਹਾਂ ਨੂੰ ਆਮ ਲੋਕ ਮੂੰਹ ਨਾ ਲਾਉਣ ਫਿਰ ਇਸ ਖੇਡ ਨੂੰ ਬਰੇਕਾਂ ਲੱਗਣਗੀਆਂ। ਨਹੀਂ ਤਾਂ ਤਕੜੇ ਦਾ ਸੱਤੀ ਵੀਹੀਂ ਸੌ ਵਾਲ਼ੀ ਗੱਲ ਹੋਵੇਗੀ। ਆਮ ਵਰਕਰਾਂ ਦਾ ਕੁਝ ਨਹੀਂ ਬਣਨਾ ਜਿਨ੍ਹਾਂ ਲੀਡਰਾਂ ਤੋਂ ਤੰਗ ਹੋ ਕੇ ਅਸੀਂ ਸੱਤਾ ਬਦਲੀ ਕਰਦੇ ਹਾਂ ਉਹੀ ਵਾਰੀ-ਵਾਰੀ ਪਾਰਟੀ ਬਦਲ ਕੇ ਅੱਗੇ ਆਉਂਦੇ ਰਹਿਣਗੇ। ਆਲੀਸ਼ਾਨ ਕੋਠੀਆਂ ਕਾਰਾਂ ਦੇ ਮਾਲਕ ਇਨ੍ਹਾਂ ਲੀਡਰਾਂ ਨੂੰ ਆਮ ਲੋਕਾਂ ਦੀ ਕਿਸੇ ਸਮੱਸਿਆ ਦਾ ਪਤਾ ਨਹੀਂ ਹੁੰਦਾ ਤਾਂ ਨਾ ਹੀ ਇਨ੍ਹਾਂ ਨੂੰ ਇਸ ਦੇ ਹੱਲ ਦੀ ਕੋਈ ਦਿਲਚਸਪੀ ਹੁੰਦੀ ਹੈ। ਸੋ ਇਸ ਖੇਡ ਨੂੰ ਖ਼ਤਮ ਕਰਨ ਲਈ ਤੇ ਆਮ ਲੋਕਾਂ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਆਮ ਲੋਕਾਂ ਤੇ ਆਮ ਵਰਕਰਾਂ ਨੂੰ ਅੱਗੇ ਆਉਣਾ ਪਵੇਗਾ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਕਿਤਾਬਾਂ ਨਾਲ ਨੇੜਤਾ ਜ਼ਰੂਰੀ

ਕਿਤਾਬਾਂ ਪੂਰਾ ਜੀਵਨ ਹੁੰਦੀਆਂ ਹਨ। ਪਿਛਲੇ ਦਿਨੀਂ ਮੈਂ ਖ਼ਬਰ ਪੜ੍ਹੀ ਕਿ ਨੌਜਵਾਨ ਵੀ ਕਿਤਾਬਾਂ ਵੱਲ ਮੁੜ ਰਹੇ ਹਨ। ਇਹ ਵਧੀਆ ਸੰਕੇਤ ਹੈ। ਜੇ ਨੌਜਵਾਨ ਪੰਜਾਬੀ ਪੁਸਤਕਾਂ ਨਾਲ ਯਾਰੀ ਪਾ ਲੈਣ ਤਾਂ ਇਕ ਵਧੀਆ ਕਦਮ ਹੈ। ਜੋ ਕਿਤਾਬਾਂ ਨਹੀਂ ਪੜ੍ਹਦਾ ਉਸ ਦਾ ਗਿਆਨ ਅਧੂਰਾ ਹੁੰਦਾ ਹੈ। ਜ਼ਿੰਦਗੀ ਵਿਚ ਸਫ਼ਲਤਾ ਦੀਆਂ ਪੌੜੀਆਂ ਜੇ ਤੁਸੀਂ ਚੜ੍ਹਨਾ ਚਾਹੁੰਦੇ ਹੋ ਤਾਂ ਕਿਤਾਬਾਂ ਨਾਲ ਨੇੜਤਾ ਜ਼ਰੂਰੀ ਹੈ। ਕਿਤਾਬਾਂ ਸਾਨੂੰ ਕਾਬਲ ਇਨਸਾਨ ਬਣਾਉਂਦੀਆਂ ਹਨ। ਕਿਸੇ ਨੇ ਕੀ ਲਿਖਿਆ ਤੁਸੀਂ ਪੜ੍ਹ ਲਿਆ। ਜੇ ਤੁਸੀਂ ਆਪਣੇ ਜੀਵਨ ਵਿੱਚ ਉਸ ਦੇ ਕਾਇਦੇ ਕਾਨੂੰਨ ਲਾਗੂ ਕਰ ਲਏ ਤਾਂ ਫਿਰ ਕਾਮਯਾਬੀ ਤੁਹਾਡੀ ਪੱਕੀ ਦੋਸਤ ਹੈ। ਹਰ ਕਿਤਾਬ ਵਿਚ ਇਕ ਪੂਰਾ ਜੀਵਨ ਪਿਆ ਹੁੰਦਾ ਹੈ। ਇਹੋ ਜਿਹਾ ਜੀਵਨ ਜੋ ਕਿਸੇ ਨੇ ਹੰਢਾ ਲਿਆ, ਕਿਸੇ ਨੇ ਹੰਢਾਉਣ ਨਹੀਂ ਦਿੱਤਾ ਤੇ ਕਿਸੇ ਤੋਂ ਹੰਢਾਇਆ ਨਹੀਂ ਗਿਆ ਤੇ ਜਾਂ ਫਿਰ ਕਈਆਂ ਨੂੰ ਹੰਢਾਉਣਾ ਹੀ ਨਹੀਂ ਆਇਆ। ਕਿਉਂਕਿ ਕਈ ਵਾਰ ਅਸੀਂ ਕਿਸੇ ਦੀਆਂ ਖੁਸ਼ੀਆਂ ਪੂਰੀਆਂ ਕਰਦੇ ਹਾਂ ਉਸ ਦੀਆਂ ਖੁਸ਼ੀਆਂ ਵਿਚ ਹੀ ਸਾਨੂੰ ਆਪਣੀਆਂ ਖੁਸ਼ੀਆਂ ਦਿਸਣ ਲੱਗ ਪੈਂਦੀਆਂ ਹਨ। ਕਿਤਾਬਾਂ ਜੀਵਨ ਨੂੰ ਸਵਰਗ ਬਣਾ ਦਿੰਦੀਆਂ ਹਨ। ਜਿੰਨਾ ਤੁਸੀਂ ਜ਼ਿਆਦਾ ਪੜ੍ਹੋਗੇ ਓਨੇ ਹੀ ਤੁਹਾਡੇ ਖ਼ਿਆਲ ਖੂਬਸੂਰਤ ਹੁੰਦੇ ਜਾਣਗੇ। ਲੇਖਕ ਜਦੋਂ ਲਿਖਦਾ ਹੈ ਤਾਂ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਹੀ ਉਸ ਦੀ ਕਲਮ ਦੀਆਂ ਹਮਸਫ਼ਰ ਬਣਦੀਆਂ ਹਨ। ਉਹ ਸ਼ਬਦ ਲਿਖਣ ਲਈ ਚੰਦ ਤੋਂ ਨਹੀਂ ਲਿਆਉਂਦਾ। ਸਾਡੇ ਆਲੇ-ਦੁਆਲੇ ਜੋ ਬੀਤਦਾ ਹੈ, ਲੇਖਕ ਉਸ ਨੂੰ ਹੀ ਇਕੱਠਾ ਕਰਦਾ ਹੈ। ਇਸ ਲਈ ਕਿਤਾਬਾਂ ਜੀਵਨ ਦਾ ਨਿਚੋੜ ਹੁੰਦੀਆਂ ਹਨ। ਪਿੰਡ ਵਿਚ ਪੰਜਾਬੀ ਲਾਇਬ੍ਰੇਰੀ ਤੁਹਾਡੇ ਪਿੰਡ ਦੀ ਮੁੱਖ ਸ਼ਾਨ ਹੋ ਸਕਦੀ ਹੈ। ਕਿਤਾਬਾਂ ਪੜ੍ਹਨ ਨਾਲ ਹੀ ਮਨ ਵਿਚ ਚੰਗੇ ਵਿਚਾਰਾਂ ਦਾ ਸੰਚਾਰ ਹੁੰਦਾ ਹੈ। ਕਿਤਾਬਾਂ ਵਿਚੋਂ ਸਿੱਖੀਆਂ ਚੰਗੀਆਂ ਗੱਲਾਂ ਚੰਗੀ ਸੋਚ ਪੈਦਾ ਕਰਦੀਆਂ ਹਨ ਅਤੇ ਚੰਗੀ ਸੋਚ ਹੀ ਤੁਹਾਨੂੰ ਮੰਜ਼ਿਲ ਤੱਕ ਲੈ ਜਾਣ ਲਈ ਸਹਾਈ ਹੁੰਦੀ ਹੈ। ਇਸ ਲਈ ਆਪ ਵੀ ਕਿਤਾਬਾਂ ਪੜ੍ਹੋ ਤੇ ਦੂਸਰਿਆਂ ਨੂੰ ਵੀ ਕਿਤਾਬਾਂ ਪੜ੍ਹਨ ਦੀ ਆਦਤ ਪਾਓ।

-ਗੀਤਕਾਰ ਕਾਲਾ ਖਾਨਪੁਰੀ
ਪਿੰਡ ਖਾਨਪੁਰ ਢੱਡੇ (ਜਲੰਧਰ)

15-04-2024

ਆਓ, ਵਾਤਾਵਰਨ ਬਚਾਈਏ
ਇਸ ਸਮੇਂ ਚੌਗਿਰਦੇ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ। ਮਨੁੱਖ ਨੂੰ ਕੁਦਰਤ ਨਾਲ ਛੇੜਛਾੜ ਬਹੁਤ ਮਹਿੰਗੀ ਪੈ ਰਹੀ ਹੈ। ਕਾਰਖਾਨਿਆਂ ਦੀਆਂ ਜ਼ਹਿਰੀਲੀਆਂ ਗੈਸਾਂ, ਪਰਾਲੀ, ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ, ਪਰਮਾਣੂ ਧਮਾਕਿਆਂ ਕਰਨ ਨਾਲ, ਓਜ਼ੋਨ ਪਰਤ ਵਿਚ ਮੋਰੀ ਹੋ ਗਈ ਹੈ। ਜੋ ਸਾਨੂੰ ਸੂਰਜ ਵਲੋਂ ਆ ਰਹੀਆਂ ਪ੍ਰਾਬੈਂਗਣੀ ਕਿਰਨਾਂ (ਅਲਟਰਾ ਵਾਇਲੇਟ) ਤੋਂ ਬਚਾਉਂਦੀ ਸੀ। ਮਨੁੱਖ ਅੱਜ ਅੰਨ੍ਹੇਵਾਹ ਜੰਗਲਾਂ ਨੂੰ ਖ਼ਤਮ ਕਰ ਰਿਹਾ ਹੈ, ਜਿਸ ਨਾਲ ਸਾਨੂੰ ਕੁਦਰਤੀ ਆਕਸੀਜਨ ਦੀ ਘਾਟ ਮਹਿਸੂਸ ਹੋ ਰਹੀ ਹੈ।
ਮਨੁੱਖ ਨੇ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਛਿੜਕ ਕੇ ਧਰਤੀ ਮਾਤਾ ਨੂੰ ਬੰਜਰ ਬਣਾ ਦਿੱਤਾ ਹੈ। ਪਾਣੀ ਨੂੰ ਗੰਧਲਾ ਕਰ ਦਿੱਤਾ ਹੈ। ਪੰਜਾਬ ਦੇ 117 ਬਲਾਕ ਡਾਰਕ ਆਉਂਦੇ ਹਨ। ਝੋਨੇ ਦੀ ਖੇਤੀ ਨੇ ਸਾਡਾ ਪਾਣੀ ਮੁਕਾ ਦਿੱਤਾ ਹੈ। ਘਰ ਪੱਕੇ ਪਾ ਲੈ ਲਏ ਹਨ। ਜੰਗਲ ਵੱਢ ਦਿੱਤੇ ਹਨ, ਜਿਸ ਨਾਲ ਪੰਛੀਆਂ ਨੂੰ ਆਲ੍ਹਣੇ ਪਾਉਣ ਲਈ ਥਾਂ ਨਹੀਂ ਮਿਲਦਾ। ਜੀਵਾਂ ਦੀ ਗਿਣਤੀ ਘੱਟ ਰਹੀ ਹੈ।
ਜ਼ਹਿਰੀਲੇ ਪਾਣੀ ਕਰਕੇ ਕੈਂਸਰ ਵਰਗੇ ਰੋਗ ਫੈਲ ਰਹੇ ਹਨ। ਪਿੱਪਲ ਸਭ ਤੋਂ ਵੱਧ ਆਕਸੀਜਨ ਛੱਡਦੇ ਹਨ। ਪਰ ਅਸੀਂ ਪਿੱਪਲ ਵੀ ਵੱਢ ਦਿੱਤੇ ਹਨ। ਕੁਦਰਤ ਨਾਲ ਪੰਗੇ ਲੈ ਰਹੇ ਹਾਂ, ਇਸੇ ਕਰ ਕੇ ਕਿਤੇ ਵੱਧ ਮੀਂਹ ਪੈ ਜਾਂਦਾ ਹੈ, ਕਿਤੇ ਸੋਕਾ ਪੈ ਜਾਂਦਾ ਹੈ, ਪਹਿਲਾ ਵਰਗਾ ਕੰਮ ਕਾਰ ਨਹੀਂ ਰਿਹਾ। ਅਸੀਂ ਕਦੇ ਸੋਚਿਆ ਨਹੀਂ।
ਅਸੀਂ ਹਰ ਸਾਲ ਵਣ ਮਹਾਂਉਤਸਵ ਮਨਾਉਂਦੇ ਹਾਂ। ਇਕ ਵਾਰੀ ਬੂਟਾ ਲਾ ਕੇ ਅਖ਼ਬਾਰਾਂ ਵਿਚ ਫੋਟੋ ਛਪਵਾ ਲੈਂਦੇ ਹਾਂ। ਪਰ ਬਾਅਦ ਵਿਚ ਬੂਟਿਆਂ ਦੀ ਦੇਖਭਾਲ ਨਹੀਂ ਕਰਦੇ। ਸਾਨੂੰ ਸਾਡੇ ਗੁਰੂਆਂ ਨੇ ਸੈਂਕੜੇ ਸਾਲ ਪਹਿਲਾਂ ਵਾਤਾਵਰਨ ਦੇ ਬਚਾਅ ਲਈ ਸਾਨੂੰ ਸਮਝਾਇਆ ਸੀ। ਪਰ ਅਸੀਂ ਅਮਲ ਨਹੀਂ ਕਰਦੇ। ਸਾਨੂੰ ਧਰਤੀ ਮਾਤਾ ਦੀ ਰੱਖਿਆ ਲਈ ਵੱਧ ਤੋਂ ਵੱਧ ਦਰੱਖਤ ਲਾਉਣੇ ਚਾਹੀਦੇ ਹਨ, ਤਾਂ ਕਿ ਸਾਡਾ ਵਾਤਾਵਰਨ ਪ੍ਰਦੂਸ਼ਣ ਰਹਿਤ ਬਣ ਸਕੇ। ਸਾਨੂੰ ਸਾਰਿਆਂ ਨੂੰ ਰਲ ਕੇ ਇਸ ਵੱਲ ਤਵੱਜੋ ਦੇਣੀ ਚਾਹੀਦੀ ਹੈ। ਜੇਕਰ ਧਰਤੀ, ਪਾਣੀ, ਹਵਾ ਨਾ ਹੁੰਦੀ ਤਾਂ ਸਾਡਾ ਜੀਵਨ ਅਸੰਭਵ ਹੈ।


-ਡਾ. ਨਰਿੰਦਰ ਭੱਪਰ ਝਬੇਲਵਾਲੀ


ਅੰਨਦਾਤਿਆਂ ਨਾਲ ਧੱਕਾ
ਦੇਸ਼ ਦੀ ਮੋਦੀ ਸਰਕਾਰ ਵਲੋਂ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਕਿਸਾਨੀ ਮੰਗਾਂ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਸਮੇਤ ਕੁਝ ਹੋਰ ਮੰਗਾਂ ਸ਼ਾਮਿਲ ਸਨ, ਲਾਗੂ ਨਾ ਕਰਕੇ ਪਿਛਲੇ ਦਿਨੀਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਰਾਹੀਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵਲੋਂ ਵੱਡੀਆਂ ਰੋਕਾਂ ਲਗਾ ਕੇ ਨਾ ਕੇਵਲ ਰੋਕਿਆ ਗਿਆ, ਬਲਕਿ ਉਨ੍ਹਾਂ ਉੱਪਰ ਹਰਿਆਣਾ ਸਰਕਾਰ ਦੇ ਹੁਕਮਾਂ 'ਤੇ ਸੁਰੱਖਿਆ ਦਸਤਿਆਂ ਵਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ, ਪਾਣੀ ਦੀਆਂ ਬੁਛਾੜਾਂ ਸਮੇਤ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ।
ਇਸ ਤੋਂ ਇਲਾਵਾ ਕਿਸਾਨਾਂ ਦੇ ਟਰੈਕਟਰਾਂ, ਕਾਰਾਂ ਆਦਿ ਦੀ ਭੰਨਤੋੜ ਕਰਨ, ਬਹੁਤ ਸਾਰੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਅਤੇ ਇਕ ਨੌਜਵਾਨ ਕਿਸਾਨ ਨੂੰ ਗੋਲੀ ਮਾਰ ਕੇ ਜਾਨ ਤੋਂ ਮਾਰ ਦੇਣ ਦੀ ਘਟਨਾ ਜਿਥੇ ਨਿਖੇਧੀਯੋਗ ਕਾਰਵਾਈ ਹੈ, ਉਥੇ ਗ਼ੈਰ ਲੋਕਤੰਤਰਿਕ ਅਤੇ ਗ਼ੈਰ-ਕਾਨੂੰਨੀ ਕਾਰਵਾਈ ਆਖੀ ਜਾ ਸਕਦੀ ਹੈ।
ਕੇਂਦਰ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਸਰਕਾਰ ਵਲੋਂ ਕੀਤੀ ਇਹ ਕਾਰਵਾਈ ਜਿਸ ਵਿਚ ਪੰਜਾਬ ਦੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਕੁਝ ਕੀਮਤੀ ਜਾਨਾਂ ਵੀ ਗਈਆਂ ਹਨ, ਨੂੰ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ, ਬਲਕਿ ਇਸ ਨੂੰ ਕਿਸਾਨਾਂ/ਅੰਨਦਾਤਿਆਂ ਨਾਲ ਧ੍ਰੋਹ ਕਮਾਉਣ ਵਾਲੀ, ਨਾਜ਼ਾਇਜ਼ ਤੰਗ ਅਤੇ ਪ੍ਰੇਸ਼ਾਨ ਕਰਨ ਵਾਲੀ ਕਾਰਵਾਈ ਹੀ ਆਖਿਆ ਜਾ ਸਕਦਾ ਹੈ। ਕੀ ਇਹ ਦੇਸ਼ ਦੇ ਅੰਨਦਾਤਿਆਂ ਨਾਲ ਧੱਕਾ ਅਤੇ ਬੇਇਨਸਾਫ਼ੀ ਨਹੀਂ?


-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

12-04-2024

 ਜੋੜ-ਤੋੜ ਬਨਾਮ ਦਲ ਬਦਲੀ

ਦੇਸ਼ ਵਿਚ ਸਾਰੀਆਂ ਸਿਆਸੀ ਪਾਰਟੀਆਂ ਲੋਕਤੰਤਰ ਬਾਰੇ ਵਕਾਲਤ ਕਰਦੀਆਂ ਹਨ। ਇਹ ਪਾਰਟੀਆਂ ਹਰ ਵਸੀਲੇ ਵਰਤ ਚੋਣਾਂ ਜਿੱਤਣ ਦੀ ਮਨਸ਼ਾ ਰੱਖਦੀਆਂ ਹਨ। ਬੀਤੇ ਦਿਨੀਂ ਐਮ.ਪੀ. ਰਵਨੀਤ ਬਿੱਟੂ, ਇਸ ਤੋਂ ਪਹਿਲਾ ਪਰਨੀਤ ਕੌਰ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਿਲ ਹੋਏ ਹਨ। ਇਸੇ ਤਰ੍ਹਾਂ ਰਾਜ ਕੁਮਾਰ ਚੱਬੇਵਾਲ ਕਾਂਗਰਸ ਦੇ ਐਮ.ਐਲ.ਏ. 'ਆਪ' ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਫਿਰ ਖ਼ਬਰ ਟੀ.ਵੀ. ਵਿਚ ਨਸ਼ਰ ਹੋ ਰਹੀ ਸੀ ਸੁਸ਼ੀਲ ਕੁਮਾਰ ਰਿੰਕੂ ਐਮ.ਪੀ., ਵਿਧਾਇਕ ਸੀਤਲ ਅੰਗੁਰਾਲ 'ਆਪ' ਪਾਰਟੀ ਦੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਕੇਜਰੀਵਾਲ ਜੇਲ੍ਹ ਵਿਚ ਹਨ। ਹੁਣੇ-ਹੁਣੇ ਹੋਈਆਂ ਰਾਜ ਸਭਾ ਦੀਆਂ ਚੋਣਾਂ ਤੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ ਜੋੜ-ਤੋੜ ਦੀ ਸਿਆਸਤ ਹੋਈ ਹੈ, ਉੱਥੇ ਲੋਕ ਰਾਜ ਦਾ ਵੀ ਘਾਣ ਹੋਇਆ ਹੈ। ਇਹ ਨੇਤਾ ਲੋਕ ਆਪਣੀ ਪਾਰਟੀ ਨਾਲ ਆਪਣੀ ਜ਼ਮੀਰ ਵੇਚ ਗ਼ਦਾਰੀ ਤਾਂ ਕਰਦੇ ਹਨ ਆਪਣੇ ਵੋਟਰਾਂ ਨੂੰ ਜਿਨ੍ਹਾਂ ਨੇ ਉਨ੍ਹਾਂ ਨੂੰ ਉਸ ਪਾਰਟੀ ਤੋਂ ਜਤਾਇਆ ਹੈ ਧੋਖਾ ਕਰ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਵੋਟਰ ਵੀ ਇਹ ਚੀਜ਼ਾਂ ਪਸੰਦ ਕਰਦਾ ਉਸ ਦੇ ਦਿਲ ਵਿਚ ਵੀ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੈ। ਜੋ ਅਜਿਹੇ ਨੇਤਾ ਗਿਰਗਟ ਵਾਂਗ ਰੰਗ ਬਦਲ ਦਲ-ਬਦਲੀਆਂ ਕਰਦੇ ਹਨ। ਅਜਿਹੇ ਨੇਤਾ ਨੂੰ ਵੋਟਰਾਂ ਵਲੋਂ ਦਰਕਾਰ ਦੇਣਾ ਚਾਹੀਦਾ ਹੈ। ਮੈਂਬਰਸ਼ਿਪ ਭੰਗ ਕਰ ਦਲ-ਬਦਲੀ ਦਾ ਪਰਚਾ ਦੇਣਾ ਚਾਹੀਦਾ ਹੈ। ਨਹੀਂ ਤਾਂ ਇਸੇ ਤਰ੍ਹਾਂ ਲੋਕ ਰਾਜ ਦਾ ਘਾਣ ਹੋਵੇਗਾ। ਵੋਟਰਾਂ ਵਿਚ ਲੋਕ-ਰਾਜ ਪ੍ਰਤੀ ਵਿਸ਼ਵਾਸ ਦੀ ਭਾਵਨਾ ਖਤਮ ਹੋ ਜਾਵੇਗੀ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸਨ, ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ

ਅਖ਼ਬਾਰ ਪੜ੍ਹਨ ਦੀ ਆਦਤ

ਬੇਸ਼ਕ ਅੱਜ ਕੱਲ ਅਸੀਂ ਬੱਚਿਆਂ ਨੂੰ ਮੋਬਾਈਲ ਦਿੱਤੇ ਹੋਏ ਹਨ, ਜਿਸ ਤੋਂ ਉਨ੍ਹਾਂ ਨੂੰ ਲਗਭਗ ਜ਼ਿਆਦਾਤਰ ਤਾਜ਼ਾ ਜਾਣਕਾਰੀ ਹਾਸਿਲ ਹੋ ਜਾਂਦੀ ਹੈ। ਫਿਰ ਵੀ ਅਖ਼ਬਾਰ ਪੜ੍ਹਨ ਦੀ ਮਹੱਤਤਾ ਵੱਖਰੀ ਹੈ। ਇਸ ਲਈ ਬੱਚਿਆਂ ਨੂੰ ਅਖਬਾਰ ਪੜਨ ਦੀ ਆਦਤ ਜਰੂਰ ਪਾਉਣੀ ਚਾਹੀਦੀ ਹੈ। ਇਹ ਮਾਪਿਆਂ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਮੋਬਾਈਲ ਤੋਂ ਮਿਲਣ ਵਾਲੀ ਜਾਣਕਾਰੀ ਅਧੂਰੀ ਤੇ ਜ਼ਿਆਦਾ ਭਰੋਸੇਯੋਗ ਨਹੀਂ ਹੁੰਦੀ, ਜਦ ਕਿ ਅਖ਼ਬਾਰ ਵਿਚ ਜੋ ਵੀ ਜਾਣਕਾਰੀ ਪ੍ਰਕਾਸ਼ਿਤ ਹੁੰਦੀ ਹੈ ਉਹ ਵੱਖ-ਵੱਖ ਪੜਾਵਾਂ 'ਚੋਂ ਗੁਜ਼ਰ ਕੇ ਫਿਰ ਛਪਦੀ ਹੈ, ਜੋ ਕਿ ਜਿਆਦਾ ਭਰੋਸੇਯੋਗ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਿੰਟ ਹੋਈ ਜਾਣਕਾਰੀ ਵਿਸਥਾਰ 'ਚ ਹੁੰਦੀ ਹੈ, ਜਿਸ 'ਤੇ ਅਸੀ ਵਿਸ਼ਵਾਸ਼ ਕਰ ਸਕਦੇ ਹਾਂ ।
ਜੇਕਰ ਅਸੀਂ ਬੱਚਿਆ ਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਵਾਂਗੇ ਤਾਂ ਉਨ੍ਹਾਂ ਨੂੰ ਜਾਣਕਾਰੀ ਤਾਂ ਮਿਲੇਗੀ ਹੀ ਨਾਲ ਹੀ ਪੜ੍ਹਨ ਦੀ ਚੇਟਕ ਵੀ ਲੱਗੇਗੀ। ਜੋ ਉਨ੍ਹਾਂ ਨੂੰ ਜਮਾਤੀ ਪੜ੍ਹਾਈ ਵਾਸਤੇ ਵੀ ਫਾਇਦੇਵੰਦ ਹੋਵੇਗੀ । ਅਖਬਾਰ ਪੜ੍ਹਨ ਨਾਲ ਬੱਚੇ ਦਾ ਕੁਝ ਵਕਤ ਲਈ ਮੋਬਾਈਲ ਤੋਂ ਵੀ ਧਿਆਨ ਹਟੇਗਾ । ਉਨ੍ਹਾਂ ਦੇ ਮਾਨਸਿਕ ਵਿਕਾਸ 'ਚ ਹੋਰ ਵਾਧਾ ਹੋਵੇਗਾ।

-ਅਜੀਤ ਖੰਨਾ (ਲੈਕਚਰਾਰ)
ਸਟਰੀਟ ਨੰ:2, ਨੰਦ ਸਿੰਘ ਐਵੇਨਿਊ ਖੰਨਾ, ਲੁਧਿਆਣਾ।

ਮੰਦਹਾਲੀ ਦਾ ਸ਼ਿਕਾਰ ਖੇਤ ਮਜ਼ਦੂਰ

ਪੰਜਾਬ ਦੇ ਵਸੋਂ ਦਾ ਇਕ ਵੱਡਾ ਵਰਗ ਗ਼ਰੀਬ ਖੇਤ ਮਜ਼ਦੂਰ ਸਮੇਂ ਦੀਆਂ ਸਰਕਾਰਾਂ ਅਤੇ ਸਰਮਾਏਦਾਰ ਵਰਗ ਦਾ ਸਦੀਆਂ ਤੋਂ ਸ਼ਿਕਾਰ ਹੁੰਦਾ ਆ ਰਿਹਾ ਹੈ। ਸਰਕਾਰਾਂ ਦੁਆਰਾ ਇਸ ਵਰਗ ਵੱਲ ਤਵੱਜੋ ਨਾ ਦੇਣ ਕਰਕੇ ਇਸ ਵਰਗ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ। ਖੇਤਾਂ ਵਿਚ ਕੰਮ ਤਾਂ ਗ਼ਰੀਬ ਮਜ਼ਦੂਰ ਕਰਦਾ ਹੈ ਪਰ ਸਹੂਲਤਾਂ ਅਮੀਰ ਵਰਗ ਲੈ ਜਾਂਦਾ ਹੈ। ਜੇ ਕਰਜ਼ਾ ਮੁਆਫ ਹੁੰਦਾ ਹੈ ਬਿਜਲੀ ਤੇ ਪਾਣੀ ਮਾਫ ਹੁੰਦਾ ਹੈ, ਰਿਆਇਤਾਂ ਜਾਂ ਸਬਸਿਡੀ ਮਿਲਦੀ ਹੈ ਤਾਂ ਅਮੀਰ ਵਰਗ ਨੂੰ ਹੀ ਮਿਲਦੀ ਹੈ, ਜਦਕਿ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਗ਼ਰੀਬ ਮਜ਼ਦੂਰ ਵਰਗ ਹੁੰਦਾ ਹੈ। ਆਰਥਿਕ ਮੰਦਹਾਲੀ ਦਾ ਸ਼ਿਕਾਰ ਬਹੁਗਿਣਤੀ ਦਲਿਤ ਮਜ਼ਦੂਰ ਅੱਜ ਵੀ ਜ਼ਿਮੀਦਾਰ ਦੀ ਨਜ਼ਰ ਵਿਚ ਗੁਲਾਮ ਹੀ ਚੱਲਿਆ ਆ ਰਿਹਾ ਹੈ।
ਵੱਡਾ ਵੋਟ ਬੈਂਕ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਵਰਗ ਵੱਲ ਕੋਈ ਧਿਆਨ ਨਹੀਂ ਦਿੱਤਾ, ਕਿਉਂਕਿ ਸਰਕਾਰ ਦੀ ਨਜ਼ਰ ਵਿਚ ਇਹ ਲੋਕ ਪੈਸੇ ਲੈ ਕੇ ਵੋਟਾਂ ਪਾਉਣ ਵਾਲਾ ਵਰਗ ਹੈ, ਜੋ ਕਿ ਇਸ ਵਰਗ ਦੀ ਮਜਬੂਰੀ ਬਣ ਚੁੱਕਾ ਸੀ। ਸਵਾ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਇਸ ਵਰਗ ਨੇ ਬੜੇ ਚਾਅ ਨਾਲ ਵੋਟਾਂ ਪਾ ਕੇ ਜਿਤਾਇਆ ਸੀ ਕਿ ਆਮ ਗ਼ਰੀਬ ਮਜ਼ਦੂਰ ਵਰਗ ਦੀ ਵੀ ਹੁਣ ਸੁਣੀ ਜਾਵੇਗੀ ਪਰ ਸ਼ਾਇਦ ਹਾਲੇ ਤੱਕ ਤਾਂ ਇਸ ਵਰਗ ਦੇ ਹੱਥ-ਪੱਲੇ ਕੁਝ ਨਹੀਂ ਪਿਆ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਸ.ਪ.ਸ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

