ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਤਾਜ਼ਾ ਖ਼ਬਰਾਂ

ਡੱਬਵਾਲੀ, 19 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਡੱਬਵਾਲੀ ਦਾਣਾ ਮੰਡੀ ਵਿਖੇ ਫ਼ਸਲ ਖ਼ਰੀਦ ਵਿਚ ਵੱਧ ਕਣਕ ਤੋਲ ਕੇ ਕਿਸਾਨਾਂ ਨੂੰ ਕੁੰਡੀ ਲਗਾਉਣ ਵਾਲੇ 21 ਆੜ੍ਹਤੀਆਂ ਦੇ ਲਾਇਸੰਸ ਸਸਪੈਂਡ ਕੀਤੇ ਗਏ ਹਨ। ਇਹ ਕਾਰਵਾਈ ਪੜਤਾਲ ਮਗਰੋਂ ਸਕੱਤਰ ਮਾਰਕੀਟ ਕਮੇਟੀ ਡੱਬਵਾਲੀ ਵਲੋਂ ਅਮਲ ਵਿਚ ਲਿਆਂਦੀ ਗਈ। ਇਨ੍ਹਾਂ ਆੜ੍ਹਤੀਆਂ ਉੱਪਰ ਕਿਸਾਨਾਂ ਦੀ ਪ੍ਰਤੀ ਬੈਗ 60 ਗ੍ਰਾਮ ਤੋਂ 935 ਗ੍ਰਾਮ ਕਣਕ ਵੱਧ ਤੋਲਣ ਦੇ ਦੋਸ਼ ਹਨ। ਨਿਯਮਾਂ ਅਨੁਸਾਰ ਕਣਕ ਦੇ ਬੈਗ ਦੀ ਭਰਾਈ 50 ਕਿੱਲੋ ਹੁੰਦੀ ਹੈ, ਜਦੋਂ ਕਿ ਖਾਲੀ ਬੈਗ ਦਾ ਵਜ਼ਨ 135 ਗ੍ਰਾਮ ਹੁੰਦਾ ਹੈ। ਇਹ ਮਾਮਲਾ ਬੀਤੇ ਦਿਨ ਹਰਿਆਣਾ ਕਿਸਾਨ ਏਕਤਾ ਦੇ ਆਗੂ ਗੁਰ ਪ੍ਰੇਮ ਸਿੰਘ ਦੇਸੁ ਜੋਧਾ ਵਗੈਰਾ ਨੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਸੀ। ਐੱਸ ਡੀ ਐਮ ਅਸ਼ਵਨੀ ਕੁਮਾਰ ਵਲੋਂ ਮੌਕੇ 'ਤੇ ਕਣਕ ਦੇ ਭਰੇ ਬੈਗਾਂ ਦਾ ਵਜ਼ਨ ਕਰਵਾਉਣ 'ਤੇ ਬੈਗਾਂ ਵਿਚ 250 ਤੋਂ 350 ਗ੍ਰਾਮ ਪ੍ਰਤੀ ਬੈਗ ਕਣਕ ਵੱਧ ਪਾਈ ਗਈ ਸੀ। ਐੱਸ ਡੀ ਐਮ ਨੇ ਸਕੱਤਰ ਮਾਰਕੀਟ ਕਮੇਟੀ ਨੂੰ ਨਿਰਪੱਖ ਪੜਤਾਲ ਦੇ ਨਿਰਦੇਸ਼ ਦਿੱਤੇ ਸਨ।

 

ਖ਼ਬਰ ਸ਼ੇਅਰ ਕਰੋ

 

2021-04-19 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 379