ਜਲੰਧਰ : ਐਤਵਾਰ 10 ਮਾਘ ਸੰਮਤ 553
ਵਿਚਾਰ ਪ੍ਰਵਾਹ: ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ

ਤਾਜ਼ਾ ਖ਼ਬਰਾਂ

 ਮੌੜ ਮੰਡੀ, 5 ਦਸੰਬਰ (ਗੁਰਜੀਤ ਸਿੰਘ ਕਮਾਲੂ) ਸਬ ਡਵੀਜ਼ਨ ਮੌੜ ਦੇ ਅਧੀਨ ਆਉਂਦੇ ਪਿੰਡ ਚਨਾਰਥਲ ਵਿਖੇ ਇਕ ਪਤੀ ਪਤਨੀ ਦੀ ਭੇਦ ਭਰੇ ਢੰਗ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ ਜਦਕਿ ਉਨ੍ਹਾਂ ਦੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਨਾਰਥਲ ਐੱਸ.ਸੀ. ਭਾਈਚਾਰੇ ਨਾਲ ਸਬੰਧਿਤ ਸੁਰਜੀਤ ਸਿੰਘ (60) ਅਤੇ ਉਸਦਾ ਸਾਰਾ ਪਰਿਵਾਰ ਜਿਉਂ ਹੀ ਰਾਤ ਦਾ ਖਾਣਾ ਖਾ ਕੇ ਪੈਣ ਲੱਗੇ ਤਾਂ ਉਨ੍ਹਾਂ ਦੀ ਪਤਨੀ ਦੀ ਹਾਲਤ ਵਿਗੜ ਗਈ ਜਿਸ ਨੂੰ ਉਨ੍ਹਾਂ ਦਾ ਪੁੱਤਰ ਮੌੜ ਮੰਡੀ ਦੇ ਇਕ ਨਿੱਜੀ ਹਸਪਤਾਲ ਵਿਚ ਲੈਕੇ ਆ ਗਿਆ। ਜਿੱਥੇ ਕਿ ਪੁੱਤਰ ਦੀ ਹਾਲਤ ਵੀ ਵਿਗੜਨ ਲੱਗੀ ਉਸ ਨੂੰ ਵੀ ਹਸਪਤਾਲ ਵਿਚ ਹੀ ਦਾਖਲ ਕਰ ਲਿਆ ਗਿਆ। ਇਲਾਜ ਦੌਰ ਸੁਰਜੀਤ ਸਿੰਘ ਦੀ ਪਤਨੀ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਗਈ ਅਤੇ ਉਸਦੀ ਮੌਤ ਹੋ ਗਈ। ਇਸੇ ਦੌਰਾਨ ਹੀ ਪਿੰਡ ਰਹਿ ਗਏ ਸੁਰਜੀਤ ਸਿੰਘ ਦੀ ਵੀ ਹਾਲਤ ਵਿਗੜਨ ਲੱਗੀ ਉਸ ਨੂੰ ਵੀ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੇ ਕਿ ਉਸਦੀ ਵੀ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

2021-12-05 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 382