11-04-2024

 ਨਿਆਂ ਪ੍ਰਬੰਧ 'ਚ ਸੁਧਾਰ ਦੀ ਲੋੜ

ਸ਼ੇਰ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵੇਲੇ ਕਾਨੂੰਨ ਬੇਸ਼ੱਕ ਲਿਖਤੀ ਰੂਪ 'ਚ ਨਹੀਂ ਸੀ ਪਰ ਫਿਰ ਵੀ ਕੋਈ ਵੀ ਵਿਅਕਤੀ ਨਿਆਂ ਤੋਂ ਵਾਂਝਾ ਨਹੀਂ ਸੀ ਰਹਿੰਦਾ ਅਤੇ ਦਰਬਾਰ ਵਿਚ ਕਾਜੀ ਵਲੋਂ ਜਾਂ ਫਿਰ ਮਹਾਰਾਜੇ ਵਲੋਂ ਝਟਪਟ ਸੁਤੰਤਰ ਫ਼ੈਸਲੇ ਸੁਣਾਏ ਜਾਂਦੇ ਸਨ ਨਾ ਕਿ ਅਜੋਕੇ ਸਮੇਂ ਵਾਂਗ 25-30 ਸਾਲ ਤੱਕ ਮੁਕੱਦਮੇ ਪੀੜ੍ਹੀ-ਦਰ-ਪੀੜ੍ਹੀ ਲਟਕਦੇ ਹੁੰਦੇ ਸਨ। ਬੇਸ਼ੱਕ ਭਾਰਤੀ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ ਪਰ ਤ੍ਰਾਸਦੀ ਦੀ ਗੱਲ ਇਹ ਹੈ ਕਿ ਜਦ ਸੰਵਿਧਾਨ ਹੋਂਦ ਵਿਚ ਨਹੀਂ ਸੀ ਆਇਆ ਅਤੇ ਕਾਨੂੰਨ ਲਿਖਤੀ ਰੂਪ 'ਚ ਨਹੀਂ ਸੀ ਤਦ ਨਿਆਂ ਪ੍ਰਬੰਧ ਵਧੀਆ ਤੇ ਸਸਤਾ ਸੀ ਅਤੇ ਅਮੀਰ-ਗਰੀਬ ਹਰੇਕ ਵਰਗ ਨੂੰ ਨਿਆਂ ਮਿਲਦਾ ਸੀ। ਅੱਜ-ਕੱਲ੍ਹ ਕਚਿਹਰੀਆਂ ਦੇ ਫ਼ੇਰੇ ਲਗਾਉਂਦੇ-ਲਗਾਉਂਦੇ ਲੋਕਾਂ ਦੀ ਉਮਰ ਲੰਘ ਜਾਂਦੀ ਹੈ ਪਰ ਨਿਆਂ ਝੋਲ਼ੀ ਨਹੀਂ ਪੈਂਦਾ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦੇ ਅਨੁਸਾਰ, ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਵਿਚ 5.02 ਕਰੋੜ ਤੋਂ ਵੱਧ ਕੇਸ ਸੁਣਵਾਈ ਅਧੀਨ ਹਨ ਅਤੇ ਹਰ ਸਾਲ ਅਨੇਕਾਂ ਨਵੇਂ ਮੁਕੱਦਮੇ ਦਰਜ ਹੁੰਦੇ ਹਨ, ਜਿਸ ਕਾਰਨ ਅਦਾਲਤਾਂ ਦਾ ਬੋਝ ਵਧਦਾ ਜਾ ਰਿਹਾ ਹੈ। ਸੋ, ਸਮੇਂ ਦੀ ਮੰਗ ਅਨੁਸਾਰ ਸਖ਼ਤ ਲੋੜ ਹੈ ਨਿਆਂ ਪ੍ਰਬੰਧ ਵਿਚ ਸੁਧਾਰ ਹੈ ਲਿਆਉਣ ਦੀ। ਕੇਂਦਰ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਮੁਕੱਦਮੇ ਲਟਕਣ ਦਾ ਮੁੱਖ ਕਾਰਨ ਜੱਜਾਂ ਅਤੇ ਸਟਾਫ਼ ਦੀ ਲੋੜੀਂਦੀ ਗਿਣਤੀ ਦੀ ਅਣਹੋਂਦ, ਕੇਸਾਂ ਦੀ ਗੁੰਝਲਤਾ ਅਤੇ ਪ੍ਰਕਿਰਿਆਵਾਂ ਦੀ ਘਾਟ ਹੈ। ਅਜੋਕੇ ਸਮੇਂ ਦੌਰਾਨ ਅਦਾਲਤਾਂ ਦਾ ਬੋਝ ਘੱਟ ਕਰਨ ਲਈ ਸਮੇਂ-ਸਮੇਂ 'ਤੇ ਜੱਜਾਂ ਅਤੇ ਲੋੜੀਂਦੇ ਸਟਾਫ਼ ਦੀ ਭਰਤੀ ਕਰਨੀ ਚਾਹੀਦੀ ਹੈ ਅਤੇ ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਨਿੱਕੇ-ਮੋਟੇ ਮਸਲੇ ਪਿੰਡਾਂ ਦੀਆਂ ਪੰਚਾਇਤਾਂ ਵਿਚ ਹੀ ਸੁਲਝਾਉਣ ਦਾ ਯਤਨ ਕੀਤਾ ਜਾਵੇ। ਕਾਨੂੰਨ ਦੀਆਂ ਜੜ੍ਹਾਂ ਏਨੀਆਂ ਸਖ਼ਤ ਹੋਣ ਕਿ ਅਪਰਾਧੀ ਕਾਨੂੰਨ ਦੇ ਖ਼ਿਲਾਫ਼ ਕਾਰਵਾਈ ਕਰਨ ਲੱਗਿਆ ਸੌ ਵਾਰ ਸੋਚੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ ਘੁਮਾਣ।

ਦੁਖਦਾਈ ਘਟਨਾਵਾਂ

ਬੀਤੇ ਦਿਨੀਂ 'ਅਜੀਤ' ਦੀ ਸੰਪਾਦਕੀ ਪੜ੍ਹੀ, ਜਿਸ ਵਿਚ ਲੇਖਕ ਨੇ ਸੰਗਰੂਰ ਦੇ ਹਲਕਾ ਦਿੜ੍ਹਬਾ 'ਚ ਸ਼ਰਾਬ ਪੀਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋਣ ਬਾਰੇ ਅਤੇ ਇਸ ਤੋਂ ਇਲਾਵਾ ਸੰਗਰੂਰ ਦੇ ਹੋਰ ਇਲਾਕਿਆਂ ਵਿਚ ਮੌਤਾਂ ਹੋਣ ਬਾਰੇ ਵਿਸਥਾਰ ਨਾਲ ਲਿਖ ਚਿੰਤਾ ਜਾਹਿਰ ਕੀਤੀ ਹੈ। ਮੁਲਕ ਦੀ ਇਹ ਤ੍ਰਾਸਦੀ ਹੈ, ਜਦੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਫਿਰ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਮੇਟੀ ਬਣਾ ਗੋਂਗਲਿਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ। ਪਹਿਲਾਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਯੋਜਨਾ ਤਿਆਰ ਨਹੀਂ ਕੀਤੀ ਜਾਂਦ। ਪਹਿਲਾਂ ਵੀ ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਭਾਵੇਂ ਦੋਸ਼ੀਆਂ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ ਤੇ ਕਮੇਟੀ ਬਣਾ ਦਿੱਤੀ ਗਈ ਹੈ। ਫਿਰ ਵੀ ਇਸ ਦੀ ਡੂੰਘਾਈ ਨਾਲ ਪੜਤਾਲ ਕਰ ਕੇ ਇਸ ਦੇ ਪਿੱਛੇ ਕਿਹੜਾ ਨੈੱਟਵਰਕ ਕੰਮ ਕਰ ਰਿਹਾ ਹੈ। ਇਸ ਮਾਮਲੇ ਵਿਚ ਜਿਸ ਦੀ ਵੀ ਸ਼ਮੂਲੀਅਤ ਸਾਹਮਣੇ ਆਵੇ ਗ੍ਰਿਫ਼ਤਾਰ ਕਰ ਜਲਦੀ ਤੋਂ ਜਲਦੀ ਚਲਾਨ ਦੇ ਸਪੈਸ਼ਲ ਕੋਰਟ ਰਾਹੀਂ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਕੋਈ ਹੋਰ ਅਜਿਹੇ ਅਪਰਾਧ ਕਰਨ ਦੀ ਹਿੰਮਤ ਨਾ ਕਰੇ। ਸਰਕਾਰ ਨੂੰ ਪੀੜਤਾਂ ਦੇ ਵਾਰਸਾਂ ਨਾਲ ਹਮਦਰਦੀ ਕਰ ਮੁਆਵਜ਼ਾ ਦੇਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ

09-04-2024

 ਵਧਦੀ ਬੇਰੁਜ਼ਗਾਰੀ

ਵਧਦੀ ਬੇਰੁਜ਼ਗਾਰੀ ਕਦੀ ਵੀ ਰਾਜਨੀਤਿਕ ਪਾਰਟੀਆਂ ਲਈ ਵੋਟਾਂ ਦੌਰਾਨ ਮੁੱਦਾ ਨਹੀਂ ਬਣਦੀ। ਹੁਣ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆ ਹਨ। ਉਲਟਾ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਮੁਫ਼ਤ ਦੀਆਂ ਸਹੂਲਤਾਂ ਦੇਣ ਦੀ ਹੋੜ੍ਹ ਲੱਗ ਗਈ ਹੈ, ਜੋ ਪੰਜਾਬੀਆਂ ਨੂੰ ਨਕਾਰਾ ਤੇ ਵਿਹਲੜ ਬਣਾ ਰਹੀ ਹੈ। ਕਿੰਨਾ ਚੰਗਾ ਹੋਵੇ ਜੇ ਸਰਕਾਰ ਸਾਰੀਆਂ ਮੁਫ਼ਤ ਸਹੂਲਤਾਂ ਬੰਦ ਕਰ ਬੱਚਿਆਂ ਨੂੰ ਰੁਜ਼ਗਾਰ ਦੇਵੇ, ਜੋ ਬੇਰੁਜ਼ਗਾਰੀ ਦੇ ਆਲਮ ਵਿਚ ਵਿਦੇਸ਼ ਪੈਸੇ ਖ਼ਰਚ ਕਰ ਕੇ ਜਾ ਰਹੇ ਹਨ। ਪੈਸਾ ਪੰਜਾਬ ਦਾ ਬਾਹਰ ਜਾ ਰਿਹਾ ਹੈ। ਕਾਲਜ ਬੰਦ ਹੋ ਰਹੇ ਹਨ। ਆਈਲਟਸ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ। ਜੇ ਇਹ ਹਾਲ ਰਿਹਾ ਪੰਜਾਬ ਵਿਚ ਪ੍ਰਵਾਸੀ ਰਾਜ ਕਰਨਗੇ। ਅਫ਼ਸਰ ਵੀ ਬਾਹਰੋਂ ਆਉਣਗੇ। ਪੰਜਾਬ ਦੇ ਜਵਾਨ ਭਰਤੀ ਵਾਸਤੇ ਨਹੀ ਮਿਲਣਗੇ। ਸਾਡੇ ਵਰਗੇ ਬੁੱਢੇ ਰਹਿ ਜਾਣਗੇ ਜੋ ਸਰਕਾਰ 'ਤੇ ਬੋਝ ਹੋਣਗੇ। ਬੁਢਾਪਾ ਰੁਲ਼ੇਗਾ। ਜਦੋਂ ਰੁਜ਼ਗਾਰ ਮਿਲੇਗਾ ਹਰ ਸ਼ਹਿਰੀ ਬਾਹਰ ਵਾਂਗ ਸਰਕਾਰ ਨੂੰ ਟੈਕਸ ਦੇਵੇਗਾ। ਸਰਕਾਰ ਦੀ ਆਮਦਨ ਵਧੇਗੀ। ਉਸੇ ਟੈਕਸ ਵਿਚੋਂ ਸਰਕਾਰ ਹਰ ਤਰਾਂ ਦੀ ਆਪਣੇ ਨਾਗਰਿਕਾਂ ਨੂੰ ਮੁਫ਼ਤ ਸਹੂਲਤ ਦੇ ਸਕਦੀ ਹੈ। ਪੰਜਾਬ ਦਾ ਕਰਜ਼ਾ ਲੱਥ ਸਕਦਾ ਹੈ। ਬਾਹਰ ਲੋਕ ਇਸੇ ਵਾਸਤੇ ਪੈਸਾ ਇਕੱਠਾ ਨਹੀਂ ਕਰਦੇ, ਹਰ ਬੰਦਾ ਟੈਕਸ ਦਿੰਦਾ ਹੈ। ਸਭ ਸਹੂਲਤਾਂ ਉਨ੍ਹਾਂ ਦੇ ਟੈਕਸ ਵਿਚੋਂ ਹੀ ਸਰਕਾਰ ਦਿੰਦੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਇੱਥੇ ਹਸਪਤਾਲ ਇੰਨੇ ਕੁ ਮਹਿੰਗੇ ਹਨ ਕਿ ਆਮ ਆਦਮੀ ਇਲਾਜ ਹੀ ਨਹੀਂ ਕਰਵਾ ਸਕਦਾ। ਇਲਾਜ ਖੁੱਣੋ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਪੰਜਾਬ ਸਰਕਾਰ ਨੂੰ ਇਸ ਪਰ ਸੰਜ਼ੀਦਗੀ ਨਾਲ ਵਿਚਾਰ ਕਰ ਅਮਲ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ

ਭੋਜਨ ਦੀ ਬਰਬਾਦੀ

ਇਕ ਪਾਸੇ ਤਾਂ ਸਰਕਾਰ ਅੱਸੀ ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀਆਂ ਯੋਜਨਾਵਾਂ ਬਣਾ ਰਹੀ ਹੈ ਅਤੇ ਦੂਜੇ ਪਾਸੇ ਸੰਯੁਕਤ ਰਾਸ਼ਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਵਿਚ ਸਾਡੇ ਭੋਜਨ ਦਾ ਉਨੀ ਫ਼ੀਸਦੀ ਹਿੱਸੇ ਦਾ ਬਰਬਾਦ ਹੋਣਾ ਮਨੁੱਖ ਨੂੰ ਸ਼ਰਮਸ਼ਾਰ ਕਰਦਾ ਹੈ। ਮਨੁੱਖ ਨੇ ਜੰਗਲਾਂ ਵਿਚੋਂ ਨਿਕਲ ਕੇ ਕੁਦਰਤ ਦਾ ਵਿਨਾਸ਼ ਕਰ ਕੇ ਅਖੌਤੀ ਵਿਕਾਸ ਅਤੇ ਤਰੱਕੀ ਤਾਂ ਬਹੁਤ ਕਰ ਲਈ ਪਰ ਉਸ ਨੂੰ ਰਹਿਣ ਸਹਿਣ ਦਾ ਤਰੀਕਾ ਅਤੇ ਸਲੀਕਾ ਅਜੇ ਵੀ ਨਹੀਂ ਆਇਆ। ਧਾਰਮਿਕ ਗ੍ਰੰਥਾਂ ਵਿਚ ਭੋਜਨ ਨੂੰ ਪਰਮਾਤਮਾ ਦੀ ਦੇਣ ਸਮਝਿਆ ਜਾਂਦਾ ਹੈ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਜੂਠਾ ਭੋਜਨ ਛੱਡਣਾ ਪਾਪ ਸਮਝਿਆ ਜਾਂਦਾ ਹੈ। ਉਸ ਸਮੇਂ ਸਾਡੀ ਕੀਤੀ ਹੋਈ ਪੜ੍ਹਾਈ ਅਤੇ ਪ੍ਰਾਪਤ ਕੀਤੀਆਂ ਡਿਗਰੀਆਂ ਦਾ ਕੋਈ ਫ਼ਾਇਦਾ ਨਹੀਂ ਰਹਿੰਦਾ ਜਦੋਂ ਸਾਡੇ ਵੱਲੋਂ ਛੱਡਿਆ ਜੂਠਾ ਭੋਜਨ ਸਵੇਰੇ ਆ ਕੇ ਕਿਸੇ ਅਨਪੜ੍ਹ ਵਿਅਕਤੀ ਨੂੰ ਚੁੱਕਣਾ ਪੈਂਦਾ ਹੈ। ਵੱਡੇ ਵੱਡੇ ਪ੍ਰੋਗਰਾਮਾਂ ਅਤੇ ਵਿਆਹਾਂ ਵਿਚ ਦੇਖਣ ਨੂੰ ਮਿਲਦਾ ਹੈ ਕਿ ਲੋਕ ਦੇਖਾ ਦੇਖੀ ਵਿਚ ਖਾਣ ਵਾਲੀਆਂ ਚੀਜ਼ਾਂ ਦੀ ਪਲੇਟ ਭਰ ਲੈਂਦੇ ਹਨ ਪਰ ਜਦੋਂ ਖਾਧਾ ਨਹੀਂ ਜਾਂਦਾ ਤਾਂ ਕੂੜੇਦਾਨ ਵਿਚ ਸੁੱਟ ਦਿੰਦੇ ਹਨ। ਜੋ ਭੋਜਨ ਅਸੀਂ ਜੂਠਾ ਛੱਡ ਰਹੇ ਹਾਂ ਉਹ ਕਿਸੇ ਹੋਰ ਲੋੜਵੰਦ ਵਿਅਕਤੀ ਦੇ ਪੇਟ ਦੀ ਅੱਗ ਬੁਝਾ ਸਕਦਾ ਹੈ। ਭੋਜਨ ਦੀ ਬਰਬਾਦੀ ਰੋਕ ਕੇ ਕਿਸੇ ਲੋੜਵੰਦ ਦੀ ਮਦਦ ਕਰ ਕੇ ਅਸੀਸਾਂ ਲਈਆਂ ਜਾ ਸਕਦੀਆਂ ਹਨ। ਸਾਨੂੰ ਸਾਰਿਆਂ ਨੂੰ ਅੱਜ ਤੋਂ ਹੀ ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

-ਰਜਵਿੰਦਰ ਪਾਲ ਸ਼ਰਮਾ
rajvinderpal3@gmail.com

ਚਿੰਤਾਜਨਕ ਰੁਝਾਨ

ਨੀਟ ਅਤੇ ਜੇਈਈ ਪ੍ਰੀਖਿਆ ਦੀ ਤਿਆਰੀ ਕਰ ਰਹੇ ਬੱਚਿਆਂ ਵਿਚ ਪਿਛਲੇ ਕੁਝ ਸਾਲਾਂ ਤੋਂ ਆਤਮ ਹੱਤਿਆ ਦੇ ਕੇਸਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਹੈ ਕਿ ਬੱਚਿਆਂ ਅੰਦਰ ਸਮਾਜਿਕ ਸਕਿੱਲ ਦੀ ਬਹੁਤ ਕਮੀ ਹੁੰਦੀ ਹੈ। ਬਹੁਤ ਸਾਰੇ ਬੱਚੇ ਪੜ੍ਹਾਈ ਵਿਚ ਤਾਂ ਅਵੱਲ ਹੁੰਦੇ ਹਨ ਪਰ ਉਨ੍ਹਾਂ ਦਾ ਵਾਹ-ਵਾਸਤਾ ਬਾਹਰਲੀ ਦੁਨੀਆਂ ਨਾਲ ਨਹੀਂ ਪਿਆ ਹੁੰਦਾ ਭਾਵ ਕਿ ਉਨ੍ਹਾਂ ਦਾ ਪ੍ਰੈਕਟੀਕਲ ਜ਼ਿੰਦਗੀ ਨਾਲ ਵਾਹ ਨਹੀਂ ਪਿਆ ਹੁੰਦਾ। ਇਹੀ ਕਾਰਨ ਹੈ ਕਿ ਹੁਣ ਤੱਕ ਪੇਪਰਾਂ ਵਿਚ ਪਹਿਲੇ ਸਥਾਨ 'ਤੇ ਆਉਣ ਵਾਲਾ ਬੱਚਾ ਜਦੋਂ ਪ੍ਰਤੀਯੋਗਤਾ ਪ੍ਰੀਖਿਆ ਦੀ ਤਿਆਰੀ ਕਰਨ ਲੱਗਦਾ ਹੈ ਤਾਂ ਉਸ ਦਾ ਸਾਹਮਣਾ ਇਕ ਨਵੀਂ ਤੇ ਅਨੋਖੀ ਦੁਨੀਆ ਨਾਲ ਹੁੰਦਾ ਹੈ। ਅਜਿਹੀਆਂ ਪ੍ਰੀਖਿਆਵਾਂ ਦੇਣ ਜਾ ਰਹੇ ਬਹੁਤੇ ਬੱਚੇ ਚੰਗੇ ਘਰਾਂ ਦੇ ਹੁੰਦੇ ਹਨ ਅਤੇ ਉਹ ਕੰਫਰਟ ਜ਼ੋਨ ਵਿਚ ਰਹੇ ਹੁੰਦੇ ਹਨ। ਜਦੋਂ ਉਹ ਬਾਹਰਲੇ ਸ਼ਹਿਰਾਂ ਵਿਚ ਜਾ ਕੇ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਤਾਂ ਉਹ ਇਕੱਲੇਪਣ ਅਤੇ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਗਲਤ ਕਦਮ ਚੁੱਕ ਲੈਂਦੇ ਹਨ। ਸਫਲਤਾ ਅਤੇ ਅਸਫਲਤਾ ਦੋਵੇਂ ਹੀ ਜ਼ਿੰਦਗੀ ਦੇ ਪਹਿਲੂ ਹਨ। ਸੋ ਬੱਚਿਆਂ ਨੂੰ ਸਾਨੂੰ ਅਸਫਲਤਾ ਦਾ ਸਾਹਮਣਾ ਕਰਨ ਦੇ ਵੀ ਯੋਗ ਬਣਾਉਣਾ ਚਾਹੀਦਾ ਹੈ। ਬਹੁਤ ਸਾਰੇ ਕੇਸਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਸਮੇਂ ਸਿਰ ਆਤਮ ਹੱਤਿਆ ਕਰਨ ਵਾਲਾ ਇਨਸਾਨ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਕਰ ਲੈਂਦਾ ਤਾਂ ਅਜਿਹੀ ਅਣਹੋਣੀ ਘਟਨਾ ਹੋਣ ਤੋਂ ਬਚ ਸਕਦਾ ਸੀ। ਸੋ ਆਪਣੇ ਦੁਖ-ਸੁਖ ਸਾਂਝੇ ਕਰਨ ਵਾਲਾ ਦੋਸਤ,ਰਿਸ਼ਤੇਦਾਰ ਵੀ ਹੋਣਾ ਚਾਹੀਦਾ ਹੈ। ਸਾਕਾਰਾਤਮਿਕ ਦ੍ਰਿਸ਼ਟੀਕੋਣ ਨਾਲ ਹੀ ਅਸੀਂ ਤਣਾਅ ਵਰਗੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਆਤਮ ਹੱਤਿਆ ਦੇ ਕੇਸਾਂ ਨੂੰ ਰੋਕ ਲਾ ਸਕਦੇ ਹਾਂ।

-ਚਰਨਜੀਤ ਸਿੰਘ
ਸੈਂਟਰ ਹੈੱਡ ਟੀਚਰ, ਸ.ਪ.ਸ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

08-04-2024

 ਸਰਕਾਰ ਦੇ ਫ਼ੈਸਲੇ ਤੋਂ ਅਧਿਆਪਕ ਪ੍ਰੇਸ਼ਾਨ
ਸਰਕਾਰ ਵਲੋਂ ਨਵੀਂ ਸਕੀਮ ਤਹਿਤ ਸਕੂਲਾਂ ਦੇ ਸਾਰੇ ਬੈਂਕ ਖਾਤੇ ਬੰਦ ਕਰਕੇ ਮਿਡ-ਡੇ-ਮੀਲ ਅਤੇ ਸਮਗਰਾਂ ਦੀਆਂ ਗ੍ਰਾਂਟਾਂ ਲਈ ਨਵਾਂ ਸਿਸਟਮ ਪੀ.ਐਫ.ਐਮ.ਐਸ. ਲਾਗੂ ਕੀਤਾ ਗਿਆ, ਜੋ ਭਾਰਤ ਸਰਕਾਰ ਦਾ ਪੋਰਟਲ ਹੈ। ਇਸ ਪੋਰਟਲ 'ਤੇ ਸਕੂਲਾਂ ਨੂੰ ਗ੍ਰਾਂਟਾਂ ਦੀ ਲਿਮਟ ਜਾਰੀ ਕੀਤੀ ਜਾਂਦੀ ਹੈ।
ਸਕੂਲਾਂ ਵਲੋਂ ਇਸ ਪੋਰਟਲ 'ਤੇ ਪੀ.ਪੀ.ਏ. ਬਣਾ ਕੇ ਮਨਜ਼ੂਰ ਕੀਤੇ ਜਾਂਦੇ ਹਨ, ਜੋ ਸਕੂਲ ਮੁਖੀ ਵਲੋਂ ਮਨਜ਼ੂਰ ਕਰਨ ਤੋਂ ਬਾਅਦ ਸਕੂਲ ਨੂੰ ਅਲਾਟ ਬੈਂਕ ਦੀ ਆਈ.ਡੀ. ਵਿਚ ਚਲੇ ਜਾਂਦੇ ਹਨ। ਬੈਂਕ ਤੋਂ ਨੈੱਟ ਬੈਂਕਿੰਗ ਜਾਂ ਬੈਂਕ ਰਾਹੀਂ ਮਨਜ਼ੂਰ ਕਰਨ ਤੇ ਰਕਮ ਸੰਬੰਧਿਤ ਵੈਂਡਰ/ਦੁਕਾਨਦਾਰ ਦੇ ਖਾਤੇ ਟਰਾਂਸਫਰ ਹੋ ਜਾਂਦੀ ਹੈ। ਪੀ.ਐੱਫ.ਐਮ.ਐਸ. ਸਿਸਟਮ ਦੇ ਫੇਲ੍ਹ ਹੋਣ ਕਾਰਨ ਸਕੂਲਾਂ ਵਲੋਂ ਮਨਜ਼ੂਰ ਕੀਤੇ ਪੀ.ਪੀ.ਏ. ਬੈਂਕ ਵਿਚ ਨਹੀਂ ਪਹੁੰਚ ਰਹੇ। ਰਸਤੇ ਵਿਚ ਹੀ ਕਿਤੇ ਗ਼ਾਇਬ ਹੋ ਗਏ। ਬੈਂਕ ਅਧਿਕਾਰੀ ਇਸ ਸੰਬੰਧੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਦੇ ਰਹੇ, ਇਸ ਨੂੰ 'ਸਰਵਰ ਪ੍ਰਾਬਲਮ' ਦੱਸ ਰਹੇ ਹਨ। ਦੂਸਰੇ ਪਾਸੇ ਸਮੱਗਰਾ ਖ਼ਾਤਿਆਂ ਨੂੰ ਅਲਾਟ ਲਿਮਟਾਂ ਸਰਕਾਰ ਵਲੋਂ ਬਿਨਾਂ ਕਿਸੇ ਸੂਚਨਾ ਦੇ ਸਕੂਲਾਂ ਤੋਂ ਵਾਪਸ ਲੈ ਲਈਆਂ ਹਨ। ਸਰਕਾਰ ਬਿਨਾਂ ਕਿਸੇ ਤਿਆਰੀ ਦੇ ਸਕੂਲਾਂ ਵਿਚ ਤਜਰਬੇ ਕਰ ਰਹੀ ਹੈ। ਇਸ ਨਾਲ ਅਧਿਆਪਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਬਹੁਤ ਸਾਰੇ ਅਧਿਆਪਕ ਜੋ ਖ਼ਰਚ ਕਰ ਚੁੱਕੇ ਹਨ, ਜੋ ਬਾਜ਼ਾਰ ਅਤੇ ਦੁਕਾਨਦਾਰਾਂ ਦੇ ਪੈਸੇ ਦੇਣੇ ਹਨ, ਉਹ ਕਿੱਥੋਂ ਦੇਣਗੇ? ਅਧਿਆਪਕ ਵਰਗ ਵਿਚ ਇਹ ਇਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਦੁਕਾਨਦਾਰ ਪੈਸੇ ਮੰਗ ਰਹੇ ਹਨ। ਅਧਿਆਪਕਾਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਦੂਸਰੇ ਪਾਸੇ ਸਰਕਾਰ ਮਿਡ-ਡੇ-ਮੀਲ ਦੇ ਪੈਸੇ ਦੁਕਾਨਦਾਰਾਂ ਦੇ ਖਾਤੇ ਵਿਚ ਐਡਵਾਂਸ ਦੇਣ ਲਈ ਮਜਬੂਰ ਕਰ ਰਹੀ ਹੈ। ਪੈਸੇ ਐਡਵਾਂਸ ਲੈ ਕੇ ਦੁਕਾਨਦਾਰ ਅਧਿਆਪਕਾਂ ਨੂੰ ਮਹਿੰਗੇ ਭਾਅ ਰਾਸ਼ਨ ਦੇ ਰਹੇ ਹਨ।
ਸਰਕਾਰ ਨੂੰ ਜਲਦ ਪੀ.ਐਫ.ਐਮ.ਐਸ. ਸਿਸਟਮ ਨੂੰ ਠੀਕ ਕਰਨਾ ਚਾਹੀਦਾ ਹੈ। ਪੰਜਾਬ ਦੇ ਅਧਿਆਪਕਾਂ ਨੂੰ ਆ ਰਹੀ ਪਰੇਸ਼ਾਨੀ ਦੂਰ ਹੋ ਸਕੇ।

