ਜਲੰਧਰ : ਐਤਵਾਰ 15 ਮਾਘ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ \'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

ਤਾਜ਼ਾ ਖ਼ਬਰਾਂ

ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਇਸ ਦੇ ਨਾਲ ਹੀ ਉਕਤ ਔਰਤ ਨੂੰ ਮਾਣਯੋਗ ਅਦਾਲਤ ਨੇ 50000 ਰੁਪਏ ਦਾ ਜੁਰਮਾਨਾ ਵੀ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਿਕ ਉਕਤ ਸੁਖਪ੍ਰੀਤ ਕੌਰ ਦੇ ਖ਼ਿਲਾਫ਼ ਮੁਕੱਦਮਾ ਨੰਬਰ 18 ਮਿਤੀ 15 ਅਪ੍ਰੈਲ 21 ਅਧੀਨ ਧਾਰਾ 302 ਆਈ. ਪੀ. ਸੀ. ਥਾਣਾ ਅਮੀਰ ਖਾਸ, ਬਰਬਿਆਨ ਅਮਨਦੀਪ ਕੌਰ ਪਤਨੀ ਦੇਵੀ ਲਾਲ ਵਾਸੀ ਸੈਦੋਕੇ ਦਰਜ ਰਜਿਸਟਰ ਕੀਤਾ ਗਿਆ ਸੀ । ਜਿਸ ਵਿਚ ਬੱਚੀ ਦੀ ਮਾਤਾ ਦੇ ਦੋਸ਼ ਸੀ ਕਿ ਉਸ ਦੇ ਗੁਆਂਢ ਵਿਚ ਰਹਿੰਦੀ ਰਿਸ਼ਤੇਦਾਰ ਸੁਖਪ੍ਰੀਤ ਕੌਰ ਉਰਫ਼ ਸੁਖੀ ਨੇ ਉਸ ਦੀ ਬੱਚੀ ਦੀ ਹੱਤਿਆ ਕਰਕੇ ਲਾਸ਼ ਆਪਣੇ ਘਰ ਦੇ ਵੇਹੜੇ ਵਿਚ ਦਬਾ ਦਿੱਤੀ ਸੀ । ਬੱਚੀ ਦੀ ਭਾਲ ਕਰਨ ਤੇ ਲਾਸ਼ ਦੋਸ਼ੀ ਔਰਤ ਦੇ ਘਰ 'ਚੋਂ ਬਰਾਮਦ ਹੋਈ ਸੀ । ਥਾਣਾ ਅਮੀਰ ਖਾਸ ਪੁਲਿਸ ਵਲੋਂ ਉਕਤ ਔਰਤ ਦੇ ਖ਼ਿਲਾਫ਼ 302 ਦਾ ਮਾਮਲਾ ਦਰਜ਼ ਕੀਤਾ ਗਿਆ ਸੀ ।

 

ਖ਼ਬਰ ਸ਼ੇਅਰ ਕਰੋ

 

2022-11-30 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX