ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਤਾਜ਼ਾ ਖ਼ਬਰਾਂ

ਕੋਲਕਾਤਾ, 7 ਮਾਰਚ- ਪੱਛਮੀ ਬੰਗਾਲ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ। ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਮਤਾ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਮਮਤਾ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਖ਼ੂਨ ਖ਼ਰਾਬੇ ਦੀ ਸਿਆਸਤ ਕਰਦੀ ਹੈ। ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਮਾਂ, ਮਿੱਟੀ ਅਤੇ ਮਨੁੱਖ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਿੱਟੀ ਦੀ ਗੱਲ ਕਰਨ ਵਾਲਿਆਂ ਨੇ ਹੀ ਬੰਗਾਲ ਨੂੰ ਵੇਚ ਦਿੱਤਾ। ਪ੍ਰਧਾਨ ਮੰਤਰੀ ਨੇ ਮੋਦੀ ਨੇ ਇਨ੍ਹਾਂ ਚੋਣਾਂ ਲਈ 'ਜ਼ੋਰ ਨਾਲ ਛਾਪ ਟੀ. ਐਮ. ਸੀ.' ਸਾਫ਼ ਦਾ ਨਾਅਰਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੀਦੀ (ਮਮਤਾ ਬੈਨਰਜੀ) ਤੁਸੀਂ ਵੀ ਕਾਂਗਰਸ ਦੇ ਉਨ੍ਹਾਂ ਭਾਈ-ਭਤੀਜਾਵਾਦ ਵਾਲੇ ਕੰਮਾਂ ਨੂੰ ਨਹੀਂ ਛੱਡ ਸਕੇ। ਮਾਂ, ਮਿੱਟੀ ਅਤੇ ਮਨੁੱਖ ਨਾਲ ਧੋਖਾ ਕਰਨ ਮਗਰੋਂ ਹੁਣ ਇਨ੍ਹਾਂ ਲੋਕਾਂ ਨੇ ਇਕ ਨਾਅਰਾ ਘੜਿਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ 'ਚ ਮਮਤਾ ਬੈਨਰਜੀ ਵਲੋਂ ਸਕੂਟਰੀ ਚਲਾਉਣ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਤੰਜ਼ ਕੱਸਿਆ। ਉਨ੍ਹਾਂ ਕਿਹਾ, ''ਕੁਝ ਦਿਨ ਪਹਿਲਾਂ ਜਦੋਂ ਤੁਸੀਂ ਸਕੂਟਰੀ ਸੰਭਾਲੀ ਤਾਂ ਸਾਰੇ ਪ੍ਰਾਰਥਨਾ ਕਰਦੇ ਸਨ ਕਿ ਤੁਸੀਂ ਠੀਕ ਰਹੋ, ਤੁਹਾਨੂੰ ਸੱਟ ਨਾ ਲੱਗ ਜਾਵੇ। ਚੰਗਾ ਹੋਇਆ ਤੁਸੀਂ ਨਹੀਂ ਡਿੱਗੇ, ਨਹੀਂ ਤਾਂ ਜਿਸ ਸੂਬੇ 'ਚ ਇਹ ਸਕੂਟਰੀ ਬਣੀ ਹੈ, ਉਸ ਨੂੰ ਹੀ ਆਪਣਾ ਦੁਸ਼ਮਣ ਬਣਾ ਲੈਂਦੀ। ਤੁਹਾਡੀ ਸਕੂਟਰੀ ਹੁਣ ਨੰਦੀਗ੍ਰਾਮ ਵੱਲ ਮੁੜ ਗਈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਸੱਟ ਲੱਗੇ ਪਰ ਜਦੋਂ ਸਕੂਟਰੀ ਨੇ ਹੀ ਤੈਅ ਕੀਤਾ ਹੈ ਕਿ ਨੰਦੀਗ੍ਰਾਮ 'ਚ ਡਿੱਗਣਾ ਹੈ ਤਾਂ ਅਸੀਂ ਕੀ ਕਰੀਏ।'' ਇਸ ਦੇ ਨਾਲ ਹੀ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਤਾਂ ਸਾਡੇ ਵਿਰੋਧੀ ਵੀ ਕਹਿੰਦੇ ਹਨ ਕਿ ਮੈਂ ਦੋਸਤਾਂ ਲਈ ਕੰਮ ਕਰਦਾ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਬਚਪਨ 'ਚ ਅਸੀਂ ਜਿੱਥੇ ਜੰਮੇ-ਪਲੇ ਹੁੰਦੇ ਹਾਂ, ਬਚਪਨ 'ਚ ਜਿੱਥੇ ਖੇਡੇ ਹੁੰਦੇ ਹਾਂ, ਜਿਨ੍ਹਾਂ ਨਾਲ ਪੜ੍ਹੇ ਹੁੰਦੇ ਹਾਂ, ਉਹ ਸਾਡੇ ਜੀਵਨ ਭਰ ਦੇ ਪੱਕੇ ਦੋਸਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਗ਼ਰੀਬੀ 'ਚ ਜੰਮਿਆ-ਪਲਿਆ ਅਤੇ ਇਸ ਲਈ ਗ਼ਰੀਬਾਂ ਦਾ ਦੁੱਖ ਕੀ ਹੈ, ਮੈਂ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਕਾਰਨ ਉਹ ਦੋਸਤਾਂ ਲਈ ਕੰਮ ਕਰਦੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਟੀ. ਐਮ. ਸੀ. ਹਾਫ਼ (ਅੱਧੀ) ਹੋ ਗਈ ਸੀ ਪਰ ਇਸ ਵਾਰ ਉਹ ਸਾਫ਼ ਹੋ ਜਾਵੇਗੀ।

 

ਖ਼ਬਰ ਸ਼ੇਅਰ ਕਰੋ

 

2021-03-07 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 379