-ਪਰਗਟ ਸਿੰਘ ਜੰਬਰ
ਸ੍ਰੀ ਮੁਕਤਸਰ ਸਾਹਿਬ।

ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਸੇਧ ਲਈਏ
ਕੋਈ ਵੇਲਾ ਸੀ ਜਦ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਦੇਸ਼ ਭਗਤ ਦੇਸ਼ ਦੀ ਸੁਰੱਖਿਆ ਲਈ ਜ਼ੁਲਮ ਖ਼ਿਲਾਫ਼ ਲੜਨ ਲਈ ਹਥਿਆਰਾਂ ਦੀ ਵਰਤੋਂ ਕਰਦੇ ਸੀ, ਪਰ ਅਜੋਕੇ ਸਮੇਂ ਦੌਰਾਨ ਲੋਕ ਹਥਿਆਰਾਂ ਦੀ ਵਰਤੋਂ ਜ਼ੁਲਮ ਖ਼ਿਲਾਫ਼ ਲੜਨ ਲਈ ਨਹੀਂ, ਬਲਕਿ ਜ਼ੁਲਮ ਨੂੰ ਅੰਜਾਮ ਦੇਣ ਲਈ ਕਰਦੇ ਹਨ। ਅੱਜ-ਕੱਲ੍ਹ ਹਥਿਆਰਾਂ ਦੀ ਵਰਤੋਂ ਕੇਵਲ ਫੋਕੀ ਟੋਹਰ ਬਣਾਉਣ ਲਈ, ਦਹਿਸ਼ਤ ਫੈਲਾਉਣ ਲਈ ਅਤੇ ਨਾਜਾਇਜ਼ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ। ਅੱਜ ਦੇ ਦੌਰ ਵਿਚ ਜਿਹੜਾ ਮਰਜ਼ੀ ਨਾਜਾਇਜ਼ ਹਥਿਆਰ ਰੱਖ ਕੇ ਖ਼ੁਦ ਨੂੰ ਸੂਰਮਾ ਦੱਸਦਾ ਹੈ। ਸ਼ਹੀਦ ਭਗਤ ਸਿੰਘ ਨੇ ਅਜਿਹੇ ਰਾਜ ਦੀ ਕਲਪਨਾ ਕੀਤੀ ਸੀ, ਜੋ ਜ਼ੁਲਮ ਤੋਂ ਰਹਿਤ ਹੋਵੇ ਅਤੇ ਜਿੱਥੇ ਸਭ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਮਿਲਣ ਪਰ ਅਫ਼ਸੋਸ ਦੀ ਗੱਲ ਹੈ ਕਿ 21ਵੀਂ ਸਦੀ ਦੌਰਾਨ ਰਾਜ ਵਿਚ ਜ਼ੁਲਮ ਘਟਿਆ ਨਹੀਂ, ਬਲਕਿ ਵਧਿਆ ਹੈ। ਸਾਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਭਰ ਜੋਬਨ ਵਿਚ ਦੇਸ਼ ਦੀ ਖ਼ਾਤਰ ਉਹ ਕਰ ਵਿਖਾਇਆ ਜੋ 40 ਸਾਲਾਂ ਦਾ ਸੁੱਘੜ-ਸਿਆਣਾ ਸ਼ਖ਼ਸ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਅਜੋਕੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ, ਜਿਸ ਨੇ ਲਾਹੌਰ ਦੀ ਜੇਲ੍ਹ ਵਿਚ ਬੈਠਿਆਂ ਹੀ 300 ਤੋਂ ਵੱਧ ਕਿਤਾਬਾਂ ਪੜ੍ਹ ਛੱਡੀਆਂ ਅਤੇ ਜਦ ਫਾਂਸੀ ਦੀ ਸਜ਼ਾ ਤੋਂ ਪਹਿਲਾਂ ਉਸ ਨੂੰ ਉਸ ਦੀ ਆਖ਼ਰੀ ਇੱਛਾ ਪੁੱਛੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਲੈਨਿਨ ਦੇ ਜੀਵਨ ਦੀ ਬਾਇਓਗ੍ਰਾਫ਼ੀ ਪੜ੍ਹ ਕੇ ਆਖ਼ਰੀ ਸਾਹ ਲੈਣਾ ਚਾਹੁੰਦਾ ਹਾਂ, ਪਰ ਤ੍ਰਾਸਦੀ ਦੀ ਗੱਲ ਹੈ ਕਿ ਅਜੋਕੇ ਨੌਜਵਾਨ ਕਿਤਾਬਾਂ ਦੇ ਨਹੀਂ, ਬਲਕਿ ਮੋਬਾਈਲ ਫ਼ੋਨ ਦੇ ਪ੍ਰੇਮੀ ਹਨ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਨ ਦੇਸ਼ ਵਿਚ ਜ਼ੁਲਮ ਵੱਧ ਰਿਹਾ ਹੈ।
ਨੌਜਵਾਨਾਂ ਦੀ ਸੋਚਣ-ਸਮਝਣ ਦੀ ਸ਼ਕਤੀ ਘੱਟ ਰਹੀ ਹੈ। ਜੇਕਰ ਨੌਜਵਾਨ ਵਧ ਤੋਂ ਵਧ ਕਿਤਾਬਾਂ ਪੜ੍ਹਨਗੇ ਤਾਂ ਉਨ੍ਹਾਂ ਅੰਦਰ ਨਵੀਂ ਜਾਗਰੂਕਤਾ ਪੈਦਾ ਹੋਵੇਗੀ ਅਤੇ ਸੋਚਣ-ਸਮਝਣ ਦਾ ਨਜ਼ਰੀਆ ਬਦਲੇਗਾ। ਅੱਜ ਲੋੜ ਹੈ ਕਿ ਦੇਸ਼ ਵਿਚ ਮੁੜ ਕੋਈ ਭਗਤ ਸਿੰਘ ਵਰਗਾ ਸੂਰਮਾ ਜੰਮੇ ਅਤੇ ਜ਼ੁਲਮ ਦਾ ਖ਼ਾਤਮਾ ਕਰੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਭਗਤ ਸਿੰਘ ਚੇਅਰ ਸਥਾਪਿਤ ਕੀਤੀ ਜਾਵੇ
ਖਟਕੜ ਕਲਾਂ ਵਿਖੇ ਸੜਕ ਦੇ ਕੰਢੇ ਸ਼ਹੀਦ ਭਗਤ ਸਿੰਘ ਦਾ ਸੰਗ੍ਰਾਲਿਆ ਹੈ। ਭਗਤ ਸਿੰਘ ਦਾ ਬੁੱਤ ਸਾਨੂੰ ਨਿੱਤ ਵੇਖਦਾ ਹੈ। ਭਗਤ ਸਿੰਘ ਦੀ ਸੱਜੇ ਹੱਥ ਦੀ ਮੁੱਠੀ ਬੰਦ ਹੈ, ਸੋ ਠੋਸ ਇਰਾਦੇ ਦਾ ਸਬੂਤ ਹੈ ਅਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਦਾ ਵਿਸ਼ਵਾਸ ਦਿਵਾਉਂਦੀ ਹੈ। ਭਗਤ ਸਿੰਘ ਹੈ ਤਾਂ ਆਪਣੇ ਵਰਗਾ ਹੀ ਸੀ ਤਾਂ ਫਿਰ ਉਹ ਏਨਾ ਮਕਬੂਲ ਕਿਵੇਂ ਹੋ ਗਿਆ। ਕਿਸਮਤ ਵਾਲੀ ਕੋਈ ਗੱਲ ਨਹੀਂ ਦਿਸਦੀ। ਲੇਖਾਂ ਦਾ ਮੁਲਾਂਕਣ ਤਾਂ ਉਹ ਆਪਮੁਹਾਰੇ ਹੀ ਕਰ ਗਿਆ ਸੀ।
ਜ਼ਿੰਦਗੀ ਪ੍ਰਤੀ ਸੰਵੇਦਨਸ਼ੀਲ ਨਜ਼ਰੀਆ, ਕਿਤਾਬਾਂ ਨਾਲ ਮੋਹ, ਮਿੱਟੀ ਨਾਲ ਲਗਾਅ, ਲੋਕਾਂ ਅਤੇ ਦੇਸ਼ ਲਈ ਮਰ ਜਾਣ ਦਾ ਜਜ਼ਬਾ ਸੰਪੂਰਨ ਰੂਪ ਵਿਚ ਭਗਤ ਸਿੰਘ ਹੀ ਤਾਂ ਹੈ। ਨੌ ਦਹਾਕੇ ਹੋ ਗਏ ਭਗਤ ਸਿੰਘ ਨੂੰ ਰੁਖ਼ਸਤ ਹੋਏ ਪਰ ਜਦੋਂ ਵੀ ਜਿੱਥੇ ਵੀ ਹੱਕ ਨੂੰ ਦਬਾਅ ਪੈਂਦਾ ਹੈ, ਉਥੇ ਹੀ ਭਗਤ ਸਿੰਘ ਪਰਛਾਵੇਂ ਨਾਲ ਆ ਕੇ ਖਲੋ ਜਾਂਦਾ ਹੈ। ਇਹ ਮਾਨਵਤਾ ਪ੍ਰਤੀ ਉਸ ਦਾ ਪਿਆਰ ਅਤੇ ਸਮਰਪਣ ਹੈ।
ਨਾਅਰੇ ਅਤੇ ਇਕੱਠ ਕਰਨਾ ਭਗਤ ਸਿੰਘ ਦਾ ਰੂਪ ਹੋ ਸਕਦਾ ਹੈ। ਪਰ ਇਸ ਸੂਰਮੇ ਨੂੰ ਪਹਿਲਾਂ ਪੜ੍ਹਨਾ ਅੱਤ ਜ਼ਰੂਰੀ ਹੈ ਅਤੇ ਸਮੇਂ ਦੀ ਲੋੜ ਵੀ ਹੈ। ਭਗਤ ਸਿੰਘ ਦੀਆਂ ਲਿਖਤਾਂ ਨੂੰ ਸੰਭਾਲਣ ਲਈ ਪੰਜਾਬ ਵਿਚ ਕਿਸੇ ਵੀ ਯੂਨੀਵਰਸਿਟੀ ਵਿਚ ਭਗਤ ਸਿੰਘ ਚੇਅਰ ਸਥਾਪਿਤ ਕਰਨੀ ਚਾਹੀਦੀ ਹੈ। ਆਓ, ਭਗਤ ਸਿੰਘ ਨੂੰ ਚੇਤੇ ਕਰੀਏ, ਬੀਤੇ ਕੱਲ੍ਹ ਦੀ ਗੱਲ ਲਗਦੀ ਹੈ ਕਿਉਂਕਿ ਭਗਤ ਸਿਆਂ ਤੈਨੂੰ ਤਾਂ ਦੇਸ਼ ਖ਼ਾਸ ਕਰਕੇ ਪੰਜਾਬੀ ਤਾਂ ਭੁੱਲ ਹੀ ਨਹੀਂ ਸਕੇ ਅਤੇ ਨਾ ਭੁੱਲ ਸਕਦੇ ਹਾਂ। ਇਨਕਲਾਬ ਜ਼ਿੰਦਾਬਾਦ!

-ਜਸਵਿੰਦਰ ਸਿੰਘ ਹਮਸਫ਼ਰ
ਕੁੱਪ ਰੋਡ, ਮਲੌਦ।

 

 

 

 

06-04-2024

 ਮਨਸੂਈ ਬੁੱਧੀ ਨਾਲ ਨੌਕਰੀਆਂ 'ਤੇ ਖ਼ਤਰਾ

ਅੱਜ-ਕੱਲ੍ਹ ਕੋਈ ਵੀ ਲਗਨ ਅਤੇ ਮਿਹਨਤ ਨਾਲ ਕੰਮ ਹੀ ਨਹੀਂ ਕਰਨਾ ਚਾਹੁੰਦਾ। ਹਰ ਕੋਈ ਸੀਟ 'ਤੇ ਬੈਠਣ ਵਾਲਾ ਹੀ ਕੰਮ ਭਾਲਦਾ ਹੈ। ਅਸੀਂ ਜੋ ਵੀ ਕੰਮ ਕਰ ਰਹੇ ਹਾਂ ਉਸ ਤੋਂ ਸੰਤੁਸ਼ਟ ਨਹੀਂ ਹਾਂ। ਹਮੇਸ਼ਾ ਕਿਸੇ ਬੇਚੈਨੀ ਵਿਚ ਹੀ ਰਹਿੰਦੇ ਹਾਂ। ਪ੍ਰਾਈਵੇਟ ਖੇਤਰ ਵਿਚ ਕੰਪਨੀਆਂ ਨੂੰ ਹਮੇਸ਼ਾ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਨੌਜਵਾਨ ਬਹੁਤ ਜਲਦੀ ਨੌਕਰੀ ਛੱਡ ਦਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਅੱਜ-ਕੱਲ੍ਹ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਗਏ ਹਨ। ਅੱਜ ਦੀ ਨੌਜਵਾਨ ਪੀੜ੍ਹੀ ਕਿਸੇ ਦੇ ਅਧੀਨ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੀ। ਉਹ ਆਪਣੀ ਹੀ ਕਾਰਜਸ਼ੈਲੀ ਨਾਲ ਕੰਮ ਕਰਨਾ ਚਾਹੁੰਦੇ ਹਨ।
ਉਨ੍ਹਾਂ ਦੀ ਹਉਮੈ ਦਾ ਪੱਧਰ ਏਨਾ ਉੱਚਾ ਹੈ ਕਿ ਉਹ ਆਪਣੇ ਸੀਨੀਅਰ ਜਾਂ ਆਪਣੇ ਮਾਲਕ ਤੋਂ ਆਪਣੀ ਗਲਤੀ ਸੁਣਨ ਲਈ ਜਾਂ ਸੁਧਾਰ ਲਈ ਤਿਆਰ ਨਹੀਂ ਹਨ।
ਪਰ ਅਜਿਹਾ ਸਮਾਂ ਜ਼ਿਆਦਾ ਦੇਰ ਨਹੀਂ ਚੱਲਦਾ, ਕਿਉਂਕਿ ਕਾਮਯਾਬੀ ਹਮੇਸ਼ਾ ਮਿਹਨਤ, ਲਗਨ, ਸਮਰਪਣ ਅਤੇ ਨਿਸ਼ਟਾ ਨਾਲ ਹੀ ਮਿਲਦੀ ਹੈ। ਆਉਣ ਵਾਲੇ ਸਮੇਂ ਵਿਚ ਸਭ ਕੁਝ ਮਨਸੂਈ ਬੁੱਧੀ ਨਾਲ ਹੋਣ ਵਾਲਾ ਹੈ। ਆਉਣ ਵਾਲਾ ਸਮਾਂ ਸਾਡੀ ਨੌਜਵਾਨ ਪੀੜ੍ਹੀ ਲਈ ਬਹੁਤ ਖ਼ਤਰਨਾਕ ਹੈ, ਜੇਕਰ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਕੰਮ ਦੇ ਪੱਧਰ ਵਿਚ ਸੁਧਾਰ ਨਹੀਂ ਕਰੇਗੀ ਤਾਂ ਉਹ ਨੌਕਰੀਆਂ ਦੇ ਖੇਤਰ ਵਿਚੋਂ ਆਊਟ ਹੋ ਜਾਵੇਗੀ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਸਪਸ ਝਬੇਲਵਾਲੀ,
ਸ੍ਰੀ ਮੁਕਤਸਰ ਸਾਹਿਬ

ਇਨ੍ਹਾਂ ਮੌਤਾਂ ਦਾ ਜ਼ਿੰਮੇਵਾਰ ਕੌਣ?

ਪੰਜਾਬ ਦੇ ਹਾਲਾਤ ਵੀ ਹੁਣ ਕਈ ਹੋਰ ਪੱਛੜੇ ਹੋਏ ਸੂਬਿਆਂ ਵਰਗੇ ਹੋ ਗਏ ਹਨ। ਜੇਕਰ ਪਿੰਡ ਗੁਜਰਾਂ, ਜ਼ਿਲਾ ਸੰਗਰੂਰ ਦੀ ਗੱਲ ਕਰੀਏ ਤਾਂ ਇਥੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਰਨ ਵਾਲੇ ਲੋਕਾਂ ਦੀ ਗਿਣਤੀ 20 ਤੋਂ ਵਧੇਰੇ ਹੋ ਗਈ ਹੈ। ਇਹ ਸਾਡੇ ਸਾਰਿਆਂ ਅਤੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਬਹੁਤ ਦੁਖਦਾਈ ਘਟਨਾ ਹੈ। ਇਨ੍ਹਾਂ ਲੋਕਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਕੌਣ ਹੈ? ਸਮਾਜ ਦੇ ਦੁਸ਼ਮਣ ਕੁਝ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਜੋ ਪੈਸਿਆਂ ਖ਼ਾਤਰ ਸਮਾਜ ਵਿਰੋਧੀ ਅਤੇ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਲੋਕਾਂ ਦੀ ਜਾਨ ਲੈ ਕੇ ਲੋਕਾਂ ਦੇ ਘਰ ਉਜਾੜ ਰਹੇ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਸ਼ਨਾਖ਼ਤ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਨੂੰ ਬੇਨਤੀ ਹੈ ਕਿ ਪਿੰਡ ਗੁਜਰਾਂ ਵਿਚ ਜੋ ਮੰਦਭਾਗੀ ਘਟਨਾ ਵਾਪਰੀ ਹੈ, ਇਸ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇ। ਜਿਨ੍ਹਾਂ ਪਰਿਵਾਰਾਂ ਦੇ ਜੀਅ ਚਲੇ ਗਏ ਉਹ ਵਾਪਸ ਤਾਂ ਨਹੀਂ ਆ ਸਕਦੇ, ਪਰ ਸਰਕਾਰ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਵੱਧ ਤੋਂ ਵੱਧ ਕਰੇ। ਇਸ ਮੰਦਭਾਗੀ ਘਟਨਾ ਨੇ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਆਓ, ਆਪਾਂ ਸਾਰੇ ਸਰਕਾਰ ਦਾ ਸਾਥ ਦੇ ਕੇ ਨਸ਼ਿਆਂ ਦੀ ਰੋਕਥਾਮ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਈਏ। ਪੰਜਾਬ ਨੂੰ ਨਸ਼ਿਆਂ ਤੋਂ ਬਚਾਅ ਕੇ ਖੁਸ਼ਹਾਲ ਬਣਾਈਏ।

-ਗੁਰਤੇਜ ਸਿੰਘ ਖੁਡਾਲ ਭਾਗੂ ਰੋਡ, ਬਠਿੰਡਾ

ਇਤਿਹਾਸਕ ਕਦਮ

ਲੰਘੇ ਕੁਝ ਦਿਨ ਪਹਿਲਾਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਇਕ ਖ਼ੁਸ਼ਗਵਾਰ ਤੇ ਮਾਣ ਦੇਣ ਵਾਲੀ ਖ਼ਬਰ ਆਈ ਹੈ। ਇਸ ਪ੍ਰਾਂਤ ਦੀ ਨਵੀਂ ਚੁਣੀ ਵਜ਼ੀਰੇ ਆਲੀਆ ਮਰੀਅਮ ਨਵਾਜ਼ ਵਲੋਂ ਇਕ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ ਵਿਚਲੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਪੜ੍ਹਾਇਆ ਜਾਵੇਗਾ। ਬੜੇ ਚਿਰਾਂ ਤੋਂ ਇਸ ਖਿੱਤੇ ਵਲੋਂ ਇਹ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ 9 ਮਾਰਚ 'ਪੰਜਾਬ ਸੱਭਿਆਚਾਰ ਦਿਵਸ' 'ਤੇ ਬੂਰ ਪਿਆ। ਵਜ਼ੀਰੇ ਆਲੀਆ ਨੇ ਇਹ ਤਾਕੀਦ ਕੀਤੀ ਕਿ ਪੰਜਾਬੀ ਜ਼ੁਬਾਨ ਨੂੰ ਪ੍ਰਾਇਮਰੀ ਪੱਧਰ ਤੋਂ ਸ਼ੁਰੂ ਕੀਤਾ ਜਾਵੇਗਾ। ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਦੋਨੋਂ ਮੁਲਕਾਂ ਦੇ ਬਸ਼ਿੰਦਿਆਂ ਲਈ ਇਹ ਬਹੁਤ ਹੀ ਫ਼ਖ਼ਰ ਵਾਲੀ ਗੱਲ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਜ਼ੁਬਾਨ ਨਾਲ ਜੋੜਨ ਦਾ ਵਧੀਆ ਉਪਰਾਲਾ ਹੋਵੇਗਾ ਪਰ ਇਸ ਦੇ ਨਾਲ ਇਹ ਵੀ ਜ਼ਿਕਰਯੋਗ ਗੱਲ ਹੈ ਕਿ ਇਧਰ ਸਾਡੇ ਮੁਲਕ ਵਿਚ ਇਸ ਮਾਤਰੀ ਭਾਸ਼ਾ ਨਾਲ ਮਤਰੇਆ ਸਲੂਕ ਹੋ ਰਿਹਾ ਹੈ। ਸਾਡੇ ਚੜ੍ਹਦੇ ਪੰਜਾਬ ਦੇ ਬਹੁਤੇ ਸਕੂਲਾਂ ਵਿਚ ਇਸ ਜ਼ੁਬਾਨ ਵਿਚ ਗੱਲਬਾਤ ਕਰਨ ਤੇ ਬੋਲਣ 'ਤੇ ਜੁਰਮਾਨਾ ਕੀਤਾ ਜਾਂਦਾ ਹੈ, ਜੋ ਸਾਡੇ ਲਈ ਬੜੇ ਦੁੱਖ ਦੀ ਗੱਲ ਹੈ। ਸਾਡੀ ਪੰਜਾਬੀ ਜ਼ੁਬਾਨ ਬੜੀ ਮਿੱਠੀ ਤੇ ਅਮੀਰ ਹੈ। ਅੱਜ ਲੋੜ ਹੈ ਇਸ ਜ਼ੁਬਾਨ ਸੰਬੰਧੀ ਜਾਰੀ ਕੀਤੇ ਗਏ ਲਿਖਤੀ ਫੁਰਮਾਨਾਂ ਨੂੰ ਸਿੱਖਿਆ ਅਤੇ ਦਫ਼ਤਰੀ ਕੰਮ-ਕਾਜ ਦੇ ਹਰ ਪੱਧਰ 'ਤੇ ਅਸਲ ਵਿਚ ਲਾਗੂ ਕਰਨ ਦੀ।

-ਲਾਭ ਸਿੰਘ ਸ਼ੇਰਗਿੱਲ, ਬਡਰੁੱਖਾਂ (ਸੰਗਰੂਰ)

05-04-2024

 ਪੰਜਾਬ ਦੀ ਆਰਥਿਕ ਹਾਲਤ

ਪੰਜਾਬ ਨੂੰ ਇਸ ਦੀ ਖ਼ੁਸ਼ਹਾਲ ਖੇਤੀ ਵਿਰਾਸਤ ਲਈ ਜਾਣਿਆ ਜਾਂਦਾ ਹੈ, ਪਰੰਤੂ ਖੇਤੀਬਾੜੀ ਖੇਤਰ ਵਿਚ ਵੀ ਦਿਨੋ-ਦਿਨ ਨਿਘਾਰ ਆਇਆ ਹੈ, ਕਿਉਂਕਿ ਖੇਤੀਬਾੜੀ ਦੇ ਸੰਦ, ਸਪਰੇਆਂ, ਖਾਦਾਂ, ਮੌਸਮ ਦੀ ਮਾਰ ਆਦਿ ਨਾਲ ਕਿਸਾਨ ਬੇਹਾਲ ਹੈ ਅਤੇ ਉਹ ਕਰਜ਼ਾਈ ਹੋ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਸੂਬੇ ਦੇ ਸਿਰ ਕਈ ਲੱਖ ਕਰੋੜਾਂ ਦਾ ਕਰਜ਼ਾ ਚੜ੍ਹਿਆ ਹੈ ਅਤੇ ਜੇਕਰ ਸਰਕਾਰ ਇਸੇ ਤਰ੍ਹਾਂ ਆਰਥਿਕ ਛੋਟਾਂ ਦਿੰਦੀ ਰਹੀ ਤਾਂ ਇਹ ਕਰਜ਼ਾ ਹੋਰ ਵਧ ਜਾਵੇਗਾ। ਪੰਜਾਬ ਵਿਚ ਸਮੇਂ-ਸਮੇਂ ਸਿਰ ਬਣਦੀਆਂ ਸਰਕਾਰਾਂ ਨੇ ਵਿਕਾਸ ਨੂੰ ਬਹੁਤ ਘੱਟ ਤਰਜੀਹ ਦਿੱਤੀ ਹੈ। ਪੰਜਾਬ ਆਰਥਿਕ ਤੌਰ 'ਤੇ ਕਈ ਸੂਬਿਆਂ ਨਾਲੋਂ ਕਮਜ਼ੋਰ ਪਿਆ ਨਜ਼ਰ ਆਉਂਦਾ ਹੈ ਅਤੇ ਪੰਜਾਬ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਰਹੀ ਹੈ, ਜੇਕਰ ਅਜਿਹੀ ਸਥਿਤੀ ਬਣੀ ਰਹਿੰਦੀ ਹੈ ਤਾਂ ਇਸ ਦੇ ਗੰਭੀਰ ਪ੍ਰਭਾਵ ਪੰਜਾਬ ਦੇ ਭਵਿੱਖ ਨੂੰ ਝੱਲਣੇ ਪੈਣਗੇ। ਸੂਬੇ ਦੇ ਭਵਿੱਖ ਲਈ ਆਰਥਿਕ ਸਰੋਤਾਂ ਦੀ ਵਰਤੋਂ ਲਈ ਸੁਚੱਜੀ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਨੇ ਪਿਛਲੇ ਦੌਰ ਦੌਰਾਨ ਹੋਈ ਉਥਲ-ਪੁਥਲ ਵਿਚੋਂ ਆਰਥਿਕ ਮੰਦਹਾਲੀ ਕਾਰਨ ਬਹੁਤ ਕੁਝ ਝੱਲਿਆ ਹੈ। ਸਰਕਾਰਾਂ ਨੂੰ ਆਪਣੀ ਸਿਆਸਤ ਚਮਕਾਉਣ ਲਈ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਇਸ ਨੂੰ ਕਰਜ਼ਾਈ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੂਬੇ ਵਿਚ ਬੇਰੁਜ਼ਗਾਰੀ ਵੀ ਵਧ ਗਈ ਹੈ ਅਤੇ ਨੌਕਰੀਆਂ ਪੈਦਾ ਕਰਨ ਦੀ ਰਫ਼ਤਾਰ ਵੀ ਬਹੁਤ ਮੱਧਮ ਪੈ ਗਈ ਹੈ, ਜਿਸ ਕਾਰਨ ਇਥੋਂ ਦਾ ਨੌਜਵਾਨ ਹਤਾਸ਼ ਹੈ ਕਿ ਬਿਗਾਨੇ ਮੁਲਕਾਂ ਨੂੰ ਜਾ ਰਿਹਾ ਹੈ। ਸੂਬੇ ਦਾ ਆਰਥਿਕ ਵਿਕਾਸ ਪਿਛਲੇ ਕਈ ਸਾਲਾਂ ਤੋਂ ਨਿਘਾਰ ਵੱਲ ਜਾ ਰਿਹਾ ਹੈ। ਸੋ, ਪੰਜਾਬ ਵਿਚ ਅਜਿਹੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ, ਜੋ ਸੂਬੇ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰੇ ਤਾਂ ਜੋ ਸੂਬਾ ਆਰਥਿਕ ਵਿਕਾਸ ਤੋਂ ਦੂਸਰੇ ਸੂਬਿਆਂ ਦੇ ਮੁਕਾਬਲੇ ਹੋਰ ਨਾ ਪਛੜ ਜਾਵੇ।

-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ (ਬਟਾਲਾ)

ਕਿਸੇ ਤੋਂ ਕੋਈ ਉਮੀਦ ਨਾ ਰੱਖੋ

ਖ਼ੁਦ ਲਈ ਜੀਓ, ਜਿੰਨਾ ਮਰਜ਼ੀ ਤੁਸੀਂ ਕਿਸੇ ਦਾ ਕਰ ਲਓ, ਅੱਜ ਦੇ ਸਮੇਂ ਕੋਈ ਤੁਹਾਡਾ ਨਹੀਂ ਹੈ. ਕਿਸੇ ਤੋਂ ਕੋਈ ਉਮੀਦ ਨਾ ਰਖੋ। ਦੋਸਤੋ, ਕੋਈ ਤੁਹਾਡਾ ਅਪਮਾਨ ਤਾਂ ਹੀ ਕਰ ਸਕਦਾ ਹੈ ਜੇਕਰ ਤੁਸੀਂ ਸਨਮਾਨ ਦੀ ਇੱਛਾ ਕਰਦੇ ਹੋ। ਬਿਹਤਰ ਇਹੀ ਹੈ ਕਿ ਤੁਸੀਂ ਕਿਸੇ ਤੋਂ ਸਨਮਾਨ ਦੀ ਇੱਛਾ ਹੀ ਨਾ ਕਰੋ। ਤੁਹਾਨੂੰ ਕਦੇ ਵੀ ਅਪਮਾਨਿਤ ਮਹਿਸੂਸ ਨਹੀਂ ਹੋਵੇਗਾ। ਪਰਮਾਤਮਾ ਨੇ ਹਰ ਬੰਦੇ ਨੂੰ ਕੋਈ ਨਾ ਕੋਈ ਖ਼ੂਬੀ ਦਿੱਤੀ ਹੈ। ਹਰ ਬੰਦੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਹੈ। ਆਪਣੀ ਉਸ ਖ਼ਾਸੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਪਛਾਣੋ। ਸਾਡਾ ਸਾਰਾ ਸਮਾਂ ਦੂਜਿਆਂ ਨੂੰ ਸਮਝਣ ਵਿਚ ਹੀ ਗੁਜ਼ਰ ਜਾਂਦਾ ਹੈ। ਆਪਣੇ ਆਪ ਨੂੰ ਸਮਝ ਲੈਣਾ ਜ਼ਿਆਦਾ ਜ਼ਰੂਰੀ ਹੈ। ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਵਿਚ ਆਪਣੇ ਆਪ ਲਈ ਸਮਾਂ ਜ਼ਰੂਰ ਕੱਢੋ।

-ਗੌਰਵ ਮੁੰਜਾਲ
ਪੀ.ਸੀ.ਐਸ.

