ਜਲੰਧਰ : ਬੁਧਵਾਰ 22 ਹਾੜ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ

ਤਾਜ਼ਾ ਖ਼ਬਰਾਂ

ਧਾਰੀਵਾਲ, 19 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਪੁਰਾਣਾ ਬੱਸ ਅੱਡਾ ਮੁੱਖ ਮਾਰਗ 'ਤੇ ਸਥਿਤ ਦੁਰਗਾ ਜਿਊਲਰਜ਼ ਦੀ ਦੁਕਾਨ 'ਤੇ ਲੁੱਟ ਕਰਨ ਦੀ ਨੀਯਤ ਨਾਲ ਆਏ ਵਿਅਕਤੀ ਨੂੰ ਦੁਕਾਨਦਾਰ ਨੇ ਫੁਰਤੀ ਮਾਰਦੇ ਹੋਏ ਫੜ੍ਹ ਕੇ ਪੁਲਿਸ ਹਵਾਲੇ ਕੀਤਾ। ਇਸ ਸੰਬੰਧ 'ਚ ਸੁਨਿਆਰਾ ਅਮਿਤ ਧੁਨਾ ਪੁੱਤਰ ਰਜਿੰਦਰ ਲਵਲੀ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਹ ਆਪਣੀ ਦੁਕਾਨ 'ਤੇ ਸਨ ਤਾਂ ਇਕ ਵਿਅਕਤੀ ਨੇ ਗਹਿਣੇ ਖ਼ਰੀਦਣ ਦਾ ਬਹਾਨਾ ਲਾ ਕੇ ਕੁਝ ਗਹਿਣੇ ਵੇਖਣੇ ਸ਼ੁਰੂ ਕਰ ਦਿੱਤੇ, ਜਿਸ 'ਤੇ ਕੁਝ ਦੇਰ ਬਾਅਦ ਜਦੋਂ ਉਸ ਨੇ ਪਿਸਤੌਲ ਕੱਢਿਆ ਤਾਂ ਉਸ ਨੇ ਅਤੇ ਉਸ ਦੇ ਇਕ ਦੁਕਾਨ ਵਿਚ ਬੈਠੇ ਸਾਥੀ ਨੇ ਇਕਦਮ ਲੁਟੇਰੇ ਨੂੰ ਝਪਟ ਮਾਰ ਕੇ ਪਿਸਤੌਲ ਖੋਹੀ ਅਤੇ ਹੱਥੋਪਾਈ ਸ਼ੁਰੂ ਹੋ ਗਈ, ਜਿਸ 'ਤੇ ਹੋਰ ਲੋਕਾਂ ਨੇ ਵੀ ਲੁਟੇਰੇ ਨੂੰ ਫੜਨ 'ਚ ਮਦਦ ਕੀਤੀ। ਇੰਨੇ ਨੂੰ ਪੁਲਿਸ ਥਾਣਾ ਧਾਰੀਵਾਲ ਦੇ ਐੱਸ.ਐੱਚ.ਓ. ਮਨਜੀਤ ਸਿੰਘ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਏ। ਜ਼ਿਕਰਯੋਗ ਹੈ ਕਿ ਲੁੱਟ ਕਰਨ ਆਇਆ ਵਿਅਕਤੀ ਕੁਲਦੀਪ ਸਿੰਘ ਵਾਸੀ ਦੌਰਾਂਗਲਾ ਅਕਾਲੀ ਦਲ ਜਨਰਲ ਕੌਂਸਲਰ ਦਾ ਮੈਂਬਰ ਨਿਕਲਿਆ। ਇਹ ਵੀ ਦੱਸਣਯੋਗ ਹੈ ਕਿ ਉਹ ਅਕਾਲੀ ਦਲ ਦਾ ਸਰਕਲ ਪ੍ਰਧਾਨ ਵੀ ਰਹਿ ਚੁੱਕਾ ਹੈ।

 

ਖ਼ਬਰ ਸ਼ੇਅਰ ਕਰੋ

 

2022-05-19 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX