JALANDHAR WEATHER

ਮਸ਼ਹੂਰ ਟੀ.ਵੀ. ਅਦਾਕਾਰ ਨਿਤੀਸ਼ ਪਾਂਡੇ ਦਾ ਦਿਹਾਂਤ

ਮਹਾਰਾਸ਼ਟਰ, 24 ਮਈ- ਟੀ.ਵੀ. ਪ੍ਰੋਗਰਾਮ ‘ਅਨੁਪਮਾ’ ’ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੀਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਬੀਤੀ ਰਾਤ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਦਾਕਾਰ ਦੀ ਉਮਰ 51 ਸਾਲ ਸੀ। ਨਿਤੀਸ਼ ਪਾਂਡੇ ਲੰਬੇ ਸਮੇਂ ਤੋਂ ਟੀ.ਵੀ. ਇੰਡਸਟਰੀ ਨਾਲ ਜੁੜੇ ਹੋਏ ਸਨ। ਇਸ ਦੀ ਪੁਸ਼ਟੀ ਲੇਖਕ ਸਿਧਾਰਥ ਨਾਗਰ ਨੇ ਕੀਤੀ। ਲੇਖਕ ਨੇ ਫੇਸਬੁੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬਾਅਦ ਵਿਚ ਸਿਧਾਰਥ ਨੇ ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