ਨਸ਼ਾ ਰੋਕਣ ਦੀ ਮੁਹਿੰਮ

ਪੰਜਾਬ ਵਿਚ ਜਿਵੇਂ-ਜਿਵੇਂ ਨਸ਼ੇ ਦਾ ਕੋਹੜ ਸਮਾਜ ਵਿਚ ਫੈਲਦਾ ਜਾ ਰਿਹਾ ਹੈ ਉਸ ਨਾਲ ਪੰਜਾਬ ਦੀ ਜਵਾਨੀ ਨੂੰ ਬਹੁਤ ਵੱਡਾ ਖੋਰਾ ਲੱਗ ਰਿਹਾ ਹੈ। ਇਸ ਨਸ਼ੇ ਕਾਰਨ ਬਹੁਤ ਸਾਰੇ ਨੌਜਵਾਨ ਆਪਣੀ ਜਾਣ ਤੋਂ ਹੱਥ ਧੋ ਬੈਠੇ ਹਨ, ਕਿਉਂਕਿ ਨਸ਼ਾ ਕਰਨ ਵਾਲੇ ਇਹ ਨਹੀਂ ਜਾਣਦੇ ਕਿ ਨਸ਼ਾ ਉਨ੍ਹਾਂ ਨੂੰ ਕਿੱਥੋਂ ਤੱਕ ਲੈ ਜਾਵੇਗਾ। ਹਾਲਾਂਕਿ ਇਸ ਦਾ ਸਭ ਤੋਂ ਵੱਡਾ ਕਾਰਨ ਨੌਜਵਾਨਾਂ ਵਿਚ ਜਾਗਰੂਕਤਾ ਦੀ ਘਾਟ ਹੋਣਾ ਹੈ। ਅੱਜ ਜ਼ਰੂਰਤ ਹੈ ਕਿ ਹਰ ਸਕੂਲ ਕਾਲਜ ਵਿਚ, ਪਿੰਡ ਦੀਆਂ ਗਲੀਆਂ-ਮੁਹੱਲਿਆਂ ਵਿਚ ਇਹ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਨਸ਼ੇ ਨਾਲ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ-ਨਾਲ ਸਰਕਾਰ ਨੂੰ ਵੀ ਇਹ ਲਾਜ਼ਮੀ ਕਰਨਾ ਚਾਹੀਦਾ ਹੈ ਕਿ ਉਹ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਇਹ ਆਦੇਸ਼ ਜਾਰੀ ਕਰੇ ਕਿ ਹਰ ਕਲਾਸ ਵਿਚੋਂ ਕੁਝ ਮੁੰਡੇ-ਕੁੜੀਆਂ ਨੂੰ ਸਕੂਲ ਮੁਖੀਆਂ, ਪ੍ਰੋਫ਼ੈਸਰਾਂ ਵਲੋਂ ਦੂਜਿਆਂ ਨੂੰ ਜਾਗਰੂਕ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਕਲਾਸ ਵਿਚ ਹੋਰਨਾਂ ਸਾਥੀਆਂ ਨੂੰ ਜਾਗਰੂਕ ਕਰ ਸਕਣ। ਇਸ ਦੇ ਨਾਲ-ਨਾਲ ਨੌਜਵਾਨਾਂ ਵਿਚ ਇਕ ਲਹਿਰ ਚਲਾਉਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ।

-ਅਸ਼ੀਸ਼ ਸ਼ਰਮਾ, ਜਲੰਧਰ

ਦਲ-ਬਦਲੀ ਦੀ ਰੁੱਤ

ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਅਸੀਂ ਆਮ ਲੋਕ ਤਾਂ ਇਹ ਸੋਚਦੇ ਸੀ ਕਿ ਸਾਡੇ ਚੁਣੇ ਸਾਂਸਦ ਲੋਕਾਂ ਦੀ ਕਚਹਿਰੀ ਵਿਚ ਆ ਕੇ ਆਪਣੇ ਵਿਕਾਸ ਸੰਬੰਧੀ ਕੰਮਾਂ ਦਾ ਵੇਰਵਾ ਦੇਣਗੇ । ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਤਾਂ ਦਲ ਬਦਲੀਆਂ ਤੋਂ ਹੀ ਵਿਹਲ ਨਹੀਂ। ਜੇ ਅਸੀਂ ਲੋਕ ਸੂਝਵਾਨ ਹੋ ਜਾਈਏ ਅਤੇ ਇਹ ਸੋਚੀਏ ਕਿ ਇਨ੍ਹਾਂ ਦੇ ਨਾਂਅ ਦੇ ਨਾਲ ਲੱਗੇ ਸਾਂਸਦ, ਵਿਧਾਇਕ ਵਰਗੇ ਸ਼ਬਦ ਸਾਡੇ ਦਿੱਤੇ ਕੀਮਤੀ ਵੋਟਾਂ ਦੀ ਦੇਣ ਹਨ। ਜੋ ਵੋਟ ਇਨ੍ਹਾਂ ਦਲ ਬਦਲੂਆਂ ਨੇ ਸਾਨੂੰ ਧਰਮ, ਜਾਤੀ ਦੇ ਆਧਾਰ ਉੱਤੇ ਭੜਕਾ ਕੇ ਲਏ ਹਨ । ਸਿੱਖ, ਹਿੰਦੂ, ਇਸਾਈ, ਮੁਸਲਿਮ ਤਾਂ ਉਸ ਸੱਚੇ ਪਿਤਾ ਵਾਹਿਗੁਰੂ ਦੇ ਬਣਾਏ ਹੋਏ ਜੀਵ ਹਨ। ਇਹ ਲੋਕ ਸਾਡੀਆਂ ਭਾਵਨਾਵਾਂ ਨਾਲ ਖੇਡ ਕੇ, ਸਾਨੂੰ ਹੀ ਉਲਝਾ ਕੇ ਖੁਦ ਸਾਡਾ ਇਨ੍ਹਾਂ 'ਤੇ ਜਤਾਇਆ ਭਰੋਸਾ ਕੁੱਝ ਪੈਸਿਆਂ ਕਰਕੇ ਵੇਚ ਆਉਂਦੇ ਹਨ। ਆਏ ਦਿਨ ਇਨ੍ਹਾਂ ਘਟਨਾਵਾਂ ਵਿਚ ਵਾਧਾ ਹੁੰਦਾ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਖ਼ਾਨਦਾਨੀ ਅਤੇ ਇੱਜ਼ਤਦਾਰ ਘਰਾਣੇ ਦੇ ਲੋਕ ਸਿਆਸਤ ਤੋਂ ਪਾਸਾ ਹੀ ਵੱਟ ਗਏ ਹਨ। ਸਿਆਸਤ ਅਤੇ ਇਮਾਨਦਾਰੀ ਵਿਚ ਵੱਧ ਰਿਹਾ ਇਹ ਪਾੜਾ ਭਾਰਤ ਦੇ ਜਾਂ ਪੰਜਾਬ ਸੂਬੇ ਦੇ ਹਾਲਾਤ ਲਈ ਕਿੰਨਾ ਘਾਤਕ ਸਿੱਧ ਹੋਵੇਗਾ, ਇਹ ਤਾਂ ਸਮਾਂ ਬਿਹਤਰ ਦੱਸੇਗਾ। ਪਰ ਅੱਜ ਦੇ ਸਮੇਂ ਵਿੱਚ ਇਨ੍ਹਾਂ ਦਲ ਬਦਲੂਆਂ ਨੂੰ ਸਿਆਸਤ ਦੇ ਸਿਧਾਂਤ ਪੜ੍ਹਾਉਣ ਦੀ ਬਹੁਤ ਜ਼ਰੂਰਤ ਜਾਪਦੀ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲਾ ਪੂੜ ਸੱਚਮੱਚ 'ਪੰਜਾਬ ਪੰਜਾਬੀ ਅਤੇ ਪੰਜਾਬੀਅਤ' ਦੇ ਨਾਅਰੇ ਦੇ ਨਾਲ ਖੜ੍ਹਨ ਵਾਲਾ ਹੋਵੇ। ਖ਼ਾਨਦਾਨੀ ਅਤੇ ਪੜ੍ਹੇ ਲਿਖੇ ਪਰਿਵਾਰਾਂ ਦੇ ਨਾਲ ਸੰਬੰਧ ਰੱਖਣ ਵਾਲੀ ਨੌਜਵਾਨ ਪੀੜ੍ਹੀ ਖ਼ੁਦ ਰਾਜਨੀਤੀ ਦੀ ਸਵੱਛਤਾ ਨੂੰ ਕਾਇਮ ਰੱਖਣ ਦਾ ਬੀੜਾ ਚੁੱਕੇ। ਮੈਂ ਇਕ ਚਿੰਤਕ ਹੋਣ ਦੇ ਨਾਤੇ ਆਪਣੇ ਅੱਖੀਂ ਇਸ ਦਲ ਬਦਲਣ ਦੀ ਸਿਆਸਤ ਦਾ ਅੰਤ ਹੁੰਦਾ ਵੇਖਣਾ ਚਾਹੁੰਦਾ ਹਾਂ। ਲੋਕਤੰਤਰ ਵਿਚ ਭਰੋਸਾ ਰੱਖਣ ਵਾਲਾ ਵਰਗ ਰਾਜਨੀਤੀ ਦੀ ਬਹੁਤ ਇੱਜ਼ਤ ਕਰਦਾ ਹੈ। ਉਮੀਦ ਹੈ ਕਿ ਭਵਿੱਖ ਦੀ ਰਾਜਨੀਤੀ ਸਿਧਾਂਤਾਂ 'ਤੇ ਅਧਾਰਿਤ ਹੋਵੇਗੀ।

-ਅਨਮੋਲਦੀਪ ਸਿੰਘ
ਅਸਿਸਟੈਂਟ ਪ੍ਰੋਫੈਸਰ, ਪੋਸਟ ਗਰੈਜੂਏਟ (ਯੂਜੀਸੀ ਨੈੱਟ)

04-04-2024

 ਅਣਖ਼ ਖ਼ਾਤਰ ਕਤਲ...

ਅਸੀਂ ਰੋਜ਼ਾਨਾ ਹੀ ਅਕਸਰ ਅਣਖ਼ ਖ਼ਾਤਰ ਕਤਲ ਹੁੰਦੇ ਪੜ੍ਹਦੇ ਹਾਂ। ਅਜੋਕੇ ਪਦਾਰਥਵਾਦ ਤੇ ਵਿਸ਼ਵੀਕਰਨ ਦੇ ਯੁੱਗ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਬਿਲਕੁਲ ਉਲਟਾ ਦਿੱਤੀ ਹੈ। ਪਿਆਰ ਤੇ ਰਿਸ਼ਤਿਆਂ ਦਾ ਆਦਰਸ਼ਵਾਦੀ ਸੰਕਲਪ ਉੱਡ ਗਿਆ ਹੈ। ਹੁਣ ਆਦਰਸ਼ਵਾਦੀ ਦੀ ਥਾਂ ਭੋਗਵਾਦ ਨੇ ਲੈ ਲਈ ਹੈ। ਇਹੋ ਕਾਰਨ ਹੈ ਕਿ ਅਜੋਕਾ ਮਨੁੱਖੀ ਮਨ ਤੇ ਤਨ ਦੋਵੇਂ ਭਟਕ ਰਹੇ ਹਨ। ਪਿਆਰ ਦੀ ਥਾਂ ਵਾਸ਼ਨਾ ਲੈ ਰਹੀ ਹੈ। ਪਹਿਲਾਂ ਲੋਕ ਪਿਆਰ ਨੂੰ ਮਹੱਤਤਾ ਦਿੰਦੇ ਸਨ। ਅੱਜ ਲੋਕੀਂ ਇਸ ਵਿਚੋਂ ਪਿਆਰ ਲੱਭ ਰਹੇ ਹਨ। ਅੱਜ ਲੋੜ ਹੈ, ਗ਼ਲਤ-ਮਲਤ ਸੰਬੰਧਾਂ ਨੂੰ ਮਨੁੱਖਤਾ ਦੇ ਵਿਹੜੇ 'ਚੋਂ ਪਰਿਵਾਰ ਤੇ ਸਮਾਜਿਕ ਖ਼ੇਤਰ 'ਚੋਂ ਹੂੰਝ ਕੇ ਬਾਹਰ ਸੁੱਟਣ ਦੀ। ਸਾਨੂੰ ਯੂਰਪ ਤੇ ਪੱਛਮੀ ਦੇਸ਼ਾਂ ਦੀ ਨਕਲ ਨਹੀਂ ਕਰਨੀ ਚਾਹੀਦੀ। ਸਾਨੂੰ ਇਕ-ਦੂਜੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ। ਨਹੀਂ ਤਾਂ ਇਸੇ ਤਰ੍ਹਾਂ ਕਤਲ ਹੁੰਦੇ ਰਹਿਣਗੇ ਅਤੇ ਘਰ ਬਰਬਾਦ ਹੁੰਦੇ ਰਹਿਣਗੇ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਚਿੰਤਾਜਨਕ ਖ਼ਬਰ

ਪਿਛਲੇ ਦਿਨੀਂ ਅਜੀਤ ਦੇ ਪੰਨਾ 3 'ਤੇ ਛਪੀ ਖ਼ਬਰ 'ਪਾਕਿਸਤਾਨ 'ਚ ਇਤਿਹਾਸਕ ਗੁਰਦੁਆਰਿਆਂ ਦੀ ਖਰਾਬ ਹਾਲਤ 'ਤੇ ਵਿਦੇਸ਼ੀ ਸਿੱਖ ਭਾਈਚਾਰਾ ਚਿੰਤਤ' ਸਮੁੱਚੀ ਸਿਖ ਕੌਮ ਲਈ ਬੇਹੱਦ ਚਿੰਤਾਜਨਕ ਗੱਲ ਹੈ। ਪਾਕਿਸਤਾਨ ਸਥਿਤ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਉੱਪਰ ਨਾਜਾਇਜ਼ ਕਬਜ਼ੇ ਕਰ ਕੇ ਉਥੇ ਪੁਲਿਸ ਅਧਿਕਾਰੀਆਂ ਵਲੋਂ ਆਪਣੀ ਨਿੱਜੀ ਰਿਹਾਇਸ਼ ਕਰਨੀ ਸਿੱਖ ਗੁਰੂ ਸਾਹਿਬਾਨ ਦੀ ਸ਼ੋਭਾ ਪ੍ਰਤੀ ਬੇਹੱਦ ਮਾੜਾ ਵਤੀਰਾ ਹੈ। ਖ਼ਬਰ ਅਨੁਸਾਰ ਵਜ਼ੀਰਾਬਾਦ ਸਥਿਤ ਗੁਰਦੁਆਰਾ ਸ੍ਰੀ ਕੋਠਾ ਸਾਹਿਬ, ਪਿੰਡ ਕੰਗਣਪੁਰ ਵਿਚ ਗੁਰਦੁਆਰਾ ਮਾਲ ਜੀ ਸਾਹਿਬ ਅਤੇ ਪਿੰਡ ਜਾਹਮਣ ਵਿਚਲੇ ਗੁਰਦੁਆਰਾ ਰੋੜੀ ਸਾਹਿਬ ਦੀਆਂ ਇਮਾਰਤਾਂ ਬੇਹੱਦ ਤਰਸਯੋਗ ਹਾਲਤ ਸੇਵਾ ਸੰਭਾਲ ਦੀ ਮੰਗ ਕਰ ਰਹੀਆਂ ਹਨ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਖ-ਵੱਖ ਇਲਾਕਿਆਂ ਵਿਚਲੇ ਤਕਰੀਬਨ ਡੇਢ ਸੌ ਦੇ ਕਰੀਬ ਗੁਰਦੁਆਰਿਆਂ ਦੀ ਹਾਲਤ ਤਰਸਯੋਗ ਹੋਣਾ ਬੇਹੱਦ ਮਾੜੀ ਗੱਲ ਹੈ। ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੇ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਰਾਹੀਂ ਮੁਰੰਮਤ ਕਰਵਾ ਕੇ ਸਿੱਖ ਭਾਈਚਾਰੇ ਦੇ ਸਪੁਰਦ ਕਰਨੀਆਂ ਚਾਹੀਦੀਆਂ ਹਨ। ਸਿੱਖਾਂ ਵਲੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਰੱਖ ਰਖਾਅ ਲਈ ਕੀਤੀ ਅਪੀਲ ਵੱਲ ਧਿਆਨ ਦੇਣਾ ਚਾਹੀਦਾ ਹੈ।

-ਬਿਕਰਮਜੀਤ ਸਿੰਘ ਜੀਤ
ਸ੍ਰੀ ਅੰਮ੍ਰਿਤਸਰ।

ਨੌਜਵਾਨ ਬਨਾਮ ਨਸ਼ੇ

ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅੱਜ ਭਾਰਤ ਦੇ ਦੂਜੇ ਸੂਬਿਆਂ ਨਾਲੋਂ ਪੰਜਾਬ ਇਕ ਨੰਬਰ 'ਤੇ ਨਸ਼ਿਆਂ ਕਰਕੇ ਜਾਣਿਆ ਜਾਂਦਾ ਹੈ, ਕੋਈ ਸਮਾਂ ਸੀ ਪੰਜਾਬ ਕਣਕ ਪੈਦਾਵਾਰ ਕਰਕੇ ਦੇਸ਼ ਨੂੰ ਰਜਾਉਂਦਾ ਸੀ ਤੇ ਦੁੱਧ ਦੀਆਂ ਨਦੀਆਂ ਵਗਦੀਆਂ ਸਨ। ਪੰਜਾਬੀਆਂ ਨੂੰ ਸਾਰਾ ਦੇਸ਼ ਸਲਾਮ ਕਰਦਾ ਸੀ। ਅੱਜ ਪੰਜਾਬ ਨਸ਼ਿਆਂ ਦੀ ਲਪੇਟ ਵਿਚ ਹੈ। ਇਸ਼ ਦਾ ਵੱਡਾ ਕਾਰਨ ਇਹ ਹੈ ਇਥੇ ਦੀਆਂ ਸਾਰੀਆਂ ਸਰਕਾਰਾਂ ਨੇ ਨਸ਼ੇ ਨੂੰ ਰੋਕਣ ਦੀ ਬਜਾਏ ਇਸ ਨੂੰ ਵਧਣ-ਫੁੱਲਣ ਲਈ ਆਪਣਾ ਯੋਗਦਾਨ ਪਾਇਆ ਹੈ। ਕਿਸੇ ਨੇ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ, ਕਿਸੇ ਨੇ ਦੋ ਹਫ਼ਤਿਆਂ 'ਚ ਨਸ਼ਾ ਮੁਕਤ ਪੰਜਾਬ ਕਰਨ ਦੀ ਗੱਲ ਆਖੀ। ਸਭ ਦੀਆਂ ਗੱਲਾਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀਆਂ ਸਨ। ਸਰਕਾਰਾਂ ਨੇ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਦਾ ਸਾਥ ਦਿੱਤਾ। ਜਿਨ੍ਹਾਂ ਲੋਕਾਂ ਨੇ ਨਸ਼ੇ ਵੇਚਣ ਵਾਲਿਆਂ ਦਾ ਵਿਰੋਧ ਕੀਤਾ, ਉਨ੍ਹਾਂ ਲੋਕਾਂ 'ਤੇ ਇਨ੍ਹਾਂ ਸਰਕਾਰਾਂ ਨੇ ਝੂਠੇ ਕੇਸ ਦਰਜ ਕਰਾਏ। ਚਿੱਟੇ ਦੇ ਨਸ਼ੇ ਨੇ ਕਈ ਪਿੰਡਾਂ ਦੇ ਮਾਵਾਂ ਦੇ ਕੱਲੇ-ਕੱਲੇ ਪੁੱਤ ਗੁਆ ਲਏ। ਅੱਜ-ਕਲ੍ਹ ਕੁੜੀਆਂ ਵੀ ਚਿੱਟੇ ਦੀ ਲਪੇਟ ਵਿਚ ਆ ਗਈਆਂ ਹਨ। ਭਾਵੇਂ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਪੀੜ੍ਹੀ ਨੂੰ ਸਮਝਾ ਕੇ ਚਿੱਟੇ ਦੇ ਖਿਲਾਫ ਨਸ਼ਾ ਛੁਡਾਊ ਮੁਹਿੰਮਾਂ ਵਿੱਢੀਆਂ ਹੋਈਆਂ ਹਨ, ਪਰ ਬਹੁਤੀ ਕਾਮਯਾਬੀ ਨਹੀਂ ਮਿਲੀ।
ਜੇ ਹੁਣ ਸਮਾਜ ਸੁਧਾਰ ਜਥੇਬੰਦੀਆਂ, ਬੁੱਧੀਮਾਨ ਅਤੇ ਫਿਕਰਮੰਦ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਨਸ਼ੇ ਦੇ ਸੌਦਾਗਰਾਂ ਵਿਰੁੱਧ ਹੰਭਲਾ ਨਾ ਮਾਰਿਆ ਤਾਂ ਆਉਣ ਵਾਲੀ ਪੀੜ੍ਹੀ ਬੇਹੱਦ ਕਮਜ਼ੋਰ, ਆਲਸੀ ਅਤੇ ਮਨੋਰੋਗੀ ਹੋਵੇਗੀ ਤੇ ਦੇਸ਼ ਦੀ ਤਰੱਕੀ ਰੁਕ ਜਾਵੇਗੀ। ਇਸ ਸਾਰੇ ਕਾਸੇ ਦੀ ਜ਼ਿੰਮੇਵਾਰ ਸਰਕਾਰ ਤੇ ਮਾਪੇ ਹੋਣਗੇ।

-ਪ੍ਰਸ਼ੋਤਮ ਪੱਤੋ,
ਮੋਗਾ

03-04-2024

 ਪਾਣੀ ਨੂੰ ਐਵੇਂ ਨਾ ਜਾਣੀ

ਪਾਣੀ ਬਹੁਤ ਹੀ ਅਮੁੱਲ ਹੈ। ਇਸੇ ਕਰਕੇ ਹੀ ਮਨੁੱਖ ਦੀ ਧਰਤੀ 'ਤੇ ਹੋਂਦ ਹੈ। ਪਾਣੀ ਦੀ ਮਹੱਤਤਾ ਬਾਰੇ ਗੁਰਬਾਣੀ ਵੀ ਸੰਦੇਸ਼ ਦਿੰਦੀ ਹੈ। ''ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ'' ਭਾਵ ਪਾਣੀ ਨੂੰ ਜੀਵ-ਜਗਤ ਦਾ ਪਾਲਣਹਾਰਾ ਕਿਹਾ ਗਿਆ ਹੈ। ਧਰਤੀ 'ਤੇ ਲਗਭਗ 71 ਫੀਸਦੀ ਪਾਣੀ ਹੈ ਅਤੇ 29 ਫੀਸਦੀ ਥਲ ਹੈ। ਸਮੁੰਦਰਾਂ, ਸਾਗਰਾਂ ਤੇ ਖ਼ਾਰੇ ਪਾਣੀ ਵਾਲੀਆਂ ਝੀਲਾਂ ਵਿਚ ਕੁਲ ਪਾਣੀ ਲਗਭਗ 97 ਫੀਸਦੀ ਪਾਣੀ ਹੈ। ਮੀਂਹ ਦਾ ਪਾਣੀ ਜਦੋਂ ਤਲਾਬਾਂ ਅਤੇ ਨਹਿਰਾਂ ਵਿਚੋਂ ਵੱਗਦਾ ਹੋਇਆ ਸਮੁੰਦਰ ਵੱਲ ਜਾਂਦਾ ਹੈ ਤਾਂ ਆਪਣੇ ਨਾਲ ਖਣਿਜ ਲੂਣ, ਮਿੱਟੀ, ਪੱਥਰ ਅਤੇ ਖਣਿਜ ਪਦਾਰਥ ਵਹਾਅ ਕੇ ਨਾਲ ਲੈ ਜਾਂਦਾ ਹੈ। ਜਦੋਂ ਇਹ ਪਾਣੀ ਸਮੁੰਦਰ ਵਿਚ ਜਾ ਕੇ ਮਿਲਦਾ ਹੈ ਤਾਂ ਸੂਰਜ ਦੀ ਗਰਮੀ ਕਾਰਨ ਵਾਸ਼ਪੀਕਰਨ ਨਾਲ ਪਾਣੀ ਦਾ ਕੁਝ ਹਿੱਸਾ ਭਾਫ਼ ਬਣ ਕੇ ਉੱਡ ਜਾਂਦਾ ਹੈ। ਲੂਣ ਭਾਰੀ ਹੋਣ ਕਾਰਨ ਸਮੁੰਦਰ ਦੀ ਸਤ੍ਹਾ 'ਤੇ ਹੀ ਰਹਿ ਜਾਂਦਾ ਹੈ। ਸਿੱਟੇ ਵਜੋਂ ਸਮੁੰਦਰ ਦੇ ਪਾਣੀ ਦਾ ਸਵਾਦ ਨਮਕੀਨ ਅਤੇ ਖਾਰਾ ਹੋ ਜਾਂਦਾ ਹੈ । ਸਮੁੰਦਰ ਦੇ ਇਕ ਲੀਟਰ ਪਾਣੀ ਵਿਚ ਲੂਣ ਦੀ ਮਾਤਰਾ ਲਗਭਗ 35 ਗਰਾਮ ਹੁੰਦੀ ਹੈ। ਅੱਜ ਕਲ੍ਹ ਧਰਤੀ 'ਤੇ ਕੁਲ 3 ਫੀਸਦੀ ਤਾਜ਼ਾ ਪਾਣੀ ਰਹਿ ਗਿਆ ਹੈ ਜਿਸ ਵਿਚੋਂ ਸਿਰਫ 0.06 ਫੀਸਦੀ ਹੀ ਪਾਣੀ ਪੀਣਯੋਗ ਹੈ। ਮੁੱਕ ਗਿਆ ਪਾਣੀ ਤਾਂ ਖ਼ਤਮ ਕਹਾਣੀ। ਸੋ ਸਾਨੂੰ ਪਾਣੀ ਦੀ ਵਰਤੋਂ ਸੀਮਤ ਤੇ ਸੰਜਮ ਨਾਲ ਕਰਕੇ ਇਸ ਨੂੰ ਬਚਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

-ਦਲਬੀਰ ਸਿੰਘ ਲੌਹੁਕਾ
ਸੇਵਾਮੁਕਤ ਲੈਕਚਰਾਰ ਪੰਜਾਬੀ, ਛੇਹਰਟਾ, ਅੰਮ੍ਰਿਤਸਰ

ਪੰਜਾਬ ਦਾ ਭਵਿੱਖ ਬਜ਼ੁਰਗਾਂ ਹੱਥ

ਜਦ ਵੀ ਦੇਸ਼ ਜਾਂ ਰਾਜ ਵਿਚ ਚੋਣਾਂ ਹੁੰਦੀਆਂ ਸਨ ਤਾਂ ਇਹ ਗੱਲ ਜ਼ੋਰ-ਸ਼ੋਰ ਨਾਲ ਕਹੀ ਜਾਂਦੀ ਹੈ ਕਿ 'ਦੇਸ਼ ਜਾਂ ਰਾਜ ਦਾ ਭਵਿੱਖ ਨੌਜਵਾਨਾਂ ਹੱਥ ਹੈ, ਨੌਜਵਾਨ ਹੀ ਤੈਅ ਕਰਨਗੇ ਦੇਸ਼ ਦਾ ਭਵਿੱਖ' ਪਰ ਪੰਜਾਬ ਅੱਜਕਲ੍ਹ ਇਸ ਵਿਚਾਰਧਾਰਾ ਦੇ ਉਲਟ ਚੱਲ ਰਿਹਾ ਹੈ, ਕਿਉਂਕਿ ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਚੁਣੀਆਂ ਗਈਆਂ ਵੱਖ-ਵੱਖ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ਦੇ ਨੌਜਵਾਨ ਰਾਜ ਵਿਚ ਘੱਟ ਅਤੇ ਵਿਦੇਸ਼ਾਂ ਵਿਚ ਜ਼ਿਆਦਾ ਚਲੇ ਗਏ ਹਨ। ਇਥੇ ਬਾਰ੍ਹਵੀਂ ਕਰਨ ਤੋਂ ਬਾਅਦ ਜਦੋਂ ਤਕ ਉਨ੍ਹਾਂ ਦੀ ਵੋਟ ਬਣਦੀ ਹੈ ਉਦੋਂ ਤੱਕ ਉਹ ਦੇਸ਼ ਦਾ ਭਵਿੱਖ ਸੋਚਣ ਤੋਂ ਪਹਿਲਾਂ ਹੀ ਆਪਣਾ ਭਵਿੱਖ ਸੋਚਣ ਲੱਗ ਜਾਂਦੇ ਹਨ, ਕਿਉਂਕਿ ਪੰਜਾਬ ਵਿਚ ਬੇਰੁਜ਼ਗਾਰੀ, ਨਸ਼ਾ, ਗੈਂਗਸਟਰ ਅਤੇ ਗੁੰਡਾਗਰਦੀ ਏਨੀ ਜ਼ਿਆਦਾ ਵਧ ਚੁੱਕੀ ਹੈ ਕਿ ਹਰ ਕੋਈ ਆਪਣੇ ਬੱਚਿਆਂ ਦਾ ਭਵਿੱਖ ਵੇਖਦਾ ਹੋਇਆ ਉਸ ਨੂੰ ਰਾਜ ਤੋਂ ਬਾਹਰ ਜਾਂ ਦੇਸ਼ ਤੋਂ ਬਾਹਰ ਭੇਜਣ ਬਾਰੇ ਸੋਚਣ ਲੱਗ ਜਾਂਦਾ ਹੈ। ਇਸ ਵੇਲੇ ਪੰਜਾਬ ਦੇ ਹਾਲਾਤ ਇਹੋ ਜਿਹੇ ਹਨ ਕਿ ਹਰ ਪਿੰਡ ਵਿਚ ਕਈ ਘਰਾਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਬਹੁਤੇ ਘਰ ਇਹੋ ਜਿਹੇ ਵੀ ਹਨ, ਜਿਨ੍ਹਾਂ ਵਿਚ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ। ਤੁਸੀਂ ਕਿਸੇ ਵੀ ਪਿੰਡ ਵਿਚ ਸ਼ਾਮ ਨੂੰ ਚੱਕਰ ਲਗਾ ਲਓ ਤੁਹਾਨੂੰ ਬਜ਼ੁਰਗ ਜੋੜੇ ਜਾਂ ਤਾਂ ਘਰ ਦੇ ਬਾਹਰ ਬੈਠੇ ਮਿਲਣਗੇ ਜਾਂ ਫਿਰ ਸੈਰ ਕਰਦੇ। ਸੈਰ ਕਰਨ ਲਈ ਵੀ ਉਹ ਹੀ ਜਾਂਦੇ ਹਨ ਜਿਨ੍ਹਾਂ ਦੇ ਘਰ ਕੋਈ ਤੀਸਰਾ ਬਜ਼ੁਰਗ ਬੈਠਾ ਹੁੰਦਾ ਹੈ ਨਹੀਂ ਤਾਂ ਘਰ ਵਾਪਸ ਆਉਣ ਤਕ ਘਰ ਸਾਫ਼ ਹੋ ਚੁੱਕਾ ਹੁੰਦਾ ਹੈ। ਇਹ ਸਰਕਾਰਾਂ ਦੀ ਹੀ ਨਾਕਾਮੀ ਹੈ ਕਿ ਪੰਜਾਬ ਬਜ਼ੁਰਗਾਂ ਦਾ ਰਾਜ ਬਣਦਾ ਜਾ ਰਿਹਾ ਹੈ ਜਾਂ ਫਿਰ ਪ੍ਰਵਾਸੀ ਹੀ ਇਥੇ ਘੁੰਮਦੇ ਹਨ। ਕੀ ਆਉਂਦੇ ਸਮੇਂ ਸਰਕਾਰਾਂ ਇਸ ਵੱਲ ਧਿਆਨ ਕਰਨਗੀਆਂ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਬਚਾਇਆ ਤੇ ਸੰਵਾਰਿਆ ਜਾ ਸਕੇ?

-ਅਸ਼ੀਸ਼ ਸ਼ਰਮਾ ਜਲੰਧਰ

ਫਲ਼ ਹਮੇਸ਼ਾ ਖਾਓ

ਪਿਛਲੇ ਦਿਨੀਂ 'ਅਜੀਤ' 'ਚ ਛਪੀ ਆਤਮਾ ਸਿੰਘ ਚਿੱਟੀ ਦੀ ਆਪਣੀ ਕਵਿਤਾ ਦੁਆਰਾ ਸਾਨੂੰ ਫਲ਼ਾਂ ਦੇ ਮਹੱਤਵ ਬਾਰੇ ਸਮਝਾਇਆ ਗਿਆ ਹੈ। ਆਪਣੇ ਬੱਚਿਆਂ ਨੂੰ ਹਮੇਸ਼ਾ ਫਲ਼ ਖਾਣ ਵਾਸਤੇ ਦਿਉ। ਬੱਚਿਆਂ ਨੂੰ ਕਦੇ ਮਾੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਮਾੜੀਆਂ ਚੀਜ਼ਾਂ ਹਮੇਸ਼ਾ ਸਿਹਤ ਨੂੰ ਖ਼ਰਾਬ ਕਰਦੀਆਂ ਹਨ। ਅੱਜ ਬੱਚੇ ਮਾੜੀਆਂ ਚੀਜ਼ਾਂ ਖਾਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਬੱਚਿਆਂ ਨੂੰ ਮੇਰੀ ਸਲਾਹ ਹੈ, ਆਪਣੀ ਸਿਹਤ ਵੱਲ ਜ਼ਰੂਰ ਧਿਆਨ ਦਿਉ।
ਉਪਰੋਕਤ ਕਵਿਤਾ ਤੋਂ ਇਲਾਵਾ ਅਮਰ ਸੂਫ਼ੀ ਦੇ ਦੋਹੇ ਮਨ ਨੂੰ ਵਧੀਆ ਲੱਗੇ। ਬਾਲ ਕਹਾਣੀ 'ਉੱਤਮ ਦਾਨ' ਪ੍ਰੇਰਨਾਸਰੋਤ ਸੀ। ਵਾਕਿਆ ਹੀ ਜੀਵਨ ਵਿਚ ਖ਼ੂਨਦਾਨ ਹੀ ਉੱਤਮ ਦਾਨ ਹੈ। ਭਾਰਤ ਸੰਬੰਧੀ ਜਾਣਕਾਰੀ ਮਿਲੀ।

-ਰਾਮ ਸਿੰਘ ਪਾਠਕ

02-04-2024

 ਪੰਜਾਬੀ ਬੋਲੀ ਤੇ ਪੰਜਾਬੀਅਤ ਦਾ ਉਭਾਰ

ਪਾਕਿਸਤਾਨੀ ਪੰਜਾਬੀ ਸੂਬੇ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਸ ਐਲਾਨ ਨੇ ਕਿ ਪਾਕਿਸਤਾਨੀ ਪੰਜਾਬ ਵਿਚ ਸਕੂਲਾਂ ਵਿਚ ਪੰਜਾਬੀ ਇਕ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ, ਮਨ ਨੂੰ ਇਕ ਧਰਵਾਸ ਦਿੱਤੀ ਹੈ ਕਿ ਜੇ ਅਜਿਹਾ ਹੋ ਜਾਵੇ ਤਾਂ ਇਸ ਨਾਲ ਪੰਜਾਬੀ ਬੋਲੀ ਤੇ ਪੰਜਾਬੀਅਤ ਦਾ ਉਭਾਰ ਹੋਵੇਗਾ। ਪਾਕਿਸਤਾਨ ਬਣਨ ਤੋਂ ਮਗਰੋਂ ਪੰਜਾਬੀ ਬੋਲੀ ਦਾ ਖ਼ੇਤਰ ਘਟ ਗਿਆ ਸੀ ਕਿਉਂਕਿ ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਵਿਚ ਰਹਿ ਗਿਆ ਸੀ ਤੇ ਉਥੇ ਉਰਦੂ ਭਾਸ਼ਾ ਲਾਗੂ ਕਰ ਦਿੱਤੀ ਗਈ। ਭਾਰਤੀ ਪੰਜਾਬ ਵਿਚੋਂ ਹਰਿਆਣਾ ਤੇ ਹਿਮਾਚਲ ਕੱਢ ਦੇਣ ਨਾਲ ਪੰਜਾਬੀ ਬੋਲੀ ਤੇ ਇਸ ਦੀਆਂ ਉਪ-ਬੋਲੀਆਂ ਦਾ ਖੇਤਰ ਹੋਰ ਵੀ ਘਟ ਗਿਆ ਸੀ। ਭਾਵੇਂ ਦੋਵਾਂ ਦੇਸ਼ਾਂ ਵਿਚ ਲਿੱਪੀ ਦਾ ਅੰਤਰ ਹੈ ਪਰ ਬੋਲੀ ਨੂੰ ਤਾਂ ਮਾਨਤਾ ਮਿਲੇਗੀ। ਯੂ.ਐਨ.ਓ. ਦਾ ਸਰਵੇਖਣ ਕਿ ਪੰਜਾਬੀ ਬੋਲੀ ਛੇਤੀ ਹੀ ਮਰ ਜਾਵੇਗੀ, ਨਿਰਮੂਲ ਸਿੱਧ ਹੋ ਜਾਵੇਗਾ। ਪਾਕਿਸਤਾਨੀ ਪੰਜਾਬੀ ਸੂਬੇ ਦੇ ਵਜ਼ੀਰ ਰਮੇਸ਼ ਸਿੰਘ ਦਾ ਵੀ ਇਸ ਉਦਮ ਲਈ ਧੰਨਵਾਦ ਹੈ। ਉਨ੍ਹਾਂ ਦੇ ਯਤਨਾਂ ਨਾਲ ਹੀ ਪਾਕਿਸਤਾਨ ਵਿਚ ਸਿੱਖ ਆਨੰਦ ਮੈਰਿਜ ਐਕਟ ਬਣਿਆ ਸੀ ਤੇ ਹੁਣ ਲਾਗੂ ਵੀ ਹੋ ਜਾਵੇਗਾ। ਆਓ, ਸਾਰੇ ਪੰਜਾਬੀ ਮਿਲ ਕੇ ਪੰਜਾਬੀ ਬੋਲੀ, ਸ਼ਾਹਮੁਖੀ ਅਤੇ ਗੁਰਮੁਖੀ ਲਿੱਪੀ ਤੇ ਪੰਜਾਬੀਅਤ ਦੇ ਉਭਾਰ ਲਈ ਯਤਨ ਕਰੀਏ।

-ਤਰਲੋਕ ਸਿੰਘ ਫਲੋਰਾ
ਸੇਵਾ ਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ), ਸ਼ਹੀਦ ਭਗਤ ਸਿੰਘ ਨਗਰ।

ਸੁਚੇਤ ਹੋ ਕੇ ਵੋਟ ਪਾਉਣੀ ਹੋਵੇਗੀ

ਭਾਰਤ ਦੇ ਚੋਣ ਕਮਿਸ਼ਨ ਨੇ ਦੇਸ਼ ਵਿਚ 18ਵੀਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਜ਼ਾਹਿਰ ਹੈ, ਦੇਸ਼ ਅਗਲੇ ਕੁਝ ਹਫ਼ਤਿਆਂ ਵਿਚ ਵਿਸ਼ਾਲ ਪ੍ਰਤੀਯੋਗੀ ਲੋਕ ਲੁਭਾਵਣਵਾਦ ਵਿਚ ਭਾਰੀ ਵਾਧਾ ਨਜ਼ਰ ਆਵੇਗਾ, ਜਿਸ ਵਿਚ ਵਿਭਿੰਨ ਰਾਜਨੀਤਕ ਪਾਰਟੀਆਂ ਹਰ ਕਿਸਮ ਦੇ ਵਾਅਦਿਆਂ ਅਤੇ ਮੁਫ਼ਤਖੋਰੀ ਵਾਲੀਆਂ ਪੇਸ਼ਕਸ਼ਾਂ ਨਾਲ ਲੋਕਾਂ ਉਰਫ਼ ਵੋਟਰਾਂ ਨੂੰ ਲੁਭਾਉਣ ਲਈ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ੍ਹ ਵਿਚ ਹੋਣਗੇ। ਹਾਲਾਂਕਿ ਚੋਣ ਕਮਿਸ਼ਨ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਲਈ ਢੁਕਵੇਂ ਉਪਕਰਨਾਂ, ਪ੍ਰਬੰਧਾਂ ਅਤੇ ਸਾਧਨਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਏਗਾ, ਪਰ ਸੰਸਦ ਵਿਚ ਲੋਕਾਂ ਦੀਆਂ ਨੁਮਾਇੰਦਗੀ ਕਰਨ ਲਈ ਸਹੀ, ਕਾਬਲ, ਯੋਗ, ਇਮਾਨਦਾਰ, ਲੋਕਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਪ੍ਰਤੀ ਜਵਾਬਦੇਹ ਹੋਣ ਦੀ ਭਾਵਨਾ ਰੱਖਣ ਵਾਲੇ ਉਮੀਦਵਾਰਾਂ ਨੂੰ ਚੁਣਨ ਦੀ ਜ਼ਿੰਮੇਵਾਰੀ ਵੋਟਰਾਂ ਦੀ ਹੀ ਹੋਵੇਗੀ। ਤਾਂ ਜੋ, ਸਾਡੇ ਦੇਸ਼ ਦੇ ਜੀਵੰਤ ਲੋਕਤੰਤਰ ਦੇ ਸਨਮਾਨ ਅਤੇ ਭਰੋਸੇਯੋਗਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਲਈ ਵੋਟਰਾਂ ਨੂੰ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦੇ ਖੋਖਲੇ, ਲੁਭਾਉਣੇ ਅਤੇ ਗੁੰਮਰਾਹਕੁੰਨ ਚੋਣ ਵਾਅਦਿਆਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਸਗੋਂ ਵੋਟਰਾਂ ਨੂੰ ਸੁਚੇਤ ਹੋ ਕੇ ਆਪਣੇ ਅੰਤਰਮਨ ਨਾਲ ਸੋਚ-ਸਮਝ ਕੇ ਵੋਟ ਪਾਉਣੀ ਹੋਵੇਗੀ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਗ਼ਲਤੀਆਂ ਤੋਂ ਸਬਕ

ਇਨਸਾਨ ਗ਼ਲਤੀਆਂ ਦਾ ਪੁਤਲਾ ਹੁੰਦਾ ਹੈ, ਕੋਈ ਅਜਿਹਾ ਇਨਸਾਨ ਨਹੀਂ ਹੁੰਦਾ, ਜਿਸ ਤੋਂ ਗ਼ਲਤੀ ਨਾ ਹੋਈ ਹੋਵੇ। ਪਰ ਆਪਣੀ ਗ਼ਲਤੀ ਮੰਨ ਲੈਣਾ ਸਭ ਤੋਂ ਵੱਡਾ ਸਬਕ ਹੈ। ਹੋਰ ਕਿਸੇ ਸਾਹਮਣੇ ਆਪਣੀ ਗ਼ਲਤੀ ਮੰਨ ਲੈਣ ਨਾਲ ਇਨਸਾਨ ਨੂੰ ਆਪਣੇ 'ਤੇ ਭਰੋਸਾ ਵੱਧ ਜਾਂਦਾ ਹੈ। ਕੁਝ ਲੋਕ ਗ਼ਲਤੀ ਕਰਕੇ ਵੀ ਨਹੀਂ ਮੰਨਦੇ ਤਾਂ ਫਿਰ ਬਹਿਸ ਹੁੰਦੀ ਹੈ, ਫਿਰ ਪਤਾ ਨਹੀਂ ਲਗਦਾ, ਬਹਿਸ ਕਦੋਂ ਲੜਾਈ ਦਾ ਰੂਪ ਧਾਰ ਲੈਂਦੀ ਹੈ। ਜਿਸ ਨਾਲ ਲੋਕਾਂ ਦੇ ਰਿਸ਼ਤੇ ਖਰਾਬ ਹੋ ਜਾਂਦੇ ਹਨ। ਸੋ, ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਲੈਣਾ ਚਾਹੀਦਾ ਹੈ। ਇਨਸਾਨ ਨੂੰ ਆਪਣੀ ਗ਼ਲਤੀ ਮਨ ਲੈਣ ਨਾਲ ਕਈ ਰਿਸ਼ਤੇ ਖਰਾਬ ਹੋਣ ਤੋਂ ਬਚ ਜਾਂਦੇ ਹਨ।

-ਸੰਦੀਪ ਕੌਰ ਖੇੜੀ ਨੌਧ ਸਿੰਘ।

ਰੁੱਖਾਂ ਨਾਲ ਜੀਵਨ ਸਾਡਾ

ਸਾਡੇ ਜੀਵਨ ਵਿਚ ਰੁੱਖਾਂ ਦਾ ਬਹੁਤ ਡੂੰਘਾ ਸੰਬੰਧ ਹੈ। ਅਸੀਂ ਰੁੱਖਾਂ ਦੀ ਕਦਰ ਨਹੀਂ ਪਾਉਂਦੇ, ਝੋਨੇ ਦੇ ਸੀਜ਼ਨ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਨੇ ਤਾਂ ਉਸ ਵੇਲੇ ਰੁੱਖਾਂ ਨੂੰ ਵੀ ਅੱਗ ਲਗ ਜਾਂਦੀ ਹੈ। ਇਹ ਵਰਤਾਰਾ ਹਰ ਸਾਲ ਚਲਦਾ ਹੈ ਪਰ ਅਸੀਂ ਨਾਂ ਤਾਂ ਇਸ ਗੱਲ ਵਲ ਧਿਆਨ ਕਰਦੇ ਹਾਂ ਅਤੇ ਨਾ ਹੀ ਇਸ ਚੀਜ਼ ਦੀ ਪ੍ਰਵਾਹ ਕਰਦੇ ਹਾਂ। ਅਸੀਂ ਰੁੱਖਾਂ ਬਿਨਾਂ ਇਕ ਪਲ ਵੀ ਜ਼ਿੰਦਗੀ ਜਿਊ ਨਹੀਂ ਸਕਦੇ, ਸਾਨੂੰ ਰੁੱਖਾਂ ਦੀ ਸੰਭਾਲ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ। ਤਿਤਲੀਆਂ ਅਕਸਰ ਮਨ ਨੂੰ ਮੋਹ ਲੈਂਦੀਆਂ ਹਨ। ਫੁੱਲਾਂ 'ਤੇ ਤਿਤਲੀਆਂ ਆਉਂਦੀਆਂ ਹਨ, ਫੁੱਲਾਂ ਦਾ ਰਸ ਚੂਸ ਕੇ ਮੁੜ ਜਾਂਦੀਆਂ ਹਨ। ਉਮਕਾਰ ਸੂਦ ਬਹੋਨਾ ਦੀ ਰਚਨਾ 'ਤਿਤਲੀਆਂ' ਮਨ ਨੂੰ ਵਧੀਆ ਲੱਗੀ।

-ਰਾਮ ਸਿੰਘ ਪਾਠਕ

01-04-2024

 ਪੰਛੀ ਬਚਾਈਏ
ਬੀਤੇ ਦਿਨੀਂ 'ਅਜੀਤ' ਵਿਚ ਛਪੇ ਗੁਰਪ੍ਰੀਤ ਮਾਨ ਦੇ ਲੇਖ ਵਿਚ ਅਲੋਪ ਹੋ ਰਹੇ ਪੰਛੀਆਂ ਦੀ ਵਿੱਥਿਆ ਨੂੰ ਬਿਆਨ ਕੀਤਾ ਗਿਆ ਹੈ। ਵਿਕਾਸ ਦੇ ਅਧੀਨ ਅਸੀਂ ਬਹੁਤ ਕੁਝ ਗੁਆ ਲਿਆ। ਸੜਕਾਂ ਨੂੰ ਚੌੜਾ ਕਰਨ ਵਾਸਤੇ ਅਸੀਂ ਰੁੱਖਾਂ ਦਾ ਵਿਨਾਸ਼ ਕੀਤਾ, ਜਿਸ 'ਤੇ ਪੰਛੀਆਂ ਨੇ ਆਲ੍ਹਣੇ ਪਾਉਣੇ ਸਨ। ਦੂਸਰਾ ਅਸੀਂ ਘਰਾਂ ਵਿਚ ਆਲ੍ਹਣਿਆਂ ਵਾਸਤੇ ਜਗ੍ਹਾ ਨਹੀਂ ਰੱਖੀ। ਸਭ ਤੋਂ ਵੱਧ ਪੰਛੀਆਂ ਦਾ ਨੁਕਸਾਨ ਮੋਬਾਈਲ ਦੀਆਂ ਤਰੰਗਾਂ ਨੇ ਕੀਤਾ ਹੈ। ਇਸ ਵਕਤ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਵਾਸਤੇ ਤਰਸੇ ਰਹੇ ਹਾਂ। ਪੰਛੀ ਸਾਡੀ ਜ਼ਿੰਦਗੀ ਵਿਚ ਖ਼ੁਸ਼ੀ ਭਰਦੇ ਹਨ। ਮਿੱਠੇ ਬੋਲ ਮਨ ਨੂੰ ਭਾਉਂਦੇ ਹਨ। ਹੌਲੀ-ਹੌਲੀ ਇਹ ਮਿੱਠੇ ਬੋਲ ਸੁਣਨ ਵਾਸਤੇ ਤਰਸਣਾ ਪਵੇਗਾ। ਆਉਣ ਵਾਲੇ ਬੱਚੇ ਪੁੱਛਿਆ ਕਰਨਗੇ ਪੰਛੀ ਕਿਹੋ ਜਿਹੇ ਹੁੰਦੇ ਹਨ। ਆਓ, ਕੋਸ਼ਿਸ਼ ਕਰੀਏ ਪੰਛੀਆਂ ਨੂੰ ਬਚਾਈਏ। ਆਪਣੇ ਘਰਾਂ ਵਿਚ ਆਲ੍ਹਣੇ ਬਣਾਈਏ। ਅਲੋਪ ਹੋ ਰਹੇ ਪੰਛੀ ਬਚਾਈਏ।


-ਰਾਮ ਸਿੰਘ ਪਾਠਕ


ਜ਼ਹਿਰੀਲੀ ਸ਼ਰਾਬ
ਭਾਵੇਂ ਸਰਕਾਰ ਵਲੋਂ ਪੰਜਾਬ ਵਿਚ ਵਿਕ ਰਹੇ ਵੱਖ-ਵੱਖ ਤਰ੍ਹਾਂ ਦੇ ਕਈ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਰੋਜ਼ਾਨਾ ਹੀ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਕ ਰਹੇ ਨਸ਼ਿਆਂ ਦੀ ਰੋਕਥਾਮ ਕਰਨ ਲਈ ਛਾਪੇ ਵੀ ਮਾਰੇ ਜਾਂਦੇ ਹਨ ਪਰ ਫਿਰ ਵੀ ਇਨ੍ਹਾਂ ਨਸ਼ਿਆਂ ਦਾ ਖ਼ਾਤਮਾ ਨਹੀਂ ਹੋ ਰਿਹਾ ਅਤੇ ਨਸ਼ਾ ਤਸਕਰਾਂ ਵਲੋਂ ਅਜਿਹੇ ਨਸ਼ਿਆਂ ਦਾ ਧੰਦਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਘਰਾਂ ਦੇ ਚਿਰਾਗ ਸਦਾ ਲਈ ਬੁਝ ਗਏ ਹਨ ਅਤੇ ਮਰਨ ਵਾਲਿਆਂ ਦੇ ਪਰਿਵਾਰ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਜਾਪਦੀ। ਇਸੇ ਹੀ ਤ੍ਰਵਾਂ ਮਗਰਲੇ ਕੁਝ ਸਾਲ ਪਹਿਲਾਂ ਬਟਾਲਾ, ਤਰਨ ਤਾਰਨ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਵੀ ਅਜਿਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਜਾਂ ਕਈ ਨੇਤਰਹੀਣ ਹੋ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਬਣ ਗਈ ਹੈ। ਭਾਵੇਂ ਜੀਆਂ ਦਾ ਘਾਟਾ ਤੇ ਪੂਰਾ ਨਹੀਂ ਹੋ ਸਕਦਾ ਪਰ ਸਰਕਾਰ ਨੂੰ ਅਜਿਹੇ ਪਰਿਵਾਰਾਂ ਦੀ ਜ਼ਰੂਰ ਬਾਂਹ ਫੜਨੀ ਚਾਹੀਦੀ ਹੈ। ਵੈਸੇ ਤਾਂ ਲੋਕਾਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਪਰ ਫਿਰ ਵੀ ਜੇਕਰ ਜ਼ਰੂਰ ਹੀ ਪੀਣੀ ਹੈ ਤਾਂ ਜਗ੍ਹਾ-ਜਗ੍ਹਾ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਤੋਂ ਹੀ ਸ਼ਰਾਬ ਖਰੀਦੀ ਜਾਵੇ। ਝੋਲਾ ਛਾਪ ਸ਼ਰਾਬ ਵੇਚਣ ਵਾਲਿਆਂ ਕੋਲੋਂ ਅਜਿਹੀਆਂ ਸ਼ਰਾਬਾਂ ਖਰੀਦ ਕੇ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਸਰਕਾਰ ਨੂੰ ਅਜਿਹੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕਰਦੇ ਹੋਏ, ਇਸ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਫਿਰ ਅਜਿਹਾ ਕਾਂਡ ਨਾ ਵਾਪਰੇ।


-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।

28-03-2024

 ਵਿਦੇਸ਼ਾਂ ਵਿਚ ਰੁਲਦੀ ਨੌਜਵਾਨੀ

ਹਰ ਨੌਜਵਾਨ ਮੁੰਡੇ-ਕੁੜੀ ਦੇ ਮੂੰਹ 'ਤੇ ਚੜ੍ਹਿਆ ਹੋਇਆ ਹੈ ਕਿ ਉਸ ਨੇ ਬਾਰ੍ਹਵੀਂ ਤੋਂ ਬਾਅਦ ਸਿੱਧਾ ਵਿਦੇਸ਼ ਜਾਣਾ ਹੈ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਸੀ ਕਿ ਪੰਜਾਬ ਦੇ ਜ਼ਿਆਦਾਤਰ ਕਾਲਜ, ਯੂਨੀਵਰਸਿਟੀਆਂ ਬੰਦ ਹੋਣ ਦੀ ਕਗਾਰ 'ਤੇ ਹਨ ਤੇ ਆਈਲਟਸ ਸੈਂਟਰਾਂ ਵਿਚ ਭੀੜ ਦੇਖੀ ਜਾ ਸਕਦੀ ਹੈ। ਸਾਡੇ ਇਥੋਂ ਜੋ ਬੱਚੇ ਕਾਫੀ ਵਧੀਆ ਕੋਰਸ ਤੋਂ ਡਿਗਰੀ ਲੈ ਕੇ ਵਿਦੇਸ਼ ਜਾਂਦੇ ਹਨ, ਉਥੇ ਰੁਜ਼ਗਾਰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਹੋਰ ਪੜ੍ਹਨਾ ਪੈਂਦਾ ਹੈ। ਉਥੋਂ ਦੀ ਸਿੱਖਿਆ ਭਾਰਤ ਦੀ ਪ੍ਰਾਪਤ ਕੀਤੇ ਡਿਗਰੀ ਕੋਰਸ ਨੂੰ ਚੰਗੀ ਮਾਨਤਾ ਨਹੀਂ ਦਿੰਦੀ ਹੈ। ਅੱਜ ਬੱਚੇ ਮਾਂ-ਬਾਪ ਨੂੰ ਇੰਨਾ ਮਜਬੂਰ ਕਰ ਰਹੇ ਹਨ ਕਿ ਮਾਂ-ਬਾਪ ਨੂੰ ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ, ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਮੰਗ ਕੇ ਬੱਚਿਆਂ ਦੀ ਵਿਦੇਸ਼ ਜਾਣ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਪ੍ਰਾਈਵੇਟ ਕਾਲਜਾਂ ਤੋਂ ਨੌਜਵਾਨ ਡਿਗਰੀਆਂ ਲੈ ਕੇ ਘੁੰਮ ਰਹੇ ਹਨ। ਉਨ੍ਹਾਂ ਨੂੰ ਗਿਆਨ ਨਹੀਂ ਹੈ। ਪੜ੍ਹਾਈ ਦੇ ਨਾਲ-ਨਾਲ ਨੌਜਵਾਨ ਵਿਦੇਸ਼ਾਂ ਵਿਚ ਨੌਕਰੀਆਂ ਵੀ ਕਰ ਰਹੇ ਹਨ। ਇਕ ਕਮਰੇ ਵਿਚ ਘੱਟੋ-ਘੱਟ 4 ਤੋਂ 5 ਨੌਜਵਾਨ ਇਕੱਠੇ ਰਹਿ ਰਹੇ ਹਨ। ਪਿੱਛੇ ਜਿਹੇ ਖਬਰ ਵੀ ਪੜ੍ਹੀ ਸੀ ਕਿ ਪੰਜਾਬ ਦੇ ਕਈ ਮੁੰਡਿਆਂ ਨੇ ਕੈਨੇਡਾ ਵਿਚ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਉਥੋਂ ਦੀ ਸਰਕਾਰ ਨੇ ਅਜਿਹੇ ਸ਼ਰਾਰਤੀ ਬੱਚਿਆਂ ਨੂੰ ਡਿਪੋਰਟ ਵੀ ਕੀਤਾ ਸੀ। ਕਈ ਵਾਰ ਮਾਂ-ਬਾਪ ਕਈ ਗਲਤ ਏਜੰਟਾਂ ਦੇ ਧੱਕੇ ਵਿਚ ਚੜ੍ਹ ਜਾਂਦੇ ਹਨ। ਉੱਥੇ ਵੀ ਪੈਸੇ ਦੀ ਜ਼ਿਆਦਾ ਹੋੜ ਕਾਰਨ ਕਈ ਨੌਜਵਾਨ ਆਪਣੇ ਸਰੀਰ ਨੂੰ ਤੋੜ ਕੇ ਪੈਸਾ ਕਮਾ ਰਹੇ ਹਨ। ਨਸ਼ਾ, ਹੁੱਲੜਬਾਜ਼ੀ ਕਰਦੇ, ਅਜਿਹੇ ਸ਼ਰਾਰਤੀ ਨੌਜਵਾਨਾਂ ਨੇ ਉੱਥੇ ਵੀ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਅੱਜ ਲੋੜ ਹੈ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੀ।

-ਸੰਜੀਵ ਸਿੰਘ ਸੈਣੀ ਮੁਹਾਲੀ।

ਪੰਜਾਬ 'ਚ ਵਹਿੰਦਾ ਜ਼ਹਿਰ

ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਕਦੀ ਇਥੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ। ਅੱਜਕੱਲ੍ਹ ਪੰਜਾਬ ਦੇ ਵਾਸੀ ਦੁੱਧ ਦੀ ਥਾਂ ਸਫੈਦ ਜ਼ਹਿਰ ਪੀਣ ਲਈ ਮਜਬੂਰ ਹਨ। ਇਥੋਂ ਦੇ ਦੁੱਧ ਦੇ ਵਪਾਰੀ ਆਪਣੇ ਦੁਧਾਰੂ ਪਸ਼ੂਆਂ ਦਾ ਦੁੱਧ ਚੋਣ ਤੋਂ ਪਹਿਲਾਂ ਪਾਬੰਦੀਸ਼ੁਦਾ ਟੀਕੇ ਲਾ ਕੇ ਪਸ਼ੂਆਂ ਅਤੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਜ਼ਿਆਦਾਤਰ ਪਸ਼ੂ ਪਾਲਕ ਮੱਝਾਂ ਅਤੇ ਗਾਵਾਂ ਦਾ ਦੁੱਧ ਚੋਣ ਤੋਂ ਪਹਿਲਾਂ ਇਨ੍ਹਾਂ ਟੀਕਿਆਂ ਦੀ ਵਰਤੋਂ ਕਰਦੇ ਹਨ, ਜਿਸ ਦੇ ਅਸਰ ਨਾਲ ਦੁੱਧ ਦੇਣ ਵਾਲਾ ਪਸ਼ੂ ਜਲਦੀ ਦੁੱਧ ਉਤਾਰ ਲੈਂਦਾ ਹੈ, ਕਿਉਂਕਿ ਇਸ ਟੀਕੇ ਦੇ ਅਸਰ ਨਾਲ ਗਾਵਾਂ ਜਾਂ ਮੱਝਾਂ ਦੀਆਂ ਜਨਨ ਇੰਦਰੀਆਂ ਉੱਪਰ ਦਬਾਅ ਬਣ ਜਾਂਦਾ ਹੈ। ਇਸ ਨਾਲ ਦੁੱਧ ਜਲਦੀ ਉਤਰ ਆਉਂਦਾ ਹੈ। ਇਸ ਟੀਕੇ ਨਾਲ ਮਨੁੱਖ ਅਤੇ ਪਸ਼ੂ ਦੋਵਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੁੱਧ ਦੀ ਵਰਤੋਂ ਕਰਨ ਨਾਲ ਬੱਚਿਆਂ ਵਿਚ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਦੇ ਕਾਰਨ ਬੱਚੇ ਕਮਜ਼ੋਰ ਬੁੱਧੀ ਅਤੇ ਅਪਾਹਜ ਹੋ ਸਕਦੇ ਹਨ। ਸਰਕਾਰ ਨੇ ਇਨ੍ਹਾਂ ਟੀਕਿਆਂ ਉੱਪਰ ਪਾਬੰਦੀ ਲਾਈ ਹੋਈ ਹੈ। ਫਿਰ ਵੀ ਇਹ ਆਸਾਨੀ ਨਾਲ ਮਿਲ ਜਾਂਦੇ ਹਨ। ਜ਼ਿਆਦਾਤਰ ਵਪਾਰੀ ਦੁੱਧ ਛੇਤੀ ਚੋਣ ਲਈ ਮਿਹਨਤ ਤੋਂ ਬਚਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਇਨ੍ਹਾਂ ਟੀਕਿਆਂ ਦੀ ਰੋਕਥਾਮ ਹੋਣੀ ਚਾਹੀਦੀ ਹੈ।

-ਡਾ. ਨਰਿੰਦਰ ਭੱਪਰ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

27-03-2024

 ਰਿਸ਼ਵਤਖੋਰੀ

ਰਿਸ਼ਵਤਖੋਰੀ ਦੀ ਸਮੱਸਿਆ ਸਾਡੇ ਪੰਜਾਬ ਅਤੇ ਸਮਾਜ ਅਤੇ ਪੂਰੇ ਦੇਸ਼ ਲਈ ਇਕ ਬਹੁਤ ਖ਼ਤਰਨਾਕ ਬਿਮਾਰੀ ਦੀ ਤਰ੍ਹਾਂ ਹੈ। ਇਹ ਸਮੱਸਿਆ ਘਟਣ ਦੀ ਬਜਾਏ ਜਿਉਂ ਦੀ ਤਿਉਂ ਚੱਲ ਰਹੀ ਹੈ, ਪਤਾ ਨਹੀਂ ਕਦੋਂ ਖ਼ਤਮ ਹੋਵੇਗੀ। ਪੰਜਾਬ ਸਰਕਾਰ ਨੇ ਵੀ ਰਿਸ਼ਵਤਕੋਰੀ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰੱਖਿਆ ਹੈ। ਸਾਡੇ ਲੋਕ ਵੀ ਅੱਜ ਕੱਲ ਇਸ ਰਿਸ਼ਵਤ ਦੀ ਸਮੱਸਿਆ ਤੋਂ ਬਹੁਤ ਜਾਗਰੂਕ ਹਨ। ਫਿਰ ਵੀ ਇਹ ਸਮੱਸਿਆ ਘਟਣ ਦਾ ਨਾਂਅ ਨਹੀਂ ਲੈ ਰਹੀ। ਏਨੀ ਸਖ਼ਤੀ ਹੋਣ ਦੇ ਬਾਵਜੂਦ ਰਿਸ਼ਵਤਖੋਰ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਸਾਡਾ ਵਿਜੀਲੈਂਸ ਮਹਿਕਮਾ ਬਹੁਤ ਸਾਰੇ ਰਿਸ਼ਵਤਖੋਰਾਂ ਨੂੰ ਫੜ ਰਿਹਾ ਹੈ। ਇਨ੍ਹਾਂ ਰਿਸ਼ਵਤਖੋਰਾਂ ਵਿਚ ਜਿਵੇਂ ਪਟਵਾਰੀ, ਪੁਲਿਸ, ਮੁਲਾਜ਼ਮ, ਡਾਕਟਰ ਅਤੇ ਹੋਰ ਬਹੁਤ ਸਾਰੇ ਮਹਿਕਮਿਆਂ ਦੇ ਮੁਲਾਜ਼ਮ ਹਰ ਰੋਜ਼ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਜਾ ਰਹੇ ਹਨ. ਇਹ ਇਨ੍ਹਾਂ ਰਿਸ਼ਵਤਖੋਰਾਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇੰਨੀਆਂ ਮੋਟੀਆਂ-ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਤੋਂ ਕੰਮਾਂ ਬਦਲੇ ਰਿਸ਼ਵਤ ਲੈਂਦੇ ਹਨ। ਇਹ ਰਿਸ਼ਵਤਖਰ ਆਪਣਾ ਨਿਸ਼ਾਨਾ ਗਰੀਬ ਕਿਸਾਨ, ਗਰੀਬ ਮਜ਼ਦੂਰ ਜਾਂ ਆਮ ਲੋਕਾਂ ਨੂੰ ਬਣਾਉਂਦੇ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਵੀ ਇਹ ਰਿਸ਼ਵਤਖੋਰ ਕਾਨੂੰਨ ਦਾ ਕੋਈ ਡਰ ਨਹੀਂ ਮੰਨਦੇ। ਸਾਡਾ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਰਿਸ਼ਵਤਖੋਰੀ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਸੀਂ ਆਪ ਜਾਗਰੂਕ ਹੋ ਕੇ ਲੋਕਾਂ ਨੂੰ ਜਾਗਰੂਕ ਕਰੀਏ। ਰਿਸ਼ਵਤਖੋਰੀ ਨੂੰ ਰੋਕਣ ਲਈ ਸਰਕਾਰ ਦਾ ਪੂਰਾ-ਪੂਰਾ ਸਾਥ ਦੇਈਏ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

