ਜਲੰਧਰ : ਵੀਰਵਾਰ 14 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਤਾਜ਼ਾ ਖ਼ਬਰਾਂ

ਨਵੀਂ ਦਿੱਲੀ, 5 ਮਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀ ਕਾਂਤ ਦਾਸ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਜਿੱਥੇ ਦੇਸ਼ ਦੀ ਆਰਥਿਕ ਹਾਲਤ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਇਸ ਸਮੇਂ ਭਾਰਤ 'ਚ ਕੋਰੋਨਾ ਮਹਾਂਮਾਰੀ ਕਾਰਨ ਵਿਗੜੀ ਅਰਥ ਵਿਵਸਥਾ ਨੂੰ ਵੇਖਦੇ ਹੋਏ ਮਹੱਤਵਪੂਰਨ ਤੇ ਵੱਡੇ ਐਲਾਨ ਕੀਤੇ ਹਨ , ਜਿਸ ਨਾਲ ਭਾਰਤ ਨੂੰ ਇਸ ਮਹਾਂਮਾਰੀ ਦੇ ਸੰਕਟ ਤੋਂ ਬਾਹਰ ਕੱਢਣ ਵਿਚ ਸਹਾਇਤਾ ਮਿਲੇਗੀ ।
. 15000 ਕਰੋੜ ਦੀ ਲਿਕੁਈਡਟੀ ਬਣਾਈ ਜਾਵੇਗੀ ਜਿਸ ਦਾ ਇਸਤੇਮਾਲ ਵੈਕਸੀਨ, ਦਵਾਈਆਂ ਅਤੇ ਹੋਰ ਕੰਮਾਂ ਲਈ ਕੀਤਾ ਜਾਵੇਗਾ, ਇਹ ਸੁਵਿਧਾ 31 ਮਾਰਚ 2022 ਤੱਕ ਰਹੇਗੀ ।
. ਕੋਰੋਨਾ ਕਾਰਨ ਠੱਪ ਹੋਏ ਕਾਰੋਬਾਰ ਨੂੰ ਦੋਬਾਰਾ ਤੋਂ ਸ਼ੁਰੂ ਕਰਨ ਲਈ ਆਰ. ਬੀ. ਆਈ. ਕਰੇਗੀ ਨਾਗਰਿਕਾਂ ਦੀ ਮਦਦ ।
. ਮਾਰਚ ਦੇ ਮੁਕਾਬਲੇ ਅਪ੍ਰੈਲ 'ਚ ਪੀ.ਐਮ.ਆਈ. 55.੫ ਵਧਿਆ, ਇਸ ਦੇ ਨਾਲ ਹੀ ਸੀ. ਪੀ. ਆਈ. 'ਚ ਵੀ ਵਾਧਾ ਹੋਇਆ ਜੋ ਕਿ ਫਰਵਰੀ 'ਚ ਘੱਟ ਸੀ ।
. ਜਨਵਰੀ ਤੋਂ ਮਾਰਚ ਦੇ ਵਿਚ ਖਪਤ ਵਧੀ, ਨਾਲ ਹੀ ਬਿਜਲੀ ਦੀ ਖਪਤ 'ਚ ਤੇਜ਼ੀ ਆਈ । ਭਾਰਤੀ ਰੇਲਵੇ ਨੇ ਰੇਲ ਮਾਲ ਭਾੜੇ 'ਚ ਵਾਧਾ ਕੀਤਾ ।
. ਬਾਜ਼ਾਰ ਵਿਚ ਸਰਕਾਰੀ ਸੁਰੱਖਿਆ ਨੂੰ ਮਿਲਿਆ ਚੰਗਾ ਮੁਨਾਫ਼ਾ, ਆਰ. ਬੀ. ਆਈ. ਇਸ ਨੂੰ ਅੱਗੇ ਵਧਾਉਣ ਦੀ ਸੋਚ ਰਿਹਾ ।
. ਮਾਰਚ ਦੀ ਤੁਲਨਾ ਵਿਚ ਆਟੋ ਮੋਬਾਈਲ ਦੀ ਰਜਿਸਟਰੇਸ਼ਨ ਅਪ੍ਰੈਲ ਵਿਚ ਵੱਧ ਰਹੀ ।
. ਦਾਲ-ਤਿੱਲ ਆਦਿ ਜ਼ਰੂਰੀ ਵਸਤੂਆਂ ਦੀ ਵਧੀ ਕੀਮਤ, ਇਹ ਕੋਰੋਨਾ ਮਹਾਂਮਾਰੀ ਦੇ ਕਾਰਨ ਹੋਇਆ - ਸ਼ਕਤੀ ਕਾਂਤ ਦਾਸ
. ਭਾਰਤ ਦਾ ਐਸਸਪੋਰਟ ਮਾਰਚ ਵਿਚ ਕਾਫੀ ਵਧਿਆ ।

 

ਖ਼ਬਰ ਸ਼ੇਅਰ ਕਰੋ

 

2021-05-05 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 380