JALANDHAR WEATHER

ਤੇਜ ਹਨੇਰੀ ਕਾਰਨ ਬਣ ਰਿਹਾ ਘਰ ਡਿੱਗਣ ਕਰਕੇ ਸੁੱਤੇ ਪਏ ਮਾਲਕ ਦੀ ਮੌਤ

ਭਵਾਨੀਗੜ੍ਹ, 22 ਮਈ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਭੱਟੀਵਾਲ ਖ਼ੁਰਦ ਵਿਖੇ ਨਵਾਂ ਬਣਾਇਆ ਜਾ ਰਿਹਾ ਘਰ ਤੇਜ ਹਨੇਰੀ ਕਾਰਨ ਢਹਿ ਢੇਰੀ ਹੋ ਜਾਣ ’ਤੇ ਘਰ ਅੰਦਰ ਪਏ ਘਰ ਮਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਲੋਂ ਨਵਾਂ ਘਰ ਬਣਾਇਆ ਜਾ ਰਿਹਾ ਸੀ। ਬੀਤੀ ਰਾਤ ਉਹ ਰਾਖੀ ਵਜੋਂ ਬਣ ਰਹੇ ਘਰ ਵਿਚ ਹੀ ਪਿਆ ਤਾਂ ਆਈ ਤੇਜ ਹਨੇਰੀ ਕਾਰਨ ਕੰਧਾਂ ਡਿੱਗ ਜਾਣ ਕਾਰਨ ਘਰ ਢਹਿ ਢੇਰੀ ਹੋ ਗਿਆ, ਜਿਸ ਦੀ ਲਪੇਟ ਵਿਚ ਆਉਣ ਨਾਲ ਕੁਲਦੀਪ ਸਿੰਘ ਦੀ ਮੌਤ ਹੋ ਗਈ । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