ਚਿੱਠੀ ਲਿਖਣ ਦਾ ਵੱਖਰਾ ਮਜ਼ਾ

ਭਾਵੇਂ ਅੱਜ ਜਦੋਂ ਹਰ ਬੰਦੇ ਦੀ ਜੇਬ ਵਿਚ ਮੋਬਾਈਲ ਹੈ ਅਤੇ ਮਨੁੱਖ ਭੱਜ ਦੌੜ ਵਿਚ ਏਨਾ ਵਿਅਸਤ ਹੈ ਕਿ ਉਸ ਕੋਲ ਚਿੱਠੀ ਲਿਖਣ ਦਾ ਭੋਰਾ ਵੀ ਸਮਾਂ ਨਹੀਂ ਹੈ, ਪਰ ਫਿਰ ਵੀ ਜਿਹੜੇ ਲੋਕ ਚਿੱਠੀਆਂ ਲਿਖਣ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਹੀ ਚਿੱਠੀਆਂ ਦੀ ਅਹਿਮੀਅਤ ਦਾ ਪਤਾ ਹੈ। ਚਿੱਠੀ ਲਿਖਣੀ ਅਤੇ ਫਿਰ ਉਸ ਦੇ ਜਵਾਬ ਦੀ ਉਡੀਕ ਕਰਨ ਦਾ ਅਲੋਕਿਕ ਹੀ ਮਜ਼ਾ ਹੈ। ਜੋ ਗੱਲ ਚਿੱਠੀ ਰਾਹੀਂ ਬਿਆਨ ਕੀਤੀ ਜਾ ਸਕਦੀ ਹੈ ਉਹ ਕਿਸੇ ਹੋਰ ਸਾਧਨ ਦੁਆਰਾ ਨਹੀਂ ਕੀਤੀ ਜਾ ਸਕਦੀ। ਚਿੱਠੀ ਹਾਲ-ਚਾਲ ਤੋਂ ਸ਼ੁਰੂ ਹੋ ਕੇ ਚਰਨ ਛੋਹਣ ਦੀ ਕਾਮਨਾ ਨਾਲ ਖ਼ਤਮ ਹੁੰਦੀ ਸੀ ਅਤੇ ਚਿੱਠੀ ਵਿਚ ਆਪਣਿਆਂ ਦੀ ਤਬੀਅਤ, ਫ਼ਸਲ ਦਾ ਹਾਲ, ਬੱਚਿਆਂ ਦਾ ਭਵਿੱਖ, ਪੈਸਿਆਂ ਦੀ ਤੰਗੀ, ਵਿਆਹਾਂ, ਭੋਗਾਂ ਦੀ ਯੋਜਨਾ ਅਤੇ ਹੋਰ ਕਿੰਨੀਆਂ ਗੱਲਾਂ ਇਕ ਛੋਟਾ ਜਿਹਾ ਨੀਲਾ ਕਾਗਜ਼ ਸਮਾ ਲੈਂਦਾ ਸੀ। ਚਿੱਠੀ ਪੜ੍ਹ ਕੇ ਮਿਲਣ ਵਰਗਾ ਅਹਿਸਾਸ ਹੁੰਦਾ ਸੀ। ਚਿੱਠੀਆਂ ਵਿਚਲੇ ਅਹਿਸਾਸਾਂ ਨੂੰ ਅਨਪੜ੍ਹ ਬੰਦਾ ਵੀ ਪੜ੍ਹ ਲੈਂਦਾ ਸੀ, ਪਰ ਹੁਣ ਤਾਂ ਕੁਝ ਕੁ ਗਿਣਤੀ ਦੇ ਲੋਕ ਹੀ ਚਿੱਠੀਆਂ ਨਾਲ ਜੁੜੇ ਹਨ। ਹੁਣ ਤਾਂ ਚਿੱਠੀਆਂ ਦੀ ਥਾਂ ਅੰਗੂਠੇ 'ਤੇ ਸਕਰੀਨ ਨੇ ਲੈ ਲਈ ਹੈ। ਪਹਿਲਾਂ ਚਿੱਠੀਆਂ ਸਾਲਾਂਬੱਧੀ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ, ਪਰ ਹੁਣ ਤਾਂ ਮੋਬਾਈਲ ਦੀ ਮੈਮੋਰੀ ਭਰ ਜਾਣ 'ਤੇ ਸਕਿੰਟਾਂ ਵਿਚ ਹੀ ਸਭ ਕੁਝ ਸਾਫ਼ ਹੋ ਜਾਂਦਾ ਹੈ। ਸੱਚਮੁੱਚ ਚਿੱਠੀਆਂ ਦਾ ਸੰਸਾਰ ਇਕ ਅਲੋਕਿਕ ਅਤੇ ਮਜ਼ੇਦਾਰ ਸੀ।

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ,
ਸਪਸ ਝਬੇਲਵਾਲੀ, ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਵਿਦੇਸ਼ੀ ਸੈਲਾਨੀਆਂ ਦਾ ਸਨਮਾਨ ਕਰੋ

ਸਾਡਾ ਦੇਸ਼ ਭਾਰਤ ਜੋ ਕਿ ਅਨੇਕਤਾ ਵਿਚ ਏਕਤਾ ਦੇ ਲਈ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਸਾਡੇ ਦੇਸ਼ ਦੀ ਇਸੇ ਵਿਲੱਖਣਤਾ ਅਤੇ ਇਥੋਂ ਦੇ ਵੱਖਰੇਪਨ ਦੇ ਨਜ਼ਾਰਿਆਂ ਦਾ ਅਨੁਭਵ ਕਰਨ ਲਈ ਇਥੋਂ ਦੀ ਕਲਾ, ਸੰਸਕ੍ਰਿਤੀ ਤੇ ਇਥੋਂ ਦੀ ਮਹਾਨਤਾ ਨੂੰ ਸਮਝਣ, ਦੇਖਣ ਤੇ ਅਨੁਭਵ ਕਰਨ ਦੇ ਲਈ ਸਮੁੱਚੇ ਵਿਸ਼ਵ ਦੇ ਸੈਲਾਨੀ ਬਹੁਤ ਆਸਥਾ, ਵਿਸ਼ਵਾਸ ਅਤੇ ਉਮੰਗ ਦੇ ਨਾਲ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਆਪਣਾ ਧਨ ਖਰਚ ਕਰਕੇ ਸਾਡੇ ਦੇਸ਼ ਵਿਚ ਸੈਰ-ਸਪਾਟਾ ਕਰਨ ਅਤੇ ਘੁੰਮਣ-ਫਿਰਨ ਲਈ ਇਥੇ ਆਉਂਦੇ ਹਨ। ਇਹ ਵਿਦੇਸ਼ੀ ਸੈਲਾਨੀ ਸਾਡੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ਵਿਚ ਕਾਫੀ ਯੋਗਦਾਨ ਪਾਉਂਦੇ ਹਨ। ਸਾਨੂੰ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ, ਇਨ੍ਹਾਂ ਇਥੇ ਆਉਣ ਵਾਲੇ ਆਸਵਾਨ ਵਿਦੇਸ਼ੀ ਸੈਲਾਨੀਆਂ ਨੂੰ ਬੋਲਬਾਣੀ, ਵਰਤੋਂ-ਵਿਹਾਰ ਰਾਹੀਂ ਉਨ੍ਹਾਂ ਪ੍ਰਤੀ ਨਜ਼ਰੀਏ ਨੂੰ ਸੁਚਾਰੂ, ਉਸਾਰੂ ਅਤੇ ਲਿਆਕਤ ਭਰਪੂਰ ਰੱਖਣਾ ਚਾਹੀਦਾ ਹੈ, ਤਾਂ ਜੋ ਸਾਡੇ ਦੇਸ਼ ਦੀ ਮਹਾਨਤਾ, ਇਥੋਂ ਦੀ ਮਰਿਆਦਾ, ਇਥੋਂ ਦੀ ਵਿਚਿੱਤਰਤਾ ਅਤੇ ਇਥੋਂ ਦੇ ਲੋਕਾਂ ਦੇ ਚੰਗੇ ਵਿਹਾਰ ਦਾ ਸੰਦੇਸ਼ ਸਮੁੱਚੇ ਵਿਸ਼ਵ ਵਿਚ ਫੈਲ ਸਕੇ। ਛੋਟੀ ਜਿਹੀ ਗੱਲ ਵੱਲ ਗੌਰ ਕਰੀਏ ਤੇ ਆਪਣੇ ਦੇਸ਼ ਦੇ ਨਾਗਰਿਕ ਦੇ ਨਾਲ-ਨਾਲ ਵਿਦੇਸ਼ੀ ਸੈਲਾਨੀਆਂ ਦਾ ਚੰਗੇ ਵਰਤੋਂ-ਵਿਹਾਰ ਅਤੇ ਚੰਗੀ ਮਿਠਾਸ ਭਰੀ ਬੋਲਬਾਣੀ ਦੇ ਨਾਲ ਸਵਾਗਤ ਕਰੀਏ ਤੇ ਉਨ੍ਹਾਂ ਨਾਲ ਮਿਲੀਏ-ਵਰਤੀਏ।

-ਮਾ. ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ

ਪੰਜਾਬ ਸਰਕਾਰ ਆਪਣੇ ਬਜਟ ਵਿਚ ਵੱਖਰੀਆਂ-ਵੱਖਰੀਆਂ ਮੱਦਾਂ ਉੱਪਰ ਪੈਸੇ ਖ਼ਰਚ ਕਰਨ ਦੀ ਗੱਲ ਕਰ ਰਹੀ ਹੈ। ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਆਮਦਨ ਦੇ ਸੋਮੇ ਕਿੱਥੋਂ ਪੈਦਾ ਕਰਨੇ ਹਨ। ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਚੜ੍ਹੀ ਹੈ।
ਪਹਿਲਾਂ ਅੱਤਵਾਦ ਤੇ ਹੁਣ ਗੈਂਗਸਟਰਾਂ ਦੇ ਭਜਾਏ ਸ਼ਾਹੂਕਾਰ ਪੰਜਾਬ ਵਿਚ ਸਨਅਤਾਂ ਲਾਉਣ ਨੂੰ ਤਿਆਰ ਨਹੀਂ ਹਨ। ਨੌਜਵਾਨ ਵਰਗ ਬੇਰੁਜ਼ਗਾਰੀ ਦੇ ਆਲਮ ਵਿਚ ਬਾਹਰ ਜਾ ਰਿਹਾ ਹੈ। ਪਹਿਲਾਂ ਬਾਹਰੋਂ ਪੈਸਾ ਆਉਂਦਾ ਸੀ ਉਲਟਾ ਹੁਣ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਮੁਲਾਜ਼ਮ ਵਰਗ ਦਾ ਜੋ ਬਕਾਇਆ ਬਣਦਾ ਹੈ ਸਰਕਾਰ ਆਮਦਨ ਦੇ ਵਸੀਲੇ ਨਾ ਹੋਣ ਕਾਰਨ ਦੇਣ ਵਿਚ ਅਸਮਰੱਥ ਹੈ।
ਮੁਫ਼ਤ ਰਿਓੜੀਆਂ ਵੰਡ ਲੋਕਾਂ ਨੂੰ ਨਕਾਰਾ ਬਣਾਇਆ ਜਾ ਰਿਹਾ ਹੈ। ਔਰਤਾਂ ਦਾ ਕਿਰਾਇਆ ਮੁਆਫ਼ ਕੀਤਾ ਹੈ, ਜੋ ਸਰਕਾਰੀ ਨੌਕਰੀ ਕਰ ਚੰਗੀਆਂ ਤਨਖਾਹਾਂ ਲੈ ਰਹੀਆਂ ਹਨ। ਰੋਜ਼ਾਨਾ ਬੱਸ ਵਿਚ ਮੁਫ਼ਤ ਸਫਰ ਕਰਦੀਆਂ ਹਨ। ਜੇਬ ਕਤਰੀਆਂ ਔਰਤਾਂ ਮੁਫਤ ਸਫ਼ਰ ਦੀ ਆੜ 'ਚ ਪਰਸ, ਪੈਸੇ ਗਹਿਣੇ ਆਦਿ ਲੁੱਟ ਤੇ ਚੋਰੀ ਕਰ ਰਹੀਆਂ ਹਨ, ਰੋਡਵੇਜ਼ ਘਾਟੇ ਵਿਚ ਜਾ ਰਹੀ ਹੈ। ਇਹ ਹੀ ਹਾਲ ਬਿਜਲੀ ਮਹਿਕਮੇ ਦਾ ਹੈ। ਮੁਫ਼ਤ ਬਿਜਲੀ ਦੇਣ ਦੀ ਜਗ੍ਹਾ ਸਸਤੀ ਬਿਜਲੀ ਦੇ ਹਰ ਵਰਗ ਕੋਲੋਂ ਬਿੱਲ ਲੈ ਸਰਕਾਰ ਦਾ ਖਜ਼ਾਨਾ ਭਰਿਆ ਜਾਵੇ।
ਕਰਜ਼ਾ ਲੈਣ ਦੀ ਬਜਾਏ ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ। ਅਕਾਲੀ ਸਰਕਾਰ ਵਲੋਂ ਚਲਾਈ ਮੈਟਰੋ ਬਸ ਸੇਵਾ ਠੱਪ ਪਈ ਹੈ। ਥ੍ਰੀ-ਵਹੀਲਰ ਵਾਲੇ ਲੋਕਾਂ ਨੂੰ ਜ਼ਿਆਦਾ ਪੈਸੇ ਜਿੱਥੇ ਮਰਜ਼ੀ ਉਤਰੋ ਲੈ ਕੇ ਲੁੱਟ ਰਹੇ ਹਨ, ਇਸ ਉੱਪਰ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਕਾਰਵਾਈ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
(ਐਮ.ਏ.) ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

25-03-2024

 ਮੁਸ਼ਕਿਲਾਂ ਦਾ ਸਾਹਮਣਾ
ਸਾਡੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਸਾਡੇ ਸਿਦਕ ਅਤੇ ਸਿਰੜ ਦਾ ਇਮਤਿਹਾਨ ਲੈਂਦੀਆਂ ਹਨ। ਕੋਈ ਵੀ ਮੁਸੀਬਤ ਇਨਸਾਨ ਦੇ ਦ੍ਰਿੜ੍ਹ ਇਰਾਦੇ ਅੱਗੇ ਟਿਕ ਨਹੀਂ ਸਕਦੀ। ਕੋਈ ਵੀ ਔਕੜ ਚਿਰਸਥਾਈ ਨਹੀਂ ਹੁੰਦੀ। ਇਸ ਸੰਸਾਰ ਵਿਚ ਨਜ਼ਰ ਆਉਣ ਵਾਲੀ ਹਰ ਚੀਜ਼ ਮਨੁੱਖ ਦੇ ਮਿਹਨਤੀ ਹੱਥਾਂ ਦੀ ਕਿਰਤ ਹੈ। ਦੁੱਖਾਂ ਵੇਲੇ ਅਸੀਂ ਬੜੀ ਜਲਦੀ ਡੋਲ ਜਾਂਦੇ ਹਾਂ। ਸਾਨੂੰ ਭਾਵੇਂ ਕਿਹੋ ਜਿਹੇ ਵੀ ਹਾਲਾਤਾਂ ਵਿਚ ਰਹਿਣਾ ਪਵੇ, ਕਦੇ ਵੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਮੰਜ਼ਿਲ ਨਾ ਸਹੀ ਲੰਮੀਆਂ ਵਾਟਾਂ ਦੇ ਪਾਂਧੀ ਹੋਣਾ ਵੀ ਬਹੁਤ ਵੱਡੀ ਪ੍ਰਾਪਤੀ ਹੈ। ਸਾਡਾ ਇਤਿਹਾਸ ਅਜਿਹੇ ਵਿਅਕਤੀਆਂ ਦੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਮੁਸੀਬਤਾਂ ਨੂੰ ਆਪਣੇ ਦ੍ਰਿੜ੍ਹ ਇਰਾਦੇ ਅਤੇ ਬੁਲੰਦ ਹੌਸਲੇ ਨਾਲ ਕਠਪੁਤਲੀਆਂ ਵਾਂਗ ਨਚਾਇਆ ਹੈ ਅਤੇ ਅਸੰਭਵ ਨੂੰ ਵੀ ਸੰਭਵ ਕਰ ਵਿਖਾਇਆ ਹੈ। ਜ਼ਿੰਦਗੀ ਵਿਚ ਸਿਦਕ ਅਤੇ ਹੌਸਲੇ ਨਾਲ ਕੀਤੀ ਕੋਈ ਵੀ ਪ੍ਰਾਪਤੀ ਹੀ ਸਾਨੂੰ ਖ਼ੁਸ਼ੀਆਂ ਪ੍ਰਦਾਨ ਕਰਦੀ ਹੈ। ਮਿਹਨਤ ਤੋਂ ਬਿਨਾਂ ਕੀਤੀ ਕੋਈ ਵੀ ਪ੍ਰਾਪਤੀ ਸਾਡੀ ਜ਼ਿੰਦਗੀ ਵਿਚ ਨਿਰਾਸ਼ਤਾ ਹੀ ਭਰਦੀ ਹੈ।


-ਚਰਨਜੀਤ ਸਿੰਘ
ਸੈਂਟਰ ਹੈੱਡ ਟੀਚਰ, ਸਮਸ ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।


ਨਕਲੀ ਸ਼ਰਾਬ ਦਾ ਕਹਿਰ
ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਵਿਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਬਹੁਤ ਹੀ ਮੰਦਭਾਗੀ ਘਟਨਾ ਹੈ। ਸੋਚੋ, ਉਨ੍ਹਾਂ ਪਰਿਵਾਰਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਆਪਣੇ ਪੁੱਤ, ਭਰਾ, ਪਤੀ ਜਾਂ ਪਿਓ ਇਸ ਕਾਰਨ ਗੁਆ ਲਏ ਹਨ। ਸਰਕਾਰ ਨੂੰ ਨਾ ਸਿਰਫ਼ ਇਸ ਘਟਨਾ ਬਾਰੇ ਪੂਰੀ ਤਰ੍ਹਾਂ ਜਾਂਚ ਕਰ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਚਾਹੀਦੀ ਹੈ ਬਲਕਿ ਜਿਹੜੇ ਹੋਰ ਕਈ ਥਾਵਾਂ 'ਤੇ ਨਕਲੀ ਸ਼ਰਾਬ ਬਣਾਈ ਜਾਂਦੀ ਹੈ ਉਸ 'ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੰਭਵ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ।


-ਅਸ਼ੀਸ਼ ਸ਼ਰਮਾ
ਜਲੰਧਰ

22-03-2024

 ਪਾਣੀ ਦੀ ਸੰਭਾਲ ਕਰੋ

ਪੰਜਾਬ ਦੇ ਦਰਿਆਵਾਂ ਦਾ ਅੱਧ ਤੋਂ ਵੱਧ ਹਿੱਸਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਅਤੇ ਜੋ ਬਾਕੀ ਪਾਣੀ ਬਚਦਾ ਹੈ, ਉਹ ਸੂਬੇ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਅਤੇ ਦੂਜੇ ਪਾਸੇ ਸੂਬੇ ਕੋਲ ਪਾਣੀ ਭੰਡਾਰ ਕਰਨ ਦੇ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹਨ, ਜਿਸ ਕਾਰਨ ਬਾਰਿਸ਼ਾਂ ਦਾ ਪਾਣੀ ਅਜਾਈਂ ਚਲਾ ਜਾਂਦਾ ਹੈ। ਰਹਿੰਦੀ-ਖੂੰਹਦੀ ਕਸਰ ਮੁਫ਼ਤ ਪਾਣੀ ਦੀ ਸਹੂਲਤ ਨੇ ਕੱਢ ਦਿੱਤੀ ਹੈ, ਜਿਸ ਨਾਲ ਪਾਣੀ ਦੀ ਬੇਤਹਾਸ਼ਾ ਦੁਰਵਰਤੋਂ ਹੋ ਰਹੀ ਹੈ। ਸਰਕਾਰਾਂ ਸਿਆਸਤ ਦੇ ਚੱਕਰ ਵਿਚ ਇਸ ਦਾ ਕੁਝ ਨਹੀਂ ਕਰ ਸਕਦੀਆਂ। ਪੰਜਾਬ ਵਿਚ ਮੁੱਖ ਖੇਤੀ ਕਣਕ, ਝੋਨਾ ਹੀ ਹੈ, ਜਦੋਂ ਕਿ ਝੋਨੇ ਦੀ ਫ਼ਸਲ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ, ਜਿਸ ਕਰਕੇ ਸੂਬੇ ਵਿਚ ਹਰ ਸਾਲ ਵਧੇਰੇ ਮਾਤਰਾ ਵਿਚ ਪਾਣੀ ਜ਼ਮੀਨ ਹੇਠੋਂ ਕੱਢਿਆ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਗਿਆ ਹੈ, ਜੋ ਕਈ ਸਾਲ ਪਹਿਲਾਂ 30-40 ਫੁੱਟ 'ਤੇ ਹੀ ਹੁੰਦਾ ਸੀ। ਹੁਣ ਤਾਂ ਬਹੁਤੀਆਂ ਪੇਂਡੂ ਨਹਿਰਾਂ, ਨਾਲੇ, ਸੂਏ ਜਾਂ ਸੁੱਕ ਗਏ ਹਨ ਜਾਂ ਉਹ ਖ਼ਤਮ ਹੋ ਗਏ ਹਨ। ਇਹ ਵੀ ਆਮ ਵੇਖਣ ਵਿਚ ਆਉਂਦਾ ਹੈ ਕਿ ਲੋਕ ਟੂਟੀਆਂ ਨੂੰ ਖੁੱਲ੍ਹਾ ਛੱਡ ਕੇ ਪੀਣ ਵਾਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ। ਜੇਕਰ ਹੁਣ ਤੋਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਪਣੀਆਂ ਜ਼ਰੂਰਤ ਲਈ ਵੀ ਪਾਣੀ ਦੁਕਾਨਾਂ ਤੋਂ ਹੀ ਮਿਲੇਗਾ। ਇਸ ਲਈ ਸਰਕਾਰ ਨੂੰ ਮੁਫ਼ਤ ਦਿੱਤੀ ਜਾ ਰਹੀ ਪਾਣੀ ਦੀ ਸਹੂਲਤ 'ਤੇ ਮੁੜ ਤੋਂ ਨਜ਼ਰਸਾਨੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਝੋਨੇ ਦੀ ਫ਼ਸਲ ਦਾ ਕੋਈ ਬਦਲ ਲੱਭਣ ਦੀ ਲੋੜ ਹੈ, ਜਿਸ ਤੋਂ ਕਿਸਾਨਾਂ ਨੂੰ ਲਗਭਗ ਝੋਨੇ ਜਿੰਨੀ ਆਮਦਨ ਹੋ ਸਕੇ। ਪਾਣੀ ਦੀ ਬੱਚਤ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਹਰਿਆ-ਭਰਿਆ ਪੰਜਾਬ ਮਾਰੂਥਲ ਬਣ ਜਾਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਚਿੰਤਾ ਬਨਾਮ ਸੰਤੁਸ਼ਟੀ

ਅੱਜਕਲ੍ਹ ਹਰ ਬੰਦਾ ਚਿੰਤਾ ਦੇ ਕਾਰਨ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਚਿੰਤਾ ਦੇ ਮੁੱਖ ਕਾਰਨ ਦੀ ਗੱਲ ਕਰੀਏ ਤਾਂ ਅਜੋਕੇ ਮਨੁੱਖ ਦੀ ਇਹ ਤ੍ਰਾਸਦੀ ਹੈ ਕਿ ਉਸ ਨੂੰ ਕਿਤੇ ਵੀ ਜ਼ਿੰਦਗੀ ਵਿਚ ਸੰਤੁਸ਼ਟੀ ਨਹੀਂ। ਇਕ ਖਾਹਿਸ਼ ਪੂਰੀ ਹੋਣ 'ਤੇ ਤੁਰੰਤ ਦੂਜੀ ਖਾਹਿਸ਼ ਜਾਗ ਪੈਂਦੀ ਹੈ। ਜਦੋਂ ਕੋਈ ਚੀਜ਼ ਅਸੀਂ ਪਾ ਲੈਂਦੇ ਹਾਂ ਤਾਂ ਉਸ ਤੋਂ ਅਨੰਦ ਮਿਲਣਾ ਖ਼ਤਮ ਹੋ ਜਾਂਦਾ ਹੈ। ਜ਼ਿੰਦਗੀ ਦਾ ਮਕਸਦ ਮੰਜ਼ਿਲ ਪਾਉਣਾ ਨਹੀਂ ਬਲਕਿ ਮੰਜ਼ਿਲ ਦੇ ਰਸਤੇ ਦਾ ਅਨੰਦ ਲੈਣਾ ਹੋਣਾ ਚਾਹੀਦਾ ਹੈ। ਅਸੀਂ ਚਿੰਤਾ ਮੁਕਤ ਹੋ ਕੇ ਬੇਫਿਕਰੀ ਵਾਲੀ ਜ਼ਿੰਦਗੀ ਜਿਊਂ ਤਾਂ ਸਕਦੇ ਹਾਂ, ਪਰ ਗੁਆਂਢੀਆਂ ਦੇ ਘਰ ਖੜ੍ਹੀ ਕਾਰ ਸਾਨੂੰ ਆਰਾਮ ਨਾਲ ਨਹੀਂ ਜਿਊਣ ਦਿੰਦੀ। ਹਰ ਕੋਈ ਕੋਠੀਆਂ, ਕਾਰਾਂ ਦਾ ਮਾਲਕ ਬਣਨਾ ਚਾਹੁੰਦਾ ਹੈ ਅਤੇ ਇਸ ਦੌੜ ਵਿਚ ਸਭ ਤੋਂ ਅੱਗੇ ਨਿਕਲ ਜਾਣਾ ਚਾਹੁੰਦਾ ਹੈ। ਦੁਖਾਂਤ ਇਹ ਹੈ ਕਿ ਅਸੀਂ ਇਹ ਸਭ ਕੁਝ ਦਿਖਾਵੇ ਲਈ ਹੀ ਕਰੀ ਜਾਂਦੇ ਹਾਂ। ਜੋ ਮਨੁੱਖ ਆਪਣੀ ਜ਼ਿੰਦਗੀ ਵਿਚ ਸੰਤੁਸ਼ਟ ਨਹੀਂ, ਉਸ ਦੇ ਮਨ ਵਿਚ ਇਕ ਭਟਕਣ ਜਿਹੀ ਲੱਗੀ ਰਹਿੰਦੀ ਹੈ ਅਤੇ ਇਹ ਭਟਕਣ ਹੀ ਸਾਡੇ ਲਈ ਚਿੰਤਾ ਦਾ ਕਾਰਨ ਬਣਦੀ ਹੈ। ਜ਼ਿੰਦਗੀ ਵਿਚ ਸੰਤੁਸ਼ਟ ਹੋਣਾ ਇਕ ਬਹੁਤ ਵੱਡੀ ਪ੍ਰਾਪਤੀ ਹੈ। ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਕਿਤੇ ਨਾ ਕਿਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ।

-ਚਰਨਜੀਤ ਸਿੰਘ
ਸੈਂਟਰ ਹੈੱਡ ਟੀਚਰ, ਸ.ਪ.ਸ. ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਆਓ, ਹਾਂ-ਪੱਖੀ ਸੋਚ ਅਪਣੀਏ

ਮਨੁੱਖ ਸਮਾਜ ਵਿਚ ਵਿਚਰਦਿਆਂ ਅਨੇਕਾਂ ਰਿਸ਼ਤੇ ਬਣਾਉਂਦਾ ਅਤੇ ਨਿਭਾਉਂਦਾ ਵੀ ਹੈ। ਮਨੁੱਖ ਦੀ ਮਨੁੱਖ ਨਾਲ ਸਾਂਝ ਹੀ ਰਿਸ਼ਤਿਆਂ 'ਤੇ ਆਧਾਰਿਤ ਹੋਵੇ ਤਾਂ ਪਰਿਵਾਰਕ ਰਿਸ਼ਤੇ, ਪਰ ਜੇਕਰ ਸਾਂਝ ਪਰਿਵਾਰ ਤੋਂ ਬਾਹਰ ਸਮਾਜਿਕ ਸੰਬੰਧਾਂ 'ਤੇ ਆਧਾਰਿਤ ਹੋਵੇ ਤਾਂ ਸਮਾਜਿਕ ਰਿਸ਼ਤੇ ਬਣਦੇ ਹਨ। ਇਸ ਸਮਾਜ ਵਿਚ ਰਹਿੰਦਿਆਂ ਇਨਸਾਨ ਨੂੰ ਹਰ ਸਮੇਂ ਨਵੀਆਂ ਮੁਸ਼ਕਿਲਾਂ, ਨਵੀਆਂ ਚੁਣੌਤੀਆਂ ਅਤੇ ਹੋਰ ਅਨੇਕਾਂ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨੁੱਖ ਇਨ੍ਹਾਂ ਮੁਸੀਬਤਾਂ ਦਾ ਹਰ ਸੰਭਵ ਹੱਲ ਲੱਭਣ ਵਿਚ ਹਮੇਸ਼ਾ ਹੀ ਯਤਨਸ਼ੀਲ ਤੇ ਤਤਪਰ ਰਹਿੰਦਾ ਹੈ, ਪਰ ਜੋ ਮਨੁੱਖ ਆਸ ਛੱਡ ਕੇ ਢੇਰੀ ਢਾਹ ਕੇ ਬੈਠ ਜਾਂਦੇ ਹਨ, ਉਹ ਸਦਾ ਹੀ ਪਛੜੇ ਰਹਿੰਦੇ ਹਨ। ਬੁਜ਼ਦਿਲ ਲੋਕ ਹਮੇਸ਼ਾ ਹੀ ਆਪਣੀ ਕਿਸਮਤ ਨੂੰ ਕੋਸਦੇ ਜਾਂ ਆਪਣੀਆਂ ਮੁਸੀਬਤਾਂ ਦਾ ਭਾਂਡਾ ਦੂਜੇ ਸਿਰ ਭੰਨਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਢਹਿੰਦੀ ਕਲਾ ਵਿਚ ਰਹਿਣ ਵਾਲਾ ਵਿਅਕਤੀ ਆਪ ਵੀ ਕਦੇ ਖੁਸ਼ ਨਹੀਂ ਰਹਿ ਸਕਦਾ ਅਤੇ ਆਪਣੀ ਸੌੜੀ ਸੋਚ ਅਤੇ ਨਾਂਹ-ਪੱਖੀ ਰਵੱਈਏ ਨਾਲ ਆਪਣੇ ਆਲੇ-ਦੁਆਲੇ ਵੀ ਨਕਾਰਾਤਮਿਕਤਾ ਫੈਲਾਈ ਰੱਖਦਾ ਹੈ। ਅਜਿਹੇ ਮਨੁੱਖ ਤੋਂ ਸਭ ਦੂਰ ਭੱਜਦੇ ਹਨ, ਕੋਈ ਵੀ ਉਨ੍ਹਾਂ ਕੋਲ ਬੈਠ ਕੇ ਰਾਜ਼ੀ ਨਹੀਂ ਹੁੰਦਾ। ਜਿਸ ਦੇ ਉਲਟ ਹਾਂ-ਪੱਖੀ ਸੋਚ ਵਾਲਾ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਾ ਹੋਇਆ, ਹਰ ਆਉਣ ਵਾਲੀ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰਦਾ ਹੋਇਆ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਸੋ, ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ, ਕਦੇ ਵੀ ਕਿਸਮਤ ਨੂੰ ਨਾ ਕੋਸੋ, ਕਠਿਨਾਈਆਂ ਦਾ ਡਟ ਕੇ ਸਾਹਮਣਾ ਕਰੋ, ਆਸ਼ਾਵਾਦੀ ਰਹੋ, ਦੂਜਿਆਂ ਦੀ ਮਦਦ ਕਰੋ, ਕਿਉਂਕਿ ਇਸ ਸਭ ਵਿਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛੁਪਿਆ ਹੋਇਆ ਹੈ।

-ਰਮਿੰਦਰ ਗਿੱਲ
ਸਾਇੰਸ ਮਿਸਟ੍ਰੈੱਸ, ਸ.ਹ.ਸ. ਝੰਡੇਰ, ਅੰਮ੍ਰਿਤਸਰ।

ਕੁੱਤਿਆਂ ਦਾ ਖੌਫ਼

ਗੁਰਦਾਸਪੁਰ ਵਿਚ ਬੀਤੇ ਦਿਨੀਂ ਵਾਪਰੀ ਇਕ ਘਟਨਾ ਵਿਚ ਕਿ ਪਿੱਟਬੁੱਲ ਨਸਲ ਦੇ ਪਾਲਤੂ ਕੁੱਤੇ ਨੇ ਗੁਆਂਢ 'ਚ ਰਹਿੰਦੇ 85 ਸਾਲਾਂ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਕੁੱਤਿਆਂ ਦੇ ਕੱਟਣ ਦੀਆਂ ਲਗਾਤਾਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਦੇ ਅਵਾਰਾ ਕੁੱਤੇ ਕਿਸੇ ਮਾਸੂਮ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਕਦੇ ਪਾਲਤੂ ਬੇਖੌਫ਼ ਖੁੱਲ੍ਹੇ ਫਿਰ ਰਹੇ ਕੁੱਤੇ ਕਿਸੇ ਰਾਹਗੀਰ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੰਦੇ ਹਨ। ਪਿੱਛੇ ਜਿਹੇ ਖ਼ਬਰਾਂ ਵਿਚ ਸਰਕਾਰ ਦੁਆਰਾ ਇਹ ਹਦਾਇਤ ਕੀਤੀ ਗਈ ਸੀ ਕਿ ਅਵਾਰਾ ਕੁੱਤਿਆਂ 'ਤੇ ਨਕੇਲ ਕੱਸੀ ਜਾਣ ਦੇ ਨਾਲ-ਨਾਲ ਜ਼ਖ਼ਮੀ ਵਿਅਕਤੀਆਂ ਨੂੰ ਉਸ ਦੇ ਜ਼ਖ਼ਮ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਵਿਦੇਸ਼ੀ ਨਸਲਾਂ ਦੇ ਇਸ ਕੇਸ ਵਿਚ ਕੋਈ ਕਾਰਵਾਈ ਹੁੰਦੀ ਹੈ ਜਾਂ ਇਹ ਕੇਸ ਵੀ ਕਿਸੇ ਫਾਈਲ ਵਿਚ ਬਾਕੀ ਕੇਸਾਂ ਦੀ ਤਰ੍ਹਾਂ ਬੰਦ ਹੋ ਕੇ ਰਹਿ ਜਾਵੇਗਾ। ਕੁੱਤਿਆਂ ਨੂੰ ਪਾਲਤੂ ਬਣਾਉਣ ਵਾਲੇ ਲੋਕਾਂ ਲਈ ਵੀ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਿੱਟਬੁੱਲ ਵਰਗੇ ਵੱਡੇ ਕੁੱਤਿਆਂ 'ਤੇ ਪਾਬੰਦੀ ਲਗਾਈ ਗਈ ਹੈ, ਜੋ ਕਿਸੇ ਬੇਕਸੂਰ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਸ ਦੇ ਨਾਲ ਕੁੱਤਿਆਂ ਨੂੰ ਰੱਖ-ਰਖਾਵ ਲਈ ਬਣੇ ਕਾਨੂੰਨ ਸਖ਼ਤੀ ਨਾਲ ਲਾਗੂ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਅਨਹੋਣੀ ਘਟਨਾ ਨੂੰ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

21-03-2024

 ਨਸ਼ਿਆਂ ਤੋਂ ਬਚਾਓ

ਸਰਕਾਰ ਨੇ ਪਿਛਲੇ ਸਾਲ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ ਚੋਂ 10 ਤੋਂ 17 ਸਾਲ ਵਰਗ ਦੇ ਇਕ ਕਰੋੜ 58 ਲੱਖ ਬੱਚੇ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ। ਸ਼ਰਾਬ ਭਾਰਤੀਆਂ ਵਲੋਂ ਵਰਤਿਆ ਜਾਣ ਵਾਲਾ ਪ੍ਰਮੁੱਖ ਨਸ਼ਾ ਹੈ। ਉਸ ਤੋਂ ਬਾਅਦ ਹਸੀਸ, ਅਫੀਮ, ਤੰਬਾਕੂ, ਹੈਰੋਇਨ, ਭੰਗ, ਚਿੱਟਾ ਅਤੇ ਹੋਰ ਸਿੰਥੈਟਿਕ ਨਸ਼ੇ, ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ, ਨਸ਼ੀਲੇ ਟੀਕੇ, ਕਈ ਤਰ੍ਹਾਂ ਦੀਆਂ ਖੰਘ ਲਈ ਵਰਤੋਂ ਹੋਣ ਵਾਲੀਆਂ ਪੀਣ ਵਾਲੀਆਂ ਦਵਾਈਆਂ, ਕਿਰਲੀ ਮਾਰ ਕੇ, ਡੱਡੂ ਮਾਰ ਕੇ, ਉਨ੍ਹਾਂ ਨੂੰ ਵੀ ਨਸ਼ੇ ਦਾ ਖ਼ਾਤਰ ਵਰਤਿਆ ਜਾਂਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰਾਜ ਸਰਕਾਰਾਂ ਨੂੰ ਕੋਈ ਯਤਨ ਕਰਨ ਦੀ ਲੋੜ ਹੈ। 40 ਦੇਸ਼ਾਂ ਵਿਚ ਸ਼ਰਾਬ ਦੇ ਸੇਵਨ ਸੰਬੰਧੀ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਵੀਹ ਸਾਲਾਂ ਦੌਰਾਨ ਭਾਰਤ ਵਿਚ ਸ਼ਰਾਬ ਦੀ ਵਰਤੋਂ ਵਿਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਵਿਚ ਨੌਜਵਾਨ ਵਰਗ ਦੀ ਗਿਣਤੀ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਬਿਊਰੋ ਅਨੁਸਾਰ ਭਾਰਤ ਵਿਚ ਹਰ ਸਾਲ 6000 ਲੋਕ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਲੋਂ ਕਰਾਏ ਗਏ ਸਰਵੇਖਣ ਅਨੁਸਾਰ ਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਤਿੰਨ ਤੋਂ ਚਾਰ ਸੌ ਰੁਪਏ ਨਸ਼ੇ ਦੇ ਲਈ ਖ਼ਰਚ ਕੀਤੇ ਜਾ ਰਹੇ ਹਨ। ਹਰ ਸਾਲ ਕਈ ਤਰ੍ਹਾਂ ਦੇ ਨਸ਼ਿਆਂ ਦੀ ਖਪਤ ਵਧ ਰਹੀ ਹੈ। ਪੰਜਾਬ ਵਿਚ ਤਕਰੀਬਨ ਹਰ ਮਹੀਨੇ 120 ਦੇ ਲਗਭਗ ਮੁੰਡੇ ਆਪਣੇ ਜੀਵਨ ਤੋਂ ਹੱਥ ਧੋ ਲੈਂਦੇ ਹਨ। ਇਨ੍ਹਾਂ ਨਸ਼ਿਆਂ ਦੇ ਸੇਵਨ ਨਾਲ ਕਾਲਾ ਪੀਲੀਆ, ਏਡਜ਼, ਜਿਗਰ ਦਾ ਕੈਂਸਰ, ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨੀ ਨੂੰ ਬਚਾਓ। ਅਜੋਕੇ ਨੌਜਵਾਨ ਹੀ ਭਵਿੱਖ ਦੇ ਲੀਡਰ ਹੁੰਦੇ ਹਨ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਉਮੀਦਾਂ ਵਾਲੇ ਬਜਟ ਦੀ ਪੇਸ਼ਕਾਰੀ

ਪਿੱਛੇ ਜਿਹੇ ਬਜਟ ਬਾਰੇ ਤਫਸੀਲ ਵੇਰਵਾ ਡਾ. ਸ.ਸ. ਛੀਨਾ ਦੇ ਲੇਖ 'ਵੱਡੇ ਦਾਅਵਿਆਂ ਵਾਲਾ ਬਜਟ, ਪਰ ਆਮਦਨ ਦਾ ਵੇਰਵਾ ਨਹੀਂ ਦਿੱਤਾ ਗਿਆ' ਵਿਚ ਵਿਸਥਾਰਪੂਰਵਕ ਦਿੱਤਾ ਗਿਆ। ਲੇਖ ਮੁਤਾਬਿਕ ਕਾਫੀ ਕੁਝ ਸਲਾਹੁਣਯੋਗ ਹੈ ਪਰ ਸਰੋਤਾਂ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ ਗਈ। ਸਭ ਤੋਂ ਚਿੰਤਾਜਨਕ ਹੈ ਪ੍ਰਾਂਤ ਦੀ ਕਰਜ਼ਾਈ ਦਰ ਦਾ ਦਿਨ-ਬ-ਦਿਨ ਵਧਣਾ, ਜਿਸ ਮੁਤਾਬਿਕ ਹਰ ਪੰਜਾਬੀ ਇਸ ਵਕਤ ਇਕ ਲੱਖ ਤੋਂ ਵੱਧ ਦਾ ਕਰਜ਼ਾਈ ਹੈ। ਜੋ ਵਿੱਦਿਅਕ ਢਾਂਚੇ ਦੀ ਗੱਲ ਕੀਤੀ ਜਾਵੇ ਤਾਂ ਜ਼ਰੂਰੀ ਹੈ, ਹਰ ਬੱਚੇ ਨੂੰ ਬਰਾਬਰ ਦੀ ਵਿੱਦਿਆ ਦਾ ਅਧਿਕਾਰ ਮੁਹੱਈਆ ਕਰਵਾਉਣਾ ਤੇ ਚੱਲ ਰਹੇ ਵਿੱਦਿਅਕ ਅਦਾਰਿਆਂ ਨੂੰ ਹੀ ਹੋਰ ਸਹੂਲਤਾਂ ਪ੍ਰਦਾਨ ਕਰਨੀਆਂ। ਬਾਕੀ ਸਰਕਾਰਾਂ ਦੀ ਤਰ੍ਹਾਂ ਆਪਣਾ ਰਾਗ ਤੇ ਆਪਣੀ ਡੱਫਲੀ ਦੀ ਧੁਨ 'ਤੇ ਚੱਲਣ ਦੀ ਬਜਾਏ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਤੋਂ ਹੀ ਚੱਲ ਰਹੀਆਂ ਸਿਹਤ ਸੇਵਾਵਾਂ ਨੂੰ ਪ੍ਰਫੁਲਿਤ ਕਰੇ ਨਾ ਕਿ ਫੋਕੀ ਵਾਹ-ਵਾਹ ਖੱਟਣ ਦੀ ਲਾਲਸਾ ਵਿਚ ਫਜ਼ੂਲ ਖ਼ਰਚੀ। ਬਜਟ ਵਿਚ ਵਾਤਾਵਰਨ ਪੱਖੀ ਵੀ ਕੁਝ ਬਜਟ ਦਰ ਰੱਖੀ ਗਈ ਜੋ ਕਿ ਇਕ ਚੰਗੀ ਗੱਲ ਹੈ। ਜ਼ਰੂਰਤ ਹੈ ਵਾਤਾਵਰਨ ਪੱਖੀ ਹੋਰ ਵੱਡੇ ਪੱਧਰ 'ਤੇ ਉਪਰਾਲੇ ਕਰਨ ਦੀ ਤਾਂ ਕਿ ਵਿਗਾੜ ਪੈਦਾ ਕਰ ਰਹੇ ਵਾਤਾਵਰਨੀ ਕਾਰਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਮੁਫ਼ਤ ਵਰਗੇ ਜੁਮਲਿਆਂ ਤੋਂ ਉੱਪਰ ਉੱਠ ਕੇ ਹੀ ਪ੍ਰਾਂਤ ਦੀ ਆਰਥਿਕਤਾ ਦੀ ਪ੍ਰਤੀਸ਼ਤਤਾ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਮੁਫ਼ਤ ਸ਼ਬਦ ਦੀ ਹੋੜ ਵਿਚ ਕੁਦਰਤੀ ਸੋਮਿਆਂ ਤੇ ਹੋਰ ਵਸੀਲਿਆਂ ਦੀ ਦੁਰਵਰਤੋਂ ਲਾਜ਼ਮੀ ਹੈ। ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਤੇ ਆਉਣ ਵਾਲੇ ਸਮੇਂ ਵਿਚ ਕਰਜ਼ੇ ਦੀ ਪੰਡ ਘਟਣ ਦੀ ਬਜਾਏ ਹੋਰ ਵਧਣ ਦਾ ਖਦਸ਼ਾ ਵੀ ਯਕੀਨਨ ਵਧ ਜਾਂਦਾ ਹੈ।

-ਕੰਵਲਪ੍ਰੀਤ ਕੌਰ ਕੰਬੋਜ
ਜੋਧਾਨਗਰੀ, ਅੰਮ੍ਰਿਤਸਰ।

20-03-2024

 ਮਿਲਾਵਟ ਦਾ ਕਹਿਰ

ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿੱਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬਿਮਾਰੀਆਂ ਨਾਲ ਪੀੜਿਤ ਹਨ। ਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ 'ਚ ਹੀ ਸਰਗਰਮ ਹੁੰਦਾ ਹੈ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ ਵੱਖ ਰਸਾਇਣਕ ਤੱਤਾਂ, ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖਾਇਆ ਹੋਣਾ। ਆਮ ਤੌਰ ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਸੁਣਨ ਵਿਚ ਆਉਂਦਾ ਹੈ ਕਿ ਨਕਲੀ ਦੁੱਧ ਵਿਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿੱਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸਜ ਜਾਂਦੀਆਂ ਹਨ। ਮਿਲਾਵਟੀ ਚੀਜਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈਸ਼ਰ,ਦਮਾ, ਸ਼ੂਗਰ ਹੋਰ ਵੀ ਕਈ ਤਰਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਾਖੋਰਾਂ ਤੇ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ

ਇਕ ਉਹ ਵੀ ਸੀ ਦਰਵੇਸ਼!

ਪ੍ਰਸਿੱਧ ਲੇਖਿਕਾ ਅਜੀਤ ਕੌਰ ਵਲੋਂ 11 ਅਤੇ 18 ਫਰਵਰੀ ਦੇ ਸਾਹਿਤ ਫੁਲਵਾੜੀ ਦੇ 'ਅਜੀਤ' ਮੈਗਜ਼ੀਨ ਅੰਕਾਂ ਵਿਚ ਸਵਰਗਵਾਸੀ ਸ. ਪ੍ਰੀਤਮ ਸਿੰਘ, ਜੋ ਕਿ ਪੰਜਾਬੀ ਸਾਹਿਤ ਦੀ ਨਾਮਵਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੇ ਪਤੀ ਸਨ, ਦੀ ਦਾਸਤਾਨ ਪੜ੍ਹ ਕੇ ਮੇਰਾ ਨਜ਼ਰੀਆ ਬਦਲ ਗਿਆ। ਮੈਂ ਅੰਮ੍ਰਿਤਾ ਪ੍ਰੀਤਮ ਦੀ ਉੱਚ ਕੋਟੀ ਦੀ ਸਾਹਿਤਕਾਰ ਹੋਣ ਕਰਕੇ ਬਹੁਤ ਹੀ ਕਦਰ ਕਰਦਾ ਸੀ। ਉਸ ਦੀ ਨਿੱਜੀ ਜ਼ਿੰਦਗੀ ਕੁਝ ਵੀ ਹੋ ਸਕਦੀ ਹੈ, ਪਰ ਉਸ ਦੇ ਪਤੀ ਪ੍ਰੀਤਮ ਸਿੰਘ ਦੀ ਸਹਿਣਸ਼ਕਤੀ, ਬੱਚਿਆਂ ਦੀ ਪਾਲਣਾ ਤੇ ਅੰਮ੍ਰਿਤਾ ਪ੍ਰੀਤਮ ਦੀ ਹਰ ਮਾਇਕ ਲੋੜ ਪੂਰਨ ਕਰਨ 'ਤੇ ਉਹ ਸੱਚਮੁੱਚ ਹੀ ਦਰਵੇਸ਼ ਜਾਪਦਾ ਹੈ। ਮੇਰੀ ਨਜ਼ਰ ਵਿਚ ਅੰਮ੍ਰਿਤਾ ਪ੍ਰੀਤਮ ਦੀ ਕਦਰ ਉਦੋਂ ਫਿੱਕੀ ਪੈ ਗਈ ਜਦੋਂ ਉਹ ਆਪਣੇ ਇਸ ਦਰਵੇਸ਼ ਪਤੀ ਦੀ ਮੌਤ 'ਤੇ ਉਪਰਲੀ ਮੰਜ਼ਿਲ ਤੋਂ ਪੌੜੀਆਂ ਉੱਤਰ ਕੇ ਹੇਠਲੀ ਮੰਜ਼ਿਲ 'ਤੇ ਆ ਕੇ ਉਸ ਦੇ ਅੰਤਿਮ ਦਰਸ਼ਨ ਵੀ ਨਾ ਕਰ ਸਕੀ। ਜਦੋਂ ਅੰਮ੍ਰਿਤਾ ਪ੍ਰੀਤਮ ਤੇ ਉਸ ਦੇ ਪਤੀ ਪ੍ਰੀਤਮ ਸਿੰਘ ਦੇ ਕਿਰਦਾਰਾਂ ਨੂੰ ਤੱਕੜੀ ਵਿਚ ਪਾ ਕੇ ਤੋਲਿਆ ਜਾਵੇ ਤਾਂ ਨਿਰਸੰਦੇਹ ਹੀ ਪਤੀ ਪ੍ਰੀਤਮ ਸਿੰਘ ਦਾ ਪੱਲੜਾ ਭਾਰੀ ਰਹੇਗਾ। ਆਪਣੇ ਨਾਂਅ ਨਾਲ ਪ੍ਰੀਤਮ ਲਿਖਣਾ ਤਾਂ ਇਕ ਬੋਝ ਤੇ ਦਿਖਾਵਾ ਹੀ ਹੈ। ਅਜੀਤ ਕੌਰ ਨੇ ਇਹ ਦਾਸਤਾਨ ਲਿਖ ਕੇ ਸੱਚ ਸਾਹਮਣੇ ਲੈ ਆਂਦਾ। ਅਜੀਤ ਕੌਰ ਦਾ ਧੰਨਵਾਦ

-ਤਰਲੋਕ ਸਿੰਘ ਫਲੋਰਾ,
ਸੇਵਾ ਮੁਕਤ ਲੈਕਚਰਾਰ
ਪਿੰਡ ਹੀਉਂ (ਬੰਗਾ), ਸ਼ਹੀਦ ਭਗਤ ਸਿੰਘ ਨਗਰ।

ਸਰਕਾਰ ਧਿਆਨ ਦੇਵੇ

ਅਕਾਲੀ-ਭਾਜਪਾ ਸਰਕਾਰ ਵੇਲੇ ਕਰੋੜਾਂ ਰੁਪਏ ਖ਼ਰਚ ਕਰ ਮੈਟਰੋ ਦਾ ਪ੍ਰੋਜੈਕਟ ਅੰਮ੍ਰਿਤਸਰ ਗੁਰੂ ਦੀ ਨਗਰੀ ਵਿਚ ਲਿਆਂਦਾ ਗਿਆ ਸੀ, ਜੋ ਬਹੁਤ ਕਾਮਯਾਬ ਵੀ ਹੋਇਆ ਤੇ ਸਰਕਾਰ ਦੀ ਆਮਦਨ ਵੀ ਵਧੀ। ਰੋਜ਼ਾਨਾ ਨੌਕਰੀਪੇਸ਼ੇ, ਤਰੀਕਾਂ ਭੁਗਤਾਨ ਵਾਲੇ, ਵਪਾਰੀ, ਸਕੂਲੀ ਬੱਚੇ, ਵੇਰਕਾ ਅੰਮ੍ਰਿਤਸਰ ਬਸ ਸਟੈਂਡ, ਦਬੁਰਜੀ, ਰੇਲਵੇ ਸਟੇਸ਼ਨ, ਕਚਹਿਰੀ, ਛੇਹਰਟਾ, ਇੰਡੀਆ ਗੇਟ ਆਦਿ 10 ਰੁਪਏ ਵਿਚ ਸਫਰ ਕਰਦੇ ਸੀ। ਜਿਨ੍ਹਾਂ ਨੂੰ ਹੁਣ ਅਚਾਨਕ ਸਰਕਾਰ ਵਲੋਂ ਮੈਟਰੋ ਬੱਸ ਬੰਦ ਕਰਨ 'ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਜ੍ਹਾ ਕਾਰਨ ਵੇਰਕਾ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਛੇਹਰਟਾ ਆਦਿ ਜਾਣ ਵਾਲੇ ਥ੍ਰੀ-ਵੀਲ੍ਹਰ ਲੋਕਾਂ ਨੂੰ ਜਿਥੇ ਭਾਵੇਂ ਲਾਗੇ ਵੀ ਜਾਣਾ ਹੈ 20 ਰੁਪਏ ਸਵਾਰੀ ਲੈ ਲੁੱਟ ਰਹੇ ਹਨ। ਇਸ ਦਾ ਮੁੱਦਾ ਪਹਿਲਾਂ ਵੀ 'ਅਖ਼ਬਾਰਾਂ' ਨੇ ਉਠਾਇਆ ਸੀ ਪਰ ਸਰਕਾਰ ਨੇ ਇਸ ਪ੍ਰਤੀ ਸੰਜੀਦਾ ਵਿਚਾਰ ਨਹੀਂ ਕੀਤਾ। ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖ ਕੇ 'ਆਪ' ਸਰਕਾਰ ਨੂੰ ਇਹ ਮੈਟਰੋ ਸੇਵਾ ਜਲਦੀ ਸ਼ੁਰੂ ਕਰਨੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ,
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਸਾਹਿਰ ਲੁਧਿਆਣਵੀ

ਭਾਰਤੀ ਸਿਨੇਮਾ ਦੇ ਸੁਨਹਿਰੀ ਦੌਰ ਨੂੰ ਆਪਣੀ ਸ਼ਾਇਰੀ ਸਦਕਾ ਪੰਜਾਬ ਦੇ ਸ਼ਹਿਰ ਲੁਧਿਆਣਾ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਵਾਲੇ ਉਮਦਾ ਸ਼ਾਇਰ ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ, 1921 ਨੂੰ ਇਕ ਰਈਸ ਜ਼ਿਮੀਂਦਾਰ ਦੇ ਘਰ ਹੋਇਆ। ਬਹੁਤ ਹੀ ਤਣਾਅ ਭਰਿਆ ਬਚਪਨ ਬਿਤਾਉਣ ਤੋਂ ਬਾਅਦ ਜਵਾਨੀ ਦੀ ਦਹਿਲੀਜ਼ ਕੁਝ ਸੁਖਾਲੀ ਰਹੀ ਕਿਉਂਕਿ ਬਾਲ ਅਵਸਥਾ ਦਾ ਦਰਦ ਸ਼ਾਇਰੀ ਵਿਚ ਉੱਭਰ ਕੇ ਸਾਹਮਣੇ ਆਇਆ। ਤੁਮ ਅਪਨਾ ਰੰਜੋ ਗ਼ਮ ਅਪਨੀ ਪ੍ਰੇਸ਼ਾਨੀ ਮੁਝੇ ਦੇ ਦੋ, ਫ਼ਿਲਮ ਸ਼ਗੁਨ ਦਾ ਗੀਤ ਅੱਜ ਵੀ ਸਾਹਿਰ ਦਾ ਦਰਦ ਬਿਆਨ ਕਰਦਾ ਹੈ।
ਸਾਹਿਰ ਸਮੇਂ ਦੀ ਤਰਜ਼ ਨੂੰ ਬਾਖੂਬੀ ਜਾਣਦਾ ਸੀ। ਉਸ ਨੇ ਆਲ ਇੰਡੀਆ ਰੇਡੀਓ ਉੱਪਰ ਵੀ ਗੀਤਕਾਰ ਦਾ ਨਾਂਅ ਦੱਸਣ ਬਾਰੇ ਵੀ ਬਹੁਤ ਜ਼ੋਰਦਾਰ ਉਪਰਾਲਾ ਕੀਤਾ। ਸਾਹਿਰ ਦੇ ਗੀਤ ਨੇ ਸਮਾਜ ਨੂੰ ਜ਼ਿੰਦਗੀ ਅਤੇ ਸਿਨੇਮਾ ਦੇ ਕਾਫੀ ਨੇੜੇ ਕੀਤਾ। ਅੱਜ ਅਸੀਂ ਸਾਹਿਰ ਨੂੰ ਬਹੁਤ ਹੀ ਸ਼ਿੱਦਤ ਨਾਲ ਯਾਦ ਕਰਦੇ ਹਾਂ। ਅੱਜ ਜਦੋਂ ਗਾਇਕੀ ਦਾ ਮਿਆਰ ਡਿੱਗ ਰਿਹਾ ਹੈ, ਸਾਹਿਰ ਬਹੁਤ ਹੀ ਯਾਦ ਆਉਂਦਾ ਹੈ। ਵਿਸ਼ਵ ਮਹਿਲਾ ਦਿਵਸ ਦੇ ਸੰਦਰਭ ਤਹਿਤ ਸਾਹਿਰ ਦਾ ਬਹੁਤ ਹੀ ਲੋਕਪ੍ਰਿਅ ਗੀਤ, ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ, ਅੱਜ ਵੀ ਮਹਿਲਾਵਾਂ ਦੀ ਦਸ਼ਾ ਬਿਆਨ ਕਰਦਾ ਹੈ। ਜਨਮਦਿਨ ਮੁਬਾਰਕ ਹੋਵੇ ਸਾਹਿਰ ਲੁਧਿਆਣਵੀ, ਸਾਡਾ ਆਪਣਾ ਸਾਹਿਰ।

-ਜਸਵਿੰਦਰ ਸਿੰਘ ਹਮਸਫ਼ਰ
-ਕਉਨ ਰੋਡ, ਮਲੌਦ

19-03-2024

 ਚੰਗੀ ਆਦਤ ਹੈ ਅਖ਼ਬਾਰ ਪੜ੍ਹਨਾ

ਭਾਵੇਂ ਅੱਜਕਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਇਸ ਦੌਰ ਵਿਚ ਅਖ਼ਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ ਪਰ ਫਿਰ ਵੀ ਅਖਬਾਰ ਪੜ੍ਹਨਾ ਮਨੁੱਖ ਦੀਆਂ ਚੰਗੀਆਂ ਆਦਤਾਂ ਵਿਚ ਸ਼ੁਮਾਰ ਹੈ। ਜੋ ਅਖਬਾਰ ਪੜ੍ਹਨ ਦੇ ਸ਼ੁਕੀਨ ਹੁੰਦੇ ਹਨ, ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਅਖ਼ਬਾਰ ਪੜ੍ਹਨ ਨਾਲ ਹੀ ਹੁੰਦੀ ਹੈ। ਜੇਕਰ ਅਸੀਂ ਅਖ਼ਬਾਰ ਪੜ੍ਹਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਆਦਤ ਦੇ ਅਨੇਕਾਂ ਫਾਇਦੇ ਹਨ। ਪਹਿਲਾ ਕਿ ਸਾਨੂੰ ਘਰ ਬੈਠਿਆਂ ਹੀ ਦੇਸ਼-ਵਿਦੇਸ਼ਾਂ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਨਾਲ ਸਾਡੀ ਜਾਣਕਾਰੀ ਵਿਚ ਅਥਾਹ ਵਾਧਾ ਹੁੰਦਾ ਹੈ। ਅਖ਼ਬਾਰ ਵਿਚ ਰੋਜ਼ਾਨਾ ਚੰਗੇ ਲੇਖਕਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਜਿਸ ਨਾਲ ਸਾਨੂੰ ਚੰਗੀ ਜੀਵਨ ਸ਼ੈਲੀ ਅਤੇ ਚੰਗੇ ਜੀਵਨ ਬਤੀਤ ਕਰਨ ਬਾਰੇ ਸੇਧ ਮਿਲਦੀ ਹੈ। ਅਖ਼ਬਾਰ ਜਾਣਕਾਰੀ ਭਰਪੂਰ ਹੋਣ ਕਰਕੇ ਇਹ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿਚ ਬਹੁਤ ਸਹਾਈ ਹੁੰਦੇ ਹਨ। ਨੌਕਰੀਆਂ ਦੇ ਬਹੁਤ ਸਾਰੇ ਇਸ਼ਤਿਹਾਰ ਵੀ ਅਖ਼ਬਾਰਾਂ ਵਿਚ ਆਉਂਦੇ ਹਨ। ਅਖ਼ਬਾਰਾਂ ਨਾਲ ਸਾਡੇ ਆਮ ਗਿਆਨ ਵਿਚ ਵਾਧਾ ਹੁੰਦਾ ਹੈ ਜੋ ਸਾਡੇ ਵਿਚ ਹੌਂਸਲਾ ਭਰ ਦਿੰਦਾ ਹੈ। ਅਖ਼ਬਾਰਾਂ ਵਿਚ ਹਰ ਵਰਗ ਆਪਣੀ ਲੋੜ ਅਨੁਸਾਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਭਾਵੇਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਇਸ ਨੂੰ ਪੜ੍ਹਨ ਵਿਚ ਬਹੁਤ ਘੱਟ ਰੁਚੀ ਦਿਖਾਉਂਦੀ ਹੈ ਪਰ ਅਖ਼ਬਾਰ ਪੜ੍ਹਨ ਦੀ ਆਦਤ ਰੱਖਣ ਵਾਲੇ ਹੀ ਜਾਣ ਸਕਦੇ ਹਨ ਕਿ ਇਹ ਕਿੰਨੀ ਸਕੂਨ ਭਰੀ ਆਦਤ ਹੈ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਮੁੱਖ ਅਧਿਆਪਕ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕਿੰਨੇ ਜ਼ਰੂਰੀ ਹਨ ਰੁੱਖ

ਰੁੱਖ ਅਤੇ ਬੂਟੇ ਸਾਡੇ ਜੀਵਨ ਲਈ ਉਨੇ ਹੀ ਜ਼ਰੂਰੀ ਹਨ ਜਿਵੇਂ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਅਤੇ ਰਹਿਣ ਲਈ ਭੋਜਨ। ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਜਿਊਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਰੁੱਖਾਂ-ਬੂਟਿਆਂ ਤੋਂ ਬਿਨਾਂ ਵੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜੇਕਰ ਪਾਣੀ ਨਹੀਂ ਹੋਵੇਗਾ ਤਾਂ ਜੀਵਨ ਨਹੀਂ ਹੋਵੇਗਾ। ਦਰੱਖ਼ਤ ਅਤੇ ਬੂਟੇ ਹੀ ਮੀਂਹ ਦਾ ਕਾਰਨ ਬਣਦੇ ਹਨ ਅਤੇ ਫਿਰ ਇਹ ਪੌਦੇ ਬਰਸਾਤ ਦੇ ਪਾਣੀ ਨੂੰ ਆਪਣੀਆਂ ਜੜ੍ਹਾਂ ਰਾਹੀਂ ਸੋਖ ਕੇ ਮਿੱਟੀ ਵਿਚ ਪਾਣੀ ਦਾ ਪੱਧਰ ਕਾਇਮ ਰੱਖਦੇ ਹਨ ਜੋ ਕਿ ਅਸੀਂ ਟਿਊਬਵੈੱਲਾਂ ਰਾਹੀਂ ਪ੍ਰਾਪਤ ਕਰਦੇ ਹਾਂ। ਜੇਕਰ ਅਸੀਂ ਇਹ ਕਹਿ ਦੇਈਏ ਕਿ ਰੁੱਖ ਅਤੇ ਪੌਦੇ ਸਾਡੇ ਲਈ ਬ੍ਰਹਮਾ ਦਾ ਰੂਪ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਾਡੇ ਰਿਸ਼ੀਆਂ ਨੇ ਆਪਣੇ-ਆਪਣੇ ਗ੍ਰੰਥਾਂ ਵਿਚ ਕੁਝ ਰੁੱਖਾਂ ਨੂੰ ਸਤਿਕਾਰਤ ਦੱਸਿਆ ਹੈ, ਜਿਨ੍ਹਾਂ ਵਿਚ ਪਿੱਪਲ, ਵੱਟ, ਕਦੰਬਾ ਅਤੇ ਤੁਲਸੀ ਜ਼ਿਕਰਯੋਗ ਹਨ। ਗੀਤਾ ਵਿਚ ਵੀ ਭਗਵਾਨ ਦੱਸਦੇ ਹਨ ਕਿ ਇਹ ਸੰਸਾਰ ਦੇ ਰੁੱਖਾਂ ਅਤੇ ਪੌਦਿਆਂ ਦੀਆਂ ਜੜ੍ਹਾਂ ਪਰਮ ਸ਼ਕਤੀ ਬ੍ਰਹਮਾ ਦਾ ਪ੍ਰਤੀਕ ਹਨ। ਇਸ ਦੇ ਤਣੇ ਅਤੇ ਟਹਿਣੀਆਂ ਗੁਣਾਂ ਦੁਆਰਾ ਪੋਸ਼ਿਤ ਹੁੰਦੀਆਂ ਹਨ। ਰੁੱਖਾਂ ਦੀ ਮਹਿਮਾ ਵੇਦਾਂ, ਪੁਰਾਣਾਂ ਅਤੇ ਰਿਸ਼ੀਆਂ ਨੇ ਇਸ ਲਈ ਦੱਸੀ ਹੈ ਕਿਉਂਕਿ ਅਸੀਂ ਇਸ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਹਾਂ ਅਤੇ ਇਸ਼ ਦਾ ਪਾਲਣ ਪੋਸ਼ਣ ਕਰਦੇ ਹਾਂ, ਕਿਉਂਕਿ ਰੁੱਖ, ਬੂਟੇ ਕੁਦਰਤ ਵਿਚੋਂ ਜ਼ਹਿਰ ਚੂਸਦੇ ਹਨ ਅਤੇ ਸਾਨੂੰ ਜੀਵਨ ਜਿਊਣ ਲਈ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ। ਇਸ ਲਈ ਰੁੱਖ-ਬੂਟੇ ਕਿਸੇ ਵੀ ਪੱਖੋਂ ਬ੍ਰਹਮਾ ਤੋਂ ਘੱਟ ਨਹੀਂ ਹਨ। ਸਾਨੂੰ ਰੁੱਖਾਂ ਅਤੇ ਬੂਟਿਆਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.

ਅਪਰਾਧੀਆਂ ਨੂੰ ਮਿਲੇ ਸਖ਼ਤ ਸਜ਼ਾ

ਅਸੀਂ ਜਿਉਂ-ਜਿਉਂ ਵਿਕਸਿਤ ਹੋਣ ਦਾ ਭਰਮ ਪਾਲ ਰਹੇ ਹਾਂ, ਤਿਉਂ-ਤਿਉਂ ਔਰਤਾਂ ਨਾਲ ਬਦਸਲੂਕੀ, ਛੇੜਛਾੜ, ਅਗਵਾ, ਮਾਰ-ਕੁੱਟ, ਜਬਰ-ਜ਼ੁਲਮ ਭਰਪੂਰ ਘਟਨਾਵਾਂ ਹੋ ਰਹੀਆਂ ਹਨ। ਪੱਛਮੀ ਬੰਗਾਲ, ਮਨੀਪੁਰ, ਰਾਜਸਥਾਨ, ਪੰਜਾਬ, ਦਿੱਲੀ ਆਦਿ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਾਲ ਹੀ ਵਿਚ ਵਾਪਰੀਆਂ ਔਰਤਾਂ ਵਿਰੁੱਧ ਘਟਨਾਵਾਂ ਨੇ ਸੂਝਵਾਨ ਨਾਗਰਿਕਾਂ ਨੂੰ ਹਲਾ ਕੇ ਰੱਖ ਦਿੱਤਾ ਹੈ। ਅਪਰਾਧੀ ਔਰਤਾਂ ਨਾਲ ਛੇੜਛਾੜ, ਨਿਰਵਸਤਰ ਕਰਨ ਵਾਲੇ ਬਦਮਾਸ਼ ਆਪਣੀ ਧੌਂਸ ਜਮਾਉਣ ਖ਼ਾਤਰ ਔਰਤਾਂ ਦੀ ਇੱਜ਼ਤ ਆਬਰੂ ਲੁੱਟਦੇ ਹਨ, ਕਿਤੇ ਤੇਜ਼ਾਬ ਪਾ ਰਹੇ ਹਨ, ਕਿਤੇ ਨਿਰਵਸਤਰ ਕਰਕੇ ਘੁਮਾਉਂਦੇ ਹਨ, ਇਥੋਂ ਤੱਕ ਕਿ ਲੋਕਾਂ ਦੀ ਰਾਖੀ ਕਰਨ ਵਾਲੇ ਪੁਲਿਸ ਫ਼ੌਜੀਆਂ ਨੂੰ ਵੀ ਆਪਣੀ ਧੀ ਦੀ ਰੱਖਿਆ ਕਰਦੇ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਆਪੇ ਵਰਤਾਰੇ ਵਿਰੁੱਧ ਅੱਜ ਸਮੁੱਚੇ ਭਾਰਤ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਸਮਾਜ ਨੂੰ ਗੰਧਲਾ ਕਰਨ ਵਾਲੀਆਂ ਤਾਕਤਾਂ ਵਿਰੁੱਧ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਰਕਾਰ ਵਲੋਂ ਸਖ਼ਤ ਕਾਨੂੰਨ ਅਤੇ ਫਾਸਟ ਟਰੈਕ ਅਦਾਲਤਾਂ ਬਣਨੀਆਂ ਚਾਹੀਦੀਆਂ ਹਨ। ਸਿਆਸੀ ਪਾਰਟੀਆਂ ਨੂੰ ਪਾਰਲੀਮੈਂਟ ਤੋਂ ਅਸੈਂਬਲੀਆਂ ਦੀਆਂ ਚੋਣਾਂ ਸਮੇਂ ਇਹੋ ਜਿਹੇ ਅਪਰਾਧੀ ਚਰਿੱਤਰ ਵਾਲੇ ਲੋਕਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਅਸੀਂ ਆਦਮੀ ਪਸ਼ੂਆਂ ਤੋਂ ਭੈੜੇ ਹੋ ਗਏ ਹਾਂ, ਪਸ਼ੂ ਵੀ ਆਪਣੇ ਮਦੀਨ ਨੂੰ ਪਿਆਰ ਕਰਦੇ ਹਨ ਅਤੇ ਉਸ ਉੱਤੇ ਜ਼ੁਲਮ ਨਹੀਂ ਕਰਦੇ। ਛੇਤੀ-ਛੇਤੀ ਫਾਸਟ ਟਰੈਕ ਅਦਾਲਤਾਂ ਰਾਹੀਂ ਇਹੋ ਜਿਹੇ ਗੁੰਡਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

-ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਅਤੇ ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

18-03-2024

 ਪੰਜਾਬੀ ਭਾਸ਼ਾ ਦੇ ਸਰੋਕਾਰ
'ਅਜੀਤ' ਦੇ 18 ਅਤੇ 19 ਫਰਵਰੀ ਦੇ ਸੰਪਾਦਕੀ ਪੰਨੇ 'ਤੇ ਪਰਮਜੀਤ ਢੀਂਗਰਾ ਦਾ ਦੋ ਕਿਸ਼ਤਾਂ ਵਿਚ ਛਪਿਆ ਲੇਖ-'ਮਸਨੂਈ ਲਿਆਕਤ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੇ ਸਰੋਕਾਰ' ਪੜ੍ਹਿਆ। ਲੇਖਕ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਗੱਲ ਕਰ ਰਿਹਾ ਹੈ ਤਾਂ ਜੋ ਮਾਂ ਬੋਲੀ ਪੰਜਾਬੀ ਦੀ ਵਿਰਾਸਤ ਨੂੰ ਸਾਂਭਿਆ ਜਾ ਸਕੇ ਤੇ ਗੁਰਮੁਖੀ ਲਿਪੀ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ। ਗੂਗਲ ਨੇ ਜੈਮਿਨੀ (ਬਾਰਡ) ਪ੍ਰੋਗਰਾਮ, ਜੋ ਕਿ ਭਾਸ਼ਾਵਾਂ ਵਿਚਲੀ ਮਸਨੂਈ ਲਿਆਕਤ ਨੂੰ ਪੁਖ਼ਤਾ ਕਰਨ ਵਾਲਾ ਹੈ, ਵਿਚ ਪੰਜਾਬੀ ਨੂੰ ਸ਼ਾਮਿਲ ਨਹੀਂ ਕੀਤਾ। ਉਨ੍ਹਾਂ ਦਾ ਤਰਕ ਹੈ ਕਿ ਸਾਨੂੰ ਜਿੰਨਾ ਡਾਟਾ ਚਾਹੀਦਾ ਹੈ ਉਹ ਮੌਜੂਦ ਨਹੀਂ ਹੈ। ਸਰਕਾਰੀ/ਗੈਰ ਸਰਕਾਰੀ/ਅਰਧ ਸਰਕਾਰੀ/ਸੰਸਥਾਵਾਂ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ/ਸਾਹਿਤ ਸੰਸਥਾਵਾਂ/ਧਨਾਡ ਪੰਜਾਬੀਆਂ ਤੇ ਐਨ.ਆਰ.ਆਈ. ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਆਪਣਾ ਯੋਗਦਾਨ ਵਿੱਤ ਤੋਂ ਵੱਧ ਪਾਉਣ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਭਾਸ਼ਾ ਅੰਗਰੇਜ਼ੀ ਹੈ, ਪੰਜਾਬੀਆਂ ਲਈ ਇਸ ਤੋਂ ਵੱਧ ਘਟਾਅ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ? ਲੇਖਕ ਵਲੋਂ ਲੇਖ ਵਿਚ ਦਿੱਤੇ ਗਏ ਅੱਠ ਸੁਝਾਵਾਂ 'ਤੇ ਹਰ ਸੰਸਥਾ ਅਤੇ ਸਰਕਾਰ ਨੂੰ ਉਚਿਤ ਧਿਆਨ ਦੇਣਾ ਚਾਹੀਦਾ ਹੈ। ਸਾਰਿਆਂ ਨੂੰ ਰਲ-ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਲੇਖਕ ਆਸ਼ਾਵਾਦੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ 'ਤੇ ਛਾਈ ਹੋਈ ਇਹ ਸਾਡੀ ਵੱਡੀ ਜੁਬਾਨ ਡਿਜੀਟਲ ਪੱਧਰ 'ਤੇ ਵੀ ਵੱਡੀ ਹੋ ਜਾਵੇਗੀ। ਉੱਠੋ, ਉੱਦਮ ਕਰੋ।


-ਤਰਲੋਕ ਸਿੰਘ ਫਲੋਰਾ,
ਸੇਵਾਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ)
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)।


ਲੇਖ ਦਾ ਪ੍ਰਤੀਕਰਮ
ਮਿਤੀ 23 ਫਰਵਰੀ ਦੀ ਅਖ਼ਬਾਰ ਵਿਚ ਦਲਜਿੰਦਰ ਸਿੰਘ ਜੰਡੂ ਨੇ ਆਪਣੇ ਲੇਖ ਰਾਹੀਂ ਸ਼ਹਿਰਾਂ ਵਿਚ ਸੜਕਾਂ ਉੱਚੀਆਂ ਹੋਣ ਨਾਲ ਇਮਾਰਤਾਂ ਦੇ ਨੀਵੇਂ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਹ ਸਮੱਸਿਆ ਪਿੰਡਾਂ ਵਿਚ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਗਈ ਹੈ। ਕਿਉਂਕਿ ਗਰਾਂਟਾਂ ਰਾਹੀਂ ਮਿਲੇ ਫੰਡ ਨੂੰ ਵਰਤਣ ਲਈ ਪੰਚਾਇਤਾਂ ਗਲੀਆਂ-ਨਾਲੀਆਂ ਦੀ ਉਸਾਰੀ ਕਰਨ ਸਮੇਂ ਪਿੰਡ ਦੇ ਕੁਦਰਤੀ ਲੈਵਲ (ਪੱਧਰ) ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਕਾਰਨ ਪਾਣੀ ਦੇ ਨਿਕਾਸ ਵਿਚ ਗੰਭੀਰ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਅੱਜ-ਕੱਲ੍ਹ ਇਸੇ ਕਾਰਨ ਹੀ ਨਵੇਂ ਬਣਨ ਵਾਲੇ ਮਕਾਨ ਗਲੀ ਦੇ ਲੈਵਲ ਤੋਂ 6-7 ਫੁੱਟ ਉੱਚੇ ਰੱਖ ਕੇ ਬਣਾਏ ਜਾ ਰਹੇ ਹਨ, ਜਿਸ ਦੀ ਵਜ੍ਹਾ ਕਰਕੇ ਪੁਰਾਣੇ ਘਰਾਂ ਵਿਚ ਬਰਸਾਤੀ ਪਾਣੀ ਵੜਨ ਦੀ ਸਮੱਸਿਆ ਆ ਜਾਂਦੀ ਹੈ।
ਇਸ ਸੰਬੰਧੀ ਸਰਕਾਰ ਦੇ ਪੇਂਡੂ ਵਿਕਾਸ ਮਹਿਕਮੇ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਸੂਰਤ ਵਿਚ ਪਹਿਲਾਂ ਬਣੀਆਂ ਗਲੀਆਂ ਦਾ ਪੱਧਰ ਉੱਚਾ ਨਾ ਕੀਤਾ ਜਾਵੇ, ਅਤੇ ਪਾਣੀ ਦੇ ਨਿਕਾਸ ਦੀ ਸਮੱਸਿਆ ਆਉਣ ਦੀ ਸੂਰਤ ਵਿਚ ਪਿੰਡ ਦੇ ਛੱਪੜ ਦੀ ਸਫ਼ਾਈ ਕਰਕੇ ਉਸ ਨੂੰ ਡੂੰਘਾ ਕਰਕੇ ਨਿਕਾਸੀ ਪਾਣੀ ਲਈ ਜਗ੍ਹਾ ਬਣਾਈ ਜਾਵੇ। ਪਾਣੀ ਦੇ ਨਿਕਾਸ ਲਈ ਗਲੀਆਂ ਉੱਚੀਆਂ ਕਰਨਾ ਮਸਲੇ ਦਾ ਸਾਰਥਿਕ ਹੱਲ ਨਹੀਂ ਹੈ. ਇਕ ਤਾਂ ਇਹ ਸਰਕਾਰੀ ਰਾਸ਼ੀ ਦੀ ਦੁਰਵਰਤੋਂ ਹੈ, ਦੂਜਾ ਗਲੀਆਂ ਉੱਚੀਆਂ ਹੋਣ ਕਾਰਨ ਰਿਹਾਇਸ਼ੀ ਮਕਾਨਾਂ ਦੇ ਨੀਵੇਂ ਹੋਣ ਨਾਲ ਲੋਕਾਂ ਤੇ ਆਰਥਿਕ ਬੋਝ ਪੈਂਦਾ ਹੈ। ਪਿੰਡਾਂ ਵਿਚ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਇਲਾਕੇ ਦੇ ਬੀ.ਡੀ.ਪੀ.ਓ. ਜਾਂ ਜ਼ਿਲ੍ਹੇ ਦੇ ਡੀ.ਡੀ.ਪੀ.ਓ. ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਵਿਅਰਥ ਵਿਚ ਹੋਣ ਵਾਲੀ ਮੁਕੱਦਮੇਬਾਜ਼ੀ ਜਾਂ ਲੜਾਈ ਝਗੜੇ ਤੋਂ ਬਚਿਆ ਜਾ ਸਕੇ।


-ਅਵਤਾਰ ਸਿੰਘ ਭੁੱਲਰ
ਜਾਇੰਟ ਡਾਇਰੈਕਟਰ (ਰਿਟਾ.)
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ


ਬੱਚਿਆਂ ਤੋਂ ਭੀਖ ਮੰਗਵਾਉਣਾ ਜੁਰਮ
ਅੱਜ-ਕੱਲ੍ਹ ਅਸੀਂ ਹਰ ਸ਼ਹਿਰ ਵਿਚ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੇ ਨਬਾਲਗ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ। ਇਹ ਨਬਾਲਗ ਬੱਚੇ ਤੁਹਾਨੂੰ ਸ਼ਹਿਰ ਦੇ ਹਰ ਚੌਕ ਚੌਰਾਹੇ ਵਿਚ ਭੀਖ ਮੰਗਦੇ ਦੇਖਣ ਨੂੰ ਮਿਲਣਗੇ। ਖਾਸ ਕਰਕੇ ਗੱਡੀਆਂ 'ਤੇ ਸਵਾਰ ਲੋਕ ਜਦੋਂ ਕਿਸੇ ਬੱਤੀਆਂ ਵਾਲੇ ਚੌਕ ਵਿਚ ਆਪਣੀ ਬੱਤੀ ਦਾ ਇੰਤਜ਼ਾਰ ਕਰਦੇ ਹਨ। ਉਦੋਂ ਇਹ ਭੀਖ ਮੰਗਣ ਵਾਲੇ ਭਿਖਾਰੀ ਬੱਚੇ ਲੋਕਾਂ ਨੂੰ ਬਹੁਤ ਤੰਗ ਕਰਦੇ ਹਨ। ਵਾਰ-ਵਾਰ ਗੱਡੀ ਦਾ ਸ਼ੀਸ਼ਾ ਖੜਕਾ ਕੇ ਅਤੇ ਗੱਡੀ ਦੇ ਅੱਗੇ ਖੜ੍ਹ ਕੇ, ਚਲਦੀ ਗੱਡੀ ਦੀ ਬਾਰੀ ਨੂੰ ਹੱਥ ਪਾ ਕੇ, ਗੱਡੀ ਦੇ ਸ਼ੀਸ਼ੇ ਤੇ ਕੱਪੜਾ ਮਾਰ ਕੇ ਪੈਸੇ ਮੰਗਦੇ ਹਨ। ਸਾਡੇ ਲੋਕ ਬਹੁਤ ਰਹਿਮ ਦਿਲ ਅਤੇ ਬਹੁਤ ਦਾਨੀ ਹਨ। ਪੰਜਾਬ ਦੇ ਲੋਕ ਹਰ ਇਕ ਇਨਸਾਨ ਦੀ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹੀ ਸਿਖਾਇਆ ਹੈ ਕਿ ਹਰ ਇਕ ਲੋੜਵੰਦ ਦੀ ਮਦਦ ਕੀਤੀ ਜਾਵੇ। ਪਰ ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਮੰਗ ਕੇ ਖਾਣ ਦਾ ਧੰਦਾ ਹੀ ਬਣਾ ਰੱਖਿਆ ਹੈ। ਕਈ ਵਾਰ ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਭਿਖਾਰੀ ਬੱਚਿਆਂ ਦੇ ਮਾਪੇ ਆਪ ਕੰਮ ਨਹੀਂ ਕਰਦੇ। ਇਨ੍ਹਾਂ ਬੱਚਿਆਂ ਨੂੰ ਸਵੇਰ ਤੋਂ ਹੀ ਸ਼ਹਿਰਾਂ ਵਿਚ ਅਲੱਗ-ਅਲੱਗ ਥਾਵਾਂ 'ਤੇ ਭੀਖ ਮੰਗਣ ਲਈ ਭੇਜ ਦਿੱਤਾ ਜਾਂਦਾ ਹੈ। ਜਿੰਨੇ ਪੈਸੇ ਇਹ ਬੱਚੇ ਭੀਖ ਮੰਗ ਕੇ ਲੈ ਆਉਂਦੇ ਹਨ। ਇਹ ਸਾਰੇ ਪੈਸੇ ਇਨ੍ਹਾਂ ਦੇ ਮਾਪੇ ਇਨ੍ਹਾਂ ਤੋਂ ਲੈ ਕੇ ਮੀਟ-ਸ਼ਰਾਬ ਜਾਂ ਹੋਰ ਮਹਿੰਗੇ ਖਾਣੇ ਖਾ ਕੇ ਮੌਜ ਮਸਤੀ ਕਰਦੇ ਹਨ। ਜਿਹੜੇ ਲੋਕ ਵੀ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਕੰਮ ਕਰਾਉਂਦੇ ਹਨ। ਇਹ ਬਹੁਤ ਜ਼ਿਆਦਾ ਗ਼ਲਤ ਕੰਮ ਹੈ। ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਜੁਰਮ ਵੀ ਹੈ। ਸਾਡੀ ਸਰਕਾਰ ਅਤੇ ਹਰ ਇਕ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਨਬਾਲਗ ਬੱਚਿਆਂ ਦੇ ਮੰਗਣ 'ਤੇ ਪੂਰਨ ਪਾਬੰਦੀ ਲਾਈ ਜਾਵੇ। ਜੋ ਲੋਕ ਵੀ ਆਪਣੇ ਨਬਾਲਗ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ ਉਨ੍ਹਾਂ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਸਾਬਕਾ ਰੀਡਰ, ਸੈਸ਼ਨ ਕੋਰਟ, ਬਠਿੰਡਾ।

15-03-2024

 ਕਿਸਾਨੀ ਅੰਦੋਲਨ
ਜਦੋਂ ਵੀ ਕੋਈ ਮੁਕਾਮ ਹਾਸਿਲ ਕਰਨਾ ਹੁੰਦਾ ਹੈ ਤਾਂ ਪੂਰੀ ਤਾਕਤ ਇਕੱਠੀ ਕਰਕੇ ਹੀ ਸੰਘਰਸ਼ ਕਰਨਾ ਚਾਹੀਦਾ ਹੈ, ਪਰੰਤੂ ਮੌਜੂਦਾ ਕਿਸਾਨੀ ਅੰਦੋਲਨ ਵਿਚ ਅਜਿਹਾ ਨਹੀਂ ਜਾਪਦਾ, ਹਾਲ ਹੀ ਵਿਚ ਕਿਸਾਨਾਂ ਨੂੰ ਹਾਈਕੋਰਟ ਤੋਂ ਵੀ ਫਿਟਕਾਰ ਪਈ ਹੈ। ਏਨੇ ਦਿਨਾਂ ਵਿਚ ਸਿਵਾਏ ਗਵਾਉਣ ਦੇ ਕੁਝ ਵੀ ਹਾਸਿਲ ਨਹੀਂ ਹੋਇਆ, ਉਪਰੋਂ ਚੋਣ ਜ਼ਾਬਤਾ ਵੀ ਸਿਰ 'ਤੇ ਹੈ ਅਤੇ ਸਰਕਾਰ ਕੋਲ ਵੀ ਮੰਗਾਂ ਮੰਨਣ ਦੀ ਤਾਕਤ ਨਹੀਂ ਰਹਿਣੀ। ਇਸ ਵਾਰ ਮੋਰਚਾ ਲਗਾਉਣ ਵਾਲੀ ਜਥੇਬੰਦੀ ਖੁੰਝੀ ਹੀ ਨਹੀਂ ਸਗੋਂ ਆਪਣੀ ਤਾਕਤ ਤੇ ਸਰਕਾਰ ਦੀ ਤਾਕਤ ਦਾ ਵੀ ਮੁੱਲਾਅੰਕਣ ਨਹੀਂ ਕਰ ਸਕੀ ਅਤੇ ਨਾ ਹੀ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਹਾਸਿਲ ਕਰਕੇ ਕੋਈ ਠੋਸ ਵਿਉਂਤਬੰਦੀ ਬਣਾ ਸਕੀ ਹੈ, ਜਿਸ ਕਾਰਨ ਮੋਰਚੇ ਦੀ ਹੇਠੀ ਹੋ ਰਹੀ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਇਸ ਸਟੇਜ 'ਤੇ ਕੀ ਕੀਤਾ ਜਾਵੇ? ਮੇਰੇ ਵਿਚਾਰ ਅਨੁਸਾਰ ਸਰਕਾਰ ਨਾਲ ਮਿਲ ਬੈਠ ਕੇ ਮਸਲਾ ਹੱਲ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤਾਂ ਪਿਛਲੀ ਵਾਰ ਵਾਂਗ ਇਸ ਵਾਰ ਵੀ ਜੇਕਰ ਅੰਦੋਲਨ ਕਰਨਾ ਹੀ ਹੈ ਤਾਂ ਸਾਰੀਆਂ ਕਿਸਾਨੀ ਧਿਰਾਂ ਦੇ ਨਾਲ ਗ਼ੈਰ ਖੇਤੀ ਵਰਗਾਂ, ਆਮ ਲੋਕਾਂ ਨੂੰ ਸਾਥ ਲੈ ਕੇ ਤੁਰਨ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੀ ਆਪਸੀ ਏਕਤਾ ਤੇ ਯੋਗ ਅਗਵਾਈ ਦੀ ਬਹੁਤ ਜ਼ਰੂਰਤ ਹੈ ਤਾਂ ਹੀ ਕੋਈ ਮੁਕਾਮ ਹਾਸਿਲ ਹੋ ਸਕਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਿੱਖਣ ਦੀ ਕੋਈ ਉਮਰ ਨਹੀਂ
ਅਸੀਂ ਆਪਣੇ ਸ਼ੌਕ, ਆਪਣੀਆਂ ਇੱਛਾਵਾਂ ਨੂੰ ਅਕਸਰ ਇਹੀ ਸੋਚ ਮਾਰ ਲੈਂਦੇ ਹਾਂ ਕਿ ਹੁਣ ਉਸ ਕੰਮ ਨੂੰ ਕਰਨ ਦੀ ਜਾਂ ਸਿੱਖਣ ਦੀ ਸਾਡੀ ਉਮਰ ਨਹੀਂ ਰਹੀ ਪਰ ਇਹ ਸਾਡੀ ਗ਼ਲਤ ਸੋਚ ਹੈ । ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਇਨਸਾਨ ਆਪਣੇ ਆਖਰੀ ਸਾਹਾਂ ਤੱਕ ਸਿੱਖਦਾ ਹੀ ਹੈ ਪਰ ਅਸੀਂ ਅਕਸਰ ਵਧਦੀ ਉਮਰ ਦੇ ਨਾਲ ਆਪਣੀ ਸਿੱਖਣ ਦੀ ਇੱਛਾ ਨੂੰ ਖ਼ਤਮ ਕਰ ਦਿੰਦੇ ਹਾਂ ਤੇ ਆਪਣੀਆਂ ਸੱਧਰਾਂ ਨੂੰ ਆਪਣੇ ਅੰਦਰ ਹੀ ਦਬਾ ਲੈਂਦੇ ਹਾਂ। ਕਿਸੇ ਕੰਮ ਨੂੰ ਸਿੱਖਣ ਨਾਲ ਉਮਰ ਦਾ ਕੋਈ ਸੰਬੰਧ ਨਹੀਂ ਹੈ ਇਹ ਤਾਂ ਤੁਹਾਡੀ ਮਾਨਸਿਕ ਸ਼ਕਤੀ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਅੰਦਰ ਸਿੱਖਣ ਦੀ ਤਾਂਘ ਕਿੰਨੀ ਕੁ ਹੈ। ਜ਼ਿੰਦਗੀ ਤਾਂ ਕਿਸੇ ਵੀ ਮੋੜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਬੱਸ ਜ਼ਿੰਦਗੀ ਜਿਉਣ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਜਿਸ ਇਨਸਾਨ ਅੰਦਰ ਕੁਝ ਕਰਨ ਦੀ, ਕੁਝ ਬਣਨ ਦੀ ਇੱਛਾ ਹੁੰਦੀ ਹੈ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਬੁਲੰਦੀਆਂ ਛੂਹ ਸਕਦਾ ਹੈ ਬੱਸ ਲੋੜ ਹੈ ਕਿ ਸਿੱਖਣ ਦੀ ਚਾਹਤ ਕਦੇ ਖਤਮ ਨਾ ਹੋਵੇ।


-ਜਸਪ੍ਰੀਤ ਕੌਰ ਸੰਘਾ
ਹੁਸ਼ਿਆਰਪੁਰ।

14-03-2024

 ਮਾਪਿਆਂ ਦਾ ਸਤਿਕਾਰ ਕਰੋ
ਪੰਜਾਬ ਦੇ ਅਬੋਹਰ ਸ਼ਹਿਰ ਵਿਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨੂੰ ਦੇਖ-ਸੁਣ ਕੇ ਇਨਸਾਨੀਅਤ ਬਹੁਤ ਜ਼ਿਆਦਾ ਸ਼ਰਮਸਾਰ ਹੋਈ ਹੈ। ਇਕ ਕਲਯੁਗੀ ਪੁੱਤ ਵਲੋਂ ਆਪਣੀ ਅੱਸੀ ਸਾਲਾ ਬਜ਼ੁਰਗ ਮਾਂ ਦੀ ਬਹੁਤ ਜ਼ਿਆਦਾ ਕੁੱਟ-ਮਾਰ ਕਰਕੇ ਉਸ ਦੀਆਂ ਹੱਡੀਆਂ-ਪਸਲੀਆਂ ਤੋੜ ਕੇ ਆਪਣੀ ਬਜ਼ੁਰਗ ਮਾਤਾ ਨੂੰ ਕੱਪੜੇ ਵਿਚ ਬੰਨ੍ਹ ਕੇ ਨਹਿਰ ਵਿਚ ਸੁੱਟਣ ਚੱਲਿਆ ਸੀ ਜਿਸ ਦਾ ਪਿੰਡ ਵਿਚ ਪਤਾ ਲੱਗਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਦੋਸ਼ੀ ਨੂੰ ਮੌਕੇ ਤੋਂ ਕਾਬੂ ਕਰ ਲਿਆ। ਇਹ ਦੋਸ਼ੀ ਸ਼ਰਾਬ ਪੀਣ ਅਤੇ ਨਸ਼ੇ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ। ਇਹ ਕਲਯੁਗੀ ਪੁੱਤ ਆਪਣੀ ਮਾਂ ਦੀ ਕੁੱਟ-ਮਾਰ ਕਰਦਾ ਹੀ ਰਹਿੰਦਾ ਸੀ। ਅੱਜ ਤਾਂ ਉਸ ਨੇ ਸਭ ਤੋਂ ਪਵਿੱਤਰ ਰਿਸ਼ਤੇ ਮਾਂ ਦੇ ਨਾਲ ਜੋ ਕੀਤਾ ਹੈ, ਉਹ ਬਹੁਤ ਵੱਡਾ ਗੁਨਾਹ ਹੈ। ਸੋਚਿਆ ਵੀ ਨਹੀਂ ਜਾ ਸਕਦਾ ਕਿ ਕਿਵੇਂ ਕੋਈ ਇਨਸਾਨ ਆਪਣੇ ਬਜ਼ੁਰਗ ਮਾਪਿਆਂ ਨਾਲ ਇਸ ਤਰ੍ਹਾਂ ਕਰ ਸਕਦਾ ਹੈ। ਸਾਡੀ ਵੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਘਟਨਾ ਦੀ ਪੂਰੀ ਜਾਂਚ ਕਰ ਕੇ ਦੋਸ਼ੀ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਬਜ਼ੁਰਗ ਮਾਂ ਨੂੰ ਇਨਸਾਫ਼ ਦਿਵਾਇਆ ਜਾਵੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਸਾਡਾ ਭਵਿੱਖ
ਸਾਡੀਆਂ ਆਦਤਾਂ ਹੀ ਸਾਡਾ ਭਵਿੱਖ ਤੈਅ ਕਰਦੀਆਂ ਹਨ ਜਿਸ ਤਰ੍ਹਾਂ ਦੀਆਂ ਸਾਡੀਆਂ ਵਰਤਮਾਨ ਵਿਚ ਆਦਤਾ ਹੁੰਦੀਆਂ ਹਨ, ਉਸੇ ਤਰ੍ਹਾਂ ਦਾ ਸਾਡਾ ਭਵਿੱਖ ਬਣ ਜਾਂਦਾ ਹੈ। ਕੋਈ ਨਵੀਂ ਆਦਤ ਨੂੰ ਆਪਣੇ ਜੀਵਨ ਵਿਚ ਜੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਅਸੀਂ ਲੰਮਾ ਸਮਾਂ ਉਸ ਆਦਤ ਤੋਂ ਬਿਨਾਂ ਜੀਅ ਰਹੇ ਹੁੰਦੇ ਹਾਂ ਤਾਂ ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਾਨੂੰ ਨਵੀਂ ਆਦਤ ਪਾਉਣ ਲਈ ਸਭ ਤੋਂ ਪਹਿਲਾਂ ਉਸ਼ ਆਦਤ ਦਾ ਉਦੇਸ਼ ਜਾਂ ਵਜ੍ਹਾ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਉਸ 'ਤੇ ਲੋੜੀਂਦੀ ਮਿਹਨਤ ਕਰ ਸਕਾਂਗੇ। ਇਕ ਵਾਰ ਨਵੀਂ ਆਦਤ ਪਾਉਣ ਦਾ ਟੀਚਾ ਨਿਰਧਾਰਿਤ ਕਰਨ ਤੋਂ ਬਾਅਦ ਵੀ ਅਨੇਕਾਂ ਰੁਕਾਵਟਾਂ ਜਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਅਸੀਂ ਆਪਣੀ ਆਦਤ ਨੂੰ ਬਦਲਣਾ ਜਾਂ ਨਵੀਂ ਆਦਤ ਅਪਨਾਉਣਾ ਚਾਹੁੰਦੇ ਹਾਂ ਤੇ ਸਾਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਇਸ ਬਾਬਤ ਅਸੀਂ ਆਪਣੇ ਕਿਸੇ ਦੋਸਤ ਜਾਂ ਘਰ ਦੇ ਮੈਂਬਰ ਦੀ ਮਦਦ ਲੈ ਸਕਦੇ ਹਾਂ। ਆਦਤ ਬਦਲਣ ਲੱਗਿਆਂ ਸਾਨੂੰ ਮੁਸ਼ਕਿਲਾਂ ਤਾਂ ਆਉਣਗੀਆਂ ਹੀ ਪਰ ਸਾਨੂੰ ਸਹਿਜਤਾ ਨਾਲ ਆਪਣੇ ਨਿਸ਼ਾਨੇ 'ਤੇ ਪਹੁੰਚਣ ਦੀ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ।


-ਚਰਨਜੀਤ ਸਿੰਘ
ਸ੍ਰੀ ਮੁਕਤਸਰ ਸਾਹਿਬ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX